ਕਸੇਲ
|
|
ਇਸ ਲੇਖ ਨੂੰ ਕੋਈ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਲੇਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ। ਬਿਨਾਂ ਹਵਾਲਿਆਂ ਵਾਲੀ ਲਿਖਤ ਹਟਾਉਣਯੋਗ ਹੈ। |
|
|
ਇਹ ਸਫ਼ਾ ਵਿਕੀਪੀਡੀਆ ਲੇਖ ਦੇ ਅੰਦਾਜ਼ ਵਿਚ ਨਹੀਂ ਲਿਖਿਆ ਗਿਆ। ਹੋਰ ਚਰਚਾ ਲਈ ਇਸਦਾ ਗੱਲ-ਬਾਤ ਸਫ਼ਾ ਵੇਖਿਆ ਜਾ ਸਕਦਾ ਹੈ। ਮਿਹਰਬਾਨੀ ਕਰਕੇ ਇਸਨੂੰ ਵਿਕੀਪੀਡੀਆ ਅੰਦਾਜ਼ ਵਿਚ ਲਿਖੋ ਅਤੇ ਮਸਲਾ ਹੱਲ ਹੋਣ ਤੱਕ ਇਹ ਇਤਲਾਹ ਨਾ ਹਟਾਓ। (ਅਗਸਤ ੨੦੧੨) |
| ਇਸ ਲੇਖ ਦਾ ਉਦਾਸੀਨ ਨਜ਼ਰੀਆ ਤਕਰਾਰਸ਼ੁਦਾ ਹੈ। ਸਬੰਧਤ ਚਰਚਾ ਲਈ ਇਸਦਾ ਗੱਲ-ਬਾਤ ਸਫ਼ਾ ਵੇਖਿਆ ਜਾ ਸਕਦਾ ਹੈ। ਮਿਹਰਬਾਨੀ ਕਰਕੇ ਇਸਨੂੰ ਉਦਾਸੀਨ ਨਜ਼ਰੀਏ ਤੋਂ ਲਿਖੋ ਅਤੇ ਮਸਲਾ ਹੱਲ ਹੋਣ ਤੱਕ ਇਹ ਇਤਲਾਹ ਨਾ ਹਟਾਓ। (ਅਗਸਤ ੨੦੧੨) |
ਪਿੰਡਾਂ ਵਿੱਚੋਂ ਇਕ ਪਿੰਡ ਕਸੇਲ ਵੀ ਹੈ ਜੋ ਸ੍ਰੀ ਅੰਮ੍ਰਿਤਸਰ ਤੋਂ ਤਕਰੀਬਨ 25 ਕੁ ਕਿਲੋ ਮੀਟਰ ਦੱਖਣ ਤੋਂ ਪੱਛਮ ਵੱਲ ਅਤੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਤੋਂ 8 ਕਿਲੋ ਮੀਟਰ ਉਤੱਰ ਤੋਂ ਪੱਛਮ ਵਾਲੇ ਪਾਸੇ ਹੈ| ਇਸ ਗੁਰਦੁਆਰਾ ਸਾਹਿਬ ਬਾਰੇ ਇਹ ਸਾਖੀ ਮਸ਼ਹੂਰ ਹੈ ਕਿ ਇਸ ਜਗ੍ਹਾ ਤੇ ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਜੀ ਦੇ ਘਰ ਪੁੱਤਰ ਦੀ ਦਾਤ ਵਾਸਤੇ ਅਕਾਲ ਪੁਰਖ ਦੇ ਦਰ ਤੇ ਅਰਦਾਸ ਕੀਤੀ ਸੀ ਅਤੇ ਅਕਾਲ ਪੁਰਖ ਦੀ ਕ੍ਰਿਪਾ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ ਸੀ।
ਇਸ ਪਿੰਡ ਦਾ ਪਹਿਲਾਂ ਜਿਲ੍ਹਾ ਅੰਮ੍ਰਿਤਸਰ ਸੀ ਪਰ ਹੁਣ ਤਰਨ ਤਾਰਨ ਜਿਲ੍ਹਾ ਬਣਨ ਕਰਕੇ ਇਸ ਪਿੰਡ ਦਾ ਜਿਲ੍ਹਾ ਵੀ ਤਰਨ ਤਾਰਨ ਬਣ ਗਿਆ ਹੈ। ਤਸੀਲ ਤਾਂ ਪਹਿਲਾਂ ਤੋਂ ਹੀ ਤਰਨ ਤਾਰਨ ਹੈ ਤੇ ਸਬ-ਤਸੀਲ ਝਬਾਲ ਹੈ। ਇਸ ਪਿੰਡ ਦੀ ਅਬਾਦੀ ਤਕਰੀਬਨ 7500 ਦੇ ਕਰੀਬ ਹੈ । ਭਾਂਵੇਂ ਕੇ ਇਹ ਪਿੰਡ ਢਿੱਲੋਂ ਪ੍ਰਵਾਰਾਂ ਦੇ ਨਾਂਅ ਨਾਲ ਸੰਬੰਧਤ ਹੈ ਪਰ ਫਿਰ ਵੀ ਕੁਝ ਸੰਧੂ ਪ੍ਰਵਾਰ ਵੀ ਇਸ ਦੇ ਵਸਨੀਕ ਹਨ। ਇਸ ਪਿੰਡ ਵਿੱਚ ਜੱਟ ਸਿੱਖ 70% ਅਤੇ ਬਾਕੀ ਜਿਵੇਂ ਹਿੰਦੂ ਪ੍ਰਵਾਰ ਤੇ ਹੋਰ ਮੇਹਨਤੀ ਬਰਾਦਰੀਆਂ ਦੇ ਪ੍ਰਵਾਰ ਵੀ ਰਹਿੰਦੇ ਹਨ । ਇਸ ਪਿੰਡ ਦੀ ਚੰਗੀ ਗੱਲ ਇਹ ਵੀ ਹੈ ਕਿ ਇਹ ਸਾਰੀਆਂ ਬਰਾਦਰੀਆਂ ਆਪਸ ਵਿੱਚ ਮਿਲ ਜੁਲ ਕੇ ਰਹਿੰਦੀਆਂ ਹਨ। ਇਸ ਸਮੇਂ ਜਿਵੇਂ ਖ਼ਾਸ ਕਰਕੇ ਪੰਜਾਬ ਦੇ ਵਸਨੀਕਾਂ ਵਿੱਚ ਵਿਦੇਸ਼ਾਂ ਵਿੱਚ ਜਾਣ ਦੀ ਦੌੜ ਲੱਗੀ ਹੈ ਇਵੇਂ ਹੀ ਇਸ ਪਿੰਡ ਦੇ 35-40 ਪ੍ਰਵਾਰ ਵੀ ਕਨੇਡਾ, ਅਮਰੀਕਾ, ਇੰਗਲੈਂਡ ਤੇ ਹੋਰਨਾ ਮੁਲਕਾਂ ਵਿੱਚ ਵੱਸਦੇ ਹਨ।
ਬਾਹਰੀ ਕੜੀ [ਸੋਧ]
{{{1}}}