ਪਹਿਲੀ ਐਂਗਲੋ-ਸਿੱਖ ਜੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਪਹਿਲੀ ਐਂਗਲੋ ਸਿੱਖ ਜੰਗ ਤੋਂ ਰੀਡਿਰੈਕਟ)
ਪਹਿਲੀ ਐਂਗਲੋ ਸਿੱਖ ਜੰਗ

ਪੰਜ ਪਾਣੀਆਂ ਦੇ ਦੇਸ਼ ਪੰਜਾਬ ਦਾ ਨਕਸ਼ਾ
ਮਿਤੀ1845–1846
ਥਾਂ/ਟਿਕਾਣਾ
ਨਤੀਜਾ ਅੰਗਰੇਜ਼ਾਂ ਦੀ ਜਿੱਤ
Belligerents
ਈਸਟ ਇੰਡੀਆ ਕੰਪਨੀ
ਪਟਿਆਲਾ ਰਿਆਸਤ[1][2]
ਜੀਂਦ ਰਿਆਸਤ[3]
ਸਿੱਖ ਰਾਜ

ਪਹਿਲੀ ਐਂਗਲੋ ਸਿੱਖ ਜੰਗ ਸਿੱਖ ਰਾਜ ਅਤੇ ਈਸਟ ਇੰਡੀਆ ਕੰਪਨੀ ਦੇ ਵਿਚਕਾਰ 1845 ਅਤੇ 1846 ਵਿੱਚ ਲੜੀ ਗਈ ਸੀ। ਇਸ ਦੇ ਨਤੀਜੇ ਦੇ ਤੌਰ 'ਤੇ ਅੰਸ਼ਕ ਤੌਰ 'ਤੇ ਸਿੱਖ ਰਾਜ ਅੰਗਰੇਜ਼ਾਂ ਦੇ ਅਧੀਨ ਹੋ ਗਿਆ ਸੀ।

ਘਟਨਾਵਾਂ[ਸੋਧੋ]

ਮੁਦਕੀ ਦੀ ਲੜਾਈ[ਸੋਧੋ]

1845 ਦੇ ਸ਼ੁਰੂ ਵਿੱਚ ਲਾਰਡ ਹਾਰਡਿੰਗ ਅਤੇ ਜਨਰਲ ਗਫ਼ ਨੇ ਦਰਿਆ ਸਤਲੁਜ 'ਤੇ ਪੁਲ ਬਣਾਉਣ ਦੀ ਨੀਅਤ ਨਾਲ ਨਵੀਆਂ ਬੇੜੀਆਂ ਬਣਵਾਉਣੀਆਂ ਸ਼ੁਰੂ ਕਰ ਦਿਤੀਆਂ ਸਨ। ਅੰਗਰੇਜ਼ਾਂ ਨੇ ਆਪਣੇ ਏਜੰਟ ਜਰਨੈਲ ਤੇਜਾ ਸਿੰਘ ਰਾਹੀਂ ਸਿੱਖ ਫ਼ੌਜਾਂ ਨੂੰ ਵੀ ਭੜਕਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਲਾਹੌਰ ਵਿੱਚ ਇਹ ਪ੍ਰਚਾਰ ਸ਼ੁਰੂ ਕਰ ਦਿੱਤਾ ਕਿ ਅੰਗਰੇਜ਼, ਲਾਹੌਰ ਉਤੇ ਕਬਜ਼ਾ ਕਰਨ ਦੀਆਂ ਤਿਆਰੀਆਂ ਕਰੀ ਬੈਠੇ ਹਨ ਅਤੇ ਉਹਨਾਂ ਦੇ ਹਮਲੇ ਤੋਂ ਪਹਿਲਾਂ ਹੀ ਸਾਨੂੰ ਹਮਲਾ ਕਰ ਦੇਣਾ ਚਾਹੀਦਾ ਹੈ। ਨਵੰਬਰ 1845 ਵਿੱਚ ਸਿੱਖ ਫ਼ੌਜ ਦੇ ਮੁਖੀ ਆਗੂ ਰਣਜੀਤ ਸਿੰਘ ਦੀ ਸਮਾਧ 'ਤੇ ਇਕੱਠੇ ਹੋਏ। ਇਸ ਮੀਟਿੰਗ ਵਿੱਚ ਜੰਗ ਬਾਰੇ ਚਰਚਾ ਕੀਤੀ ਗਈ। ਇਸ ਮੀਟਿੰਗ ਵਿੱਚ ਰਾਣੀ ਜਿੰਦਾਂ ਅਤੇ ਸ਼ਾਮ ਸਿੰਘ ਅਟਾਰੀਵਾਲਾ ਨੇ ਅੰਗਰੇਜ਼ਾਂ ਨਾਲ ਲੜਾਈ ਨਾ ਕਰਨ ਦੀ ਸਲਾਹ ਦਿਤੀ। ਪਰ ਦੂਜੇ ਪਾਸੇ ਸਾਜ਼ਸ਼ੀ ਬ੍ਰਾਹਮਣ ਅਤੇ ਡੋਗਰੇ ਹਮਲੇ ਦੇ ਹੱਕ ਵਿੱਚ ਸਨ। ਰਾਣੀ ਜਿੰਦਾਂ ਅਤੇ ਸ਼ਾਮ ਸਿੰਘ ਅਟਾਰੀ ਦੀਆਂ ਸਲਾਹਾਂ ਨੂੰ ਨਜ਼ਰ-ਅੰਦਾਜ਼ ਕਰਵਾ ਕੇ, ਲਾਲ ਸਿੰਘ ਤੇ ਤੇਜਾ ਸਿੰਘ ਨੇ, ਅੰਗਰੇਜ਼ਾਂ ਨਾਲ ਜੰਗ ਸਬੰਧੀ ਸਾਰੇ ਹੱਕ ਆਪ ਹਾਸਲ ਕਰ ਲਏ।

