ਪੰਜਾਬ ਦੀਆਂ ਜਨੌਰ ਕਹਾਣੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

।ਇਨ੍ਹਾਂ ਕਹਾਣੀਆਂ ਵਿੱਚ ਮੋਟੇ ਤੌਰ ਤੇ ਸਿਆਣਪ,ਚਤੁਰਾਈ,ਮਿਲਵਰਤਨ,ਏਕਤਾ,ਦੋਸਤੀ,ਸਹਿਣਸ਼ੀਲਤਾ, ਬਰਾਬਰਤਾ,ਅਨੁਭਵ ਅਤੇ ਧੋਖੇਬਾਜੀ ਅਹਿਸਾਨ ਫਰਾਮੋਸ਼ੀ ਆਦਿ। ਉਂਝ ਹਰ ਕਹਾਣੀ ਵਿੱਚ ਤਕਰੀਬਨ ਇਕ ਤੋਂ ਵੱਧ ਨੈਤਿਕ ਗੁਣ ਹੀ ਪੇਸ਼ ਹੋਏ ਹਨ।=ਜਨੌਰ ਕਹਾਣੀਆਂ ਲੜੀਵਾਰਜਾਣਕਾਰੀਕਹਾਣੀ ਨੰਬਰ 1ਕਬੂਤਰ ਤੇ ਸ਼ਿਕਾਰੀਵਿੱਚ ਕਬੂਤਰ ਅਤੇ ਕਬੂਤਰੀਦੇਹਵਾਲੇ ਨਾਲ ਸਮਾਜ ਦੀ ਮਹੱਤਤਾ ਪੇਸ਼ ਕੀਤੀ ਹੈ।ਕਿਸੇ ਦਾ ਵੀ ਇਕੱਲੇ ਰਹਿਣਾ ਸੰਭਵ ਨਹੀਂ ਇਸ ਲਈ ਸਮਾਜ ਜਰੂਰਤ ਸਭ ਨੂੰ ਪੈਂਦੀ ਹੈ ਇਸਲਈ ਆਪਣੇ ਆਲੇ ਦੁਆਲੇ ਨਾਲ ਮੇਲ ਮਿਲਾਪ ਹੋਣਾ ਜਰੂਰੀ ਹੈ।ਇਸ ਵਿੱਚ ਇੱਕ ਗੁਣ ਇਹ ਵੀ ਪੇਸ਼ ਹੋਇਆ ਹੈ ਕਿ ਜਰੂਰੀ ਨਹੀਂ ਮਿਲਵਰਤਨ ਜਾਤ,ਬਰਾਦਰੀ ਜਾਂ ਕਿਸੇ ਵੀ ਪੱਖ ਤੋਂ ਬਰਾਬਰੀ ਦੇ ਲੋਕਾਂ ਵਿੱਚ ਹੋਵੇ,ਸਗੋਂ ਬਿਨਾਂ ਕਿਸੇ ਵੀਧਰਮ,ਜਾਤ ਜਾਂ ਬਰਾਬਰੀ ਦੇ ਭੇਦਭਾਵ ਤੋਂ ਮਿਲਵਰਤਨ ਹੋਣਾ ਉੱਚ ਨੈਤਿਕ ਗੁਣ ਹੈ।ਜੋ ਇਸ ਕਹਾਣੀ ਵਿੱਚ ਪੇਸ਼ ਹੋਇਆ ਹੈ।ਕਹਾਣੀ ਨੰਬਰ 2 ਤਿੱਤਰ ਤੇ ਗਿੱਦੜ ਦੋਸਤੀ ਦੀ ਪੇਸ਼ਕਾਰੀ ਕਰਦੀ ਹੈ।ਜੋ ਦੋ ਧਿਰਾਂ ਵਿਚੋਂ ਇਕ ਦੁਆਰਾ ਨਿਭਾ ਅਤੇ ਦੂਜੇ ਦੁਆਰਾ ਸ਼ਰਤਾਂ ਲਾਗੂ ਕਰਨ ਬਾਰੇ ਦੱਸ ਕੇ ਉਸ ਦਾ ਸਿੱਟਾ ਕੱਢਿਆ ਕਿ ਸ਼ਰਤਾਂ ਦੁਆਰਾ ਰਿਸ਼ਤੇ ਨਹੀਂ ਨਿਭਦੇ।