ਪੌਲ ਡ ਕੋਂਸਤੌਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਪੌਲ ਡੀ ਕੌਂਸਟੈਂਟ ਤੋਂ ਰੀਡਿਰੈਕਟ)
Paul-Henri-Benjamin d'Estournelles de Constant

ਪੌਲ ਦ ਕੋਂਸਤੌਂ (ਫ਼ਰਾਂਸੀਸੀ:Paul-Henri-Benjamin Balluet d'Estournelles, Baron de Constant de Rebecque; ਪੌਲ-ਔਂਰੀ-ਬੈਂਜਾਮਾਂ ਬਾਲੂਏ ਦੈਸਤੂਰਨੈੱਲ, ਬਾਰੌਂ ਦ ਕੋਂਸਤੌਂ ਦ ਰੇਬੈੱਕ) (22 ਨਵੰਬਰ 1852 – 15 ਮਈ 1924)[1] ਇੱਕ ਫ਼ਰਾਂਸੀਸੀ ਸਿਆਸਤਦਾਨ ਅਤੇ ਨੀਤੀਵਾਨ ਸੀ ਜਿਸ ਨੂੰ 1909 ਵਿੱਚ ਨੋਬਲ ਸ਼ਾਂਤੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ।

ਜੀਵਨੀ[ਸੋਧੋ]

ਇਸ ਦਾ ਜਨਮ ਲੁਆਰ ਘਾਟੀ ਵਿੱਚ ਲਾ ਫਲੈਸ਼ ਵਿਖੇ ਇੱਕ ਅਮੀਰ ਘਰ ਵਿੱਚ ਹੋਇਆ। ਇਸਨੇ ਪੈਰਿਸ ਵਿੱਚ ਲੀਸੇ ਲੂਈ ਲ ਗਰੌਂ ਵਿੱਚ ਕਾਨੂੰਨ ਅਤੇ ਪੱਛਮੀ ਭਾਸ਼ਾਵਾਂ ਦੀ ਸਿੱਖਿਆ ਪ੍ਰਾਪਤ ਕੀਤੀ ਜਿਸ ਤੋਂ ਬਾਅਦ ਇਹ 1876 ਵਿੱਚ ਇੱਕ ਨੀਤੀਵਾਨ ਬਣ ਗਿਆ।

ਸ਼ੁਰੂ ਸ਼ੁਰੂ ਵਿੱਚ ਇਹ ਮੋਂਟੇਨੇਗਰੋ, ਔਟੋਮਨ ਸਾਮਰਾਜ, ਨੀਦਰਲੈਂਡਜ਼, ਗ੍ਰੇਟ ਬ੍ਰਿਟੇਨ ਅਤੇ ਟੂਨੀਸ਼ੀਆ ਵਿੱਚ ਨਿਯੁਕਤੀ ਹੋਇਆ।

ਹਵਾਲੇ}[ਸੋਧੋ]