ਪ੍ਰੋਮੀਥੀਅਸ (ਕਾਫ਼ਕਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
"ਪ੍ਰੋਮੀਥੀਅਸ"
ਲੇਖਕ ਫ਼ਰੈਂਜ਼ ਕਾਫ਼ਕਾ
ਭਾਸ਼ਾਜਰਮਨ
ਵੰਨਗੀਨਿੱਕੀ ਕਹਾਣੀ
ਪ੍ਰਕਾਸ਼ਨBeim Bau der Chinesischen Mauer
ਮੀਡੀਆ ਕਿਸਮਕਿਤਾਬ
ਪ੍ਰਕਾਸ਼ਨ ਮਿਤੀ1931
ਅੰਗਰੇਜ਼ੀ ਪ੍ਰਕਾਸ਼ਨ

"ਪ੍ਰੋਮੀਥੀਅਸ" ਫ਼ਰੈਂਜ਼ ਕਾਫ਼ਕਾ ਦੀ 1917 ਅਤੇ 1923 ਦੇ ਵਿਚਕਾਰ ਲਿਖੀ, ਸ਼ਾਇਦ 1918 ਵਿੱਚ ਇੱਕ ਨਿੱਕੀ ਕਹਾਣੀ ਹੈ। ਕਹਾਣੀ ਪ੍ਰੋਮੀਥੀਅਸ ਦੀ ਮਿੱਥ ਦੇ ਚਾਰ ਵਰਜਨ ਪੇਸ਼ ਕਰਦੀ ਹੈ, ਜਿਹਨਾਂ ਦਾ ਸੰਬੰਧ ਦੇਵਤਿਆਂ ਦੇ ਭੇਤ ਬੰਦਿਆਂ ਨੂੰ ਦੇਣ ਦੀ ਸਜ਼ਾ ਵਜੋਂ ਪ੍ਰੋਮੀਥੀਅਸ ਨੂੰ ਚਟਾਨ ਨਾਲ ਬੰਨ੍ਹ ਦੇਣ ਦੇ ਬਾਅਦ ਉਸ ਦੀ ਹੋਣੀ ਨਾਲ ਹੈ। ਇਹ ਕਾਫ਼ਕਾ ਦੇ ਜੀਵਨ ਕਾਲ ਵਿੱਚ ਪ੍ਰਕਾਸ਼ਿਤ ਨਹੀਂ ਹੋਈ ਸੀ, ਪਹਿਲੀ ਵਾਰ Beim Bau der Chinesischen Mauer ਕਹਾਣੀ ਸੰਗ੍ਰਹਿ ਵਿੱਚ (1931 ਵਿੱਚ) ਛਪੀ। ਇਸ ਦਾ ਪਹਿਲਾ ਅੰਗਰੇਜ਼ੀ ਅਨੁਵਾਦ ਵਿਲਾ ਅਤੇ ਐਡਵਿਨ ਮਿਊਰ ਮਾਰਟਿਨ ਸੇਕਰ, ਲੰਡਨ ਦੁਆਰਾ 1933 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਇਹ ਦ ਗ੍ਰੇਟ ਵਾਲ ਆਫ ਚਾਈਨਾ ਕਹਾਣੀ ਸੰਗ੍ਰਿਹ ਵਿੱਚ (ਨਿਊਯਾਰਕ: ਸ਼ੋਕਨ ਬੁਕਸ ਦੁਆਰਾ 1946) ਵਿੱਚ ਛਾਪੀ ਗਈ।[1]

ਹਵਾਲੇ[ਸੋਧੋ]

  1. The Great Wall of China: Stories and Reflections. Franz Kafka - 1946 - Schocken Books