ਦਾ ਟਵਾਈਲਾਈਟ ਸਾਗਾ (ਫ਼ਿਲਮ ਲੜੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦਾ ਟਵਾਈਲਾਈਟ ਸਾਗਾ
ਨਿਰਦੇਸ਼ਕਕੈਥਰੀਨ ਹਾਰਡਵਿਕ (1)
ਕ੍ਰਿਸ ਵਿਟਜ਼ (2)
ਡੇਵਿਡ ਸਲੇਡ (3)
ਬਿੱਲ ਕੰਡਨ (4–5)
ਸਕਰੀਨਪਲੇਅਮੇਲਿਸਾ ਰੋਸਨਬਰਗ
ਨਿਰਮਾਤਾਵਿਕ ਗੌਡਫ੍ਰੇਅ (1–5)
ਮਾਰਕ ਮੋਰਗਨ (1)
ਗ੍ਰੇਗ ਮੋਰਾਡੀਅਨ (1)
ਕੈਰਨ ਰੋਸਫੈਲਟ (2–5)
ਸਟੇਫਨੀ ਮੇਅਰ (4–5)
ਸਿਤਾਰੇਕ੍ਰਿਸਟਨ ਸਟੇਵਰਟ
ਰੌਬਰਟ ਪੈਟਿਨਸਨ
ਬਿਲੀ ਬਰੁੱਕ
ਪੀਟਰ ਫੈਸੀਨਲ
ਸਿਨੇਮਾਕਾਰਇੱਲੀਅਟ ਡੇਵਿਸ (1)
ਜੇਵਿਯਰ ਅਗੁਇਰੇਸਰੋਬੇ (2–3)
ਗੁਲਿਰਮੋ ਨਵਾਰੋ (4–5)
ਸੰਪਾਦਕਨੈਨਸੀ ਰਿਚਰਡਸਨ (1, 3)
ਪੀਟਰ ਲੈਮਬਰਟ (2)
ਆਰਟ ਜੋਨਸ (3)
ਵਰਜੀਨੀਆ ਕੈਟਜ਼ (4–5)
ਸੰਗੀਤਕਾਰਕਾਰਟਰ ਬਰਵੈੱਲ (1, 4–5)
ਅਲੈਂਕਜੈਨਡਰ ਦੈਸਪਲਟ (2)
ਹੋਵਰਡ ਸ਼ੋਰ (3)
ਪ੍ਰੋਡਕਸ਼ਨ
ਕੰਪਨੀਆਂ
Temple Hill Entertainment (1–5)
Maverick Films (1, 3)
Imprint Entertainment
(1–3)
Sunswept Entertainment (2–5)
ਡਿਸਟ੍ਰੀਬਿਊਟਰSummit Entertainment
ਰਿਲੀਜ਼ ਮਿਤੀ
2008–2012
ਮਿਆਦ
609 ਮਿੰਟ
ਦੇਸ਼ਅਮਰੀਕਾ
ਭਾਸ਼ਾਅੰਗ੍ਰੇਜ਼ੀ
ਬਜ਼ਟ$385 ਮਿਲੀਅਨ
ਬਾਕਸ ਆਫ਼ਿਸ$3,345,177,904

ਦਾ ਟਵਾਈਲਾਈਟ ਸਾਗਾ ਅਮਰੀਕਨ ਨਾਵਲਕਾਰ ਸਟੇਫਨੀ ਮੇਅਰ ਦੇ ਚਾਰ ਨਾਵਲਾਂ ਦੀ ਲੜੀ ਟਵਾਈਲਾਈਟ ਉੱਪਰ ਅਧਾਰਿਤ ਇੱਕ ਫਿਲਮ ਲੜੀ ਹੈ ਜੋ ਇੱਕ ਪਿਸ਼ਾਚ ਦੀ ਇੱਕ ਇਨਸਾਨ ਕੁੜੀ ਨਾਲ ਮੁਹੱਬਤ ਦੀ ਕਹਾਣੀ ਹੈ|

ਮੁਢਲੀ ਜਾਣਕਾਰੀ ਅਤੇ ਪਲਾਟ[ਸੋਧੋ]

ਟਵਾਈਲਾਈਟ[ਸੋਧੋ]

