ਡਾ. ਯਾਦਵਿੰਦਰ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਡਾ. ਯਾਦਵਿੰਦਰ ਸਿੰਘ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਅਸਿਸਟੈਂਟ ਪ੍ਰੋਫ਼ੈਸਰ ਹੈ।[1]

ਜੀਵਨ[ਸੋਧੋ]

ਯਾਦਵਿੰਦਰ ਨੇ 1999 ਵਿੱਚ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਤੋਂ ਬੀ.ਏ. ਕੀਤੀ ਅਤੇ 2002 ਵਿੱਚ ਪੰਜਾਬੀ ਵਿਸ਼ੇ ਵਿੱਚ ਐੱਮ.ਏ. ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਕੀਤੀ। ਫਿਰ ਇਸਨੇ ਪੀਐਚਡੀ 2008 ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਕੀਤੀ।

ਇਸਨੇ 2013 ਵਿੱਚ ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਵਿਖੇ ਬਤੌਰ ਸਹਾਇਕ ਪ੍ਰੋਫ਼ੈਸਰ ਪੜ੍ਹਿਆ ਅਤੇ ਸਾਲ 2014 ਤੋਂ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਸਹਾਇਕ ਪ੍ਰੋਫ਼ੈਸਰ ਵਜੋਂ ਸੇਵਾ ਨਿਭਾ ਰਿਹਾ ਹੈ।

ਕਿਤਾਬਾਂ[ਸੋਧੋ]

  • ਪੂਰਬਵਾਦ: ਸਿਧਾਂਤ ਤੇ ਵਿਹਾਰ (2010)

ਹਵਾਲੇ[ਸੋਧੋ]

  1. du.ac.in. "Department of Punjabi, University of Delhi, Faculty". punjabi.du.ac.in (in ਅੰਗਰੇਜ਼ੀ). Retrieved 2018-09-17.