ਦਾਂਡੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦਾਂਡੀ
ਡਾਂਡੀ, ਡਾਂਡਾ
ਪਿੰਡ
ਦੇਸ਼ ਭਾਰਤ
ਰਾਜਗੁਜਰਾਤ
ਜ਼ਿਲ੍ਹਾਨਵਸਾਰੀ
ਭਾਸ਼ਾਵਾਂ
 • ਸਰਕਾਰੀਗੁਜਰਾਤੀ, ਹਿੰਦੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)

ਡਾਂਡੀ, ਜਲਾਲਪੋਰ ਜ਼ਿਲ੍ਹੇ (ਹੁਣ ਨਵਸਾਰੀ ਜ਼ਿਲ੍ਹਾ), ਗੁਜਰਾਤ, ਭਾਰਤ ਵਿੱਚ ਇੱਕ ਪਿੰਡ ਹੈ। ਇਹ ਨਵਸਾਰੀ ਦੇ ਨਗਰ ਦੇ ਨੇੜੇ ਅਰਬ ਸਾਗਰ ਦੇ ਤੱਟ ਉੱਤੇ ਸਥਿਤ ਹੈ। ਇਹ ਭਾਰਤ ਦੇ ਆਧੁਨਿਕ ਇਤਹਾਸ ਦਾ ਸਭ ਤੋਂ ਚਰਚਿਤ ਪਿੰਡ ਹੈ। ਸੰਨ 1930 ਵਿੱਚ ਮਹਾਤਮਾ ਗਾਂਧੀ ਨੇ ਇਸੇ ਤਟ ਉੱਤੇ ਅੰਗਰੇਜ਼ਾਂ ਦਾ ਬਣਾਇਆ ਲੂਣ ਕਨੂੰਨ ਤੋੜਿਆ ਸੀ।

ਪਹਿਲਾਂ ਇਹ ਇੱਕ ਕੱਚੀ ਸੜਕ ਰਾਹੀਂ ਇਥੋਂ ਤਕਰੀਬਨ ਬਾਰਾਂ ਕਿਲੋਮੀਟਰ ਦੂਰ ਨਵਸਾਰੀ ਨਾਲ ਜੁੜਿਆ ਹੋਇਆ ਸੀ। ਹੁਣ ਇਹ ਰਾਸ਼ਟਰੀ (ਸ਼ਾਇਦ ਭਾਰਤ ਦਾ ਸਭ ਤੋਂ ਛੋਟਾ) ਰਾਜ ਮਾਰਗ 228 ਬਣ ਗਿਆ ਹੈ। ਸਾਬਰਮਤੀ ਆਸ਼ਰਮ ਤੋਂ ਦਾਂਡੀ ਦੀ ਦੂਰੀ ਲਗਪਗ 425 ਕਿਲੋਮੀਟਰ ਹੈ।