ਡੱਡੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਡੱਡੂ
ਪਥਰਾਟ ਦੌਰ: Early Triassic-Holocene, 250–0 Ma
ਅਸਟ੍ਰੇਲੀਆ ਦਾ ਹਰਾ ਦਰਖਤ ਡੱਡੂ
ਅਸਟ੍ਰੇਲੀਆ ਦਾ ਹਰਾ ਦਰਖਤ ਡੱਡੂ
ਵਿਗਿਆਨਕ ਵਰਗੀਕਰਨ
ਡੱਡੂ ਦੀ ਸਵਦੇਸ਼ੀ ਡਿਸਟਰੀਬਿਊਸ਼ਨ (ਹਰਾ ਰੰਗ)
ਡੱਡੂ ਦੀ ਸਵਦੇਸ਼ੀ ਡਿਸਟਰੀਬਿਊਸ਼ਨ (ਹਰਾ ਰੰਗ)
Suborders

ਅਰਚਾਉਬੈਟਰਾਚੀਆ
ਮੈਸੋਬਟਰਾਚੀਆ
ਨੀਉਬਟਰਾਚੀਆ
 –
ਅਨੁਰਾਂ ਪਰਿਵਾਰ ਦੀ ਸੂਚੀ

ਡੱਡੂ ਇੱਕ ਛੋਟਾ ਜੀਵ ਹੈ ਜੋ ਜਲ ਅਤੇ ਥਲ ਦੋਨਾਂ ਤੇ ਰਹਿ ਸਕਦਾ ਹੈ। ਡੱਡੂਆਂ ਦੀਆਂ 2600 ਤੋਂ ਵੀ ਵੱਧ ਕਿਸਮਾਂ ਹਨ, ਜੋ ਝੀਲਾਂ, ਦਲਦਲ, ਚਟਾਨਾਂ, ਮਾਰੂਥਲਾਂ ਅਤੇ ਦਰੱਖਤਾਂ ਆਦਿ ਉੱਪਰ ਰਹਿੰਦੇ ਹਨ। ਇਹ ਸਾਰੇ ਸੰਸਾਰ ਵਿੱਚ ਫੈਲੇ ਹੋਏ ਹਨ। ਆਮ ਤੌਰ 'ਤੇ ਇਨ੍ਹਾਂ ਦੇ ਸਰੀਰ ਦੀ ਲੰਬਾਈ 9 ਤੋਂ 11 ਸੈਂ: ਮੀ: ਹੁੰਦੀ ਹੈ ਪਰ ਜੋ ਡੱਡੂ ਪੱਛਮੀ ਅਫਰੀਕਾ ਵਿੱਚ ਰਹਿੰਦੇ ਹਨ, ਉਹ 40 ਸੈਂ: ਮੀ: ਤੱਕ ਲੰਬੇ ਹੋ ਸਕਦੇ ਹਨ। ਟਰ-ਟਰ ਦੀ ਆਵਾਜ਼ ਸਿਰਫ ਨਰ ਡੱਡੂ ਹੀ ਕੱਢਦੇ ਹਨ। ਸੁਰੱਖਿਅਤ ਥਾਵਾਂ 'ਤੇ ਇਨ੍ਹਾਂ ਦੀ ਉਮਰ 6 ਸਾਲ ਤੱਕ ਹੁੰਦੀ ਹੈ। ਸ਼ਾਂਤ ਸੁਭਾਅ ਦੇ ਮਾਲਕ ਡੱਡੂ ਆਪਣੇ ਸਰੀਰ ਦੇ ਆਕਾਰ ਤੋਂ 30 ਗੁਣਾ ਜ਼ਿਆਦਾ ਛਾਲ ਮਾਰ ਸਕਦੇ ਹਨ | ਇਨ੍ਹਾਂ ਦੀਆਂ ਕੁਝ ਕਿਸਮਾਂ ਦੌੜ ਵੀ ਸਕਦੀਆਂ ਹਨ।[੧]

ਦੁਸ਼ਮਣ ਤੋਂ ਬਚਾਅ[ਸੋਧੋ]

  1. ਦੱਖਣੀ ਅਮਰੀਕਾ ਵਿੱਚ ਰਹਿਣ ਵਾਲੇ ਡੱਡੂਆਂ ਦੀ ਚਮੜੀ ਜ਼ਹਿਰੀਲੀ ਅਤੇ ਗੂੜ੍ਹੇ ਰੰਗ ਦੀ ਹੁੰਦੀ ਹੈ, ਜੋ ਦੁਸ਼ਮਣ ਨੂੰ ਦੂਰ ਰੱਖਦੀ ਹੈ।
  2. ਜਿਹੜੇ ਡੱਡੂ ਦਰੱਖਤਾਂ 'ਤੇ ਰਹਿੰਦੇ ਹਨ, ਉਹ ਦੁਸ਼ਮਣ ਤੋਂ ਬਚਣ ਲਈ ਦੁਰਗੰਧ ਭਰਿਆ ਲੇਸਦਾਰ ਪਦਾਰਥ ਛੱਡਦੇ ਹਨ।
  3. ਵੱਡੇ ਡੱਡੂਆਂ ਦੀਆਂ ਕਿਸਮਾਂ ਅਜਿਹੀਆਂ ਹੁੰਦੀਆਂ ਹਨ, ਜਦੋਂ ਉਹ ਵੱਢਦੇ ਹਨ ਤਾਂ ਬਹੁਤ ਦਰਦ ਮਹਿਸੂਸ ਹੁੰਦਾ ਹੈ।
  4. ਯੂਰਪ ਵਿੱਚ ਰਹਿਣ ਵਾਲੇ ਡੱਡੂਆਂ ਦੀ ਇੱਕ ਕਿਸਮ ਦਾ ਉਪਰਲਾ ਸਰੀਰ ਘਸਮੈਲਾ ਅਤੇ ਪੇਟ ਲਾਲ ਰੰਗ ਦਾ ਹੁੰਦਾ ਹੈ। ਦੁਸ਼ਮਣ ਦੇ ਆ ਜਾਣ ਨਾਲ ਇਹ ਆਪਣਾ ਪੇਟ ਫੈਲਾਅ ਲੈਂਦੇ ਹਨ ਤੇ ਦੁਸ਼ਮਣ ਦੂਰ ਚਲਾ ਜਾਂਦਾ ਹੈ।
  5. ਤੈਰਨ ਸਮੇਂ ਜੇਕਰ ਕੋਈ ਦੁਸ਼ਮਣ ਆ ਜਾਵੇ ਤਾਂ ਇਨ੍ਹਾਂ ਦੇ ਝਿੱਲੀਦਾਰ ਪੈਰ ਪਾਣੀ ਵਿੱਚ ਅੱਗੇ ਵਧਣ ਵਿੱਚ ਮਦਦ ਕਰਦੇ ਹਨ।

ਹਵਾਲੇ[ਸੋਧੋ]

  1. Harper, Douglas. "Frog". Online Etymology Dictionary. http://www.etymonline.com/index.php?term=frog. Retrieved on 2012-10-02.