ਨੋਬਲ ਪੁਰਸਕਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਨੋਬਲ ਪੁਰਸਕਾਰ
Nobel2008Literature news conference1.jpg
ਨੋਬਲ ਪੁਰਸਕਾਰ ਦੀ ਘੋਸ਼ਣਾ
ਉਘਾ ਯੋਗਦਾਨ ਉਤਮ ਪ੍ਰਾਪਤੀਆਂ ਲਈ ਸਨਮਾਨ
ਦੇਸ਼ ਸਵੀਡਨ
ਵਲੋਂ ਸਵੀਡਨ ਅਕੈਡਮੀ
ਪਹਿਲੀ ਵਾਰ 1901
ਅਧਿਕਾਰਤ ਵੈੱਬਸਾਈਟ nobelprize.org

ਨੋਬਲ ਪੁਰਸਕਾਰ ਸਾਲਾਨਾ ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸ ਵਲੋਂ ਵੱਖ-ਵੱਖ ਖੇਤਰਾਂ 'ਚ ਵਰਣਨਯੋਗ ਯੋਗਦਾਨ ਦੇਣ ਵਾਲੇ ਨੂੰ ਦਿੱਤਾ ਜਾਂਦਾ ਹੈ। 1895 'ਚ ਅਲਫਰੈਡ ਨੋਬਲ ਦੀ ਵਸੀਹਤ ਮੁਤਾਬਿਕ ਦਿੱਤਾ ਜਾਣ ਵਾਲਾ ਨੋਬਲ ਪੁਰਸਕਾਰ ਪੰਜ ਵਿਸ਼ਿਆਂ ਵਿੱਚ ਦਿਤਾ ਜਾਵੇਗਾ । ਨੋਬਲ ਫਾਊਂਡੇਸ਼ਨ ਵਲੋਂ ਇਹ ਪੁਰਸਕਾਰ ਦਿੱਤਾ ਜਾਂਦਾ ਹੈ ਜੋ ਹਨ ਰਸਾਇਣ ਵਿਗਿਆਨ, ਭੌਤਿਕ ਵਿਗਿਆਨ, ਸਾਹਿਤ, ਸਰੀਰ ਅਤੇ ਚਿਕਿਤਸਾ ਵਿਗਿਆਨ ਅਤੇ ਨੋਬਲ ਸ਼ਾਂਤੀ ਪੁਰਸਕਾਰ ਦੇ ਖੇਤਰ ਵਿੱਚ ਦਿਤਾ ਜਾਂਦਾ ਹੈ ਬਾਅਦ ਵਿੱਚ ਅਰਥ ਸ਼ਾਸਤਰ ਦੇ ਖੇਤਰ ਵਿੱਚ ਵੀ ਦਿਤਾ ਜਾਣ ਲੱਗਾ ਅਤੇ ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸ ਵਲੋਂ ਚੁਣੀ ਗਈ ਪੰਜ ਮੈਂਬਰੀ ਕਮੇਟੀ ਜੇਤੂ ਦੀ ਚੋਣ ਕਰਦੀ ਹੈ। ਹਰ ਸਾਲ 10 ਦਸੰਬਰ ਨੂੰ ਨੋਬਲ ਦੀ ਬਰਸੀ 'ਤੇ ਸਟਾਕਹੋਮ 'ਚ ਇਹ ਪੁਰਸਕਾਰ ਦਿੱਤਾ ਜਾਂਦਾ ਹੈ।

ਚੋਣ ਪ੍ਰਕਿਰਿਆ[ਸੋਧੋ]

ਹੋਰ ਪੁਰਸਕਾਰਾਂ ਦੀ ਤੁਲਨਾ 'ਚ ਨੋਬਲ ਪੁਰਸਕਾਰ ਦੀ ਨਾਮਜ਼ਦਗੀ ਅਤੇ ਚੋਣ ਦੀ ਪ੍ਰਕਿਰਿਆ ਲੰਬੀ ਅਤੇ ਜਟਿਲ ਹੈ। ਇਹੀ ਕਾਰਨ ਹੈ ਕਿ ਵਿਗਿਆਨ ਦੇ ਖੇਤਰ 'ਚ ਇਹ ਸਭ ਤੋਂ ਮਹੱਤਵਪੂਰਨ ਪੁਰਸਕਾਰ ਹੈ। ਇਸ ਦੀ ਚੋਣ ਦੇ ਪਹਿਲੇ ਦੌਰ 'ਚ ਕੁਝ ਇੱਕ ਹਜ਼ਾਰ ਵਿਅਕਤੀਆਂ ਦੀਆਂ ਨਾਮਜ਼ਦਗੀਆਂ ਕੀਤੀਆਂ ਜਾਂਦੀਆਂ ਹਨ। ਮਾਹਿਰਾਂ ਵਲੋਂ ਇਨ੍ਹਾਂ ਨਾਵਾਂ 'ਤੇ ਚਰਚਾ ਤੋਂ ਬਾਅਦ ਛਾਂਟੀ ਕੀਤੀ ਜਾਂਦੀ ਹੈ ਅਤੇ ਆਖਰੀ ਰੂਪ 'ਚ ਜੇਤੂ ਦੀ ਚੋਣ ਕੀਤੀ ਜਾਂਦੀ ਹੈ।

