ਡੇਵਿਡ ਬੋਉਮ
ਡੇਵਿਡ ਜੋਸਿਫ਼ ਬੋਉਮ FRS[1] (/boʊm//boʊm/; 20 ਦਸੰਬਰ 1917 - 27 ਅਕਤੂਬਰ 1992) ਇੱਕ ਅਮਰੀਕੀ ਵਿਗਿਆਨੀ ਸਨ ਜੋ 20 ਵੀਂ ਸਦੀ ਦਾ ਸਭ ਤੋਂ ਮਹੱਤਵਪੂਰਨ ਸਿਧਾਂਤਕ ਭੌਤਿਕ ਵਿਗਿਆਨੀ ਸੀ,[2] ਅਤੇ ਜਿਸ ਨੇ ਕੁਆਂਟਮ ਥਿਊਰੀ, ਨਿਊਰੋਕਿਸੋਲਾਜੀ ਅਤੇ ਮਨ ਦੇ ਦਰਸ਼ਨ ਵਿੱਚ ਆਪਣੇ ਗੈਰ ਰਵਾਇਤੀ ਵਿਚਾਰਾਂ ਦਾ ਯੋਗਦਾਨ ਪਾਇਆ।
ਬੋਉਮ ਨੇ ਇਸ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਂਦਿਆਂ ਕਿਹਾ ਕਿ ਕੁਆਂਟਮ ਫਿਜਿਕਸ ਦਾ ਮਤਲਬ ਹੈ ਕਿ ਯਥਾਰਥ ਦਾ ਪੁਰਾਣਾ ਕਾਰਟੇਜੀਅਨ ਮਾਡਲ - ਕਿ ਦੋ ਕਿਸਮ ਦੇ ਪਦਾਰਥ ਹਨ, ਮਾਨਸਿਕ ਅਤੇ ਸਰੀਰਕ, ਜੋ ਕਿ ਕਿਸੇ ਤਰ੍ਹਾਂ ਅੰਤਰਕਿਰਿਆ ਕਰਦੇ ਹਨ - ਬਹੁਤ ਸੀਮਿਤ ਸੀ। ਇਸਦੀ ਪੂਰਤੀ ਕਰਨ ਲਈ, ਉਸ ਨੇ "ਇੰਪਲੀਕੇਟ" ਅਤੇ "ਐਕਸਪਲੀਕੇਟ" ਆਰਡਰ ਦੇ ਇੱਕ ਗਣਿਤਕ ਅਤੇ ਭੌਤਿਕ ਥਿਊਰੀ ਵਿਕਸਿਤ ਕੀਤੀ। [3] ਉਹ ਇਹ ਵੀ ਮੰਨਦਾ ਸੀ ਕਿ ਦਿਮਾਗ, ਸੈਲੂਲਰ ਪੱਧਰ ਤੇ ਕੁੱਝ ਕੁਆਂਟਮ ਪ੍ਰਭਾਵਾਂ ਦੇ ਗਣਿਤ ਦੇ ਅਨੁਸਾਰ ਕੰਮ ਕਰਦਾ ਹੈ, ਅਤੇ ਆਖਿਆ ਕਿ ਕੁਆਂਟਮ ਇਕਾਈਆਂ ਦੇ ਵਾਂਗ ਵਿਚਾਰ ਵੰਡਿਆ ਅਤੇ ਗੈਰ-ਸਥਾਨੀਕ੍ਰਿਤ ਹੁੰਦਾ ਹੈ।
ਬੋਉਮ ਨੇ ਵਿਆਪਕ ਤਰਕ ਅਤੇ ਤਕਨਾਲੋਜੀ ਦੇ ਖ਼ਤਰਿਆਂ ਬਾਰੇ ਚੇਤਾਵਨੀ ਦਿੱਤੀ, ਇਸ ਦੀ ਬਜਾਏ ਸੱਚੇ ਮਦਦਗਾਰ ਡਾਇਲਾਗ ਦੀ ਲੋੜ ਦੀ ਵਕਾਲਤ ਕਰਦਿਆਂ ਇਹ ਦਾਅਵਾ ਕੀਤਾ ਕਿ ਇਹ ਸਮਾਜਿਕ ਸੰਸਾਰ ਨੂੰ ਵਿਸ਼ਾਲ ਕਰਨ ਅਤੇ ਵਿਵਾਦਪੂਰਨ ਅਤੇ ਮੁਸ਼ਕਲ ਵਿਭਾਜਨ ਨੂੰ ਜੋੜਨ ਦਾ ਕੰਮ ਕਰ ਸਕਦਾ ਹੈ। ਇਸ ਵਿਚ, ਉਸ ਦਾ ਗਿਆਨ ਮੀਮਾਂਸਾ ਉਸ ਦੇ ਹੋਂਦ-ਵਿਗਿਆਨ ਨੂੰ ਪ੍ਰਤੀਬਿੰਬਤ ਕਰਦਾ ਸੀ।