ਨਰੇਂਦਰ ਕੋਹਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Nuvola apps ksig.png
ਨਰੇਂਦਰ ਕੋਹਲੀ

ਡਾ.ਨਰੇਂਦਰ ਕੋਹਲੀ
ਕੌਮੀਅਤ ਭਾਰਤੀ
ਨਸਲੀਅਤ ਪੰਜਾਬੀ
ਨਾਗਰਿਕਤਾ ਭਾਰਤ
ਸਿੱਖਿਆ ਪੀਐਚਡੀ
ਅਲਮਾ ਮਾਤਰ ਦਿੱਲੀ ਯੂਨੀਵਰਸਿਟੀ
ਪ੍ਰਭਾਵਿਤ ਕਰਨ ਵਾਲੇ ਵਾਲਮੀਕੀ, ਤੁਲਸੀਦਾਸ, ਹਜਾਰੀ ਪ੍ਰਸਾਦ ਦਿਵੇਦੀ
ਪ੍ਰਭਾਵਿਤ ਹੋਣ ਵਾਲੇ 1980 ਤੋਂ ਬਾਅਦ ਦਾ ਹਿੰਦੀ ਸਾਹਿਤ
ਲਹਿਰ ਸਾਂਸਕ੍ਰਿਤਕ ਪੁਨਰਜਾਗਰਣ ਦੇ ਯੁਗ ਦੇ ਪ੍ਰਣੇਤਾ
ਪਤੀ ਜਾਂ ਪਤਨੀ(ਆਂ) ਡਾ .ਮਧੁਰਿਮਾ ਕੋਹਲੀ
ਬੱਚੇ ਕਾਰਤੀਕੇਯ ਅਤੇ ਅਗਸਤਯ
ਇਨਾਮ ਸ਼ਲਾਕਾ ਸਨਮਾਨ, ਪੰਡਿਤ ਦੀਨਦਿਆਲ ਉਪਾਧਿਆਯ ਸਨਮਾਨ, ਅੱਟਹਾਸ ਸਨਮਾਨ
ਵੈੱਬਸਾਈਟ
www.narendrakohli.org

ਨਰੇਂਦਰ ਕੋਹਲੀ (नरेन्द्र कोहली) (ਜਨਮ 6 ਜਨਵਰੀ 1940) ਭਾਰਤੀ ਹਿੰਦੀ ਲੇਖਕ ਹੈ। ਹਿੰਦੀ ਸਾਹਿਤ ਵਿੱਚ ਮਹਾਕਾਵਿਕ ਉਪਨਿਆਸ ਦੀ ਵਿਧਾ ਨੂੰ ਅਰੰਭ ਕਰਨ ਦਾ ਸਿਹਰਾ ਉਸ ਨੂੰ ਹੀ ਜਾਂਦਾ ਹੈ। ਪ੍ਰਾਚੀਨ ਅਤੇ ਇਤਿਹਾਸਿਕ ਚਰਿਤਰਾਂ ਦੀਆਂ ਗੁੱਥੀਆਂ ਨੂੰ ਸੁਲਝਾਂਦੇ ਹੋਏ ਉਨ੍ਹਾਂ ਦੇ ਮਾਧਿਅਮ ਨਾਲ ਆਧੁਨਿਕ ਸਾਮਾਜ ਦੀਆਂ ਸਮਸਿਆਵਾਂ ਅਤੇ ਉਨ੍ਹਾਂ ਦੇ ਸਮਾਧਾਨ ਨੂੰ ਸਮਾਜ ਦੇ ਸਾਹਮਣੇ ਪੇਸ਼ ਕਰਨ ਦਾ ਦਾਹਵੇਦਾਰ ਹੈ।[੧] "ਪੁਰਾਣਾਂ" ਦੇ ਅਧਾਰ ਤੇ ਸਾਹਿਤ ਰਚਨਾ ਰਾਹੀਂ ਉਸਨੇ ਨਵੀਂ ਲੀਹ ਪਾਈ ਹੈ।[੨]

ਜੀਵਨ[ਸੋਧੋ]