ਵਿਧੀ[ਸੋਧੋ]

ਲੱਗਭਗ ਤਿੰਨ ਹਜ਼ਾਰ ਚੁਣੇ ਗਏ ਵਿਅਕਤੀਆਂ ਨੂੰ ਉਮੀਦਵਾਰਾਂ ਦੀ ਨਾਮਜ਼ਦਗੀ ਲਈ ਫਾਰਮ ਭੇਜੇ ਜਾਂਦੇ ਹਨ। ਨਾਮਜ਼ਦ ਉਮੀਦਵਾਰਾਂ ਦੇ ਨਾਂ ਜਨਤਕ ਰੂਪ 'ਚ ਨਹੀਂ ਐਲਾਨੇ ਜਾਂਦੇ। ਕਮੇਟੀ ਵਲੋਂ ਨਾਮਜ਼ਦ ਵਿਅਕਤੀਆਂ ਦੀ ਸਕ੍ਰੀਨਿੰਗ ਕਰਨ ਪਿੱਛੋਂ ਲੱਗਭਗ ਦੋ ਸੌ ਵਿਅਕਤੀਆਂ ਦੇ ਨਾਂ ਸ਼ੁਰੂਆਤੀ ਰੂਪ 'ਚ ਤੈਅ ਕੀਤੇ ਜਾਂਦੇ ਹਨ। ਇਹ ਸੂਚੀ ਇਸ ਖੇਤਰ ਦੇ ਮਾਹਿਰਾਂ ਨੂੰ ਭੇਜ ਦਿੱਤੀ ਜਾਂਦੀ ਹੈ। ਇਨ੍ਹਾਂ 'ਚੋਂ ਉਹ ਪੰਦਰਾਂ ਨਾਵਾਂ ਦੀ ਚੋਣ ਕਰਦੇ ਹਨ। ਕਮੇਟੀ ਸਹੀ ਸੰਸਥਾ ਨੂੰ ਗੁਣਾਂ ਦੇ ਆਧਾਰ 'ਤੇ ਆਪਣੀ ਰਿਪੋਰਟ ਸੌਂਪਦੀ ਹੈ, 'ਸਮੇਂ ਦੀਆਂ ਜਾਂਚੀਆਂ-ਪਰਖੀਆਂ' ਪ੍ਰਾਪਤੀਆਂ ਦੀ ਪੁਰਸਕਾਰ ਲਈ ਨਾਮਜ਼ਦ ਜਾਂ ਸਿਫਾਰਿਸ਼ ਕੀਤੀ ਜਾਂਦੀ ਹੈ।

ਨੋਬਲ ਪੁਰਸਕਾਰ ਦੇ ਨਾਮ ਜਾਂ ਖੇਤਰ[ਸੋਧੋ]

  1. ਰਸਾਇਣ ਵਿਗਿਆਨ
  2. ਭੌਤਿਕ ਵਿਗਿਆਨ
  3. ਅਰਥ ਸ਼ਾਸਤਰ
  4. ਸਾਹਿਤ
  5. ਸਰੀਰ ਚਿਕਿਤਸਾ ਵਿਗਿਆਨ
  6. ਨੋਬਲ ਸ਼ਾਂਤੀ ਪੁਰਸਕਾਰ

ਭਾਰਤੀ ਜਿਹਨਾਂ ਨੂੰ ਇਹ ਸਨਮਾਨ ਮਿਲਿਆ[ਸੋਧੋ]

  1. ਵੈਕਟਾਰਮਨ ਰਾਮਕ੍ਰਿਸ਼ਨਨ ਨੇ 2009 ਵਿੱਚ ਰਸਾਇਣ ਦੇ ਖੇਤਰ ਵਿਚ
  2. ਅਮਰੱਤਿਆ ਸੇਨ ਨੇ 1998 ਵਿੱਚ ਅਰਥ ਸ਼ਾਸਤਰ ਦੇ ਖੇਤਰ ਵਿਚ
  3. ਸੁਬਰਾਮਨੀਅਮ ਚੰਦਰਸ਼ੇਖਰ ਨੇ 1983 ਵਿੱਚ ਭੋਤਿਕ ਵਿਗਿਆਨ ਦੇ ਖੇਤਰ ਵਿਚ
  4. ਮਦਰ ਟੈਰੇਸਾ ਨੇ 1979 ਵਿੱਚ ਸ਼ਾਂਤੀ ਦੇ ਖੇਤਰ ਵਿੱਚ
  5. ਹਰ ਗੋਬਿੰਦ ਖੋਰਾਣਾ ਨੇ 1968 ਚਿਕਿਤਸਾ ਦੇ ਖੇਤਰ ਵਿਚ
  6. ਸੀ. ਵੀ. ਰਮਨ ਨੇ 1930 ਵਿੱਚ ਭੋਤਿਕ ਵਿਗਿਆਨ ਦੇ ਖੇਤਰ ਵਿਚ
  7. ਰਾਬਿੰਦਰ ਨਾਥ ਟੈਗੋਰ ਨੇ 1913 ਵਿੱਚ ਸਾਹਿਤ ਦੇ ਖੇਤਰ ਵਿੱਚ

ਹੋਰ ਦੇਖੋ[ਸੋਧੋ]