ਤਾਮਿਲ ਭਾਸ਼ਾ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਤਾਮਿਲ (தமிழ்; ਜਾਂ ਤਮਿਲ) ਦ੍ਰਾਵਿੜ ਭਾਸ਼ਾ ਪਰਵਾਰ ਦੀ ਸਭ ਤੋਂ ਪੁਰਾਣੀ ਭਾਸ਼ਾ ਹੈ[੧] ਜੋ ਦੱਖਣੀ ਭਾਰਤ ਅਤੇ ਉੱਤਰ-ਪੂਰਬੀ ਸ੍ਰੀ ਲੰਕਾ ਦੇ ਤਾਮਿਲ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਇਹ ਭਾਰਤੀ ਸੂਬੇ ਤਾਮਿਲ ਨਾਡੂ ਅਤੇ ਸਿੰਘਾਪੁਰ ਦੀ ਸਰਕਾਰੀ ਬੋਲੀ ਅਤੇ ਸ੍ਰੀ ਲੰਕਾ ਦੀ ਰਾਸ਼ਟਰਭਾਸ਼ਾ[੨] ਹੈ। ਇਸ ਤੋਂ ਬਿਨਾਂ ਇਹ ਮਲੇਸ਼ੀਆ, ਅਮਰੀਕਾ, ਮਾਰਿਸ਼ਸ ਅਤੇ ਵਿਅਤਨਾਮ ਵਿਚ ਵੀ ਘੱਟ ਗਿਣਤੀਆਂ ਦੁਆਰਾ ਬੋਲੀ ਜਾਂਦੀ। ਇਹ ਭਾਰਤ ਸਰਕਾਰ ਦੁਆਰਾ 2004 ਵਿਚ ਐਲਾਨੀ ਪਹਿਲੀ ਕਲਾਸਿਕ ਭਾਸ਼ਾ ਸੀ।

ਤਕਰੀਬਨ 7 ਕਰੋੜ ਲੋਕ ਇਸਨੂੰ ਮਾਂ ਬੋਲੀ ਦੇ ਰੂਪ ਵਿੱਚ ਬੋਲਦੇ ਹਨ ਅਤੇ ਇਹ ਤਾਮਿਲ ਲਿਪੀ ਵਿਚ ਲਿਖੀ ਜਾਂਦੀ ਹੈ।

ਤਾਮਿਲ ਸਾਹਿਤ ਦਾ ਸ਼ੁਰੂਆਤੀ ਸਮਾਂ, ਸੰਗਮ ਸਾਹਿ, ਈਸਾ ਤੋਂ 300 ਸਾਲ ਪਹਿਲਾਂ ਦਾ ਹੈ ਅਤੇ ਇਹ ਦੁਨੀਆਂ ਦੇ ਸਭ ਤੋਂ ਅਮੀਰ ਸਾਹਿਤਾਂ ਵਿੱਚੋਂ ਇਕ ਹੈ।[ਸਰੋਤ ਚਾਹੀਦਾ]

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