[4] ਉਸ ਦੇ ਕਮਿਊਨਿਸਟ ਸਬੰਧਾਂ ਕਾਰਨ, ਬੋਉਮ 1949 ਵਿੱਚ ਫੈਡਰਲ ਸਰਕਾਰ ਦੀ ਜਾਂਚ ਦੇ ਅਧੀਨ ਸੀ, ਜਿਸਨੇ ਉਸਨੂੰ ਅਮਰੀਕਾ ਛੱਡਣ ਲਈ ਟੁੰਬਿਆ। ਉਸ ਨੇ ਕਈ ਦੇਸ਼ਾਂ ਵਿੱਚ ਆਪਣਾ ਵਿਗਿਆਨਕ ਕੈਰੀਅਰ ਅੱਗੇ ਤੋਰਿਆ, ਪਹਿਲਾਂ ਬਰਾਜੀਲੀ ਬਣਿਆ ਅਤੇ ਫਿਰ ਇੱਕ ਬ੍ਰਿਟਿਸ਼ ਨਾਗਰਿਕ ਬਣ ਗਿਆ। ਉਸਨੇ 1956 ਵਿੱਚ ਹੰਗਰੀ ਵਿੱਚ ਵਿਦਰੋਹ ਦੇ ਮੱਦੇਨਜ਼ਰ ਮਾਰਕਸਵਾਦ ਨੂੰ ਛੱਡ ਦਿੱਤਾ ਸੀ।[5]
ਬੋਉਮ ਦਾ ਮੁੱਖ ਸਰੋਕਾਰ ਆਮ ਤੌਰ 'ਤੇ ਅਸਲੀਅਤ ਦੀ ਪ੍ਰਕਿਰਤੀ ਨੂੰ ਅਤੇ ਖਾਸ ਤੌਰ 'ਤੇ ਚੇਤਨਾ ਦੀ ਪ੍ਰਕਿਰਤੀ ਨੂੰ ਇੱਕ ਸੰਪੂਰਨ ਸਮੁੱਚ ਦੇ ਰੂਪ ਵਿੱਚ ਸਮਝਣਾ ਸੀ, ਜੋ ਕਿ ਬੋਹਮ ਦੇ ਅਨੁਸਾਰ ਕਦੇ ਵੀ ਸਥਿਰ ਜਾਂ ਸੰਪੂਰਨ ਨਹੀਂ ਹੁੰਦੀ ਸਗੋਂ ਇੱਕ ਖੁੱਲ੍ਹ ਰਹੀ ਪ੍ਰਕਿਰਿਆ ਹੁੰਦੀ ਹੈ।[6]
References
[ਸੋਧੋ]- ↑ Hiley, B. J. (1997). "David Joseph Bohm. 20 December 1917--27 October 1992: Elected F.R.S. 1990". Biographical Memoirs of Fellows of the Royal Society. 43: 107–131. doi:10.1098/rsbm.1997.0007.
- ↑ F. David Peat, Infinite Potential: The Life and Times of David Bohm, Reading, Massachusetts: Addison Wesley, 1997, pp. 316-317. ISBN 0-201-32820-8.
- ↑ David Bohm: Wholeness and the Implicate Order, Routledge, 1980 (ISBN 0-203-99515-5).
- ↑ David Bohm: On Dialogue (2004) Routledge
- ↑ Adam Becker: What is Real?: The Unfinished Quest for the Meaning of Quantum Physics, Basic Books, 2018. P.115 (ISBN 978-0-465-09605-3).
- ↑ Wholeness and the Implicate Order, Bohm - July 4, 2002