ਨੈਨਸੀ ਫੋਲਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨੈਨਸੀ ਫੋਲਬਰ
ਜਨਮ (1952-07-19) 19 ਜੁਲਾਈ 1952 (ਉਮਰ 71)
ਅਦਾਰਾਮੈਸਾਚੁਸੇਟਸ ਯੂਨੀਵਰਸਿਟੀ ਐਮਹਰਸਟ, ਸੰਯੁਕਤ ਰਾਜ ਅਮਰੀਕਾ
ਯੋਗਦਾਨਨਾਰੀਵਾਦੀ ਅਰਥ ਸ਼ਾਸਤਰ
Information at IDEAS/RePEc

ਨੈਨਸੀ ਫੋਲਬਰ (ਜਨਮ 19 ਜੁਲਾਈ 1952)[1] ਇੱਕ ਨਾਰੀਵਾਦੀ ਅਰਥ ਸ਼ਾਸਤਰੀ ਹੈ। ਉਹ ਆਰਥਿਕਤਾ, ਪਰਿਵਾਰ, ਗੈਰ ਮੰਡੀਕ੍ਰਿਤ ਕੰਮ ਅਤੇ ਪਰਿਵਾਰਕ ਮੈਂਬਰਾਂ ਦੇਖਭਾਲ ਦੀ ਆਰਥਿਕਤਾ ਉੱਪਰ ਲਿਖਦੀ ਹੈ। ਇਸ ਸਮੇਂ ਉਹ ਯੂਨੀਵਰਸਿਟੀ ਆੱਫ ਮੈਸਾਚਿਉਸਤਸ ਐਮਹਰਸਟ ਵਿਖੇ ਅਰਥਸ਼ਾਸਤਰ ਦੀ ਪ੍ਰੋਫੈਸਰ ਹੈ।[2]

ਮੂਲ ਕੰਮ[ਸੋਧੋ]

ਫੋਲਬਰ ਔਰਤਾਂ ਦੇ ਘਰ ਵਿੱਚ ਕੀਤੇ ਕੰਮ ਨੂੰ ਗੈਰਅਦਾਇਗੀ ਵਾਲੀ ਕਿਰਤ ਦੇ ਦੂਜੇ ਰੂਪ ਵਿੱਚ ਦਰਸਾਉਂਦੀ ਹੈ। ਉਸ ਦੇ ਅਨੁਸਾਰ ਘਰ ਵਿੱਚ ਪਰਿਵਾਰਕ ਮੈਂਬਰਾਂ ਦੀ ਸਾਂਭ ਸੰਭਾਲ, ਉਹਨਾਂ ਦੀਆਂ ਰੋਜ਼ ਦੀਆਂ ਜ਼ਰੂਰਤਾਂ ਦੀ ਪੂਰਤੀ, ਬੱਚਿਆਂ ਅਤੇ ਬੁੱਢਿਆਂ ਦੀ ਸਾਂਭ ਸੰਭਾਲ ਉੱਪਰ ਔਰਤਾਂ ਜਿੰਨਾਂ ਸਮਾਂ ਬਤੀਤ ਕਰਦੀਆਂ ਹਨ ਉਸ ਦੇ ਮੁੱਲ ਦੀ ਰਾਸ਼ਟਰੀ ਆਮਦਨ ਵਿੱਚ ਗਣਨਾ ਹੋਣੀ ਚਾਹੀਦੀ ਹੈ। ਫੋਲਬਰ ਦਾ ਮੁੱਖ ਕੰਮ ਪਰਿਾਰਕ ਮੈਂਬਰਾਂ ਦੀ ਸਾਂਭ ਸੰਭਾਲ ਦੀ ਆਰਥਿਕਤਾ ਨਾਲ ਸੰਬੰਧਿਤ ਹੈ। ਉਸ ਦੇ ਅਨੁਸਾਰ ਪਰਿਵਾਰਕ ਮੈਂਬਰਾਂ ਦੀ ਸਾਂਭ ਸੰਭਾਲ ਵਿੱਚ ਲੱਗੀ ਹੋਈ ਮਿਹਨਤ ਅਦਾਇਗੀਯੋਗ ਵੀ ਹੁੰਦੀ ਹੈ ਅਤੇ ਗੈਰਅਦਾਇਗੀਯੋਗ ਵੀ[3]

ਕਿਤਾਬਾਂ[ਸੋਧੋ]

ਫੋਲਬਰ ਦੀਆਂ ਮੁੱਖ ਕਿਤਾਬਾਂ 'ਵੈਲੂਇੰਗ ਚਿਲਡਰਨ: ਰਿਥਿੰਕਿੰਗ ਦਾ ਇਕਨਾਮਿਕਸ ਆੱਫ ਫੈਮਿਲੀ (2008)'[4] ਅਤੇ 'ਗਰੀਡ, ਲਸਟ ਐਂਡ ਜ਼ੈਂਡਰ: ਏ ਹਿਸਟਰੀ ਆੱਫ ਇਕਨਾਮਿਕ ਆਇਡੀਆਜ਼ (2009)'[5] ਹਨ।

ਹਵਾਲੇ[ਸੋਧੋ]

  1. Cicarelli, James; Cicarelli, Julianne (2003), "Nancy Folbre (1952-)", in Cicarelli, James; Cicarelli, Julianne, Distinguished women economists, Westport, Connecticut: Greenwood Press, p. 71, ISBN 9780313303319
  2. "Nancy Folbre Bio". MacArthur Network on the Family and the Economy. Retrieved October 16, 2012.
  3. Folbre, Nancy “Caring Labor.” Transcription of a video by Oliver Ressler, recorded in Amherst, U.S.A., 20 min., 2003.
  4. Folbre, Nancy (2008). Valuing children rethinking the economics of the family. Cambridge, Mass: Harvard University Press. ISBN 9780674047273.
  5. Folbre, Nancy (2009). Greed, lust & gender a history of economic ideas. Oxford New York: Oxford University Press. ISBN 9780199238422.