ਟਵਾਈਲਾਈਟ 2008 ਵਿਚ ਆਈ ਇੱਕ ਅਮਰੀਕੀ ਫਿਲਮ ਹੈ ਜੋ ਸਟੇਫਨੀ ਮੇਅਰ ਦੇ ਇਸੇ ਨਾਂ ਦੇ ਨਾਵਲ ਉੱਪਰ ਅਧਾਰਿਤ ਹੈ| ਇਹ ਟਵਾਈਲਾਈਟ ਲੜੀ ਦੀ ਪਹਿਲੀ ਫਿਲਮ ਹੈ| ਸਤਾਰਾਂ ਸਾਲਾ ਬੇਲਾ ਆਪਣੇ ਪਿਤਾ ਚਾਰਲੀ ਨਾਲ ਫੋਨਿਕਸ ਦੇ ਗਰਮ ਇਲਾਕੇ ਨੂੰ ਛੱਡ ਵਾਸ਼ਿੰਗਟਨ ਆ ਜਾਂਦੀ ਹੈ ਕਿਓਂਕਿ ਉਸਦੀ ਮਾਂ ਉਸਦੇ ਪਿਤਾ ਅਤੇ ਉਸਨੂੰ ਛੱਡ ਇੱਕ ਵੇਸਬਾਲ ਖਿਡਾਰੀ ਕੋਲ ਚਲੀ ਗਈ ਹੈ| ਉਹ ਆਪਣੇ ਅਤੀਤ ਨੂੰ ਭੁਲਾ ਕੇ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦੀ ਹੈ| ਇੱਕ ਬੇਹਦ ਸ਼ਰਮੀਲੀ ਕੁੜੀ ਹੋਣ ਕਾਰਨ ਉਹ ਇਸ ਗੱਲ ਤੋਂ ਪਰੇਸ਼ਾਨ ਹੋ ਜਾਂਦੀ ਹੈ ਕਿ ਨਵੇਂ ਕਾਲਜ ਵਿਚ ਬਹੁਤ ਸਾਰੇ ਮੁੰਡੇ ਉਸਦਾ ਧਿਆਨ ਖਿਚਣ ਲਈ ਸਾਰਾ ਦਿਨ ਪੁੱਠੀਆਂ-ਸਿਧੀਆਂ ਹਰਕਤਾਂ ਕਰਦੇ ਰਹਿੰਦੇ ਹਨ| ਉਹ ਐਡਵਰਡ ਦੇ ਨਾਲ ਬੈਠ ਜਾਂਦੀ ਹੈ ਜੋ ਉਸਨੂੰ ਲੱਗਦਾ ਹੈ ਕਿ ਉਸ ਉਸਨੂੰ ਬਿਲਕੁਲ ਨਹੀਂ ਪਸੰਦ ਕਰਦਾ ਪਰ ਬੇਲਾ ਨੂੰ ਉਸ ਨਾਲ ਪਿਆਰ ਹੋ ਜਾਂਦਾ ਹੈ| ਐਡਵਰਡ ਦਿਖਣ ਵਿਚ ਬਹੁਤ ਅਜੀਬ ਹੈ ਤੇ ਬੇਲਾ ਦੇ ਮਨ ਵਿਚ ਉਸ ਬਾਰੇ ਜਾਣਨ ਲਈ ਉਤਸੁਕਤਾ ਪੈਦਾ ਹੋ ਜਾਂਦੀ ਹੈ| ਉਹ ਹੋਰ ਵੀ ਹੈਰਾਨ ਹੋ ਜਾਂਦੀ ਹੈ ਜਦ ਇੱਕ ਐਕਸੀਡੈਂਟ ਦੌਰਾਨ ਐਡਵਰਡ ਬੇਲਾ ਨੂੰ ਬਚਾਉਣ ਲਈ ਇੱਕ ਹਥ ਨਾਲ ਕਰ ਰੋਕ ਦਿੰਦਾ ਹੈ| ਉਹ ਐਡਵਰਡ ਤੋਂ ਵਾਰ ਵਾਰ ਕਈ ਸੁਆਲ ਕਰਦੀ ਹੈ ਪਰ ਐਡਵਰਡ ਉਸਨੂੰ ਨੂੰ ਉਸਤੋਂ ਦੂਰ ਰਹਿਣ ਦੀ ਸਲਾਹ ਦਿੰਦਾ ਹੈ| ਇੱਕ ਪਰਿਵਾਰਕ ਮਿੱਤਰ ਜੈਕੋਬ ਤੋਂ ਉਹ ਜਾਣ ਲੈਂਦੀ ਹੈ ਕਿ ਐਡਵਰਡ ਇੱਕ ਪਿਸ਼ਾਚ ਹੈ ਅਤੇ ਪਿਸ਼ਾਚ ਉਹ ਮ੍ਰਿਤ-ਮਨੁੱਖ ਹੁੰਦੇ ਹਨ ਜੋ ਜਿਓੰਦੇ ਮਨੁੱਖਾਂ ਦਾ ਖੂਨ ਪੀ ਕੀ ਜਿੰਦਾ ਰਹਿੰਦੇ ਹਨ| ਫਿਲਮ ਦੇ ਅੰਤ ਵਿਚ ਬੇਲਾ ਐਡਵਰਡ ਨੂੰ ਕਹਿੰਦੀ ਹੈ ਕਿ ਉਹ ਵੀ ਉਸਨੂੰ ਆਪਣੇ ਵਾਂਗ ਪਿਸ਼ਾਚ ਬਣਾ ਦਵੇ ਪਰ ਐਡਵਰਡ ਅਜਿਹਾ ਕਰਨ ਤੋਂ ਮਨਾ ਕਰ ਦਿੰਦਾ ਹੈ|

ਦਾ ਟਵਾਈਲਾਈਟ ਸਾਗਾ: ਨਿਊ ਮੂਨ[ਸੋਧੋ]

