ਨਿਰੁਪਮਾ ਦੱਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਨਿਰੂਪਮਾ ਦੱਤ ਤੋਂ ਰੀਡਿਰੈਕਟ)
ਨਿਰੁਪਮਾ ਦੱਤ

ਨਿਰੁਪਮਾ ਦੱਤ (ਜਨਮ 1955) ਕਵਿਤਰੀ, ਕਹਾਣੀਕਾਰ, ਆਰਟ ਆਲੋਚਕ, ਅਨੁਵਾਦਕ ਅਤੇ ਪੱਤਰਕਾਰ ਹੈ। ਉਹ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਲਿਖਦੀ ਹੈ। ਉਸਨੇ ਆਪਣੇ ਕਾਵਿ-ਸੰਗ੍ਰਹਿ ਇੱਕ ਨਦੀ ਸਾਂਵਲੀ ਜਿਹੀ ਲਈ ਪੰਜਾਬੀ ਅਕਾਦਮੀ ਦਿੱਲੀ ਨੇ ਅਵਾਰਡ (2000) ਪ੍ਰਾਪਤ ਕੀਤਾ ਹੈ। ਦੱਤ ਨੇ ਕਹਾਣੀਆਂ, ਨਾਟਕ ਅਤੇ ਪੰਜਾਬੀ, ਹਿੰਦੀ ਅਤੇ ਉਰਦੂ ਦੇ ਬਹੁਤ ਸਾਰੇ ਸਮਕਾਲੀ ਲੇਖਕਾਂ ਦੀਆਂ ਕਵਿਤਾਵਾਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਗਿਆ ਹੈ। ਉਹ ਚੰਡੀਗੜ੍ਹ ਅਤੇ ਗੁੜਗਾਓਂ ਵਿਖੇ ਰਹਿੰਦੀ ਹੈ।[1] 2004 ਵਿੱਚ, ਉਸ ਨੇ ਅਜੀਤ ਕੌਰ ਨਾਲ ਮਿਲ ਕੇ ਸਾਰਕ (ਖੇਤਰੀ ਸਹਿਚਾਰ ਲਈ ਸਾਊਥ ਏਸ਼ੀਅਨ ਐਸੋਸੀਏਸ਼ਨ) ਕਵਿਤਾ ਦੀ ਇੱਕ ਕਵਿਤਾਂਜਲੀ ਸੰਪਾਦਿਤ ਕੀਤੀ। ਕਵਿਤਾ ਅਤੇ ਗਲਪ ਦੀ ਤਜਰਬੇਕਾਰ ਅਨੁਵਾਦਕ ਵਜੋਂ ਉਸਨੇ ਚੋਣਵੀਆਂ ਪੰਜਾਬੀ ਨਿੱਕੀਆਂ ਕਹਾਣੀਆਂ ਦਾ ਅੰਗਰੇਜ਼ੀ ਅਨੁਵਾਦ ਕਰ ਕੇ Our Voices ਟਾਈਟਲ ਵਾਲੀ ਇੱਕ ਪੁਸਤਕ ਪੇਂਗੁਇਨ ਇੰਡੀਆ ਲਈ ਸੰਪਾਦਿਤ ਕੀਤੀ ਹੈ।[2] ਉਸਨੇ ਪਾਕਿਸਤਾਨੀ ਔਰਤ ਲੇਖਕਾਂ ਦੇ ਗਲਪ ਦੀ ਇੱਕ ਪੁਸਤਕ Half the Sky ਅਨੁਵਾਦ ਅਤੇ ਸੰਪਾਦਿਤ ਕੀਤੀ ਹੈ।[3]

ਰਚਨਾਵਾਂ[ਸੋਧੋ]

  • ਇੱਕ ਨਦੀ ਸਾਂਵਲੀ ਜਿਹੀ (ਕਾਵਿ-ਸੰਗ੍ਰਹਿ)
  • ਪੋਇਟ ਆਫ ਦਿ ਰੈਵੋਲੂਸ਼ਨ: ਦਿ ਮੈਮੋਰੀਜ਼ ਐਂਡ ਪੋਇਮਜ਼ ਆਫ ਲਾਲ ਸਿੰਘ ਦਿਲ (ਲਾਲ ਸਿੰਘ ਦਿਲ ਦੀਆਂ ਕਵਿਤਾਵਾਂ ਅਤੇ ਯਾਦਾਂ ਦਾ ਅੰਗਰੇਜ਼ੀ ਵਿੱਚ ਅਨੁਵਾਦ)
  • Our Voices (ਚੋਣਵੀਆਂ ਪੰਜਾਬੀ ਨਿੱਕੀਆਂ ਕਹਾਣੀਆਂ ਦਾ ਅੰਗਰੇਜ਼ੀ ਅਨੁਵਾਦ)

ਹਵਾਲੇ[ਸੋਧੋ]

  1. Nirupama Dutt | Penguin Books India
  2. "Nirupama Dutt (poet) - India - Poetry International". Archived from the original on 2014-01-31. Retrieved 2014-02-16. {{cite web}}: Unknown parameter |dead-url= ignored (help)
  3. Jolly, Asit (2005-02-10). "Pakistan women authors honoured". BBC News. Retrieved 2008-01-31.