ਨਿੱਕੀ ਹੈਲੀ ਰੰਧਾਵਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਨਿੱਕੀ ਹੈਲੀ ਰੰਧਾਵਾ
116ਵਾਂ ਸਾਊਥ ਕੈਰੋਲੀਨਾ ਸਟੇਟ ਦੀ ਗਵਰਨਰ
ਅਹੁਦੇਦਾਰ
ਅਹੁਦਾ ਸੰਭਾਲਿਆ
12 ਜਨਵਰੀ, 2011
ਲੈਫਟੀਨੈਂਟ ਕੇਨ ਅਰਦ (2011-2012)
ਗਲੇਨ ਐਫ. ਮੈਕਕੋਨਲ (2012-Present)
ਪੂਰਵ ਅਧਿਕਾਰੀ ਮਾਰਕ ਸਨਫੋਰਡ
ਮੈਂਬਰ ਸਾਊਥ ਕੈਰੋਲੀਨਾ ਹਾਊਸ ਆਫ਼ ਰੀਪ੍ਰੇਜੈਂਟੇਟਿਵਜ
ਤੋਂ the 87ਵਾਂ ਜ਼ਿਲ੍ਹੇ
ਅਹੁਦੇ 'ਤੇ
11 ਜਨਵਰੀ, 2005 – 11 ਜਨਵਰੀ, 2011
ਪੂਰਵ ਅਧਿਕਾਰੀ ਲਾਰੀ ਕੂਨ
ਉੱਤਰ ਅਧਿਕਾਰੀ ਟੋਡ ਅਟਵਾਟਰ
ਨਿੱਜੀ ਵੇਰਵਾ
ਜਨਮ ਨਿਰਮਤਾ ਕੌਰ ਰੰਧਾਵਾ
(1972-01-20) ਜਨਵਰੀ 20, 1972 (ਉਮਰ 42)
ਸਾਊਥ ਕੈਰੋਲੀਨਾ
ਅਮਰੀਕਾ
ਕੌਮੀਅਤ ਅਮਰੀਕੀ
ਸਿਆਸੀ ਪਾਰਟੀ ਰੀਪਬਲੀਕਨ
ਜੀਵਨ ਸਾਥੀ ਮਿਛਾਇਲ ਹੈਲੇ
(2 ਬੱਚੇ)
ਰਿਹਾਇਸ਼ ਸਾਊਥ ਕੈਰੋਲੀਨਾ (ਦਫਤਰ ਸਮੇਂ)
ਲਕਸ਼ਿੰਗਟਨ, ਸਾਊਥ ਕੈਰੋਲੀਨਾ
ਅਲਮਾ ਮਾਤਰ ਕਲੈਮਸਨ ਯੂਨੀਵਰਸਿਟੀ (B.S.)
ਪੇਸ਼ਾ ਅਕਾਉਂਟੈਟ, ਰਾਜਨੀਤਿਕ
ਧਰਮ ਮੈਥੋਡੀਜਮ
ਵੈੱਬਸਾਈਟ www.governor.sc.gov

ਨਿੱਕੀ ਹੈਲੀ ਰੰਧਾਵਾ ਭਾਰਤੀ ਮੂਲ ਦੀ ਪਹਿਲੀ ਅਜਿਹੀ ਔਰਤ ਹੈ ਜੋ ਅਮਰੀਕਾ ਦੇ ਸਾਊਥ ਕੈਰੋਲੀਨਾ ਸਟੇਟ ਦੀ ਗਵਰਨਰ ਚੁਣੀ ਗਈ।

ਮੁੱਢਲਾ ਜੀਵਨ[ਸੋਧੋ]

