ਦਜਲਾ ਦਰਿਆ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
(ਦਜਲਾ ਤੋਂ ਰੀਡਿਰੈਕਟ)
ਦਜਲਾ ਮੈਸੋਪਟਾਮੀਆ ਨੂੰ ਪਰਿਭਾਸ਼ਿਤ ਕਰਨ ਵਾਲੇ ਦੋ ਮਹਾਨ ਦਰਿਆਵਾਂ ਵਿੱਚੋਂ ਪੂਰਬ ਵਾਲੇ ਦਾ ਨਾਮ ਹੈ। ਦੂਜੇ ਦਾ ਨਾਮ ਫਰਾਤ ਹੈ। ਦਜਲਾ ਤੁਰਕੀ ਦੇ ਦੱਖਣ-ਪੂਰਬ ਵਿੱਚ ਖੁਰਦਿਸਤਾਨ ਨਾਮਕ ਪਹਾੜ ਤੋਂ ਨਿਕਲਕੇ ਦੱਖਣ ਵੱਲ ਤੁਰਕੀ ਅਤੇ ਇਰਾਕ ਵਿੱਚੀਂ 1,850 ਕਿ ਮੀ ਤੱਕ ਦੂਰੀ ਤੈਹ ਕਰਨ ਦੇ ਬਾਅਦ ਫਰਾਤ ਨਦੀ ਵਿੱਚ ਕੁਰਾਨਾ ਨਾਮਕ ਸਥਾਨ ਉੱਤੇ ਮਿਲਦਾ ਹੈ। ਇਸ ਸੰਗਮ ਤੋਂ ਇਹ ਦੋਨੋਂ ਦਰਿਆ ਸ਼ਟ ਅਲ-ਅਰਬ (Shatt al-Arab) ਨਾਮ ਨਾਲ 192 ਕਿ ਮੀ ਦੱਖਣ ਪੂਰਬ ਵਿੱਚ ਫਾਰਸ ਦੀ ਖਾੜੀ ਵਿੱਚ ਡਿੱਗਦੇ ਹਨ। ਦਜਲਾ ਆਪਣੇ ਉੱਪਰਲੇ ਭਾਗ ਵਿੱਚ ਤੀਬਰਗਾਮੀ ਹੈ, ਇਸ ਲਈ ਇਸਨੂੰ ਇੱਥੇ ਕੇਵਲ ਹਲਕੀਆਂ ਕਿਸ਼ਤੀਆਂ ਦੁਆਰਾ ਪਾਰ ਕੀਤਾ ਜਾਂਦਾ ਹੈ। ਇਸਦੇ ਤਟ ਉੱਤੇ ਬਸਰਾ, ਬਗਦਾਦ ਅਤੇ ਮੌਸੂਲ ਪ੍ਰਮੁੱਖ ਨਗਰ ਸਥਿਤ ਹਨ।
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |