ਡਕਵੀਡ ਤਕਨੀਕ
ਪਿੰਡਾਂ ਵਿਚ ਛਪੜਾਂ ਵਿਚ ਗੰਦੇ ਪਾਣੀ ਦੀ ਨਿਕਾਸੀ ਇਕ ਸਮੱਸਿਆ ਬਣੀ ਹੋਈ ਹੈ।ਨਿਕਾਸੀ ਗੰਦੇ ਪਾਣੀ ਦੇ ਇਲਾਜ ਲਈ ਡਕਵੀਡ ਤਕਨੀਕ ਇਕ ਵਧੀਆਂ ਇਲਾਜ ਪ੍ਰਣਾਲੀ ਹੈ।ਡਕਵੀਡ ਇਕ ਤਣਾ ਰਹਿਤ ਪਾਣੀ ਵਿਚ ਫਲਣ-ਫੁਲਣ ਵਾਲਾ ਬੂਟਾ ਹੈ ਜੋ ਗਲੀਚੀਆਂ ਦੀ ਤਰਾਂ ਖੜੋਤੇ ਜਾਂ ਹੌਲੀ ਗਤੀ ਨਾਲ ਵਗਦੇ ਪਾਣੀ ਦੀ ਸਤਹ ਜਾਂ ਛਪੜਾਂ ਦੇ ਕਿਨਾਰਿਆਂ ਤੇ ਵਿਛਾਈ ਦੀ ਤਰਾਂ ਵਿਛ ਜਾਂਦਾ ਹੈ।
ਪਿੰਡਾਂ ਵਿਚ ,ਇਲਾਜ ਕੀਤੇ ਬਿਨਾਂ, ਗੰਦਾ ਨਿਕਾਸੀ ਪਾਣੀ ਛਪੜਾਂ ਵਿਚ ਸੁੱਟਣ ਨਾਲ ਇਕ ਸਿਹਤ ਲਈ ਹਾਨੀਕਾਰਕ ਵਾਤਾਵਰਣ ਪੈਦਾ ਹੋ ਰਿਹਾ ਹੈ ਜਿਸ ਨਾਲ ਜਨ-ਸਧਾਰਣ ਦੀ ਸਿਹਤ ਦਾ ਬਹੁਤ ਨੁਕਸਾਨ ਹੋ ਰਿਹਾ ਹੈ।ਨਿਕਾਸਿ ਗੰਦੇ ਪਾਣੀ ਦੇ ਇਲਾਜ ਲਇ ਕਇ ਨਵੀਆਂ ਘੱਟ ਕੀਮਤ ਵਾਲੀਆਂ ਤਕਨੀਕਾਂ ਵਿਕਸਿਤ ਹੋਈਆਂ ਹਨ।ਇਂ੍ਹਾਂ ਵਿਚੌਂ ਡੱਕਵੀਢ ਤੇ ਅਧਾਰਿਤ ਪਾਣੀ ਦੇ ਇਲਾਜ ਕਰਨ ਵਾਲੀ ਤਕਨੀਕ ਬਹੁਤ ਕਾਰਗਰ ਸਾਬਤ ਹੋਈ ਹੈ। ਡੱਕਵੀਡ ਇਕ ਛੋਟੇ ਕੱਦ ਦਾ ਪਾਣੀ ਦੀ ਸਤਹ ਤੇ ਤਰਨ ਵਾਲਾ ਪੌਦਾ ਹੈ ਜੋ ਮੋਟੇ ਲਿਹਾਫ ਦਿ ਤਰਾਂ ਪਾਣੀ ਦੀ ਸਤਹ ਤੇ ਵਿਛ ਜਾਂਦਾ ਹੈ।ਇਹ ਜੀਵ ਵਿਗਿਆਨਿਕ ਨਾਂ ਲੈਮਨਾਸੀ(Lamnaceae) ਦੀ ਸ਼੍ਰੇਣੀ ਵਿਚ ੪ ਪ੍ਰਜਾਤੀਆਂ ਵਿਚ ਪਾਇਆ ਜਾਂਦਾ ਹੈ।