ਨਰੇਂਦਰ ਕੋਹਲੀ ਦਾ ਜਨਮ 6 ਜਨਵਰੀ 1940 ਨੂੰ ਪੰਜਾਬ ਦੇ ਸਿਆਲਕੋਟ ਨਗਰ ਵਿੱਚ ਹੋਇਆ ਸੀ ਜੋ ਹੁਣ ਪਾਕਿਸਤਾਨ ਵਿੱਚ ਹੈ। ਆਰੰਭਿਕ ਸਿੱਖਿਆ ਲਾਹੌਰ ਵਿੱਚ ਸ਼ੁਰੂ ਹੋਈ ਅਤੇ ਭਾਰਤ ਵੰਡ ਦੇ ਬਾਅਦ ਪਰਵਾਰ ਦੇ ਜਮਸ਼ੇਦਪੁਰ ਚਲੇ ਆਉਣ ਤੇ ਉਥੇ ਹੀ ਅੱਗੇ ਵਧੀ। ਆਰੰਭ ਵਿੱਚ ਉਸ ਦੀ ਸਿੱਖਿਆ ਦਾ ਮਾਧਿਅਮ ਉਰਦੂ ਸੀ। ਹਿੰਦੀ ਵਿਸ਼ਾ ਉਸ ਨੂੰ ਦਸਵੀਂ ਜਮਾਤ ਦੀ ਪਰੀਖਿਆ ਦੇ ਬਾਅਦ ਹੀ ਮਿਲ ਪਾਇਆ। ਵਿਦਿਆਰਥੀ ਵਜੋਂ ਨਰੇਂਦਰ ਅਤਿਅੰਤ ਹੁਸ਼ਿਆਰ ਸੀ ਅਤੇ ਚੰਗੇ ਅੰਕਾਂ ਨਾਲ ਪਾਸ ਹੁੰਦਾ ਰਿਹਾ। ਵਾਦ-ਵਿਵਾਦ ਦੇ ਮੁਕਾਬਲਿਆਂ ਵਿੱਚ ਵੀ ਉਸ ਨੇ ਅਨੇਕ ਵਾਰ ਪਹਿਲਾ ਸਥਾਨ ਪ੍ਰਾਪਤ ਕੀਤਾ।

ਬਾਅਦ ਵਿੱਚ ਦਿੱਲੀ ਯੂਨੀਵਰਸਿਟੀ ਤੋਂ ਪੋਸਟਗ੍ਰੈਜੁਏਸ਼ਨ ਅਤੇ ਡਾਕਟਰੇਟ ਦੀ ਉਪਾਧੀ ਵੀ ਲਈ। ਪ੍ਰਸਿੱਧ ਆਲੋਚਕ ਡਾ. ਨਗੇਂਦਰ ਦੇ ਨਿਰਦੇਸ਼ਨ ਵਿੱਚ "ਹਿੰਦੀ ਉਪਨਿਆਸ: ਸਿਰਜਣ ਔਰ ਸਿੱਧਾਂਤ" ਵਿਸ਼ੇ ਉੱਤੇ ਉਸ ਦਾ ਸੋਧ ਪ੍ਰਬੰਧ ਹੈ।

1963 ਤੋਂ ਲੈ ਕੇ 199੫ ਤੱਕ ਉਸ ਨੇ ਦਿੱਲੀ ਯੂਨੀਵਰਸਿਟੀ ਵਿੱਚ ਪੜ੍ਹਾਉਣ ਦਾ ਕਾਰਜ ਕੀਤਾ ਅਤੇ ਉਥੋਂ ਹੀ 1995 ਵਿੱਚ ਪੇਸ਼ਾਵਰ ਲੇਖਕ ਬਨਣ ਸਵੈ-ਇੱਛਕ ਛੁੱਟੀ ਲੈ ਲਈ।

ਹਵਾਲੇ

  1. Kumar, J. Ajith (5 December 2004). "Learning lessons from mythology". The Hindu. http://www.hindu.com/lf/2004/12/05/stories/2004120500640200.htm. Retrieved on ੧੮ ਨਵੰਬਰ ੨੦੧੦. 
  2. Learning lessons from mythology, The Hindu. http://www.hindu.com/lf/2004/12/05/stories/2004120500640200.htm