ਦਾ ਟਵਾਈਲਾਈਟ ਸਾਗਾ: ਨਿਊ ਮੂਨ 2009 ਵਿਚ ਆਈ ਇੱਕ ਅਮਰੀਕੀ ਫਿਲਮ ਹੈ ਜੋ ਸਟੇਫਨੀ ਮੇਅਰ ਦੇ ਨਿਊ ਮੂਨ ਨਾਵਲ ਉੱਪਰ ਅਧਾਰਿਤ ਹੈ| ਇਹ ਟਵਾਈਲਾਈਟ ਲੜੀ ਦੀ ਦੂਜੀ ਫਿਲਮ ਹੈ| ਫਿਲਮ ਇਸਾਬੇਲ ਸਵਾਨ ਅਤੇ ਐਡਵਰਡ ਕੁਲਿਨ ਦੀ ਪ੍ਰੇਮ-ਕਹਾਣੀ ਤੋਂ ਮੁੜ ਸ਼ੁਰੂ ਹੁੰਦੀ ਹੈ| ਬੇਲਾ ਦੇ ਜਨਮਦਿਨ ਉੱਪਰ ਐਡਵਰਡ ਅਤੇ ਉਸਦੇ ਪਰਿਵਾਰ ਵਾਲੇ ਬੇਲਾ ਲਈ ਇੱਕ ਪਾਰਟੀ ਰੱਖਦੇ ਹਨ| ਜਨਮਦਿਨ ਦਾ ਇੱਕ ਤੋਹਫ਼ਾ ਖੋਲਦਿਆਂ ਬੇਲਾ ਦੇ ਹਥ ਉੱਪਰ ਇੱਕ ਕੱਟ ਲੱਗ ਜਾਦਾ ਹੈ ਤੇ ਖੂਨ ਵਗਣ ਲੱਗ ਪੈਂਦਾ ਹੈ| ਪਿਸ਼ਾਚ ਕਿਓਂਕਿ ਖੂਨ ਦੇ ਸਹਾਰੇ ਹੀ ਜਿਓੰਦੇ ਹੁੰਦੇ ਹਨ, ਇਸਲਈ ਉਹ ਖੂਨ ਵੱਲ ਤੇਜੀ ਨਾਲ ਆਕਰਸ਼ਿਤ ਹੁੰਦੇ ਹਨ| ਖੂਨ ਦੀ ਗੰਧ ਨਾਲ ਐਡਵਰਡ ਦਾ ਗੋਦ ਲਿਆ ਭਰਾ ਜੈਸਪਰ ਤੇਜੀ ਨਾਲ ਬੇਲਾ ਵੱਲ ਵਧਦਾ ਹੈ ਪਰ ਐਡਵਰਡ ਉਸਨੂੰ ਰੋਕ ਲੈਂਦਾ ਹੈ| ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਇੱਕ ਇਨਸਾਨ ਦੇ ਆਪਣੇ ਆਲੇ ਦੁਆਲੇ ਹੁੰਦੇ ਹੋਏ ਪਿਸ਼ਾਚ ਉਸਨੂੰ ਆਪਣਾ ਸ਼ਿਕਾਰ ਬਣਨ ਤੋਂ ਨਹੀਂ ਰੋਕ ਸਕਦੇ ਪਰ ਬੇਲਾ ਐਡਵਰਡ ਦੀ ਪ੍ਰੇਮਿਕਾ ਹੋਣ ਕਾਰਨ ਉਹ ਉਸ ਨਾਲ ਅਜਿਹਾ ਨਹੀਂ ਕਰਨਾ ਚਾਹੁੰਦੇ ਸਨ| ਸੋ, ਕੁਲੀਨ ਪਰਿਵਾਰ ਸ਼ਹਿਰ ਛੱਡ ਦਿੰਦਾ ਹੈ ਅਤੇ ਬੇਲਾ ਦੀ ਐਡਵਰਡ ਤੋਂ ਜੁਦਾਈ ਹੀ ਉਸਦੀ ਨਵੀਂ ਜਿੰਦਗੀ ਦੀ ਸ਼ੁਰੁਆਤ ਹੈ| ਇਨ੍ਹਾਂ ਔਖੇ ਪਲਾਂ ਵਿਚ ਉਹ ਜਿੰਦਗੀ ਨੂੰ ਮੁੜ ਜਿਓਣ ਦੀ ਕੋਸ਼ਿਸ਼ ਕਰਦੀ ਹੈ| ਉਹ ਬਾਇਕ ਚਲਾਉਣ ਸਿੱਖਦੀ ਹੈ ਅਤੇ ਆਪਣੇ ਪੁਰਾਣੇ ਦੋਸਤ ਜੈਕੋਬ ਨਾਲ ਨੇੜਤਾ ਵਧਾਉਂਦੀ ਹੈ| ਉਹ ਜਿੰਨਾ ਐਡਵਰਡ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦੀ ਹੈ, ਉਹ ਓਨਾ ਯਾਦ ਆਉਂਦਾ ਹੈ| ਜੈਕੋਬ ਨਾਲ ਰਹਿਕੇ ਉਹ ਹੌਲੀ ਹੌਲੀ ਐਡਵਰਡ ਨੂੰ ਲਗਭਗ ਭੁੱਲ ਚੁੱਕੀ ਹੁੰਦੀ ਹੈ ਪਰ ਅਤੀਤ ਮੁੜ ਉਸਦਾ ਦਰਵਾਜਾ ਖੜਕਾ ਦਿੰਦਾ ਹੈ| ਐਡਵਰਡ ਨੂੰ ਇੱਕ ਰਾਤ ਸੁਪਨਾ ਆਉਂਦਾ ਹੈ ਕਿ ਬੇਲਾ ਨੇ ਆਤਮ-ਹੱਤਿਆ ਕਰ ਲਈ ਹੈ| ਉਹ ਇਸੇ ਨੂੰ ਸਚ ਮੰਨ ਪਿਸ਼ਾਚਾਂ ਦੇ ਮੁਖੀ ਵੁਲਤ੍ਰੀ ਕੋਲ ਆਉਂਦਾ ਹੈ ਤੇ ਉਸਨੂੰ ਸਭ ਕੁਝ ਦੱਸ ਦਿੰਦਾ ਹੈ ਤੇ ਮੌਤ ਮੰਗਦਾ ਹੈ ਕਿਓਂਕਿ ਬੇਲਾ ਤੋਂ ਬਿਨਾ ਉਹ ਹੁਣ ਨਹੀਂ ਜਿਓਣਾ ਚਾਹੁੰਦਾ| ਵੁਲਤ੍ਰੀ ਐਡਵਰਡ ਨੂੰ ਦੱਸਦਾ ਹੈ ਕਿ ਬੇਲਾ ਨਾਂ ਦੀ ਇੱਕ ਮਨੁੱਖੀ ਸ਼ੈਅ ਹਾਲੇ ਵੀ ਹੈ ਜਿਸਨੂੰ ਪਿਸ਼ਾਚਾਂ ਦੇ ਰਾਜ਼ ਪਤਾ ਹਨ| ਅਜਿਹੀ ਸ਼ੈਅ ਉਹਨਾਂ ਦੀ ਹੋਂਦ ਲਈ ਖਤਰਨਾਕ ਸੀ| ਸੋ, ਵੁਲਤ੍ਰੀ ਐਡਵਰਡ ਸਾਹਮਣੇ ਦੋ ਵਿਕਲਪ ਰੱਖਦਾ ਹੈ ਕਿ ਜਾਂ ਤੇ ਉਹ ਬੇਲਾ ਨੂੰ ਮਾਰ ਦਵੇ ਜਾਂ ਫਿਰ ਉਸਨੂੰ ਵੀ ਪਿਸ਼ਾਚ ਬਣਾ ਦਵੇ| ਅੰਤ ਵਿਚ ਕੁਲੀਨ ਪਰਿਵਾਰ ਬੇਲਾ ਨੂੰ ਆਪਣੇ ਵਿਚ ਮਿਲਾਉਣ ਲਈ ਸਹਿਮਤ ਹੋ ਜਾਂਦਾ ਹੈ| ਐਡਵਰਡ ਬੇਲਾ ਨਾਲ ਵਾਅਦਾ ਕਰਦਾ ਹੈ ਕਿ ਉਹ ਉਸ ਨਾਲ ਵਿਆਹ ਕਰਾਉਂਦੇ ਸਾਰ ਹੀ ਉਸਨੂੰ ਪਿਸ਼ਾਚ ਬਣਾ ਦਵੇਗਾ|


