ਦਵਾਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹਾਲ ਪਿਛਲੇ ਸਮੇਂ ਦੀਆਂ ਕੁਝ ਦਵਾਤਾਂ

ਦਵਾਤ ਲਿਖਣ ਜਾਂ ਉਲੀਕਣ ਲਈ ਸਿਆਹੀ ਜਾਂ ਰੰਗ ਪਾਉਣ ਵਾਲਾ ਕੱਚ, ਚੀਨੀ ਮਿੱਟੀ, ਲੋਹਾ, ਚਾਂਦੀ, ਪਿੱਤਲ, ਜਾਂ ਕਾਂਸੀ ਦਾ ਇੱਕ ਇੱਕ ਕੌਲੀਨੁਮਾ ਭਾਂਡਾ, ਸ਼ੀਸ਼ੀ ਜਾਂ ਛੋਟਾ ਜਿਹਾ ਮਰਤਬਾਨ ਹੁੰਦਾ ਹੈ।[1] ਗੁਰਬਾਣੀ ਵਿੱਚ ਇਸ ਲਈ ਮਸਵਾਣੀ ਸ਼ਬਦ ਵਰਤਿਆ ਗਿਆ ਹੈ।[2][3] ਲੇਖਕ ਜਾਂ ਕਲਾਕਾਰ ਲਈ ਲਿਖਣ ਜਾਂ ਉਲੀਕਣ ਵਾਸਤੇ ਕਲਮ ਨੂੰ ਸਮੇਂ ਸਮੇਂ ਸਿਆਹੀ ਜਾਂ ਵਿੱਚ ਭਿਓਣਾ ਪੈਂਦਾ ਹੈ। ਦੇਰ ਤੱਕ ਸਿਆਹੀ ਸਾਂਭ ਲੈਣ ਵਾਲੇ ਪੈਨ ਦੀ ਨਿੱਭ ਨੂੰ ਇਸ ਵਿੱਚ ਡੁਬੋ ਕੇ ਭਰ ਲਿਆ ਜਾਂਦਾ ਹੈ। ਸਿਆਹੀ ਨੂੰ ਢੱਕ ਕੇ ਰੱਖਣ ਲਈ ਢੱਕਣ ਜ਼ਰੂਰੀ ਹੁੰਦਾ ਸੀ ਤਾਂ ਜੋ ਸਿਆਹੀ ਦਾ ਪਾਣੀ ਉੱਡ ਜਾਣ ਨਾਲ ਇਹ ਗਾੜ੍ਹੀ ਨਾ ਹੋ ਜਾਵੇ ਜਾਂ ਸੁੱਕ ਨਾ ਜਾਵੇ। ਇਹ ਢੱਕਣ ਆਮ ਤੌਰ 'ਤੇ ਪੇਚਦਾਰ ਜਾਂ ਕਾਰਕ ਵਰਗਾ ਹੁੰਦਾ ਹੈ।

ਇਤਿਹਾਸਕ ਝਾਤ[ਸੋਧੋ]

ਸਿਆਹੀ ਦੀ ਕਾਢ 2600 ਈਪੂ ਦੇ ਲਾਗੇ-ਚਾਗੇ ਚੀਨ ਅਤੇ ਮਿਸਰ ਵਿੱਚ ਕੀਤੀ ਗਈ ਸੀ। ਪਰ ਸਿਆਹੀ ਦੀ ਕਾਢ ਬਾਰੇ ਪ੍ਰਮਾਣਿਕ ਜਾਣਕਾਰੀ ਨਹੀਂ ਮਿਲਦੀ ਹੈ। ਸਭ ਤੋਂ ਪਹਿਲਾਂ ਦਵਾਤ ਵਜੋਂ ਬਲਦ ਦੇ ਸਿੰਗ ਨੂੰ ਵਰਤਿਆ ਗਿਆ ਸੀ। ਪੁਰਾਤਨ ਰੋਮ ਤੋਂ ਪਹਿਲੀਆਂ ਠੁੱਕਦਾਰ ਪਿੱਤਲ ਦੀਆਂ ਦਵਾਤਾਂ ਮਿਲੀਆਂ ਹਨ।

ਹਵਾਲੇ[ਸੋਧੋ]

  1. معنى دواة في معجم المعاني الجامع - معجم عربي عربي
  2. "ਸਚੁਕਾਗਦੁਕਲਮਮਸਵਾਣੀਸਚੁਲਿਖਿਸਚਿਸਮਾਵਣਿਆ॥7॥". Archived from the original on 2016-03-05. Retrieved 2014-11-09. {{cite web}}: Unknown parameter |dead-url= ignored (help)
  3. ਮਸਵਾਣੀ - Sri Granth: Punjabi Dictionary & Encyclopedia