ਝਰਨਾ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਝਰਨਾ ਉਹ ਥਾਂ ਹੁੰਦੀ ਹੈ ਜਿੱਥੇ ਕਿਸੇ ਦਰਿਆ ਜਾਂ ਨਾਲੇ ਦਾ ਪਾਣੀ ਇੱਕ ਖੜ੍ਹਵੇਂ ਗਿਰਾਅ ਜਾਂ ਉਤਾਰ ਉੱਤੋਂ ਵਹਿੰਦਾ ਹੈ। ਇਹ ਕਿਸੇ ਬਰਫ਼-ਤੋਦੇ ਜਾਂ ਹਿਮ-ਵਾਧਰੇ ਤੋਂ ਡਿੱਗਦੇ ਹੋਏ ਪਿਘਲੇ ਪਾਣੀ ਨਾਲ ਵੀ ਬਣ ਜਾਂਦਾ ਹੈ।
ਕਿਸਮਾਂ [ਸੋਧ]
- ਟੋਟਾ: ਪਾਣੀ ਕਿਸੇ ਵੱਡੇ ਦਰਿਆ ਜਾਂ ਨਾਲੇ ਤੋਂ ਹੇਠਾਂ ਆਉਂਦਾ ਹੈ।[੧][੨]
- ਆਬਸ਼ਾਰ: ਪਾਣੀ ਚਟਾਨਾਂ ਦੀ ਪੌੜੀਆਂ ਦੀ ਲੜੀ ਉੱਪਰੋਂ ਡਿੱਗਦਾ ਹੈ।[੨]
- ਝਲਾਰ: ਇੱਕ ਮੋਕਲਾ ਅਤੇ ਜ਼ਬਰਦਸਤ ਝਰਨਾ।
- ਪਾੜਛਾ: ਪਾਣੀ ਦੀ ਵੱਡੀ ਮਾਤਰਾ ਕਿਸੇ ਭੀੜੀ, ਖੜ੍ਹਵੀਂ ਰਾਹਦਾਰੀ 'ਚੋਂ ਧਕੱਲੀ ਜਾਂਦੀ ਹੈ।[੧]
- ਪੱਖੀ: ਪਾਣੀ ਅਧਾਰ-ਚਟਾਨ ਨਾਲ ਸੰਪਰਕ ਵਿੱਚ ਰਹਿ ਕੇ ਡਿੱਗਦੇ ਹੋਏ ਦਿਸਹੱਦੀ ਤਰੀਕੇ ਨਾਲ ਫੈਲਦਾ ਹੈ।[੧]
- ਜੰਮਿਆ: ਕੋਈ ਵੀ ਝਰਨਾ ਜਿਸ ਵਿੱਚ ਬਰਫ਼ ਦੀਆਂ ਟੁਕੜੀਆਂ ਹੋਣ।[੧]
- ਘੋੜਪੂਛੀ: ਹੇਠਾਂ ਡਿੱਗਦਾ ਪਾਣੀ ਅਧਾਰ ਚਟਾਨਾਂ ਨਾਲ ਕਿਤੇ ਨਾ ਕਿਤੇ ਸੰਪਰਕ ਵਿੱਚ ਰਹਿੰਦਾ ਹੈ।[੧]
- ਚੁੱਭੀ: ਪਾਣੀ ਖੜ੍ਹਵੇਂ ਰੂਪ 'ਚ ਹੇਠਾਂ ਡਿੱਗਦਾ ਹੈ ਅਤੇ ਅਧਾਰ-ਚਟਾਨ ਦੇ ਤਲ ਤੋਂ ਸੰਪਰਕ ਤੋੜ ਲੈਂਦਾ ਹੈ।[੧]
- ਜਾਮ-ਪਿਆਲਾ: ਪਾਣੀ ਭੀੜੀ ਧਾਰਾ ਬਣ ਦੇ ਡਿੱਗਦਾ ਹੈ ਅਤੇ ਬਾਅਦ ਵਿੱਚ ਇੱਕ ਚੌੜੇ ਤਲਾਅ ਵਿੱਚ ਫੈਲ ਜਾਂਦਾ ਹੈ।[੧]
- ਖਿੰਡਿਆ: ਪਾਣੀ ਦੇ ਹੇਠਾਂ ਡਿੱਗਦੇ ਹੋਏ ਵਹਾਅ ਦਾ ਨਿਖੜਨਾ।[੧]
- ਕਤਾਰੀ: ਪਾਣੀ ਕਤਾਰ ਵਿੱਚ ਪੈਂਦੀਆਂ ਪੌੜੀਆਂ ਰਾਹੀਂ ਡਿੱਗਦਾ ਹੈ।[੧]
- ਬਹੁ-ਕਦਮੀ: ਇੱਕ ਤੋਂ ਮਗਰੋਂ ਦੂਜੇ ਪੈਂਦੇ ਲਗਭਗ ਸਮਾਨ ਅਕਾਰ ਦੇ ਝਰਨਿਆਂ ਦੀ ਲੜੀ ਜਿਸ ਵਿੱਚ ਹਰੇਕ ਝਰਨੇ ਦਾ ਆਪਣਾ ਚੁੱਭੀ-ਤਲਾਅ ਹੁੰਦਾ ਹੈ।[੧]
-
thumb|ਦੱਖਣ-ਪੂਰਬੀ ਨਿਊ ਯਾਰਕ ਵਿਖੇ ਜੰਮਿਆ ਹੋਇਆ ਝਰਨਾ
-
thumb|right|ਐਨਿਸਕੈਰੀ, ਵਿਕਲੋਅ ਕਾਊਂਟੀ (ਆਇਰਲੈਂਡ) ਨੇੜੇ ਪਾਵਰਸਕੋਰਟ ਝਰਨਾ ਇੱਕ ਘੋੜਪੂਛੀ ਝਰਨਾ ਹੈ।
-
thumb|right|ਸੰਯੁਕਤ ਰਾਜ ਅਮਰੀਕਾ ਦੇ ਨਿਊ ਯਾਰਕ ਰਾਜ ਅਤੇ ਕੈਨੇਡਾ ਦੇ ਓਂਟਾਰਿਓ ਸੂਬੇ ਵਿੱਚ ਪੈਂਦੇ ਨਾਇਗਰਾ ਝਰਨੇ ਦਾ ਹਵਾਈ ਦ੍ਰਿਸ਼।
-
thumb|ਸੇਆਹਲੌ, ਰੋਮਾਨੀਆ ਵਿੱਚ ਦੂਰੂਇਤੋਰੀਆ ਝਰਨਾ
-
right|thumb|
ਪਲਿਟਵਾਈਸ ਝੀਲਾਂ, ਕ੍ਰੋਏਸ਼ੀਆ -
thumb|right|ਬਨਿਆਸ ਝਰਨਾ, ਇਜ਼ਰਾਈਲ
ਹਵਾਲੇ [ਸੋਧ]
- ↑ ੧.੦ ੧.੧ ੧.੨ ੧.੩ ੧.੪ ੧.੫ ੧.੬ ੧.੭ ੧.੮ ੧.੯ "Waterfall Types & Structures". World Waterfalls. http://worldwaterfalls.com/waterfall_types.php. Retrieved on ਅਕਤੂਬਰ ੨੯, ੨੦੧੨.
- ↑ ੨.੦ ੨.੧ "How Waterfalls Work". HowStuffWorks.com. http://geography.howstuffworks.com/terms-and-associations/waterfall.htm/printable. Retrieved on ਅਕਤੂਬਰ ੨੯, ੨੦੧੨.