ਪੰਜਾਬ ਅਰਥ ਅਤੇ ਅੰਕੜਾ ਸੰਗਠਨ
ਇਹ ਲੇਖ ਜਾਂ ਹਿੱਸਾ ਵਿਸਥਾਰੀਕਰਨ ਜਾਂ ਮੁੜ-ਸੁਧਾਈ ਦੀ ਕਾਰਵਾਈ ਹੇਠ ਹੈ। ਤੁਹਾਡਾ ਵੀ ਇਹਦੀ ਉਸਾਰੀ ਵਿੱਚ ਆਪਣੀਆਂ ਸੋਧਾਂ ਰਾਹੀਂ ਹਿੱਸਾ ਪਾਉਣ ਲਈ ਸੁਆਗਤ ਹੈ। If this ਲੇਖ ਜਾਂ ਹਿੱਸਾ ਬਹੁਤ ਦਿਨਾਂ ਤੋਂ ਸੋਧਿਆ ਨਹੀਂ ਗਿਆ, ਤਾਂ ਮਿਹਰਬਾਨੀ ਕਰਕੇ ਇਸ ਫਰਮੇ ਨੂੰ ਹਟਾ ਦਿਓ। If you are the editor who added this template and you are actively editing, please be sure to replace this template with {{in use}} during the active editing session. Click on the link for template parameters to use.
ਇਹ ਲੇਖ ਆਖ਼ਰੀ ਵਾਰ Harvinder Chandigarh (talk | contribs) ਦੁਆਰਾ 8 ਸਾਲ ਪਹਿਲਾਂ ਸੋਧਿਆ ਗਿਆ ਸੀ। (ਤਾਜ਼ਾ ਕਰੋ) |
ਆਜ਼ਾਦੀ ਤੋਂ ਬਾਅਦ ਯੋਜਨਾਬੰਦੀ ਦਾ ਯੁਗ ਸ਼ੁਰੂ ਹੋਣ ਨਾਲ ਹੋਰਨਾ ਰਾਜਾਂ ਵਾਂਗ ਪੰਜਾਬ ਵਿਚ ਸਾਲ 1949 ਵਿਚ ਪੰਜਾਬ ਅਰਥ ਅਤੇ ਅੰਕੜਾ ਸੰਗਠਨ (ਈ.ਐਸ.ਓ) ਸਥਾਪਤ ਕੀਤਾ ਗਿਆ ਜਿਸਦਾ ਮੁਖ ਕੰਮ ਯੋਜਨਾਬੰਦੀ ਅਤੇ ਆਰਥਿਕ ਮੁਦਿਆਂ ਬਾਰੇ ਖੋਜ ਲਈ ਅੰਕੜੇ ਪ੍ਰਦਾਨ ਕਰਨਾ ਹੈ। ਰਾਸ਼ਟਰੀ ਪਧਰ ਤੇ ਵੀ ਕੇਂਦਰੀ ਅੰਕੜਾ ਸੰਗਠਨ ਸੀ.ਐਸ.ਓ, ਬਣਾਇਆ ਗਿਆ ਸੀ ਜਿਸਦੀ ਸਥਾਪਨਾ2 ਮਈ1951 ਨੂੰ ਕੀਤੀ ਗਈ ਸੀ। ਪੰਜਾਬ ਵਿਚ ਅੰਗ੍ਰੇਜ਼ੀ ਸ਼ਾਸ਼ਨ ਕਾਲ ਸਮੇ ਵੀ ਇਹ ਵਿਭਾਗ ਕੰਮ ਕਰਦਾ ਸੀ ਜਿਸਨੂੰ ਬੋਰਡ ਆਫ਼ ਇਕਨਾਮਿਕ ਇਨਕੁਆਰੀ ਕਿਹਾ ਜਾਂਦਾ ਸੀ । 1956 ਦੌਰਾਨ ਪੰਜਾਬ ਅਤੇ ਪੈਪਸੂ ਰਾਜ ਦੇ ਸ਼ਾਮਿਲ ਹੋ ਜਾਣ ਉਪਰੰਤ ਇਸ ਵਿਭਾਗ ਦਾ ਨਾਮ ਅਰਥ ਅਤੇ ਅੰਕੜਾ ਅਤੇ ਸੰਗਠਨ ਰੱਖ ਦਿੱਤਾ ਗਿਆ। 1966 ਵਿਚ ਪੰਜਾਬ ਦੇ ਪੁਨਰ - ਗਠਨ ਸਮੇ ਇਸ ਵਿਭਾਗ ਦੀ ਵੀ ਪੰਜਾਬ ਹਰਿਆਣਾ ਅਤੇ ਹਿਮਾਚਲ ਪ੍ਰਦੇਸ ਤਿੰਨਾ ਰਾਜਾਂ ਵਿਚ ਵੰਡ ਕਰ ਦਿਤੀ ਸੀ। .
