ਇਵਾਨ ਇਲੀਅਚ ਦੀ ਮੌਤ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
(ਦ ਡੈੱਥ ਆਫ਼ ਇਵਾਨ ਇਲੀਅਚ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਇਵਾਨ ਇਲੀਅਚ ਦੀ ਮੌਤ  
Death of Ivan Ilyich title page.jpg
ਲੇਖਕ ਲਿਓ ਤਾਲਸਤਾਏ
ਮੂਲ ਸਿਰਲੇਖ Смерть Ивана Ильича
ਚਿੱਤਰਕਾਰ ਓਟੋ ਐਂਟੋਨਿਨੀ
ਦੇਸ਼ ਰੂਸ
ਭਾਸ਼ਾ ਰੂਸੀ
ਵਿਧਾ ਗਲਪ, ਦਰਸ਼ਨ
ਪ੍ਰਕਾਸ਼ਨ ਤਾਰੀਖ 1886
ਪੰਨੇ 114 (ਪੇਪਰਬੈਕ )
ਆਈ ਐੱਸ ਬੀ ਐੱਨ 978-0-307-26881-5

ਇਵਾਨ ਇਲੀਅਚ ਦੀ ਮੌਤ (ਰੂਸੀ: Смерть Ивана Ильича, ਸਮੇਰਤ' ਇਵਾਨਾ ਇਲੀਚਾ), ਲਿਉ ਤਾਲਸਤਾਏ ਦਾ ਲਿਖਿਆ ਅਤੇ 1886 ਵਿੱਚ ਪਹਿਲੀ ਵਾਰ ਛਪਿਆ ਛੋਟਾ ਨਾਵਲ ਹੈ। ਇਹ ਉਸਦੀ 1870ਵਿਆਂ ਦੀ ਉਹਦੀ ਧਰਮ ਬਦਲੀ ਤੋਂ ਜਲਦੀ ਮਗਰੋਂ ਲਿਖੇ ਗਲਪ ਦੇ ਸ਼ਾਹਕਾਰਾਂ ਵਿੱਚੋਂ ਇੱਕ ਹੈ। [੧]

ਕਹਾਣੀ[ਸੋਧੋ]

ਇਹ ਨਾਵਲ 19ਵੀਂ ਸਦੀ ਦੇ ਰੂਸ ਵਿੱਚ ਇੱਕ ਉੱਚ ਅਦਾਲਤ ਦੇ ਜੱਜ ਦੀ, 45 ਸਾਲ ਦੀ ਉਮਰ ਵਿੱਚ ਹੋਈ ਮੌਤ ਦੀ ਕਹਾਣੀ ਕਹਿੰਦਾ ਹੈ। ਨਾਵਲ ਦੀ ਸ਼ੁਰੁਆਤ ਵਿੱਚ ਕੁਝ ਅਧਿਕਾਰੀ ਆਪਣੇ ਸਾਥੀ, ਇਵਾਨ ਇਲੀਅਚ ਗੋਲੋਵਿਨ ਦੀ ਮੌਤ ਦੀ ਖਬਰ ਬਾਰੇ ਚਰਚਾ ਕਰ ਰਹੇ ਹਨ।

ਸਮਾਜ ਵਿੱਚ ਆਪਣੇ ਪਰਵਾਰ ਦੀ ਬਿਹਤਰ ਸਥਿਤੀ ਨੂੰ ਦਰਸਾਉਣ ਦੇ ਉਦੇਸ਼ ਨਾਲ ਆਪਣੇ ਨਵੇਂ ਘਰ ਵਿੱਚ ਪਰਦੇ ਲਟਕਾਉਂਦੇ ਹੋਏ ਇਵਾਨ ਇਲੀਅਚ ਦੀ ਬੱਖੀ ਵਿੱਚ ਜਖਮ ਹੋ ਜਾਂਦਾ ਹੈ। ਉਹ ਆਪਣੀ ਪਤਨੀ ਦੇ ਨਾਲ ਭਿਆਨਕ ਸੰਬੰਧ ਹੁੰਦੇ ਹੋਏ ਵੀ ਅੱਛਾ ਸੁਹਣਾ ਲੱਗਦਾ ਜੀਵਨ ਜੀਓ ਰਿਹਾ ਸੀ। ਕੁਝ ਹਫ਼ਤਿਆਂ ਦੇ ਅੰਦਰ ਹੀ, ਉਸ ਨੂੰ ਆਪਣੇ ਮੂੰਹ ਵਿੱਚ ਇੱਕ ਅਜੀਬ ਸਵਾਦ ਆਉਣ ਲੱਗ ਪਿਆ ਅਤੇ ਬੱਖੀ ਵਿੱਚ ਨਿਰੰਤਰ ਦਰਦ ਰਹਿਣ ਲੱਗਾ। ਕਈ ਮਹਿੰਗੇ ਡਾਕਟਰਾਂ ਨਾਲ ਪਰਾਮਰਸ਼ ਕੀਤਾ ਗਿਆ, ਲੇਕਿਨ ਉਹ ਅੰਤੜੀ ਰੋਗ ਅਤੇ ਤਰਦੇ ਗੁਰਦਿਆਂ ਦੇ ਬਾਰੇ ਅਸਪਸ਼ਟ ਜਿਹੀਆਂ ਗੱਲਾਂ ਕਰਨ ਤੋਂ ਅੱਗੇ, ਕੁਝ ਨਹੀਂ ਸਮਝਾ ਸਕਦੇ ਅਤੇ ਨਾ ਹੀ ਉਸਦਾ ਇਲਾਜ ਕਰ ਸਕਦੇ ਹਨ, ਅਤੇ ਇਹ ਛੇਤੀ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਇਵਾਨ ਇਲੀਅਚ ਮਰ ਰਿਹਾ ਹੈ।

ਹਵਾਲੇ[ਸੋਧੋ]

  1. Jahn 1999, p. 3.