ਰਿਸ਼ਤਾ ਇਕ ਧਿਰ ਵੱਲੋਂ ਨਹੀਂ ਬਲਕਿ ਦੋਵੇਂ ਧਿਰਾਂ ਵੱਲੋਂ ਨਿਭਾ ਮੰਗਦਾਕਹਾਣੀਨੰਬਰ3ਅਕ੍ਰਿਤਘਣ ਕਾਂ ਹੈ ਜੋ ਅਹਿਸਾਨ ਫਰਾਮੋਸ਼ੀ ਦੇ ਔਗੁਣ ਦੀ ਪੇਸ਼ਕਾਰੀ ਕਰ ਕੇ ਜਿੰਦਗੀ ਵਿੱਚ ਇਸ ਤੋਂ ਬਚਣ ਦੀ ਸਿਖਿਆ ਦਿੰਦੀ ਹੈ।ਦੂਜਾ ਇਹ ਕਹਾਣੀ ਔਲਾਦ ਦੀ ਸੁਰੱਖਿਆ ਲਈ ਮਾਪਿਆਂ ਵੱਲੋਂ ਦਿੱਤੀ ਜਾਂਦੀ ਕੁਰਬਾਨੀ ਦੀ ਵੀ ਪੇਸ਼ਕਾਰੀ ਕਰਦੀ ਹੈ । ਅੱਛਾਈ ਤੇ ਬੁਰਾਈ ਨਾਲ ਨਾਲ ਚੱਲਦੀਆਂ ਪੇਸ਼ ਹੋਈਆਂ ਹਨ।

  • ਕਹਾਣੀ ਨੰਬਰ 4ਮੂਰਖ ਮਗਰਮੱਛ ਕਮਜੋਰ ਧਿਰ ਵੱਲੋਂ ਤਾਕਤਵਰ ਨੂੰ ਸਿਆਣਪ ਨਾਲ ਹਰਾ ਕੇ ਖਤਮ ਕਰਨ ਦੀ ਘਟਨਾ ਬਿਆਨ ਕਰਦੀ ਹੈ।ਜੋ ਕਿ ਮੁਸ਼ਕਿਲ ਸਮੇਂ ਸਿਆਣਪ ਤੇ ਬੁੱਧੀ ਤੋਂ ਕੰਮ ਲੈਣ ਦੀ ਸਿਖਿਆ ਦਿੰਦੀ ਹੈ।ਇਕ ਹੋਰ ਪੱਖ ਵੀ ਇਸ ਕਹਾਣੀ ਵਿੱਚੋਂ ਉਘੜਦਾ ਹੈ ਕਿ ਇਕ ਵਾਰ ਤੇ ਫਿਰ ਵਾਰ ਵਾਰ ਕਿਸੇ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ ।ਕਹਾਣੀ ਨੰਬਰ 5ਲੂਮੜੀ ਤੇ ਗਿੱਦੜ ਕਿਸੇ ਦੁਆਰਾ ਦੂਜੇ ਦੀ ਮਿਹਨਤ ਉਤੇ ਚਲਾਕੀ ਕਬਜਾ ਕਰਨ ਵਾਲਿਆਂ 'ਤੇ ਵਿਅੰਗ ਹੈ । ਇਕ ਮਿਹਨਤੀ ਤੇ ਕਾਮਾ ਧਿਰ ਦੀ ਮਿਹਨਤ ਉਤੇ ਐਸ਼ ਕਰਨ ਵਾਲੀ ਜਗੀਰੂ ਧਿਰ 'ਤੇ ਵਿਅੰਗਹੈਕਹਾਣੀਨੰਬਰ6ਗੁਸਤਾਖ ਮੋਰ ਵਿੱਚ ਝੂਠੀ ਅਣਖ,ਦੂਜਿਆਂ ਦੇ ਜਜ਼ਬਾਤਾਂ ਦੀ ਕਦਰ ਨਾ ਕਰਨਾ ਦੋ ਗੁਣ ਸਾਹਮਣੇ ਆਏ ਹਨ।ਕਹਾਣੀਨੰਬਰ7ਡਰਾਕਲ ਸ਼ੇਰ ਇਕ ਔਰਤ ਦੇ ਹਵਾਲੇ ਨਾਲ ਸਿਆਣਪ ਦੀਪੇਸ਼ਕਾਰੀ ਕਰਦੀ ਹੈ।ਜੋ ਬੁੱਧੀ ਦਾ ਪ੍ਰਯੋਗ ਕਰ ਕੇ ਤਾਕਤਵਰ ਸ਼ੇਰ ਨੂੰ ਵੀ ਡਰਾ ਕੇ ਭਜਾ ਦੇਂਦੀ ਹੈ ।ਭਾਵ ਔਖੇ ਵੇਲੇ ਬੁੱਧੀ ਤੋਂ ਕੰਮ ਲੈ ਕੇ ਮੁਸੀਬਤ ਦੂਰ ਕੀਤੀ ਜਾ ਸਕਦੀ ਹੈ।ਕਹਾਣੀ ਨੰਬਰ 8'ਨਾ ਇਸ ਪਾਸੇ ਨਾ ਉਸ ਪਾਸੇ ਨਾਮ ਤੋਂ ਹੀ ਸਪੱਸ਼ਟ ਹੈ ਕਿ ਕਿਸੇ ਪਾਸੇ ਦਾ ਨਾ ਰਹਿਣਾ।ਇਹ ਕਹਾਣੀ ਤੋਂ ਜੋ ਸੰਦੇਸ਼ ਮਿਲਦਾ ਹੈ ਉਹ ਇਹ ਕਿ ਬੰਦੇ ਨੂੰ ਦੋਗਲੇ ਕਿਰਦਾਰ ਦਾ ਨਹੀਂ ਹੋਣਾ

ਚਾਹੀਦਾ ਨਹੀਂ ਤਾਂ ਉਹ ਹਰ ਤਰਫੋਂ ਦੁਰਕਾਰਿਆ ਜਾਂਦਾ ਹੈ।ਦੂਜਾ ਇਹ ਕਿ ਹਰ ਕੋਈ ਆਪਣੀ ਆਪਣੀ ਕਾਬਲੀਅਤ ਰੱਖਦਾ ਹੈ।ਪਰ ਹਰ ਕਿਸੇ ਕੋਲ ਸਭ ਕੁਝ ਨਹੀਂ ਹੋ ਸਕਦਾ ਇਹ ਕੁਦਰਤ ਦਾ ਨਿਯਮ ਹੈ।ਕਹਾਣੀ ਨੰਬਰ 9 ਸੁਘੜ ਕਬੂਤਰ ਵਿੱਚ ਏਕਤਾ ਦੀ ਮਿਸਾਲ ਪੇਸ਼ ਹੋਈ ਹੈ ਜੋ ਕਿ ਇਕ ਬੁੱਢੇ ਤੇਅਨੁਭਵੀ ਕਬੂਤਰ ਦੀ ਸਿਆਣਪ ਕਾਰਨ ਸੀ।ਇਹ ਜਿੰਦਗੀ ਦੀਆਂਮੁਸ਼ਕਿਲਾਂ ਲਈ ਬੁੱਧੀ ਦੀ ਤੀਖਣਤਾ ਨਾਲ ਸਹੀ ਫੈਸਲੇ ਲੈ ਕੇ ਸੁਲਝਾ ਪੇਸ਼ ਕਰਦੀ ਹੈ ।ਕਹਾਣੀ ਨੰਬਰ 10 ਢੋਲ ਢਮੱਕਾ ਲੇਲੇ ਦੇ ਹਵਾਲੇ ਨਾਲ ਆਪਣਿਆਂ ਦੇ ਮੋਹ ਦੀ ਪੇਸ਼ਕਾਰੀ ਕਰਦੀ ਹੈ ।ਇਸ ਤੋਂ ਇਲਾਵਾ ਕਹਾਣੀ ਇਹ ਵੀ ਸੰਦੇਸ਼ ਦਿੰਦੀ ਕਸਿਆਣਪ ਅਤੇ ਬੁੱਧੀ ਦਾ ਸਹੀ ਢੰਗ ਨਾਲ ਕੀਤਾ ਪ੍ਰਯੋਗ ਜਿੰਦਗੀ ਵਿੱਚ ਸਹੀ ਸਾਬਿਤ ਹੁੰਦਾ ਹੈ।