ਨੂਰਮਹਿਲ ਦੀ ਸਰਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਨੂਰਮਹਿਲ ਦੀ ਸਰਾਂ

ਨੂਰਮਹਿਲ ਦੀ ਸਰਾਂ ਜਲੰਧਰ ਨੇੜੇ ਨੂਰਮਹਿਲ ਕਸਬੇ ਵਿੱਚ ਬਣੀ ਇੱਕ ਇਤਹਾਸਕ ਇਮਾਰਤ ਦਾ ਨਾਮ ਹੈ।

ਇਤਹਾਸ[ਸੋਧੋ]

ਇਹ ਸਰਾਂ ਬਾਦਸ਼ਾਹ ਜਹਾਂਗੀਰ (1605-1627) ਦੀ ਬੇਗਮ ਨੂਰ ਜਹਾਂ ਦੇ ਆਦੇਸ਼ ਤੇ 1618 ਵਿੱਚ ਨੂਰ ਮਹਿਲ ਵਿਖੇ ਉਦੋਂ ਦੁਆਬ ਦੇ ਗਵਰਨਰ ਜ਼ਕਰੀਆ ਖਾਂ ਦੀ ਦੇਖ ਰੇਖ ਹੇਠ ਬਣਵਾਈ ਗਈ ਸੀ।[੧] ਸਮਰਾਟ ਜਹਾਂਗੀਰ ਤੇ ਨੂਰਜਹਾਂ ਇਧਰ ਤੋਂ ਲੰਘਦੇ ਇਥੇ ਠਹਿਰਦੇ ਸਨ। ਭਾਰੀ ਸੁਰੱਖਿਆ ਦਸਤੇ ਇਥੇ ਤਾਇਨਾਤ ਰਹਿੰਦੇ ਸਨ। ਪਤਾ ਚਲਦਾ ਹੈ ਕਿ ਬੇਗ਼ਮ ਨੂਰਜਹਾਂ ਨੇ ਆਪਣੇ ਬਚਪਨ ਦਾ ਸਮਾਂ ਇਥੇ ਹੀ ਬੀਤਿਆ ਸੀ, ਜਿਸ ਕਰਕੇ ਜਹਾਂਗੀਰ ਨੇ ਕੋਟ ਕੋਹੇਨੂਰ ਦਾ ਨਾਂਅ ਬਦਲ ਕੇ ਨੂਰਮਹਿਲ ਰੱਖ ਦਿੱਤਾ ਸੀ। [੨] ਨੂਰ ਮਹਿਲ ਦੀ ਸਰਾਂ ਪੰਜਾਬੀ ਵਿੱਚ ਪ੍ਰਚੱਲਤ ਇੱਕ ਮੁਹਾਵਰਾ ਵੀ ਹੈ, ਜੋ ਕਿਸੇ ਦੇ ਅਤਿ ਸੁੰਦਰ ਹੋਣ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ। ਇਸ ਦੀ ਉਸਾਰੀ 1618 ਵਿੱਚ ਸ਼ੁਰੂ ਹੋ ਕੇ 1620 ਵਿੱਚ ਸੰਪੂਰਨ ਹੋਈ। ਇਹ ਤੱਥ ਇਸਦੇ ਪੱਛਮੀ ਦਰਵਾਜ਼ੇ ਤੇ ਲੱਗੀ ਸੰਗਮਰਮਰ ਦੀ ਇੱਕ ਸਿਲ ਉੱਤੇ ਫ਼ਾਰਸੀ ਵਿੱਚ ਉੱਕਰਿਆ ਹੋਇਆ ਹੈ। [੩]

ਹਵਾਲੇ[ਸੋਧੋ]

  1. http://punjabrevenue.nic.in/gaz_jdr17.htm#ch19h
  2. http://jalandhar.nic.in/html/cities_towns_nurmahal.htm
  3. ਪੰਜਾਬ ਕੋਸ਼, ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ - ਪੰਨਾ 262