ਪਾਲ ਵਾਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਪਾਲ ਵਾਕਰ

ਵਾਕਰ 2009 ਵਿੱਚ ਫਾਸਟ ਐਂਡ ਫਿਊਰੀਅਸਦੇ ਪਰੀਮੀਅਰ ਦੌਰਾਨ ਲੰਦਨ ਵਿੱਚ Leicester Square.
ਜਨਮ ਪਾਲ ਵਿਲੀਅਮ ਵਾਕਰ IV
ਸਤੰਬਰ 12, 1973(1973-09-12)
ਗਲੇਂਡਲੇ, ਕੇਲੀਫ਼ੋਰਨੀਆ, ਅਮਰੀਕਾ
ਮੌਤ ਨਵੰਬਰ 30, 2013(2013-11-30) (ਉਮਰ 40)
ਵਲੇਨਸਿਆ, ਕੇਲੀਫ਼ੋਰਨੀਆ,
ਮੌਤ ਦਾ ਕਾਰਨ ਕਾਰ ਸੜਕ ਹਾਦਸਾ
ਕਿੱਤਾ ਅਦਾਕਾਰ
ਸਰਗਰਮੀ ਦੇ ਸਾਲ 1985–2013
ਮਸ਼ਹੂਰ ਕਾਰਜ ਫਾਸਟ ਐਂਡ ਫਿਊਰੀਅਸ
ਬੱਚੇ 1
ਵੈੱਬਸਾਈਟ
www.paulwalker.com

ਪਾਲ ਵਿਲੀਅਮ ਵਾਕਰ IV(ਸਤੰਬਰ 12,1973-ਨਵੰਬਰ 30,2013)ਇਕ ਅਮਰੀਕੀ ਅਦਾਕਾਰ ਸੀ। ਉਹ 1999 ਦੀ ਮਸ਼ਹੂਰ ਫਿਲਮ ਵਰਸਿਟੀ ਬਲੂਜ਼ ਵਿੱਚ ਕੀਤੀ ਅਦਾਕਾਰੀ ਨਾਲ ਮਸ਼ਹੂਰ ਹੋਇਆ ਪਰ ਬਾਅਦ ਵਿੱਚ ਓਹ ਬ੍ਰਿਨ ਓ ਕੋਨ੍ਨਰ ਅਤੇ ਫਾਸਟ ਐਂਡ ਫਿਊਰੀਅਸ ਲੜੀਵਾਰ ਫਿਲਮਾਂ ਵਿੱਚ ਕੀਤੀ ਅਦਾਕਾਰੀ ਨਾਲ ਜਾਣਿਆ ਗਿਆ। ਉਸ ਨੇ ਹੋਰ ਵੀ ਕਈ ਫਿਲਮਾਂ ਵਿੱਚ ਅਦਾਕਾਰੀ ਕੀਤੀ ਜਿਵੇ ਕਿ ਏਟ ਬੀਲੋ ,ਇਨ ਟੂ ਬਲੁ, ਸ਼ੀ ਇਜ ਆਲ ਦੇਟ ਅਤੇ ਟੇਕਰਸ। ਉਸ ਨੇ ਨੈਸ਼ਨਲ ਜਗ੍ਰਾਫਿਕ ਚੈਨਲ ਲੜੀ ਐਕਸਪੀਡਸ਼ਨ ਵਾਈਟ ਵਿੱਚ ਵੀ ਕੰਮ ਕੀਤਾ। ਵਾਕਰ 30 ਨਵੰਬਰ 2013 ਨੂੰ ਕੇਲਿਫੋਰਨੀਆ ਦੇ ਸ਼ਹਿਰ ਵਲੇਨਸਿਆ ਵਿੱਚ ਹੋਏ ਇੱਕ ਕਾਰ ਸੜਕ ਹਾਦਸੇ ਵਿੱਚ ਮਾਰਿਆ ਗਿਆ।

ਅਰੰਭਕ ਜੀਵਨ[ਸੋਧੋ]

ਵਾਕਰ ਦਾ ਜਨਮ ਸਤੰਬਰ 12, 1973 ਨੂੰ ਚਰਿਲ ਅਤੇ ਪਾਲ ਵਿਲਿਅਮ ਵਾਕਰ ਦੇ ਘਰ ਗਲੇਨਡੇਲ , ਕੈਲੀਫੋਰਨੀਆ, ਵਿੱਚ ਹੋਇਆ। ਉਸਦੀ ਮਾਤਾ ਪੇਸ਼ੇ ਤੋਂ ਫ਼ੈਸ਼ਨ ਮਾਡਲ ਅਤੇ ਪਿਤਾ ਸੀਵਰ ਠੇਕੇਦਾਰ ਸਨ। ਉਸ ਦਾ ਪਾਲਣ ਪੋਸਣ ਲਾਸ ਏਂਜਲਸ ਕਾਉਂਟੀ ਦੇ ਸੈਨਤ ਫਰਨਾਂਡੋ ਵੈਲੀ ਖੇਤਰ ਵਿੱਚ ਹੋਇਆ।[੧][੨] ਉਸਦਾ ਕੁਰਸੀਨਾਮਾ ਆਇਰਿਸ਼, ਅੰਗਰੇਜ਼ੀ ਅਤੇ ਜਰਮਨ ਸੀ।[੩] ਉਸ ਦੇ ਦਾਦਾ ਪੇਸ਼ੇਵਰ ਮੁੱਕੇਬਾਜ਼ ਆਇਰਿਸ਼ ਬਿਲੀ ਵਾਕਰ ਸਨ।[੪] ਉਸ ਦੇ ਪਰਵਾਰ ਨੇ ਉਸ ਨੂੰ ਗਿਰਜਾ ਘਰ ਆਫ ਜੀਸਸ ਕਰਾਇਸਟ ਆਫ ਲੇਟਰ–ਡੇ ਸੇਂਟਸ ਦੇ ਮੈਂਬਰ ਵਜੋਂ ਪਰਵਰਿਸ਼ ਕੀਤੀ।[੧] ਵਿਲੇਜ ਈਸਾਈ ਸਕੂਲ ਤੋਂ ਉਸ ਨੇ ਆਪਣੀ ਸਕੂਲੀ ਸਿੱਖਿਆ ਪ੍ਰਾਪਤ ਕੀਤੀ ਸੀ।[੫][੬] ਹਾਈ ਸਕੂਲ ਦੇ ਬਾਦ ਉਸ ਨੇ ਕਈ ਸਮੁਦਾਇਕ ਕਾਲਜਾਂ ਵਿੱਚ ਸਿੱਖਿਆ ਲਈ ਜਿਸ ਵਿੱਚ ਉਸ ਦਾ ਮੁੱਖ ਵਿਸ਼ਾ ਸਮੁੰਦਰੀ ਜੀਵ-ਵਿਗਿਆਨ ਸੀ।[੫]

ਹਵਾਲੇ[ਸੋਧੋ]