ਦਾ ਟਵਾਈਲਾਈਟ ਸਾਗਾ: ਇਕਲਿਪਸ[ਸੋਧੋ]

ਦਾ ਟਵਾਈਲਾਈਟ ਸਾਗਾ: ਇਕਲਿਪਸ 2010 ਵਿਚ ਆਈ ਇੱਕ ਅਮਰੀਕੀ ਫਿਲਮ ਹੈ ਜੋ ਸਟੇਫਨੀ ਮੇਅਰ ਦੇ ਇਕਲਿਪਸ ਨਾਵਲ ਉੱਪਰ ਅਧਾਰਿਤ ਹੈ| ਇਹ ਟਵਾਈਲਾਈਟ ਲੜੀ ਦੀ ਤੀਜੀ ਫਿਲਮ ਹੈ| ਫਿਲਮ ਸ਼ੁਰੂ ਹੁੰਦੀ ਹੈ ਅਮਰੀਕਾ ਦੇ ਵਾਸ਼ਿੰਗਟਨ ਸ਼ਹਿਰ ਵਿਚ ਅਚਾਨਕ ਵਧ ਰਹੇ ਕੁਝ ਅਜੀਬ ਹਮਲਿਆਂ ਨਾਲ| ਇਹ ਹਮਲੇ ਨਾ ਤਾਂ ਪਿਸ਼ਾਚਾਂ ਦੁਆਰਾ ਹੋ ਰਹੇ ਹਨ ਅਤੇ ਨਾ ਹੀ ਨਰ-ਭੇੜੀਆਂ ਦੁਆਰਾ| ਐਡਵਰਡ ਨੂੰ ਅਹਿਸਾਸ ਹੁੰਦਾ ਹੈ ਕਿ ਸ਼ਹਿਰ ਕਿਸੇ ਅਜਿਹੀ ਤੀਜੀ ਖਤਰਨਾਕ ਸ਼ੈਅ ਦੀ ਗ੍ਰਿਫਤ ਵਿਚ ਹੈ ਜੋ ਮਨੁੱਖੀ ਖੂਨ ਦੀ ਬੁਰੀ ਤਰ੍ਹਾਂ ਪਿਆਸੀ ਹੈ ਤੇ ਹੁਣ ਉਸਨੂੰ ਪ੍ਰਾਪਤ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ| ਇਸ ਵਾਰੀ ਸਦੀਆਂ ਦੇ ਦੁਸ਼ਮਨ ਮੰਨੇ ਜਾਂਦੇ ਪਿਸ਼ਾਚ ਅਤੇ ਨਰ-ਭੇੜੀਏ ਮਿਲਕੇ ਇਸ ਮੁਸੀਬਤ ਦਾ ਸਾਹਮਣਾ ਕਰਦੇ ਹਨ| ਪਤਾ ਲੱਗਦਾ ਹੈ ਕਿ ਇਨ੍ਹਾਂ ਹਮਲਿਆਂ ਦੀ ਜਿੰਮੇਵਾਰ ਵਿਕਟੋਰਿਆ ਹੈ ਜੋ ਆਪਣੇ ਮਰਹੂਮ ਸਾਥੀ ਜੇਮਸ ਦਾ ਬਦਲਾ ਲੈ ਰਹੀ ਹੈ|ਐਡਵਰਡ ਉਸਨੂੰ ਅਤੇ ਉਸਦੇ ਸਾਥੀਆਂ ਨੂੰ ਖਤਮ ਕਰ ਦਿੰਦਾ ਹੈ| ਇਸੇ ਦੌਰਾਨ ਜੈਕੋਬ ਬੇਲਾ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਦਾ ਹੈ ਪਰ ਬੇਲਾ ਉਸਨੂੰ ਇਨਕਾਰ ਕਰ ਦਿੰਦੀ ਹੈ| ਜੈਕੋਬ ਨੂੰ ਬਾਅਦ ਵਿਚ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਬੇਲਾ ਤੇ ਐਡਵਰਡ ਇੱਕ ਦੂਜੇ ਨੂੰ ਪਿਆਰ ਕਰਦੇ ਹਨ ਤੇ ਉਹ ਜਲਦ ਹੀ ਵਿਆਹ ਕਰਾਉਣ ਵਾਲੇ ਹਨ| ਜੈਕੋਬ ਅੰਤ ਵਿਚ ਕਿਧਰੇ ਗੁੰਮਨਾਮ ਥਾਂ ਤੇ ਚਲਾ ਜਾਂਦਾ ਹੈ| ਐਡਵਰਡ ਅਤੇ ਬੇਲਾ ਫੈਂਸਲਾ ਕਰਦੇ ਹਨ ਕਿ ਉਹ ਬੇਲਾ ਦੇ ਪਿਤਾ ਚਾਰਲੀ ਨੂੰ ਆਪਣੀ ਸਗਾਈ ਬਾਰੇ ਜਲਦ ਈ ਦੱਸ ਦੇਣਗੇ|


ਦਾ ਟਵਾਈਲਾਈਟ ਸਾਗਾ: ਬ੍ਰੇਕਿੰਗ ਡਾਅਨ1[ਸੋਧੋ]

