ਪਰਮਾਣਵੀ ਭਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲਿਥੀਅਮ-7 ਦਾ ਪਰਮਾਣੂ: 3 ਪ੍ਰੋਟਾਨ, 4 ਨਿਊਟਰਾਨ ਅਤੇ 3 ਬਿਜਲਾਣੂ (ਸਾਰੇ ਬਿਜਲਾਣੂਆਂ ਦਾ ਭਾਰ ਪਰਮਾਣੂ ਨਾਭ ਦੇ ਭਾਰ ਦਾ ~1/4300ਵਾਂ ਹਿਸਾ ਹੈ)। ਇਹਦਾ ਭਾਰ 7.016 u ਹੁੰਦਾ ਹੈ। ਇੱਕ ਦੁਰ ਲਿਥੀਅਮ-6 (ਭਾਰ 6.015 u) ਵਿੱਚ ਸਿਰਫ਼ 3 ਨਿਊਟਰਾਨ ਹੁੰਦੇ ਹਨ ਜਿਸ ਕਰ ਕੇ ਪਰਮਾਣਵੀ ਭਾਰ (ਔਸਤ) ਘਟ ਕੇ 6.941 ਰਹੀ ਜਾਂਦਾ ਹੈ।

ਪਰਮਾਣਵੀ ਭਾਰ (ma) ਕਿਸੇ ਪਰਮਾਣਵੀ ਕਣ, ਉੱਪ-ਪਰਮਾਣਵੀ ਕਣ ਜਾਂ ਅਣੂ ਦਾ ਭਾਰ ਹੁੰਦਾ ਹੈ। ਇਹਨੂੰ ਏਕੀਕਿਰਤ ਪਰਮਾਣਵੀ ਭਾਰ ਇਕਾਈਆਂ ਵਿੱਚ ਲਿਖਿਆ ਜਾ ਸਕਦਾ ਹੈ; ਅੰਤਰਰਾਸ਼ਟਰੀ ਸਹਿਮਤੀ ਨਾਲ਼ 1 ਪਰਮਾਣਵੀ ਭਾਰ ਇਕਾਈ ਦੀ ਪਰਿਭਾਸ਼ਾ ਇੱਕ ਕਾਰਬਨ-12 ਪਰਮਾਣੂ (ਅਚੱਲ) ਦੇ ਭਾਰ ਦਾ 1/12 ਹਿੱਸਾ ਹੁੰਦੀ ਹੈ।[1] ਜਦੋਂ ਇਹ ਇਕਾਈ ਵਰਤੀ ਜਾਂਦੀ ਹੈ ਤਾਂ ਪਰਮਾਣਵੀ ਭਾਰ ਨੂੰ ਤੁਲਨਾਤਮਕ ਆਈਸੋਟੋਪਿਕ ਭਾਰ ਕਹਿ ਦਿੱਤਾ ਜਾਂਦਾ ਹੈ।

ਹਵਾਲੇ[ਸੋਧੋ]

  1. ਆਈਯੂਪੈਕ, ਰਸਾਇਣਕ ਤਕਨਾਲੋਜੀ ਦਾ ਖ਼ੁਲਾਸਾ, ਦੂਜੀ ਜਿਲਦ ("ਗੋਲਡ ਬੁੱਕ") (੧੯੯੭)। ਲਾਈਨ ਉਤਲਾ ਸਹੀ ਕੀਤਾ ਰੂਪ :  (2006–) "atomic mass".