ਜੌਨ ਬਨੀਅਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੌਨ ਬਨੀਅਨ
ਜਨਮ(1628-11-28)28 ਨਵੰਬਰ 1628
ਐਲਸਟੋ, ਬੈਡਫੋਰਡਸ਼ਾਇਰ, ਇੰਗਲੈਂਡ
ਮੌਤ31 ਅਗਸਤ 1688(1688-08-31) (ਉਮਰ 59)
ਲੰਡਨ, ਇੰਗਲੈਂਡ
ਕਿੱਤਾਲੇਖਕ, ਪ੍ਰਚਾਰਕ
ਸ਼ੈਲੀਇਸਾਈ ਦਰਿਸ਼ਟਾਂਤ, ਉਪਦੇਸ਼
ਪ੍ਰਮੁੱਖ ਕੰਮਮਸੀਹੀ ਮੁਸਾਫ਼ਰ ਦੀ ਯਾਤਰਾ

ਜੌਨ ਬਨੀਅਨ (28 ਨਵੰਬਰ 1628 - 31 ਅਗਸਤ 1688) ਇੱਕ ਅੰਗਰੇਜ਼ੀ ਲੇਖਕ ਅਤੇ ਪ੍ਰਚਾਰਕ ਸੀ ਜੋ ਆਪਣੀ ਪੁਸਤਕ ਮਸੀਹੀ ਮੁਸਾਫ਼ਰ ਦੀ ਯਾਤਰਾ ਲਈ ਜਾਣਿਆ ਜਾਂਦਾ ਹੈ। ਉਸਨੇ ਲਗਭਗ 60 ਦੇ ਕਰੀਬ ਰਚਨਾਵਾਂ ਕੀਤੀਆਂ ਜਿਹਨਾਂ ਵਿੱਚੋਂ ਬਹੁਤੀਆਂ ਅੱਗੇ ਜਾ ਕੇ ਉਪਦੇਸ਼ਾਂ ਵਿੱਚ ਤਬਦੀਲ ਹੋਈਆਂ।

ਮੁੱਢਲਾ ਜੀਵਨ[ਸੋਧੋ]

ਜੌਨ ਦਾ ਜਨਮ 1628 ਵਿੱਚ ਐਲਸਟੋ, ਬੈਡਫੋਰਡਸ਼ਾਇਰ ਵਿੱਚ ਥਾਮਸ ਅਤੇ ਮਾਰਗਰੇਟ ਬਨੀਅਨ ਦੇ ਘਰ ਹੋਇਆ।

ਇਸ ਦਾ ਪਿਤਾ ਟੁੱਟੇ ਹੋਏ ਭਾਂਡੇ ਠੀਕ ਕਰਨ ਦਾ ਕੰਮ ਕਰਦਾ ਸੀ ਅਤੇ ਇਸ ਦਾ ਦਾਦਾ ਇੱਕ ਛੋਟਾ ਵਪਾਰੀ ਸੀ।[1] ਛੋਟੇ ਹੁੰਦੇ ਜੌਨ ਨੇ ਆਪਣੇ ਪਿਤਾ ਦਾ ਕਿੱਤਾ ਸਿੱਖਿਆ ਅਤੇ ਥੋੜ੍ਹੀ ਬਹੁਤ ਪੜ੍ਹਾਈ ਵੀ ਕੀਤੀ।[2]

ਵਿਰਸਾ[ਸੋਧੋ]

ਇਸਨੂੰ ਇਸ ਦੀ ਪੁਸਤਕ ਮਸੀਹੀ ਮੁਸਾਫ਼ਰ ਦੀ ਯਾਤਰਾ ਲਈ ਸਭ ਤੋਂ ਜ਼ਿਆਦਾ ਜਾਣਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕੀ ਇਸ ਦੀ ਮੌਤ ਤੋਂ 4 ਸਾਲ ਬਾਅਦ 1692 ਤੱਕ ਇੰਗਲੈਂਡ ਵਿੱਚ ਇਸ ਪੁਸਤਕ ਦੀ 1 ਲੱਖ ਦੇ ਕਰੀਬ ਪੁਸਤਕਾਂ ਛੱਪ ਚੁੱਕੀਆਂ ਸਨ ਅਤੇ ਨਾਲ ਹੀ ਇੰਗਲੈਂਡ, ਹੌਲੈਂਡ ਆਦਿ ਵਿੱਚ ਵੀ ਇਸ ਦੇ ਅਡੀਸ਼ਨ ਛਪੇ।[3]

ਚੋਣਵੀਆਂ ਰਚਨਾਵਾਂ[ਸੋਧੋ]

  • ਮਿਸਟਰ ਬੈਡਮੈਨ ਦਾ ਜੀਵਨ ਅਤੇ ਮੌਤ (The Life and Death of Mr Badman), 1680
  • ਮਸੀਹੀ ਮੁਸਾਫ਼ਰ ਦੀ ਯਾਤਰਾ (The Pilgrim's Progress), 1678[4]

ਹਵਾਲੇ[ਸੋਧੋ]

  1. Brittain 1950: 42
  2. Furlong 1975: 49
  3. Forrest and Greaves 1982: ix
  4. ਬਨੀਅਨ, ਜੌਨ (08/02/23). "ਮਸੀਹੀ ਮੁਸਾਫਰ ਦੀ ਜਾਤ੍ਰਾ" (PDF). Retrieved 8/2/23. {{cite web}}: Check date values in: |access-date= and |date= (help)

ਬਾਹਰੀ ਸਰੋਤ[ਸੋਧੋ]