ਦਾ ਟਵਾਈਲਾਈਟ ਸਾਗਾ: ਬ੍ਰੇਕਿੰਗ ਡਾਅਨ 1 2011 ਵਿਚ ਆਈ ਇੱਕ ਅਮਰੀਕੀ ਫਿਲਮ ਹੈ ਜੋ ਸਟੇਫਨੀ ਮੇਅਰ ਦੇ ਬ੍ਰੇਕਿੰਗ ਡਾਅਨ ਨਾਵਲ ਉੱਪਰ ਅਧਾਰਿਤ ਹੈ| ਇਸ ਨਾਵਲ ਦੇ ਵੱਡ-ਅਕਾਰੀ ਹੋਣ ਕਾਰਨ ਇਸ ਦੇ ਪਹਿਲੇ ਹਿੱਸੇ ਨੂੰ ਹੀ ਇਸ ਫਿਲਮ ਦਾ ਅਧਾਰ ਬਣਾਇਆ ਗਿਆ ਅਤੇ ਬਚੇ ਹਿੱਸੇ ਉੱਪਰ ਇੱਕ ਹੋਰ ਫਿਲਮ ਬਣਾਈ ਗਈ ਜੋ ਕਿ ਦਾ ਟਵਾਈਲਾਈਟ ਸਾਗਾ: ਬ੍ਰੇਕਿੰਗ ਡਾਅਨ 2 ਸੀ| ਇਹ ਟਵਾਈਲਾਈਟ ਲੜੀ ਦੀ ਚੌਥੀ ਫਿਲਮ ਹੈ| ਫਿਲਮ ਦਾ ਟਵਾਈਲਾਈਟ ਸਾਗਾ: ਇਕਲਿਪਸ ਤੋਂ ਅੱਗੇ ਸ਼ੁਰੂ ਹੁੰਦੀ ਹੈ| ਬੇਲਾ ਅਤੇ ਐਡਵਰਡ ਨੇ ਵਿਆਹ ਕਰਾ ਲਿਆ ਹੈ| ਬੇਲਾ ਨੇ ਆਪਣੀ ਮਨੁੱਖੀ ਜਿੰਦਗੀ ਨੂੰ ਕੁਰਬਾਨ ਕਰ ਇੱਕ ਪਿਸ਼ਾਚ ਦੀ ਰੂਹ ਨੂੰ ਸਵੀਕਾਰ ਕਰ ਲੈਂਦੀ ਹੈ ਤਾਂਕਿ ਉਹ ਉਹ ਉਹਨਾਂ ਸਭ ਦੀ ਜਾਨ ਬਚਾ ਸਕੇ ਜੋ ਉਸ ਦੇ ਪਿਆਰੇ ਹਨ| ਬੇਲਾ ਨੂੰ ਜੈਕੋਬ (ਉਸਦਾ ਪੁਰਾਣਾ ਮਿੱਤਰ) ਸਾਵਧਾਨ ਕਰਦਾ ਹੈ ਕਿ ਇਹ ਅੱਗ ਵਿਚ ਛਾਲ ਮਾਰਨ ਵਰਗਾ ਕੰਮ ਕਰ ਰਹੀ ਹੈ ਪਰ ਬੇਲਾ ਐਡਵਰਡ ਦੇ ਪਿਆਰ ਵਿਚ ਹੋਣ ਕਾਰਨ ਉਸਦੀ ਸਲਾਹ ਨੂੰ ਨਕਾਰ ਦਿੰਦੀ ਹੈ| ਫਿਲਮ ਦੀ ਸ਼ੁਰੁਆਤ ਵਿਚ ਬੇਲਾ ਅਤੇ ਐਡਵਰਡ ਦੇ ਵਿਆਹੁਤਾ ਜੀਵਨ ਦਾ ਵਰਣਨ ਹੈ ਜੋ ਉਹ ਬ੍ਰਾਜ਼ੀਲ ਦੇ ਇੱਕ ਟਾਪੂ ਉੱਪਰ ਗੁਜ਼ਾਰਦੇ ਹਨ| ਵਿਆਹ ਦੇ ਕੁਝ ਸਮੇਂ ਬਾਅਦ ਬੇਲਾ ਨੂੰ ਮਹਿਸੂਸ ਹੁੰਦਾ ਹੈ ਕਿ ਉਸ ਦੇ ਗਰਭ ਵਿਚ ਅਜਿਹਾ ਬੱਚਾ ਹੈ ਜੋ ਅਧਾ ਮਨੁੱਖ ਅਤੇ ਅਧਾ ਪਿਸ਼ਾਚ ਹੈ| ਜਦ ਇਹ ਗੱਲ ਸਾਬਿਤ ਹੋ ਜਾਂਦੀ ਹੈ ਤਾਂ ਐਡਵਰਡ ਅਤੇ ਬੇਲਾ ਇਸ ਮੁਸੀਬਤ ਤੋਂ ਬਚਣ ਲਈ ਵਾਸ਼ਿੰਗਟਨ ਮੁੜ ਆਉਂਦੇ ਹਨ| ਫਿਲਮ ਵਿਚ ਸਾਰੇ ਬੇਲਾ ਦੇ ਗਰਭ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂਕਿ ਉਸਨੂੰ ਇੱਕ ਖਤਰਨਾਕ ਸਥਿਤੀ ਤੋਂ ਬਚਾਇਆ ਜਾ ਸਕੇ ਪਰ ਗਰਭ ਬਹੁਤ ਤੇਜ਼ੀ ਨਾਲ ਵਿਕਾਸ ਕਰ ਜਾਂਦਾ ਹੈ| ਗਰਭ ਵਿਚ ਇੱਕ ਪਿਸ਼ਾਚ ਦੇ ਬੱਚੇ ਦੇ ਹੋਣ ਕਾਰਨ ਬੇਲਾ ਨੂੰ ਅਜਿਹੀ ਪਿਆਸ ਲੱਗ ਜਾਂਦੀ ਹੈ ਜੋ ਮਨੁੱਖੀ ਖੂਨ ਨਾਲ ਹੀ ਬੁਝਦੀ ਹੈ| ਉਹ ਹੌਲੀ ਹੌਲੀ ਖੂਨ ਪੀਣਾ ਸ਼ੁਰੂ ਕਰ ਦਿੰਦੀ ਹੈ| ਇੱਕ ਵਾਰ ਕੰਮ ਕਰਦੇ ਹੋਏ ਉਹ ਜਮੀਨ ਉੱਪਰ ਇੱਕ ਖੂਨ ਦੀ ਬੂੰਦ ਦੇਖ ਲੈਂਦੀ ਹੈ| ਉਹ ਉਸਨੂੰ ਪੀਣ ਲਈ ਹੇਠਾਂ ਝੁਕਦੀ ਈ ਹੈ ਕਿ ਉਸਦਾ ਗਰਭ ਡਿਗ ਜਾਂਦਾ ਹੈ ਤੇ ਇੱਕ ਬੱਚੀ ਰੇਂਸਮੀ ਨੂੰ ਜਨਮ ਦੇਣ ਮਗਰੋਂ ਉਹ ਲਗਭਗ ਮਰ ਜਾਂਦੀ ਹੈ| ਉਸਦਾ ਖੂਨ ਏਨਾ ਜਿਆਦਾ ਵਗ ਜਾਂਦਾ ਹੈ ਕਿ ਉਹ ਮਰਨ ਕੰਡੇ ਪਹੁੰਚ ਜਾਂਦੀ ਹੈ ਤੇ ਫਿਰ ਐਡਵਰਡ ਉਸਨੂੰ ਦਿਲ ਦੇ ਕੋਲ ਕੱਟ ਲੈਂਦਾ ਹੈ ਜਿਸ ਨਾਲ ਇੱਕ ਪਿਸ਼ਾਚ ਦੇ ਖੂਨ ਦੇ ਮੇਲ ਨਾਲ ਉਹ ਦੁਬਾਰਾ ਜੀਵਿਤ ਹੋ ਉੱਠਦੀ ਹੈ|


