ਨਰਿੰਦਰ ਕੋਹਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਰਿੰਦਰ ਕੋਹਲੀ
ਡਾ.ਨਰੇਂਦਰ ਕੋਹਲੀ
ਡਾ.ਨਰੇਂਦਰ ਕੋਹਲੀ
ਰਾਸ਼ਟਰੀਅਤਾਭਾਰਤੀ
ਨਾਗਰਿਕਤਾਭਾਰਤ
ਸਿੱਖਿਆਪੀਐਚਡੀ
ਅਲਮਾ ਮਾਤਰਦਿੱਲੀ ਯੂਨੀਵਰਸਿਟੀ
ਕਾਲ1960-ਅੱਜ ਤਕ
ਸਾਹਿਤਕ ਲਹਿਰਸਾਂਸਕ੍ਰਿਤਕ ਪੁਨਰਜਾਗਰਣ ਦੇ ਯੁਗ ਦੇ ਪ੍ਰਣੇਤਾ
ਪ੍ਰਮੁੱਖ ਕੰਮਮਹਾਸਮਰ, ਅਭ੍ਯੁਦਯ, ਤੋੜੋ, ਕਾਰਾ ਤੋੜੋ, ਵਸੁਦੇਵ, ਸਾਥ ਸਹਾ ਗਯਾ ਦੁਖ, ਅਭਿਗਿਆਨ, ਪਾਂਚ ਏਬਸਰਡ ਉਪਨਿਆਸ, ਆਸ਼੍ਰਿਤੋਂ ਕਾ ਵਿਦ੍ਰੋਹ, ਪ੍ਰੇਮਚੰਦ, ਹਿੰਦੀ ਉਪਨਿਆਸ: ਸਿਰਜਨ ਔਰ ਸਿਧਾਂਤ
ਪ੍ਰਮੁੱਖ ਅਵਾਰਡਸ਼ਲਾਕਾ ਸਨਮਾਨ, ਪੰਡਿਤ ਦੀਨਦਿਆਲ ਉਪਾਧਿਆਯ ਸਨਮਾਨ, ਅੱਟਹਾਸ ਸਨਮਾਨ
ਜੀਵਨ ਸਾਥੀਡਾ .ਮਧੁਰਿਮਾ ਕੋਹਲੀ
ਬੱਚੇਕਾਰਤੀਕੇਯ ਅਤੇ ਅਗਸਤਯ
ਵੈੱਬਸਾਈਟ
www.narendrakohli.org

ਨਰੇਂਦਰ ਕੋਹਲੀ (नरेन्द्र कोहली) (ਜਨਮ 6 ਜਨਵਰੀ 1940) ਭਾਰਤੀ ਹਿੰਦੀ ਲੇਖਕ ਹੈ। ਹਿੰਦੀ ਸਾਹਿਤ ਵਿੱਚ ਮਹਾਕਾਵਿਕ ਨਾਵਲ ਦੀ ਵਿਧਾ ਨੂੰ ਅਰੰਭ ਕਰਨ ਦਾ ਸਿਹਰਾ ਉਸ ਨੂੰ ਹੀ ਜਾਂਦਾ ਹੈ। ਪ੍ਰਾਚੀਨ ਅਤੇ ਇਤਿਹਾਸਿਕ ਚਰਿਤਰਾਂ ਦੀਆਂ ਗੁੱਥੀਆਂ ਨੂੰ ਸੁਲਝਾਂਦੇ ਹੋਏ ਉਹਨਾਂ ਦੇ ਮਾਧਿਅਮ ਨਾਲ ਆਧੁਨਿਕ ਸਾਮਾਜ ਦੀਆਂ ਸਮਸਿਆਵਾਂ ਅਤੇ ਉਹਨਾਂ ਦੇ ਸਮਾਧਾਨ ਨੂੰ ਸਮਾਜ ਦੇ ਸਾਹਮਣੇ ਪੇਸ਼ ਕਰਨ ਦਾ ਦਾਹਵੇਦਾਰ ਹੈ।[1] "ਪੁਰਾਣਾਂ" ਦੇ ਅਧਾਰ ਤੇ ਸਾਹਿਤ ਰਚਨਾ ਰਾਹੀਂ ਉਸਨੇ ਨਵੀਂ ਲੀਹ ਪਾਈ ਹੈ।[2] ਉਸ ਦੀਆਂ ਕਹਾਣੀਆਂ, ਨਾਵਲਾਂ ਤੇ ਨਾਟਕਾਂ ਦੀਆਂ 76 ਕਿਤਾਬਾਂ ਛਪ ਚੁੱਕੀਆਂ ਹਨ। ਉਸ ਦੇ ਨਾਵਲ ‘ਨਾ ਭੂਤ ਨਾ ਭਵਿਸ਼ਅਤੀ’ ਨੂੰ ਵਕਾਰੀ ਵਿਆਸ ਸਨਮਾਨ-2012 ਲਈ ਚੁਣਿਆ ਗਿਆ ਸੀ।[3]

ਜੀਵਨ[ਸੋਧੋ]

ਨਰੇਂਦਰ ਕੋਹਲੀ ਦਾ ਜਨਮ 6 ਜਨਵਰੀ 1940 ਨੂੰ ਪੰਜਾਬ ਦੇ ਸਿਆਲਕੋਟ ਨਗਰ ਵਿੱਚ ਹੋਇਆ ਸੀ ਜੋ ਹੁਣ ਪਾਕਿਸਤਾਨ ਵਿੱਚ ਹੈ। ਆਰੰਭਿਕ ਸਿੱਖਿਆ ਲਾਹੌਰ ਵਿੱਚ ਸ਼ੁਰੂ ਹੋਈ ਅਤੇ ਭਾਰਤ ਵੰਡ ਦੇ ਬਾਅਦ ਪਰਵਾਰ ਦੇ ਜਮਸ਼ੇਦਪੁਰ ਚਲੇ ਆਉਣ ਤੇ ਉਥੇ ਹੀ ਅੱਗੇ ਵਧੀ। ਆਰੰਭ ਵਿੱਚ ਉਸ ਦੀ ਸਿੱਖਿਆ ਦਾ ਮਾਧਿਅਮ ਉਰਦੂ ਸੀ। ਹਿੰਦੀ ਵਿਸ਼ਾ ਉਸ ਨੂੰ ਦਸਵੀਂ ਜਮਾਤ ਦੀ ਪਰੀਖਿਆ ਦੇ ਬਾਅਦ ਹੀ ਮਿਲ ਪਾਇਆ। ਵਿਦਿਆਰਥੀ ਵਜੋਂ ਨਰੇਂਦਰ ਅਤਿਅੰਤ ਹੁਸ਼ਿਆਰ ਸੀ ਅਤੇ ਚੰਗੇ ਅੰਕਾਂ ਨਾਲ ਪਾਸ ਹੁੰਦਾ ਰਿਹਾ। ਵਾਦ-ਵਿਵਾਦ ਦੇ ਮੁਕਾਬਲਿਆਂ ਵਿੱਚ ਵੀ ਉਸ ਨੇ ਅਨੇਕ ਵਾਰ ਪਹਿਲਾ ਸਥਾਨ ਪ੍ਰਾਪਤ ਕੀਤਾ।

ਬਾਅਦ ਵਿੱਚ ਦਿੱਲੀ ਯੂਨੀਵਰਸਿਟੀ ਤੋਂ ਪੋਸਟਗ੍ਰੈਜੁਏਸ਼ਨ ਅਤੇ ਡਾਕਟਰੇਟ ਦੀ ਉਪਾਧੀ ਵੀ ਲਈ। ਪ੍ਰਸਿੱਧ ਆਲੋਚਕ ਡਾ. ਨਗੇਂਦਰ ਦੇ ਨਿਰਦੇਸ਼ਨ ਵਿੱਚ "ਹਿੰਦੀ ਉਪਨਿਆਸ: ਸਿਰਜਣ ਔਰ ਸਿੱਧਾਂਤ" ਵਿਸ਼ੇ ਉੱਤੇ ਉਸ ਦਾ ਸੋਧ ਪ੍ਰਬੰਧ ਹੈ।

1963 ਤੋਂ ਲੈ ਕੇ 1995 ਤੱਕ ਉਸ ਨੇ ਦਿੱਲੀ ਯੂਨੀਵਰਸਿਟੀ ਵਿੱਚ ਪੜ੍ਹਾਉਣ ਦਾ ਕਾਰਜ ਕੀਤਾ ਅਤੇ ਉਥੋਂ ਹੀ 1995 ਵਿੱਚ ਪੇਸ਼ਾਵਰ ਲੇਖਕ ਬਨਣ ਸਵੈ-ਇੱਛਕ ਛੁੱਟੀ ਲੈ ਲਈ।

ਰਚਨਾਵਾਂ[ਸੋਧੋ]

ਵਿਅੰਗ
ਸੰਕਲਨ
ਆਲੋਚਨਾ
ਕਹਾਣੀ ਸੰਗ੍ਰਹਿ
ਨਾਵਲ
ਬਾਲ ਕਥਾਵਾਂ
ਨਾਟਕ
ਹੋਰ ਰਚਨਾਵਾਂ

ਹਵਾਲੇ[ਸੋਧੋ]

  1. Kumar, J. Ajith (5 December 2004). "Learning lessons from mythology". The Hindu. Archived from the original on 5 ਦਸੰਬਰ 2004. Retrieved 18 November 2010. {{cite news}}: Unknown parameter |dead-url= ignored (help)
  2. Learning lessons from mythology, The Hindu. http://www.hindu.com/lf/2004/12/05/stories/2004120500640200.htm Archived 2004-12-05 at the Wayback Machine.
  3. ਨਰੇਂਦਰ ਕੋਹਲੀ ਨੂੰ ਵਿਆਸ ਸਨਮਾਨ, ਪੰਜਾਬੀ ਟ੍ਰਿਬਿਊਨ, 22 ਫਰਵਰੀ 2013[permanent dead link]