ਉਧਰ ਅਗੰਰੇਜ਼ਾਂ ਨੇ ਵੀ 20 ਨਵੰਬਰ, 1845 ਦੇ ਦਿਨ ਅੰਬਾਲਾ ਤੇ ਮੇਰਠ ਛਾਉਣੀਆਂ ਵਿੱਚ ਬੈਠੀ ਫ਼ੌਜ ਨੂੰ ਤਿਆਰ ਰਹਿਣ ਦਾ ਹੁਕਮ ਦੇ ਦਿਤਾ ਸੀ। 10 ਦਸੰਬਰ, 1845 ਨੂੰ ਇਹ ਫ਼ੌਜਾਂ ਫ਼ਿਰੋਜ਼ਪੁਰ ਵਲ ਚਲ ਵੀ ਚੁਕੀਆਂ ਸਨ। ਇਸ ਦੇ ਨਾਲ ਹੀ ਲੁਧਿਆਣਾ ਵਿੱਚ ਅੰਗਰੇਜ਼ੀ ਫ਼ੌਜ ਦਾ ਬਰੀਗੇਡੀਅਰ ਵ੍ਹੀਲਰ ਵੀ ਇੱਕ ਵੱਡੀ ਫ਼ੌਜ ਲੈ ਕੇ ਫ਼ਿਰੋਜ਼ਪੁਰ ਵਲ ਚਲ ਪਿਆ ਸੀ। 17 ਦਸੰਬਰ, 1845 ਦੀ ਸ਼ਾਮ ਨੂੰ ਅੰਗਰੇਜ਼ੀ ਫ਼ੌਜ ਮੁੱਦਕੀ ਵਿੱਚ ਪਹੁੰਚ ਚੁੱਕੀ ਸੀ। ਅੰਗਰੇਜ਼ਾਂ ਦੀ ਅੰਬਾਲਾ, ਲੁਧਿਆਣਾ ਤੇ ਫ਼ਿਰੋਜ਼ਪੁਰ ਵਿਚਲੀਆਂ ਫ਼ੌਜਾਂ ਦੀ ਕੁਲ ਗਿਣਤੀ ਸਤਾਰਾਂ ਹਜ਼ਾਰ ਸੀ ਤੇ ਉਹਨਾਂ ਕੋਲ 69 ਤੋਪਾਂ ਸਨ।

“ਸਿੱਖ ਬੜੇ ਆਰਾਮ ਨਾਲ ਅੰਗਰੇਜ਼ਾਂ ਨੂੰ ਹਰਾ ਕੇ ਦਿੱਲੀ ਪੁੱਜ ਸਕਦੇ ਸਨ ਪਰ ਲਾਲ ਸਿੰਘ ਨੇ ਸਿੱਖ ਫ਼ੌਜਾਂ ਨੂੰ ਬੱਦੋਵਾਲ ਤੋਂ ਅੱਗੇ ਨਹੀਂ ਜਾਣ ਦਿਤਾ ਤੇ ਫਿਰ ਸਤਲੁੁਜ ਦਰਿਆ ਦੇ ਕੰਢੇ ਤਕ ਹੀ ਰੁਕਣ ਦਾ ਹੁਕਮ ਦੇ ਦਿਤਾ