ਇਨ੍ਹਾ ਵਿਚੌਂ ਲੈਮਨਾ (Lemna) ,ਸਪਾਇਰੋਡੇਲਾ(spirodela),ਵੋਫੀਆ (Woffia) ਤਿੰਨ ਪ੍ਰਜਾਤੀਆਂ ਹਿੰਦੁਸਤਾਨ ਵਿਚ ਆਮ ਪਾਈਆਂ ਜਾਂਦੀਆਂ ਹਨ।ਜਦੌਂ ਡਕਵੀਡ ਦੀ ਕਟਾਈ ਕੀਤੀ ਜਾਂਦੀ ਹੈ ਤਾਂ ਇਸ ਵਿਚ ੯੯% ਮਿਸ਼ਰਤ ਠੋਸ ਪਦਾਰਥਾਂ ਤੈ ਭਾਰੀ ਟੌਕਸਿਕ ਤ੍ਤਾਂ ਨੂੰ ਜਜ਼ਬ ਕਰ ਲੈਣ ਦੀ ਤਾਕਤ ਹੈ । ਅਨੁਕੂਲ ਵਾਤਾਵਰਣ ਵਿਚ ਡੱਕਵੀਡ ਨੂੰ ਆਪਣੇ ਆਪ ਨੂੰ ਦੁਗਣਾ ਕਰ ਲੈਣ ਦੀ ਤਾਕਤ ਹੈ।ਇਕ ਹੈਕਟੇਅਰ ਦੇ ਤਲਾਅ ਵਿਚ ਤਕਰੀਬਨ 0.5 -1.5 ਟਨ ਡੱਕਵੀਡ ਉਪਜਾ ਲੈਣ ਦੀ ਤਾਕਤ ਹੈ।ਫਾਈਬਰ ਤੇ ਵਿਟਾਮਿਨ A ਤੇ C ਦੀ ਮਿਕਦਾਰ ਜ਼ਿਆਦਾ ਹੋਣ ਕਾਰਨ ਇਹ ਮੱਛੀਆਂ ਲਈ ਖੁਰਾਕ ਦੇ ਤੌਰ ਤੇ ਵੀ ਵਰਤਿਆ ਜਾ ਸਕਦਾ ਹੈ। ਇਸ ਤਕਨੀਕ ਦੇ ਕਾਰਗਰ ਹੋਣ ਲਈ ਘਟੋਘਟ ਇਕ ਹੈਕਟੇਅਰ ਮਿਣਤੀ ਦਾ ਤਲਾਅ ਹੋਣਾ ਜ਼ਰੂਰੀ ਹੈ, ਜਿਸ ਨੂੰ ਦੋ ਹਿਸਿਆਂ ਵਿਚ ਵੰਡ ਕੇ ਇਕ ਹਿਸੇ ਵਿਚ ਡੱਕਵੀਡ ਤੇ ਦੂਸਰੇ ਹਿਸੇ ਨੂੰ ਪਿਸੀਕਲਚਰ (Pisciculture) ਲਈ ਵਰਤ ਕੇ ਇਸ ਤਕਨੀਕ ਦਾ ਭਰਪੂਰ ਲਾਭ ਉਠਾਇਆ ਜਾ ਸਕਦਾ ਹੈ।
ਸੰਘੋਈ ਪਿੰਡ ਬਲਾਕ ਖਮਾਣੋਂ ਵਿਖੇ ੨੦੦੧ ਵਿਚ ਲਾਈ ਡਕਵੀਡ ਤਕਨੀਕ ਦੀ ਸਫ਼ਲਤਾ ਦੀ ਉਦਾਹਰਣ http://palahi.org/duckweed.htm
