ਤ੍ਰਿਭੁਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਤ੍ਰਿਭੁਜ

ਤ੍ਰਿਭੁਜ ਜਾਂ ਤਿਕੋਣ ਇੱਕ ਵਿਲੱਖਣ ਪਲੇਨ ਯਾਨੀ ਦੋ ਪਾਸਾਰੀ ਯੂਕਲਿਡੀ ਸਪੇਸ ਵਿੱਚ ਤਿੰਨ ਸਰਲ ਰੇਖਾਵਾਂ ਨਾਲ ਘਿਰੀ ਬੰਦ ਆਕ੍ਰਿਤੀ ਨੂੰ ਕਹਿੰਦੇ ਹਨ। ਤ੍ਰਿਭੁਜ ਵਿੱਚ ਤਿੰਨ ਭੁਜਾਵਾਂ ਅਤੇ ਤਿੰਨ ਕੋਣ ਹੁੰਦੇ ਹਨ। ਤ੍ਰਿਭੁਜ ਸਭ ਤੋਂ ਘੱਟ ਭੁਜਾਵਾਂ ਵਾਲਾ ਬਹੁਭੁਜ ਹੈ। ਇਨ੍ਹਾਂ ਭੁਜਾਵਾਂ ਅਤੇ ਕੋਣਾਂ ਦੇ ਮਾਪ ਦੇ ਆਧਾਰ ਉੱਤੇ ਤ੍ਰਿਭੁਜ ਦਾ ਵਰਗੀਕਰਣ ਕੀਤਾ ਗਿਆ ਹੈ। A ,B ਅਤੇ C ਤਿੰਨ ਬਿਦੂਆਂ ਨਾਲ ਬਣੀ ਤ੍ਰਿਭੁਜ ਨੂੰ \triangle ABC ਕਿਹਾ ਜਾਂਦਾ ਹੈ।

ਭੁਜਾਵਾਂ ਦੇ ਆਧਾਰ ਤੇ[ਸੋਧੋ]

ਸਮਬਾਹੂ ਤ੍ਰਿਭੁਜ - ਜੇਕਰ ਕਿਸੇ ਤ੍ਰਿਭੁਜ ਦੀਆਂ ਤਿੰਨਾਂ ਭੁਜਾਵਾਂ ਬਰਾਬਰ ਹੁੰਦੀਆਂ ਹਨ ਤਾਂ ਉਹ ਸਮਬਾਹੂ ਤ੍ਰਿਭੁਜ ਕਹਾਉਂਦੀ ਹੈ । ਸਮਬਾਹੁ ਤ੍ਰਿਭੁਜ ਦੇ ਤਿੰਕੋਣ ਕੋਣ ੬੦ ਅੰਸ਼ ਦੇ ਹੁੰਦੇ ਹਨ ।

ਸਮਦੋਬਾਹੂ ਤ੍ਰਿਭੁਜ - ਜੇਕਰ ਕਿਸੇ ਤ੍ਰਿਭੁਜ ਦੀ ਕੋਈ ਦੋ ਭੁਜਾਵਾਂ ਬਰਾਬਰ ਹੁੰਦੀਆਂ ਹਨ ਤਾਂ ਉਹ 'ਸਮਦੋਬਾਹੂ ਤ੍ਰਿਭੁਜ ਕਹਾਉਂਦੀ ਹੈ । ਸਮਦੋਬਾਹੂ ਤ੍ਰਿਭੁਜ ਦੀਆਂ ਅਨੁਸਾਰੀ ਸਮਾਨ ਭੁਜਾਵਾਂ ਦੇ ਆਹਮਣੇ ਸਾਹਮਣੇ ਦੇ ਕੋਣ ਵੀ ਬਰਾਬਰ ਹੁੰਦੇ ਹਨ ।

ਵਿਖਮਬਾਹੂ ਤ੍ਰਿਭੁਜ - ਜਿਸ ਤ੍ਰਿਭੁਜ ਦੀਆਂ ਸਾਰੀਆਂ ਭੁਜਾਵਾਂ ਅਸਮਾਨ ਹੋਣ ।

ਕੋਣ ਦੇ ਮਾਪ ਦੇ ਆਧਾਰ ਤੇ[ਸੋਧੋ]

ਨਿਊਨਕੋਣ ਤ੍ਰਿਭੁਜ - ਜਿਸ ਤ੍ਰਿਭੁਜ ਦੇ ਤਿੰਨੇ ਕੋਣ ੯੦ ਡਿਗਰੀ ਤੋਂ ਘੱਟ ਦੇ ਹੋਣ।

ਅਧਿਕਕੋਣ ਤ੍ਰਿਭੁਜ - ਜਿਸ ਤ੍ਰਿਭੁਜ ਦਾ ਕੋਈ ਇੱਕ ਕੋਣ ੯੦ ਡਿਗਰੀ ਤੋਂ ਜ਼ਿਆਦਾ ਹੋਵੇ।

ਸਮਕੋਣ ਤ੍ਰਿਭੁਜ - ਜਿਸ ਤ੍ਰਿਭੁਜ ਦਾ ਕੋਈ ਇੱਕ ਕੋਣ ੯੦ ਡਿਗਰੀ ਦਾ ਹੋਵੇ।

ਕਿਸੇ ਤ੍ਰਿਭੁਜ ਦੇ ਤਿੰਨਾਂ ਕੋਣਾਂ ਦਾ ਜੋੜ ਹਮੇਸ਼ਾ ੧੮੦ ਡਿਗਰੀ ਹੁੰਦਾ ਹੈ।