ਸਮਾਈਥ

ਲਾਹੌਰ ਵਿੱਚ ਲਾਲ ਸਿੰਘ ਤੇ ਤੇਜਾ ਸਿੰਘ ਨੇ 24 ਨਵੰਬਰ, 1845 ਨੂੰ ਫ਼ੌਜਾਂ ਨੂੰ ਕੂਚ ਕਰਨ ਦਾ ਹੁਕਮ ਦੇ ਦਿਤਾ ਸੀ। 12 ਦਸੰਬਰ ਨੂੰ ਇਹ ਫ਼ੌਜਾਂ ਦਰਿਆ ਪਾਰ ਕਰ ਕੇ ਲਾਹੌਰ ਦਰਬਾਰ ਦੇ ਸਤਲੁਜ ਦਰਿਆ ਦੇ ਦੂਜੇ ਪਾਸੇ ਪਹੁੰਚ ਗਈਆਂ। ਇਨ੍ਹਾਂ ਸਿੱਖ ਫ਼ੌਜਾਂ ਵਿੱਚ ਗ਼ੱਦਾਰਾਂ ਨੇ ਇਹ ਅਫ਼ਵਾਹ ਫੈਲਾਈ ਹੋਈ ਸੀ ਕਿ ਅੰਗਰੇਜ਼ਾਂ ਨੂੰ ਹਰਾ ਕੇ ਦਿੱਲੀ 'ਤੇ ਕਬਜ਼ਾ ਕਰ ਲਿਆ ਜਾਵੇਗਾ ਅਤੇ ਇਸ ਮਗਰੋਂ ਕਲਕੱਤਾ ਕਾਬੂ ਕਰ ਕੇ ਲੰਡਨ ਵਲ ਮਾਰਚ ਕੀਤਾ ਜਾਵੇਗਾ ਤੇ ਉਥੇ ਹਕੂਮਤ ਕਾਇਮ ਕੀਤੀ ਜਾਵੇਗੀ।

ਅੰਗਰੇਜ਼ਾਂ ਨਾਲ ਬਣਾਈ ਯੋਜਨਾ ਮੁਤਾਬਕ ਲਾਲ ਸਿੰਘ ਨੇ ਮੁਦਕੀ ਵਲ ਹਮਲਾ ਕਰਵਾਇਆ। 18 ਦਸੰਬਰ, 1845 ਦੇ ਦਿਨ ਮੁਦਕੀ ਵਿੱਚ ਹੋਈ ਇਸ ਲੜਾਈ ਵਿੱਚ ਸਿੱਖ ਫ਼ੌਜਾਂ ਨੇ ਅੰਗਰੇਜ਼ਾਂ ਨੂੰ ਬੁਰੀ ਤਰ੍ਹਾਂ ਹਰਾਇਆ। ਇਸ ਲੜਾਈ ਵਿੱਚ ਗਵਰਨਰ ਜਨਰਲ ਦੇ ਦੋ ਏਅਡੀਜ਼, ਸਰ ਰਾਬਰਟ ਸੇਲ ਤੇ ਸਰ ਜੌਸਫ਼ ਮੈਕਗੈਸਕਿਲ, ਤੋਂ ਇਲਾਵਾ 215 ਅੰਗਰੇਜ਼ ਫ਼ੌਜੀ ਮਾਰੇ ਗਏ ਸਨ ਤੇ 657 ਜ਼ਖ਼ਮੀ ਹੋਏ ਸਨ।

ਫਿਰੋਜ਼ਸ਼ਾਹ ਦੀ ਲੜਾਈ[ਸੋਧੋ]

ਫ਼ਿਰੋਜ਼ਸ਼ਾਹ ਦੀ ਲੜਾਈ 21 ਅਤੇ 22 ਦਸੰਬਰ 1845 ਨੂੰ ਈਸਟ ਇੰਡੀਆ ਕੰਪਨੀ ਅਤੇ ਸਿੱਖਾਂ ਵਿਚਕਾਰ ਪੰਜਾਬ ਦੇ ਪਿੰਡ ਫਿਰੋਜ਼ਸ਼ਾਹ ਵਿੱਚ ਲੜੀ ਗਈ। ਬ੍ਰਿਟਿਸ਼ ਫ਼ੌਜ ਦੀ ਅਗਵਾਈ ਸਰ ਹਿਊ ਗਫ਼ ਅਤੇ ਗਵਰਨਰ ਜਨਰਲ ਸਰ ਹੈਨਰੀ ਹਾਰਡਿੰਗ ਨੇ ਅਤੇ ਸਿੱਖਾਂ ਦੀ ਅਗਵਾਈ ਲਾਲ ਸਿੰਘ ਨੇ ਕੀਤੀ। ਇਸ ਲੜਾਈ ਵਿੱਚ ਅੰਗਰੇਜ਼ਾਂ ਦੀ ਜਿੱਤ ਹੋਈ ਪਰ ਇਹ ਲੜਾਈ ਬ੍ਰਿਟਿਸ਼ ਫ਼ੌਜ ਦੇ ਇਤਿਹਾਸ ਵਿੱਚ ਸਭ ਤੋਂ ਔਖੀ ਲੜਾਈ ਸੀ।

ਬੱਦੋਵਾਲ ਦੀ ਲੜਾਈ[ਸੋਧੋ]