ਦਾ ਟਵਾਈਲਾਈਟ ਸਾਗਾ: ਬ੍ਰੇਕਿੰਗ ਡਾਅਨ2[ਸੋਧੋ]

ਦਾ ਟਵਾਈਲਾਈਟ ਸਾਗਾ: ਬ੍ਰੇਕਿੰਗ ਡਾਅਨ 2 2012 ਵਿਚ ਆਈ ਇੱਕ ਅਮਰੀਕੀ ਫਿਲਮ ਹੈ ਜੋ ਸਟੇਫਨੀ ਮੇਅਰ ਦੇ ਬ੍ਰੇਕਿੰਗ ਡਾਅਨ ਨਾਵਲ ਦੇ ਦੂਜੇ ਹਿੱਸੇ ਉੱਪਰ ਅਧਾਰਿਤ ਹੈ| ਇਸ ਨਾਵਲ ਦੇ ਵੱਡ-ਅਕਾਰੀ ਹੋਣ ਕਾਰਨ ਇਸ ਦੇ ਪਹਿਲੇ ਹਿੱਸੇ ਉੱਪਰ 2011 ਵਿਚ ਇੱਕ ਫਿਲਮ ਬਣਾਈ ਗਈ ਸੀ ਜੋ ਦਾ ਟਵਾਈਲਾਈਟ ਸਾਗਾ: ਬ੍ਰੇਕਿੰਗ ਡਾਅਨ 1 ਸੀ| ਇਹ ਟਵਾਈਲਾਈਟ ਲੜੀ ਦੀ ਚੌਥੀ ਫਿਲਮ ਹੈ| ਬੇਲਾ ਦੇ ਪਿਸ਼ਾਚ ਦੇ ਖੂਨ ਨਾਲ ਸੰਪਰਕ ਹੋ ਜਾਣ ਕਾਰਨ ਉਸਦੇ ਸ਼ਰੀਰ ਵਿਚ ਉਹ ਅੰਸ਼ ਆਉਣੇ ਸ਼ੁਰੂ ਹੋ ਗਏ ਹਨ| ਉਸਦੇ ਸ਼ਰੀਰ ਵਿਚ ਅਜੀਬ ਬਦਲਾਵ ਆਉਣ ਲੱਗਦੇ ਹਨ| ਉਹ ਸਭ ਕੁਝ ਮਹਿਸੂਸ ਕਰਨ ਲੱਗਦੀ ਹੈ ਜੋ ਪਿਸ਼ਾਚ ਕਰਦੇ ਹਨ| ਅੰਤ ਵਿਚ ਉਹ ਐਡਵਰਡ ਨੂੰ ਉਸਦਾ ਦਿਮਾਗ ਪੜ ਕੇ ਸੁਣਾਉਂਦੀ ਹੈ ਜੋ ਉਸਦੇ ਪਿਸ਼ਾਚ ਦੇ ਰੂਪ ਵਿਚ ਪੂਰਨਤਾ ਢਲ ਜਾਣ ਦੀ ਪੁਸ਼ਟੀ ਕਰ ਦਿੰਦਾ ਹੈ| ਰੇਂਸਮੀ ਦਾ ਵਿਕਾਸ ਵੀ ਬੜੇ ਅਜੀਬ ਢੰਗਾਂ ਨਾਲ ਹੋ ਰਿਹਾ ਹੈ ਜੋ ਸਮੂਹ ਦੇ ਬਾਕੀ ਪਿਸ਼ਾਚਾਂ ਲਈ ਸ਼ੱਕ ਦਾ ਪਾਤਰ ਬਣ ਜਾਂਦੀ ਹੈ| ਪਿਸ਼ਾਚਾਂ ਦੇ ਦੁਸ਼ਮਣ ਇਸ ਮੌਕੇ ਦਾ ਫਾਇਦਾ ਚੁੱਕਦੇ ਹੋਏ ਵੁਲਤ੍ਰੀ ਕੋਲ ਇਸਦੀ ਸ਼ਿਕਾਯਤ ਕਰਦੇ ਹਨ ਕਿ ਐਡਵਰਡ ਅਤੇ ਬੇਲਾ ਦੀ ਬੱਚੀ ਉਹਨਾਂ ਸਭ ਦੇ ਭਵਿੱਖ ਦੀ ਕਾਤਲ ਹੈ| ਅਜਿਹਾ ਕਰਕੇ ਉਹ ਇੱਕ ਯੁੱਧ ਦੇ ਬੀਜ ਬੋ ਦਿੰਦੇ ਹਨ| ਵੁਲਤ੍ਰੀ ਹਮਲਾ ਕਰ ਦਿੰਦਾ ਹੈ| ਐਡਵਰਡ ਅਤੇ ਬੇਲਾ ਵੀ ਲੜਦੇ ਹਨ ਪਰ ਇੱਕ ਨਾਜ਼ੁਕ ਸਥਿਤੀ ਵਿਚ ਜੈਕੋਬ ਆਪਣੀ ਜਾਨ ਦਾਅ ਤੇ ਲਗਾ ਕੇ ਰੇਂਸਮੀ ਨੂੰ ਬਚਾਉਂਦਾ ਹੈ| ਇਸ ਨਾਲ ਜੈਕੋਬ ਉਹਨਾਂ ਦੀ ਜਿੰਦਗੀ ਵਿਚ ਵਾਪਿਸ ਹੋ ਜਾਂਦਾ ਹੈ| ਅੰਤ ਵਿਚ ਸਭ ਕੁਝ ਠੀਕ ਹੀ ਜਾਣ ਤੋਂ ਬਾਅਦ ਬੇਲਾ, ਐਡਵਰਡ, ਰੇਂਸਮੀ ਅਤੇ ਜੈਕੋਬ ਬਚੀ ਜਿੰਦਗੀ ਨੂੰ ਖੁਸ਼ੀ-ਖੁਸ਼ੀ ਬਿਤਾਉਣ ਲਈ ਇੱਕ ਕਦਮ ਅੱਗੇ ਚੁੱਕਦੇ ਹਨ|

