ਨਜ਼ੀਰ ਅਕਬਰਾਬਾਦੀ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਨਜ਼ੀਰ ਅਕਬਰਾਬਾਦੀ
Nazir image.gif
ਜਨਮ: 1735
ਦਿੱਲੀ
ਮੌਤ: 1830
ਰਾਸ਼ਟਰੀਅਤਾ: ਹਿੰਦੁਸਤਾਨੀ
ਭਾਸ਼ਾ: ਅਰਬੀ, ਫ਼ਾਰਸੀ, ਉਰਦੂ, ਪੰਜਾਬੀ, ਬ੍ਰਜਭਾਸ਼ਾ, ਮਾਰਵਾੜੀ, ਪੂਰਬੀ ਅਤੇ ਹਿੰਦੀ

ਨਜ਼ੀਰ ਅਕਬਰਾਬਾਦੀ (ਉਰਦੂ: نظیر اکبر آبادی) (ਅਸਲ ਨਾਮ "ਵਲੀ ਮੁਹੰਮਦ") (1735–1830) 18ਵੀਂ ਸਦੀ ਦਾ ਹਿੰਦੁਸਤਾਨੀ ਸ਼ਾਇਰ ਸੀ ਜਿਸਨੂੰ "ਨਜ਼ਮ ਦਾ ਪਿਤਾਮਾ" ਕਿਹਾ ਜਾਂਦਾ ਹੈ। ਉਸਨੇ ਨਜ਼ੀਰ ਤਖੱਲਸ ਹੇਠ ਉਰਦੂ ਗਜ਼ਲਾਂ ਅਤੇ ਨਜ਼ਮਾਂ ਲਿਖੀਆਂ, ਪਰ ਉਸਦੀ ਵਧ ਮਸ਼ਹੂਰੀਬੰਜਾਰਾਨਾਮਾ[੧] ਵਰਗੀਆਂ ਕਵਿਤਾਵਾਂ ਕਰਕੇ ਹੈ। [੨]ਉਹ ਲੋਕ ਕਵੀ ਸਨ। ਉਨ੍ਹਾਂ ਨੇ ਲੋਕ ਜੀਵਨ, ਰੁੱਤਾਂ, ਤਿਉਹਾਰਾਂ, ਫਲਾਂ, ਸਬਜ਼ੀਆਂ ਆਦਿ ਵਿਸ਼ਿਆਂ ਤੇ ਲਿਖੀਆਂ। ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਲਗਭਗ ਦੋ ਲੱਖ ਰਚਨਾਵਾਂ ਲਿਖੀਆਂ ।ਪਰ ਉਨ੍ਹਾਂ ਦੀਆਂ ਛੇ ਹਜ਼ਾਰ ਦੇ ਕਰੀਬ ਰਚਨਾਵਾਂ ਮਿਲਦੀਆਂ ਹਨ ਤੇ ਇਨ੍ਹਾਂ ਵਿੱਚੋਂ 600 ਦੇ ਕਰੀਬ ਗ਼ਜ਼ਲਾਂ ਹਨ। [੩]

ਜੀਵਨੀ[ਸੋਧੋ]

ਨਜ਼ੀਰ ਦੇ ਪਿਤਾ ਦਾ ਨਾਮ ਮੁਹੰਮਦ ਫਾਰੂਕ ਸੀ ਅਤੇ ਉਹਦੀ ਮਾਂਆਗਰਾ ਕਿਲੇ ਦੇ ਗਵਰਨਰ ਨਵਾਬ ਸੁਲਤਾਨ ਖਾਂ ਦੀ ਧੀ ਸੀ। ਆਗਰਾ, ਨੂੰ ਉਸ ਸਮੇਂ ਮੁਗਲ ਸਮਰਾਟ ਅਕਬਰ ਸਦਕਾ ਅਕਬਰਾਬਾਦ ਕਿਹਾ ਜਾਂਦਾ ਸੀ। ਉਹ ਦਿੱਲੀ ਵਿੱਚ ਪੈਦਾ ਹੋ�ਇਆ। ਅਜੇ ਛੋਟਾ ਹੀ ਸੀ ਕਿ ਮਾਂ ਨਾਲ ਆਗਰਾ ਆ ਗਏ ਅਤੇ ਮਹਲਾ ਤਾਜ ਗੰਜ ਵਿੱਚ ਰਹਿਣ ਲੱਗੇ। ਇੱਕ ਮਕਤਬ ਤੋਂ ਅਰਬੀ ਅਤੇ ਫ਼ਾਰਸੀ ਦੀ ਵਿਦਿਆ ਹਾਸਲ ਕੀਤੀ। ਸ਼ਾਇਰੀ ਤਬੀਅਤ ਸੀ ਇਸ ਲਈ ਸ਼ਾਇਰੀ ਸ਼ੁਰੂ ਕਰ ਲਈ। ਨਜ਼ੀਰ ਇੱਕ ਸਾਦਾ ਅਤੇ ਸੂਫ਼ੀ ਮਨਸ਼ ਆਦਮੀ ਸੀ, ਉਯ੍ਸ ਦੀ ਸਾਰੀ ਉਮਰ ਪੜ੍ਹਨ-ਪੜ੍ਹਾਉਣ ਵਿੱਚ ਬਸਰ ਹੋਈ। ਉਹ ਪ੍ਰਕਿਰਤੀ ਪਸੰਦ ਸਨ, ਭਰਤ ਪੁਰ ਕੇ ਹਕਮਰਾਨਾਂ ਨੇ ਦਾਅਵਤਨਾਮੇ ਭੇਜੇ ਪਰ ਉਸ ਨੇ ਕਬੂਲ ਨਾ ਕੀਤੇ। ਉਹ ਕਿਸੇ ਦਰਬਾਰ ਨਾਲ ਵਾਬਸਤਾ ਨਹੀਂ ਹੋਇਆ, ਆਖ਼ਰੀ ਉਮਰ ਅਧਰੰਗ ਹੋ ਗਿਆ ਅਤੇ 1830 ਵਿੱਚ ਇੰਤਕਾਲ ਹੋ ਗਿਆ।

ਸ਼ਾਇਰੀ[ਸੋਧੋ]

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
  1. http://www.punjabi-kavita.com/PoetryNazeerAkbarabadi.php#Nazeer3
  2. Amaresh Datta (2006). The Encyclopaedia Of Indian Literature (Volume Two) (Devraj To Jyoti), Volume 2. Sahitya Akademi, 1619. ISBN 81-260-1194-7. 
  3. http://www.punjabi-kavita.com/NazeerAkbarabadi.php