ਫਿਰੋਜ਼ਸ਼ਾਹ ਦੀ ਲੜਾਈ ਪਿੱਛੋਂ ਇੱਕ ਮਹੀਨੇ ਤੱਕ ਅਮਲੀ ਰੂਪ ਵਿੱਚ ਕੋਈ ਯੁੱਧ ਨਾ ਹੋਇਆ ਕਿਉਂ ਕਿ ਅੰਗਰੇਜ਼ ਆਪਣੀ ਤਾਕਤ ਨੂੰ ਮਜ਼ਬੂਤ ਕਰਨ ਲਈ ਸਮਾਂ ਚਾਹੁੰਦੇ ਸਨ। 21 ਜਨਵਰੀ, 1846 ਨੂੰ ਸਵਾਮੀ-ਭਗਤ ਸਰਦਾਰ ਰਣਜੋਧ ਸਿੰਘ ਮਜੀਠੀਆ ਦੇ ਲਾਡਵੇ ਦੇ ਸਰਦਾਰ ਅਜੀਤ ਸਿੰਘ ਨਾਲ ਮਿਲ ਕੇ ਆਪਣੀ ਸੈਨਾ ਸਹਿਤ ਸਤਲੁਜ ਦਰਿਆ ਨੂੰ ਪਾਰ ਕੀਤਾ। ਉੱਧਰ ਸਰ ਹੈਨਰੀ ਸਮਿਥ ਨੇ ਆਪਣੀ ਸੈਨਾ ਸਹਿਤ ਲੁਧਿਆਣੇ ਦੀ ਰੱਖਿਆ ਲਈ ਕੂਚ ਕੀਤਾ। ਬੱਦੋਵਾਲ ਨਾਮੀਂ ਪਿੰਡ ਵਿਖੇ ਦੋਹਾਂ ਪੱਖਾਂ ਵਿਚਾਲੇ ਲੜਾਈ ਹੋਈ। ਇਸ ਲੜਾਈ ਵਿੱਚ ਰਣਜੋਧ ਸਿੰਘ ਦੀ ਜਿੱਤ ਹੋਈ ਅਤੇ ਅੰਗਰੇਜ਼ਾਂ ਦਾ ਕਾਫੀ ਸਮਾਨ ਤੇ ਭੋਜਨ-ਪਦਾਰਥ ਸਿੱਖਾਂ ਦੇ ਹੱਥ ਲੱਗੇ।

ਅਲੀਵਾਲ ਦੀ ਲੜਾਈ[ਸੋਧੋ]

ਅਲੀਵਾਲ ਦੀ ਲੜਾਈ 28 ਜਨਵਰੀ 1846 ਵਿੱਚ ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਆਲੀਵਾਲ ਦੇ ਸਥਾਨ ਤੇ ਲੜੀ ਗਈ। ਇਸ ਲੜਾਈ ਵਿੱਚ ਅੰਗਰੇਜਾਂ ਦੀ ਅਗਵਾਈ ਹੈਰੀ ਸਮਿਥ ਨੇ ਅਤੇ ਸਿੱਖਾਂ ਦੀ ਰਣਜੋਧ ਸਿੰਘ ਮਜੀਠੀਆ ਨੇ ਕੀਤੀ ਸੀ। ਇਸ ਲੜਾਈ ਵਿੱਚ ਅੰਗਰੇਜ਼ਾਂ ਦੀ ਜਿੱਤ ਹੋਈ ਅਤੇ ਇਹ ਪਹਿਲੇ ਪਹਿਲੀ ਐਂਗਲੋ-ਸਿੱਖ ਜੰਗ ਵਿੱਚ ਇੱਕ ਮਹੱਤਵਪੂਰਨ ਮੋੜ ਸੀ।

ਸਭਰਾਵਾਂ ਦੀ ਲੜਾਈ[ਸੋਧੋ]

“ਸਿੱਖ ਜਰਨੈਲਾਂ ਦੀਆਂ ਗ਼ਦਾਰੀਆਂ ਦੀਆਂ ਕਰਤੂਤਾਂ ਕਾਰਨ ਸਿੱਖਾਂ ਦੀ ਹਾਲਤ ਬਹੁਤ ਨਾਜ਼ੁਕ ਹੋ ਗਈ ਸੀ। ਪਰ ਅਜਿਹੇ ਨਾਜ਼ੁਕ ਹਾਲਾਤ ਦੇ ਬਾਵਜੂਦ ਕਿਸੀ ਵੀ ਇੱਕ ਸਿੱਖ ਨੇ ਹਥਿਆਰ ਸੁੱਟ ਕੇ ਹਾਰ ਮੰਨਣੀ ਕਬੂਲ ਨਹੀਂ ਕੀਤੀ।”