ਕਮਾਈ ਪੱਖੋਂ[ਸੋਧੋ]

ਨਾਂ ਰਿਲੀਜ਼ ਮਿਤੀ ਕਮਾਈ ਬਾਕਸ ਆਫਿਸ ਰੈੰਕਿੰਗ ਬਜਟ ਹਵਾਲੇ
ਉੱਤਰੀ ਅਮਰੀਕਾ ਉੱਤਰੀ ਅਮਰੀਕਾ ਦੇ ਬਾਹਰ ਵਿਸ਼ਵਭਰ ਵਿਚ ਉੱਤਰੀ ਅਮਰੀਕਾ ਵਿਚ ਹੁਣ ਤੱਕ ਸਾਰੇ ਵਿਸ਼ਵ ਵਿਚ ਹੁਣ ਤੱਕ
ਟਵਾਈਲਾਈਟ ਨਵੰਬਰ 21, 2008 $192,769,854 $199,846,771 $392,616,625 #141 #175 $37 ਮਿਲੀਅਨ [1]
ਦਾ ਟਵਾਈਲਾਈਟ ਸਾਗਾ: ਨਿਊ ਮੂਨ ਨਵੰਬਰ 20, 2009 $296,623,634 $413,203,828 $709,827,462 #45
#169(A)
#54 $50 ਮਿਲੀਅਨ [2]
ਟਵਾਈਲਾਈਟ / ਦਾ ਟਵਾਈਲਾਈਟ ਸਾਗਾ: ਨਿਊ ਮੂਨ (ਦੋਵੇਂ ਇਕੱਠੀਆਂ ਪਰ ਸਿਰਫ ਇੱਕ ਰਾਤ ਲਈ) ਜੂਨ 29, 2010 $2,385,237 $2,385,237 #5437 [3]
ਦਾ ਟਵਾਈਲਾਈਟ ਸਾਗਾ: ਇਕਲਿਪਸ ਜੂਨ 30, 2010 $300,531,751 $397,959,596 $698,491,347 #44
#174(A)
#56 $68 ਮਿਲੀਅਨ [4]
ਦਾ ਟਵਾਈਲਾਈਟ ਸਾਗਾ: ਬ੍ਰੇਕਿੰਗ ਡਾਅਨ 1 ਨਵੰਬਰ 18, 2011 $281,287,133 $430,884,723 $712,171,856 #58
#191(A)
#53 $110 ਮਿਲੀਅਨ [5]
ਦਾ ਟਵਾਈਲਾਈਟ ਸਾਗਾ: ਬ੍ਰੇਕਿੰਗ ਡਾਅਨ 2 ਨਵੰਬਰ 16, 2012 $292,324,737 $537,360,640 $829,685,377 #50 #40 $120 ਮਿਲੀਅਨ [6]
ਕੁਲ $1,36,59,22,346 $1,97,92,55,558 $3,34,51,77,904 $385 ਮਿਲੀਅਨ [7]


ਹਵਾਲੇ[ਸੋਧੋ]

  1. "Twilight (2008)". Box Office Mojo. Retrieved 2012-07-11.
  2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named NewMoon
  3. "Twilight/New Moon Combo (one-night-only) (2010)". Box Office Mojo. Retrieved 2012-07-11.
  4. "The Twilight Saga: Eclipse (2010)". Box Office Mojo. Retrieved 2012-07-11.
  5. "The Twilight Saga: Breaking Dawn – Part 1 (2011)". Box Office Mojo. Retrieved 2012-07-11.
  6. "The Twilight Saga: Breaking Dawn – Part 2 (2012)". Box Office Mojo. Retrieved 2012-12-03.
  7. "Twilight Moviesat the Box Office". Box Office Mojo. Retrieved July 15, 2014.