ਵਿਭਾਗ ਦੇ ਕੰਮ
[ਸੋਧੋ]ਇਸ ਵਿਭਾਗ ਦਾ ਅਹਿਮ ਕੰਮ ਰਾਜ ਆਮਦਨ ਦੇ ਅਨੁਮਾਨ ਤਿਆਰ ਕਰਨਾ, ਯੋਜਨਾਬੰਦੀ ਅਤੇ ਆਰਥਿਕ ਮਾਮਲਿਆਂ ਦੀ ਖੋਜ ਲਈ ਡਾਟਾ ਬੈੰਕ ਵਜੋਂ ਕੰਮ ਕਰਨਾ ਹੈ । ਇਹ ਵਿਭਾਗ ਰਾਜ ਪਧਰ ਅਤੇ ਜਿਲਾ / ਬ੍ਲਾਕ / ਪਿੰਡ ਪਧਰ ਦਾ ਡਾਟਾ ਇਕਤਰ ਕਰਕੇ ਵਰਤੋਂਕਾਰਾਂ ਨੂ ਪ੍ਰਦਾਨ ਕਰਦਾ ਹੈ । ਪਿੰਡ ਪਧਰ ਦਾ ਡਾਟਾ ਪਿੰਡਾਂ ਦੀਆਂ ਡਾਇਰੈਕਟਰੀ ਨਾਮ ਦੇ ਪ੍ਰਕਾਸ਼ਨ ਵਿਚ ਤਿਆਰ ਕਰਕੇ ਪੇਸ਼ ਕੀਤਾ ਜਾਂਦਾ ਹੈ ਅਤੇ ਰਾਜ/ ਜ਼ਿਲਾ ਪੱਧਰ ਦੀ ਸੂਚਨਾ ਪੰਜਾਬ ਦਾ ਅੰਕੜਾ ਸਾਰ ,ਜੋ ਸਾਲਾਨਾ ਪ੍ਰਕਾਸ਼ਨ ਹੈ , ਵਿਚ ਪ੍ਰਕਾਸ਼ਿਤ ਕੀਤੀ ਜਾਂਦੀ ਹੈ । ਇਸ ਵਿਭਾਗ ਦਾ ਮੁਖ ਦਫਤਰ ਚੰਡੀਗੜ ਵਿਖੇ ਹੈ। ਇਸ ਤੋਂ ਇਲਾਵਾ ਹਰ ਜ਼ਿਲੇ ਵਿਚ ਵੀ ਇਸਦੇ ਦਫਤਰ ਮੌਜੂਦ ਹਨ ਜੋ ਅੰਕੜਾਤਮਕ ਸੂਚਨਾ ਇਕਤਰ ਕਰਨ ਦੇ ਨਾਲ ਨਾਲ ਜਿਲਾ ਯੋਜਨਾਬੰਦੀ ਅਤੇ ਐਮ.ਪੀ.ਲੈਡ ਆਦਿ ਮਹਤਵਪੂਰਣ ਵਿਕਾਸ ਯੋਜਨਾਵਾਂ ਵੀ ਲਾਗੂ ਕਰਦੇ ਹਨ । ਇਸ ਤੋਂ ਇਲਾਵਾ ਇਹ ਵਿਭਾਗ ਰਾਜ ਦੀਆਂ ਅੰਕੜਾਤਮਕ ਗਤੀਵਿਧਿਆਂ ਦਾ ਕੇਂਦਰ ਸਰਕਾਰ ਨਾਲ ਤਾਲਮੇਲ ਕਰਨ ਦੀ ਜ਼ੁਮੇਵਾਰੀ ਵੀ ਨਿਭਾਉਦਾ ਹੈ । ਇਸ ਵਿਭਾਗ ਨੇ ਹਾਲ ਹੀ ਵਿਚ ਆਪਣੀ ਵੈਬ ਸਾਈਟ www.esopb.gov.in ਲਾਂਚ ਕੀਤੀ ਹੈ ਜਿਸਤੇ ਵਿਭਾਗ ਦੀ ਮਹਤਵਪੂਰਨ ਸੂਚਨਾ ਅਤੇ ਪ੍ਰਕਾਸ਼ਨ ਅਪਲੋਡ ਕੀਤੇ ਜਾਂਦੇ ਹਨ। ਇਸ ਸਾਈਟ ਤੇ ਪੰਜਾਬ ਸਰਕਾਰ ਦੇ ਵਖ ਵਖ ਵਿਭਾਗਾਂ ਤੋਂ ਇਲਾਵਾ ਰਾਸ਼ਟਰੀ ਅਤੇ ਹੋਰ ਅੰਤਰਰਾਸ਼ਟਰੀ ਲਿੰਕ ਉਪਲਬਧ ਹਨ । ਵਿਭਾਗ ਵਲੋਂ ਆਪਣਾ ਇਕ ਤਿਮਾਹੀ ਨਿਊਜ਼ਲੈਟਰ (esopb News Letter) ਵੀ ਕਢਿਆ ਜਾਂਦਾ ਹੈ ।
ਸੰਗਠਨ
[ਸੋਧੋ]ਇਹ ਸੰਗਠਨ ਯੋਜਨਾਬੰਦੀ ਵਿਭਾਗ ਪੰਜਾਬ ਦੇ ਅਧੀਨ ਆਓਂਦਾ ਹੈ । ਇਸ ਸੰਸਥਾ ਦਾ ਮੁਖੀ ਆਰਥਕ ਸਲਾਹਕਾਰ ਹੁੰਦਾ ਹੈ ਜਿਸਨੂੰ ਦੋ ਡਾਇਰੈਕਟਰ, ਅਤੇ ਤਿਨ ਸੰਯੁਕਤ ਡਾਇਰੈਕਟਰ ਸਹਾਇਤਾ ਦਿੰਦੇ ਹਨ। ਜ਼ਿਲਾ ਪਧਰ ਤੇ ਇਸ ਵਿਭਾਗ ਦਾ ਮੁਖੀ ਡਿਪਟੀ ਡਾਇਰੈਕਟਰ ਪਧਰ ਦਾ ਅਧਿਕਾਰੀ ਹੁੰਦਾ ਹੈ ।ਇਸ ਸੰਗਠਨ ਦੀ ਪ੍ਰਸ਼ਾਸ਼ਕੀ ਬਣਤਰ, ਕਾਰਜ ਪ੍ਰਣਾਲੀ ਅਤੇ ਹੋਰ ਵਿਸਤਾਰ ਪੂਰਨ ਵੇਰਵਾ ਇਸਦੀ ਵੈਬ ਸਾਈਟ http://www.esopb.gov.in/Default.aspx ਉੱਤੇ ਉਪਲਬਧ ਹੈ ।
ਹੋਰ ਅੰਕੜਾਤਮਕ ਸੇਵਾਵਾਂ
[ਸੋਧੋ]http://mospi.nic.in/Mospi_New/site/home.aspx
- ਬਿਓਰੋ ਓਫ ਇਕਨਾਮਿਕ ਅਨਾਲਸਿਸ (ਯੂਨਾਈਟਿਡ ਸਟੇਟ)
- ਨੈਸ਼ਨਲ ਅੰਕੜਾ ਬਿਓਰੋ (ਚਾਈਨਾ)