ਇਤਿਹਾਸਕਾਰ ਜੋਸਫ ਡੇਵੀ ਕਨਿੰਘਮ ਦੀ ਪੁਸਤਕ ‘‘ਹਿਸਟਰੀ ਆਫ ਦੀ ਸਿੱਖਜ਼’’ ਵਿੱਚੋਂ

10 ਫਰਵਰੀ 1846 ਦੀ ਸਵੇਰ ਹਨੇਰੇ ਵੇਲੇ ਅੰਗਰੇਜ਼ ਫ਼ੌਜਾਂ ਨੇ ਚੁਪਕੇ-ਚੁਪਕੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਤਾਂ ਜੋ ਖਾਲਸਾ ਫ਼ੌਜਾਂ ਉਪਰ ਅਚਾਨਕ ਹਮਲਾ ਕਰਕੇ, ਉਹਨਾਂ ਨੂੰ ਬਿਨਾਂ ਲੜਾਈ ਦੇ ਮੈਦਾਨ ਵਿੱਚੋਂ ਖਦੇੜ ਦਿੱਤਾ ਜਾਵੇ। ਸਵੇਰ ਦੀ ਥੋੜ੍ਹੀ ਜਿਹੀ ਰੋਸ਼ਨੀ ਹੋਣ ’ਤੇ ਸਿੱਖਾਂ ਨੂੰ ਅੰਗਰੇਜ਼ ਫ਼ੌਜੀਆਂ ਦੀਆਂ ਗਤੀਵਿਧੀਆਂ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਉਸੀ ਸਮੇਂ ਨਗਾਰੇ ਵਜਾ ਕੇ ਆਪਣੀ ਫੌਜ ਨੂੰ ਲੜਾਈ ਲਈ ਤਿਆਰ ਕਰ ਲਿਆ। ਅੰਗਰੇਜ਼ੀ ਤੋਪਖਾਨੇ ਨੇ ਪੂਰੇ ਤਿੰਨ ਘੰਟੇ ਲਗਾਤਾਰ ਗੋਲਾਬਾਰੀ ਜਾਰੀ ਰੱਖੀ। ਖਾਲਸਾ ਤੋਪਖਾਨੇ ਨੇ ਵੀ ਜੁਆਬੀ ਗੋਲਾਬਾਰੀ ਸ਼ੁਰੂ ਕਰ ਦਿੱਤੀ ਸੀ। ਖ਼ਾਲਸਾ ਤੋਪਖਾਨੇ ਦੇ ਅੱਗ ਉਗਲਦੇ ਅਤੇ ਸ਼ੂਕਦੇ ਗੋਲਿਆਂ ਨੇ ਅੰਗਰੇਜ਼ੀ ਤੋਪਖਾਨੇ ਨੂੰ ਚੁੱਪ ਕਰਵਾ ਦਿੱਤਾ। ਅੰਗਰੇਜ਼ ਫ਼ੌਜ ਦੇ ਇੱਕ ਡਿਵੀਜ਼ਨ ਨੇ, ਸਰ ਰਾਬਰਟ ਡਿਕ ਦੀ ਅਗਵਾਈ ਹੇਠ, ਸਿੱਖ ਫੌਜ ਦੇ ਸਭ ਤੋਂ ਕਮਜ਼ੋਰ ਪਾਸੇ ਵੱਲ ਵਧਣਾ ਸ਼ੁਰੂ ਕਰ ਦਿੱਤਾ, ਜਿਧਰ ਲਾਲ ਸਿੰਘ ਦੀ ਕਮਾਂਡ ਹੇਠ ਥੋੜ੍ਹੀ ਜਿਹੀ ਫ਼ੌਜ ਖੜ੍ਹੋਤੀ ਸੀ। ਡਿਕ ਦੀ ਇਹ ਡਿਵੀਜ਼ਨ ਖ਼ਾਲਸਾ ਫ਼ੌਜ ਦੇ ਧੁਰ ਅੰਦਰ ਤਕ ਪਹੁੰਚ ਗਈ। ਪਰ ਖ਼ਾਲਸਾ ਫ਼ੌਜਾਂ ਦੇ ਜ਼ਬਰਦਸਤ ਮੁਕਾਬਲੇ ਕਾਰਨ ਅੰਗਰੇਜ਼ਾਂ ਦੇ ਪੈਰ ਉਖੜ ਗਏ ਅਤੇ ਉਹਨਾਂ ਨੂੰ ਪਿੱਛੇ ਹਟਣ ਲਈ ਮਜਬੂਰ ਹੋਣਾ ਪੈ ਗਿਆ। ਉਸ ਸਮੇਂ ਅੰਗਰੇਜ਼ਾਂ ਦੀ ਇੱਕ ਹੋਰ ਫ਼ੌਜੀ ਡਿਵੀਜ਼ਨ ਸਰ ਗਿਲਬਰਟ ਦੀ ਅਗਵਾਈ ਹੇਠ ਉੱਥੇ ਆਣ ਪਹੁੰਚੀ। ਪਰ ਸਿੱਖਾਂ ਨਾਲ ਹੋਈ ਗਹਿਗੱਚ ਲੜਾਈ ਵਿੱਚ ਅੰਗਰੇਜ਼ਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਅਤੇ ਉਹਨਾਂ ਨੂੰ ਵੀ ਪਿੱਛੇ ਹਟਣ ਲਈ ਮਜਬੂਰ ਹੋਣਾ ਪੈ ਗਿਆ। ਦੋਵੇਂ ਫ਼ੌਜਾਂ ਦੇ ਲਿਸ਼ਕਦੇ ਹਥਿਆਰਾਂ ਨਾਲ ਮੈਦਾਨੇ-ਜੰਗ ਚਮਕ ਉੱਠਿਆ। ਸ੍ਰ. ਸ਼ਾਮ ਸਿੰਘ ਅਟਾਰੀਵਾਲਾ ਮੈਦਾਨ ਵਿੱਚ ਫੌਜਾਂ ਨੂੰ ਹਰ ਮੁਹਾਜ਼ ’ਤੇ ਹੱਲਾਸ਼ੇਰੀ ਦਿੰਦਾ ਨਜ਼ਰ ਆ ਰਿਹਾ ਸੀ। ਲੜਾਈ ਵਿੱਚ ਅੰਗਰੇਜ਼ਾਂ ਦਾ ਜ਼ਬਰਦਸਤ ਜਾਨੀ ਨੁਕਸਾਨ ਹੋ ਗਿਆ ਸੀ। ਅੰਗਰੇਜ਼ਾਂ ਨੂੰ ਹਰੇਕ ਮੁਹਾਜ਼ ’ਤੇ ਹਾਰ ਹੀ ਹਾਰ ਪੱਲੇ ਪੈ ਰਹੀ ਸੀ। ਅਟਾਰੀਵਾਲਾ ਸਰਦਾਰ ਅੰਗਰੇਜ਼ਾਂ ਦੀ ਭਾਰੀ ਜਾਨੀ ਨੁਕਸਾਨ ਕਰਦਾ ਹੋਇਆ ਅੰਗਰੇਜ਼ ਜਰਨੈਲ ਸਰ ਰਾਬਰਟ ਡਿਕ ਦੇ ਨਜ਼ਦੀਕ ਜਾ ਪਹੁੰਚਿਆ ਅਤੇ ਹੱਥੋ-ਹੱਥੀ ਲੜਾਈ ਵਿੱਚ ਰਾਬਰਟ ਡਿਕ ਸ਼ਾਮ ਸਿੰਘ ਹੱਥੋਂ ਮਾਰਿਆ ਗਿਆ। ਉਸ ਸਮੇਂ ਅੰਗਰੇਜ਼ੀ ਫੌਜਾਂ ਵਿੱਚ ਦਹਿਸ਼ਤ ਵਰਗਾ ਮਾਹੌਲ ਬਣ ਗਿਆ ਸੀ। ਅੰਗਰੇਜ਼ੀ ਫੌਜਾਂ ਨੇ ਅਟਾਰੀਵਾਲਾ ਸਰਦਾਰ ਨੂੰ ਚਾਰੋ ਤਰਫੋਂ ਘੇਰ ਕੇ ਉਸ ਦਾ ਸਰੀਰ ਗੋਲੀਆਂ ਨਾਲ ਛਲਣੀ-ਛਲਣੀ ਕਰ ਦਿੱਤਾ। ਇਸ ਤਰ੍ਹਾਂ ਸ. ਸ਼ਾਮ ਸਿੰਘ ਅਟਾਰੀਵਾਲਾ ਮੈਦਾਨੇ ਜੰਗ ਵਿੱਚ ਜੂਝਦਾ ਹੋਇਆ ਦੇਸ਼ ਅਤੇ ਕੌਮ ਲਈ ਸ਼ਹਾਦਤ ਦਾ ਜਾਮ ਪੀ ਗਿਆ। ਅੰਗਰੇਜ਼ਾਂ ਦੀ ਅਜਿਹੀ ਪਤਲੀ ਹਾਲਤ ਨੂੰ ਵੇਖ ਕੇ ਲਾਲ ਸਿੰਘ ਅਤੇ ਤੇਜ ਸਿੰਘ ਮੈਦਾਨ ਵਿੱਚੋਂ ਭੱਜ ਕੇ ਸਤਲੁਜ ਦਾ ਦਰਿਆ ਪਾਰ ਕਰਕੇ ਜਰਨੈਲਾਂ ਨੇ ਜਾਂਦੇ-ਜਾਂਦੇ ਬੇੜੀਆਂ ਦੇ ਪੁਲ ਨੂੰ ਤੋਪਾਂ ਨਾਲ ਉਡਾ ਦਿੱਤਾ। ਅੰਗਰੇਜ਼ਾਂ ਨਾਲ ਹੋਏ ਸਮਝੌਤੇ ਅਨੁਸਾਰ ਗੁਲਾਬ ਸਿੰਘ ਨੇ ਸਵੇਰੇ ਤੋਂ ਹੀ ਗੋਲਾ-ਬਾਰੂਦ ਅਤੇ ਖਾਣ-ਪੀਣ ਦਾ ਸਾਮਾਨ ਭੇਜਣਾ ਬੰਦ ਕੀਤਾ ਹੋਇਆ ਸੀ। ਖ਼ਾਲਸਾ ਫ਼ੌਜਾਂ ਕੋਲ ਪਹਿਲਾਂ ਹੀ ਮੌਜੂਦ ਗੋਲਾ-ਬਾਰੂਦ ਅਤੇ ਹੋਰ ਹਥਿਆਰਾਂ ਨਾਲ ਮੈਦਾਨ ਵਿੱਚ ਨਾਇਕਾਂ ਦੀ ਤਰ੍ਹਾਂ ਜੂਝ ਰਹੇ ਸਨ ਅਤੇ ਅੰਗਰੇਜ਼ਾਂ ਦੇ ਆਹੂ ਲਾਹ ਰਹੇ ਸਨ। ਖ਼ਾਲਸਾ ਫ਼ੌਜਾਂ ਦੀ ਨਾਜ਼ੁਕ ਸਥਿਤੀ ਦੇ ਬਾਵਜੂਦ ਖ਼ਾਲਸਾ ਫੌਜਾਂ ਆਪਣੇ ਪੂਰੇ ਜਾਹੋ-ਜਲਾਲ ਅਤੇ ਚੜ੍ਹਦੀ ਕਲਾ ਦੇ ਸਬੂਤ ਦੇ ਰਹੀਆਂ ਸਨ। ‘‘ਬੋਲੇ ਸੋ ਨਿਹਾਲ’’ ਦੇ ਜੈਕਾਰਿਆਂ ਨਾਲ ਧਰਤੀ ਆਕਾਸ਼ ਗੂੰਜ ਰਿਹਾ ਸੀ। ਭੁੱਖੇ-ਭਾਣੇ ਸਿੱਖ ਫ਼ੌਜੀਆਂ ਦੀ ਹਾਲਤ ਬਹੁਤ ਨਾਜ਼ੁਕ ਹੋ ਗਈ ਤਾਂ ਉਹਨਾਂ ਨੇ ਲੜਾਈ ਜਾਰੀ ਰੱਖਦੇ ਹੋਏ ਦਰਿਆ ਵੱਲ ਨੂੰ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਤਾਂ ਜੋ ਦਰਿਆ ਪਾਰ ਕਰਕੇ ਦੂਜੇ ਕੰਢੇ ’ਤੇ ਪਹੁੰਚ ਕੇ, ਉੱਥੋਂ ਹਥਿਆਰ ਪ੍ਰਾਪਤ ਕਰਕੇ, ਮੋਰਚਾਬੰਦੀ ਕਰਕੇ ਜੰਗ ਜਾਰੀ ਰੱਖੀ ਜਾ ਸਕੇ। ਪਰ ਗ਼ਦਾਰ ਜਰਨੈਲਾਂ ਨੇ ਤਾਂ ਬੇੜੀਆਂ ਦਾ ਪੁਲ ਪਹਿਲਾਂ ਹੀ ਤੋੜ ਦਿੱਤਾ ਸੀ। ਸਿੱਖ ਫੌਜੀਆਂ ਨੇ ਦਰਿਆ ਵਿੱਚ ਤੈਰ ਕੇ ਦੂਜੇ ਕੰਢੇ ’ਤੇ ਪਹੁੰਚ ਸਕਣ। ਅੰਗਰੇਜ਼ਾਂ ਨੇ ਦਰਿਆ ਦੇ ਕੰਢੇ ’ਤੇ ਤੋਪਾਂ ਬੀੜ ਦਿੱਤੀਆਂ ਅਤੇ ਦਰਿਆ ਵਿੱਚ ਤੈਰ ਰਹੇ ਸਿੱਖਾਂ ਉੱਤੇ ਬੰਬਾਰੀ ਸ਼ੁਰੂ ਕਰ ਦਿੱਤੀ। ਸੈਂਕੜੇ ਅੰਗਰੇਜ਼ ਫ਼ੌਜੀਆਂ ਨੇ ਬੰਦੂਕਾਂ ਨਾਲ ਵੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਜੋ ਕੋਈ ਸਿੱਖ ਦਰਿਆ ਪਾਰ ਨਾ ਕਰ ਸਕੇ। ਸਭਰਾਵਾਂ ਦੀ ਲੜਾਈ ਇਤਨੀ ਜ਼ਿਆਦਾ ਭਿਆਨਕ ਅਤੇ ਤਬਾਹਕੁੰਨ ਸੀ ਕਿ ਗਵਰਨਰ ਜਨਰਲ ਲਾਰਡ ਹਾਰਡਿੰਗ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ। ਇਸ ਕਾਰਨ ਉਹ ਤੁਰਨ-ਫਿਰਨ ਤੋਂ ਵੀ ਨਕਾਰਾ ਹੋ ਗਿਆ ਸੀ। ਉਸ ਦਾ ਇੱਕ ਹੱਥ ਤਾਂ ਪਹਿਲਾਂ ਹੀ ਟੁੱਟਾ ਹੋਇਆ ਸੀ ਜਿਸ ਕਾਰਨ ਹਿੰਦੁਸਤਾਨੀ ਲੋਕ ਉਸ ਨੂੰ ਟੁੰਡੀ-ਲਾਟ ਆਖਦੇ ਹੁੰਦੇ ਸਨ।
ਇਸ ਜਿੱਤ ਪਿੱਛੋਂ ਅੰਗਰੇਜ਼ਾਂ ਦੀ ਸੈਨਾ ਨੇ ਸਤਲੁਜ ਦਰਿਆ ਨੂੰ ਪਾਰ ਕਰਕੇ ਲਾਹੌਰ ਵੱਲ ਕੂਚ ਕੀਤਾ। ਰਾਹ ਵਿੱਚ ਸਿੱਖਾਂ ਨੇ ਅੰਗਰੇਜ਼ੀ ਸੈਨਾ ਦਾ ਕੋਈ ਵਿਰੋਧ ਨਾ ਕੀਤਾ ਅਤੇ ਉਹ 20 ਫ਼ਰਵਰੀ, 1846 ਨੂੰ ਲਾਹੌਰ ਪਹੁੰਚ ਗਈ।