ਨਿੱਕੀ ਹੈਲੀ (ਜਨਮ 20 ਜਨਵਰੀ, 1972)[੧][੨] ਦਾ ਅਸਲੀ ਨਾਂ ਨਿਮਰਤਾ ਕੌਰ ਹੈ। ਉਸ ਦੇ ਪਿਤਾ ਅਜੀਤ ਸਿੰਘ ਰੰਧਾਵਾ ਤੇ ਮਾਤਾ ਰਾਜ ਕੌਰ ਹਨ। ਇਨ੍ਹਾਂ ਦਾ ਜੱਦੀ ਪਿੰਡ ਰਣ ਸਿੰਘ (ਜ਼ਿਲ੍ਹਾ ਤਰਨ ਤਾਰਨ) ਹੈ ਜਿੱਥੇ ਅਜੀਤ ਸਿੰਘ ਆਪਣੇ ਭਰਾ ਪ੍ਰੀਤਮ ਸਿੰਘ ਤੇ ਪਰਿਵਾਰ ਨਾਲ ਇਕੱਠੇ ਰਹਿੰਦੇ ਸਨ। ਨਿੱਕੀ ਹੈਲੇ ਰੰਧਾਵਾ ਦੇ ਨਾਨਕੇ ਕਟੜਾ ਦਲ ਸਿੰਘ (ਅੰਮ੍ਰਿਤਸਰ) ਹਨ ਜਿੱਥੇ ਮਾਤਾ ਰਾਜ ਕੌਰ 1960 ਤੋਂ 1964 ਤੱਕ ਰਹੇ ਤੇ ਬਾਅਦ ਵਿੱਚ ਇਹ ਘਰ ਗਲਿਆਰੇ ਵਿੱਚ ਆ ਗਿਆ। ਨਿੱਕੀ ਰੰਧਾਵਾ ਦੇ ਪਿਤਾ ਖੇਤੀਬਾੜੀ ਯੂਨੀਵਰਸਿਟੀ ਵਿੱਚ ਪ੍ਰੋਫੈਸਰੀ ਕੀਤੀ ਅਤੇ 1960 ਵਿੱਚ ਪੀ.ਐਚ.ਡੀ. ਕਰਨ ਲਈ ਅਮਰੀਕਾ ਆ ਗਏ ਤੇ ਇੱਥੇ ਹੀ ਵੱਸ ਗਏ। ਨਿੱਕੀ ਨੇ ਦੱਸਿਆ ਕਿ ਜਦੋਂ ਉਹ 2004 ਵਿੱਚ ਪਹਿਲੀ ਵਾਰੀ ‘ਵਿੱਪ’ ਚੁਣੀ ਗਈ ਸੀ। ਨਿੱਕੀ ਭਾਵੇਂ ਪੰਜਾਬੀ ਨਹੀਂ ਜਾਣਦੀ ਪਰ ਹੁਣ ਉਹ ਆਪਣੇ ਪਿਤਾ ਜੀ ਤੋਂ ਪੰਜਾਬੀ ਸਿੱਖਣ ਦੀ ਕੋਸ਼ਿਸ਼ ਕਰ ਰਹੀ ਹੈ। ਨਿੱਕੀ ‘ਰੰਧਾਵਾ’ ਦਾ ਵਿਆਹ ਅੰਗਰੇਜ਼ ਮਿਸਟਰ ਹੈਲੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਲਾਵਾਂ ਲੈ ਕੇ ਹੋਇਆ ਤੇ ਫਿਰ ਚਰਚ ਵਿੱਚ ਵੀ ਕੀਤਾ ਗਿਆ। ਇਨ੍ਹਾਂ ਦੇ ਘਰ ਪਹਿਲਾਂ ਬੇਟੀ ਤੇ ਫਿਰ ਬੇਟੇ ਦੀ ਬਖ਼ਸ਼ਿਸ਼ ਹੋਈ।

ਨੋਕਰੀ ਅਤੇ ਗਵਰਨਰ[ਸੋਧੋ]

ਨਿੱਕੀ ਕਲੈਮਸਨ ਯੂਨੀਵਰਸਿਟੀ ਤੋਂ ਅਕਾਉਂਟ ਵਿੱਚ ਡਿਗਰੀ ਪਾਸ ਕਰਕੇ ਆਪਣੀ ਮਾਤਾ ਨਾਲ ਕਰੋੜਾਂ ਡਾਲਰ ਦੀ ਗਾਰਮੈਂਟਸ ਕੰਪਨੀ ਦੇ ਬਿਜਨਸ ਵਿੱਚ ਹੱਥ ਵਟਾਉਂਦੀ ਰਹੀ ਹੈ। ਉਹ ਸਿਆਸਤ ਵਿੱਚ ਉਮੀਦਵਾਰ ਦੀ ਸ਼ਖ਼ਸੀਅਤ ਨਾਲੋਂ ਉਸ ਦੇ ਸੰਦੇਸ਼ ਨੂੰ ਤਰਜੀਹ ਦਿੰਦੀ ਹੈ ਤੇ ਇਹ ਵੀ ਮੰਨਦੀ ਹੈ ਕਿ ਅਮਰੀਕਾ ਦੀ ਮੌਜੂਦਾ ਆਰਥਿਕ ਮੰਦਹਾਲੀ ਰਿਪਬਲੀਕਨ (ਉਸ ਦੀ ਹੀ) ਪਾਰਟੀ ਦੀਆਂ ਲੰਮੇ ਸਮੇਂ ਤੋਂ ਚੱਲ ਦੀਆਂ ਰਹੀਆਂ ਨੀਤੀਆਂ ਦਾ ਹੀ ਪ੍ਰਤੀਫਲ ਹੈ। ਉਹ ਸਫਲ ਵਪਾਰੀਆਂ ਤੇ ਕੰਪਨੀਆਂ ਨੂੰ ਉਤਸ਼ਾਹਿਤ ਕਰਨ ਦੇ ਹੱਕ ਵਿੱਚ ਹੈ ਨਾ ਕਿ ਹੋਰ ਟੈਕਸਾਂ ਦਾ ਬੋਝ ਪਾ ਕੇ ਹਤਾਸ਼ ਕਰਨ ਦੇ। ਉਹ ਸਰਕਾਰੀ ਫਜ਼ੂਲ ਖਰਚੇ ਕਰਨ ਵਿਰੁੱਧ ਤੇ ਕਾਰਜ ਕੁਸ਼ਲ ਸਰਕਾਰ ਦੀ ਹਮਾਇਤੀ ਹੈ। ਹਵਾਲੇ