ਡੇਕ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਡੇਕ (ਮੀਲੀਆ ਐਜੇਡੈਰੱਕ ) ਇਹ ਦਰਮਿਆਨੇ ਕੱਦ ਵਾਲਾ ਪੱਤਝੜ੍ਹੀ ਰੁੱਖ ਹੈ ।ਰੁੱਖ ਦੀ ਛਿੱਲ ਗੂੜ੍ਹੇ ਭੂਰੇ ਰੰਗ ਦੀ ਤੇ ਚਿਕਨੀ ਹੁੰਦੀ ਹੈਂ। ਇਹ ਰੁੱਖ ਛੇਤੀ ਨਾਲ ਵਧਦਾ ਹੈ ਤੇ ਛੱਤਰ ਗੋਲ ਹੁੰਦਾ ਹੈ । ਫੁੱਲ ਖੁਸ਼ਬੂਦਾਰ ਤੇ ਕਾਸ਼ਣੀ ਜਾ ਪਿਆਜੀ ਰੰਗ ਦੇ ਹੁੰਦੇ ਹਨ ।ਇਸ ਰੁੱਖ ਦਾ ਮੂਲ ਸਥਾਨ ਫਾਰਸ ਮੰਨਿਆ ਜਾਂਦਾ ਹੈ ।ਇਸ ਰੁੱਖ ਨੂੰ ਮੁਸਲਮਾਨ ਹੀ ਫਾਰਸ ਤੋ ਲੈ ਕੇ ਆਏ ਸਨ । ਹੁਣ ਇਸ ਦਾ ਪੂਰਾ ਦੇਸੀਕਰਨ ਹੋ ਚੁੱਕਾ ਹੈ। ਇਹ ਉੱਤਰੀ ਭਾਰਤ ਤੇ ਹਿਮਾਲਾ ਦੀਆ ਬਾਹਰੀ ਪਹਾੜੀਆਂ ਵਿਚ ਆਪਨੇ ਆਪ ਉੱਗਦਾ ਹੈ।
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |