ਡਾਕਟਰ ਜ਼ਿਵਾਗੋ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਡਾਕਟਰ ਜਿਵਾਗੋ  
ਲੇਖਕ ਬੋਰਿਸ ਪਾਸਤਰਨਾਕ
ਮੂਲ ਸਿਰਲੇਖ Доктор Живаго (ਰੂਸੀ ਵਿੱਚ)'
ਦੇਸ਼ ਇਟਲੀ
ਭਾਸ਼ਾ ਰੂਸੀ
ਵਿਧਾ ਇਤਹਾਸਕ ਰੋਮਾਂਟਿਕ ਨਾਵਲ
ਪ੍ਰਕਾਸ਼ਨ ਤਾਰੀਖ ਪਹਿਲਾ ਰੂਸੀ ਅਡੀਸ਼ਨ 1957

ਡਾਕਟਰ ਜ਼ਿਵਾਗੋ ( ਰੂਸੀ : Доктор Живаго , ਡਾਕਟਰ ਜ਼ਿਵਾਗੋ, ਰੂਸੀ ਉਚਾਰਣ : [ doktər ʐɪvaɡə ]) ਬੋਰਿਸ ਪਾਸਤਰਨਾਕ ਦੁਆਰਾ ਲਿਖਿਆ ਇੱਕ ਨਾਵਲ ਹੈ। ਇਹ ਪਹਿਲੀ ਵਾਰ 1957 ਵਿੱਚ ਇਟਲੀ ਵਿੱਚ ਪ੍ਰਕਾਸ਼ਿਤ ਕੀਤਾ ਕੀਤਾ ਗਿਆ ਸੀ। ਨਾਵਲ ਦਾ ਨਾਮ ਇਸਦੇ ਮੁੱਖ ਪਾਤਰ ਇੱਕ ਚਿਕਿਤਸਕ ਅਤੇ ਕਵੀ, ਯੂਰੀ ਜ਼ਿਵਾਗੋ ਦੇ ਨਾਮ ਤੇ ਰੱਖਿਆ ਗਿਆ ਹੈ। ਅਕਤੂਬਰ ਕ੍ਰਾਂਤੀ ਬਾਰੇ ਆਪਣੇ ਸਤੰਤਰ ਵਿਚਾਰਾਂ ਵਾਲੇ ਰੁਖ਼ ਦੇ ਕਰਕੇ, ਡਾਕਟਰ ਜ਼ਿਵਾਗੋ ਦਾ ਪ੍ਰਕਾਸ਼ਨ ਸੋਵੀਅਤ ਸੰਘ ਵਿੱਚ ਵਰਜ ਦਿੱਤਾ ਗਿਆ ਸੀ। ਗਿਆਂਗੀਆਸੋਮੋ ਫ਼ੇਲਤਰੀਨੈਲੀ ਦੀ ਸ਼ਹਿ ਤੇ, ਖਰੜਾ ਮਿਲਾਨ (ਇਟਲੀ) ਲਈ ਤਸਕਰੀ ਕੀਤਾ ਗਿਆ ਸੀ ਅਤੇ 1957 ਵਿੱਚ ਪ੍ਰਕਾਸ਼ਿਤ ਹੋਇਆ।