ਇਸ ਯੁੱਧ ਦੇ ਨਤੀਜੇ[ਸੋਧੋ]

ਲਾਹੌਰ ਦੀ ਪਹਿਲੀ ਸੰਧੀ[ਸੋਧੋ]

ਪਹਿਲੇ ਐਂਗਲੋ-ਸਿੱਖ ਯੁੱਧ ਵਿੱਚ ਹਾਰ ਪਿੱਛੋਂ ਗਵਰਨਰ-ਜਨਰਲ ਲਾਰਡ ਹਾਰਡਿੰਗ ਨੇ ਲਾਹੌਰ ਸਰਕਾਰ ਨਾਲ ਸੰਧੀ ਕਰਨ ਦਾ ਫ਼ੈਸਲਾ ਕੀਤਾ। ਗਵਰਨਰ-ਜਨਰਲ ਵੱਲੋਂ ਅੰਗਰੇਜ਼ ਰਾਜਨੀਤਿਕ ਅਧਿਕਾਰੀਆਂ ਨੇ ਲਾਹੌਰ ਦਰਬਾਰ ਦੇ ਪ੍ਰਮੁੱਖ ਸਰਦਾਰਾਂ (ਜੋ ਆਮ-ਤੌਰ 'ਤੇ ਪਹਿਲਾਂ ਹੀ ਅੰਗਰੇਜ਼ਾਂ ਨਾਲ ਮਿਲੇ ਹੋਏ ਸਨ) ਨਾਲ ਗੱਲਬਾਤ ਕੀਤੀ ਜਿਸ ਦੇ ਸਿੱਟੇ ਵਜੋਂ 9 ਮਾਰਚ, 1846 ਨੂੰ ਦੋਹਾਂ ਪੱਖਾਂ ਵਿੱਚ ਲਾਹੌਰ ਦੀ ਸੰਧੀ ਹੋਈ। ਇਸ ਸੰਧੀ ਉੱਤੇ ਬ੍ਰਿਟਿਸ਼ ਸਰਕਾਰ ਵੱਲੋਂ ਫ਼ਰੈਡਰਿਕ ਕੱਰੀ ਤੇ ਹੈਨਰੀ ਲਾਰੈਂਸ ਨੇ ਦਸਤਖ਼ਤ ਕੀਤੇ।

ਲਾਹੌਰ ਦੀ ਦੂਜੀ ਸੰਧੀ[ਸੋਧੋ]

ਲਾਲ ਸਿੰਘ ਅਤੇ ਹੋਰ ਵਿਸ਼ਵਾਸਘਾਤੀ ਸਰਦਾਰਾਂ ਦੀ ਬੇਨਤੀ 'ਤੇ ਕਿ ਬ੍ਰਿਟਿਸ਼ ਸੈਨਿਕ 'ਕੁਝ ਮਹੀਨਿਆਂ ਲਈ' ਲਾਹੌਰ ਵਿੱਚ ਰਹਿਣ (ਤਾਂ ਜੋ ਉਹਨਾਂ ਦਾ ਜੀਵਨ ਸਿੱਖ ਸੈਨਿਕਾਂ ਤੋਂ ਸੁਰੱਖਿਅਤ ਰਹਿ ਸਕੇ), ਦੋਹਾਂ ਸਰਕਾਰਾਂ ਵਿੱਚ 11 ਮਾਰਚ, 1846 ਨੂੰ ਇੱਕ ਹੋਰ ਸੰਧੀ ਹੋਈ, ਜਿਸਨੂੰ ਲਾਹੌਰ ਦੀ ਦੂਜੀ ਸੰਧੀ ਕਿਹਾ ਜਾਂਦਾ ਹੈ।

ਭੈਰੋਵਾਲ ਦੀ ਸੰਧੀ[ਸੋਧੋ]

26 ਦਸੰਬਰ, 1846 ਨੂੰ ਬ੍ਰਿਟਿਸ਼ ਸਰਕਾਰ ਅਤੇ ਲਾਹੌਰ ਦਰਬਾਰ ਵਿਚਾਲੇ ਭੈਰੋਵਾਲ ਦੀ ਸੰਧੀ ਹੋਈ।

ਹੋਰ ਵੇਖੋ[ਸੋਧੋ]

ਹਵਾਲੇ[ਸੋਧੋ]