ਹੰਕਾਰ ਦੇ ਨੁਕਸਾਨ ਬਾਰੇ ਵੀ ਜਾਣਕਾਰੀ ਮਿਲਦੀ ਹੈ।*ਕਹਾਣੀ ਨੰਬਰ 11ਘਾਟੇਵੰਦਾ ਸੌਦਾ ਸਿਆਣਪ ਤੇ ਮਿਹਨਤ ਦੀ ਸਿਖਿਆ ਦਿੰਦੀ ਹੈ।ਵਾਅਦਾ ਨਿਭਾਉਣ ਦੀਆਸ ਬਜੁਰਗਾਂ ਤੋਂ ਜਿਆਦਾ ਕੀਤੀ ਗਈ ਹੈ।ਇਕ ਭਾਗਾਂ ਜਾਂ ਕਿਸਮਤ ਦੀ ਗੱਲ (ਲੋਕ ਵਿਸ਼ਵਾਸ) ਪੇਸ਼ ਹੋਈ ਹੈ।ਇਨਸਾਨ ਦੀਔਲਾਦ ਦੀ ਆਸ ਵੀ ਇਸ ਵਿੱਚ ਦਿਖਾਈ ਗਈ ਹੈ।ਕਹਾਣੀ ਨੰਬਰ 12ਕੋਇਲਾਂ ਦੇ ਬੱਚੇ ਵਿੱਚ ਦਸਿਆ ਗਿਆ ਹੈ ਕਿ ਕੋਈ ਵਿਅਕਤੀ ਆਪਣੇ ਮੂਲ ਤੋਂ ਟੁੱਟ ਨਹੀਂ ਸਕਦਾ ਭਾਵੇਂ ਕਿ ਉਹ ਜਨਮ ਤੋਂ ਹੀ ਅਣਜਾਣ ਹੋਵੇ ਪਰ ਜਦੋਂ ਆਪਣੀ ਅਸਲੀਅਤ ਬਾਰੇ ਜਾਣੂ ਹੁੰਦਾ ਹੈ ਤਾਂ ਆਪਣੇ ਅਸਲ ਨਾਲ ਹੀ ਜਾ ਰਲਦਾ ਹੈ।ਕਹਾਣੀ ਨੰਬਰ 13ਸੌਦਾਗਰ ਬੀਜੋ ਅਜਿਹੀ ਕਹਾਣੀ ਹੈ ਜਿਸ ਵਿੱਚ ਸਹਾਇਕ ਤੌਰ ਤੇ ਵੀ ਜਨੌਰ ਪਾਤਰ ਨਹੀਂ ਹੈ ਫਿਰ ਵੀ ਇਨ੍ਹਾਂ ਵਿੱਚ ਸ਼ਾਮਿਲ ਹੈ।ਇਸ ਵਿੱਚ ਬੀਜੋ ਨਾਂ ਦੀ ਇਕ ਔਰਤ ਦੁਆਰਾ ਸੋਦੇਬਾਜੀ ਦੀ ਕਥਾ ਬਿਆਨ ਕੀਤੀ ਗਈ ਹੈ।ਜੋ ਅੰਤ ਉਸਦੀ ਮੌਤ ਦਾ ਕਾਰਨ ਬਣਦੀ ਹੈ।ਭਾਵ ਸੌਦੇਬਾਜੀ ਹਰ ਵਾਰ ਠੀਕ ਨਹੀਂ ਹੁੰਦੀ।

  • ਕਹਾਣੀ ਨੰਬਰ 14ਚਲਾਕ ਲੂੰਮੜ ਵਿੱਚ ਧੋਖੇਬਾਜ਼ੀ ਤੋਂ ਬਚਣ ਦੀ ਸਿਖਿਆ ਮਿਲਦੀ ਹੈ।ਮੁਸੀਬਤ ਵਿੱਚ ਘਿਰੇ ਜਾਨਵਰਾਂ ਨੂੰ ਲੂੰਮੜ ਧੋਖੇ ਨਾਲ ਇਕ ਇਕ ਕਰਕੇ ਖਾ ਜਾਂਦਾ ਹੈ।ਪਰ ਇਹ ਕੰਮ ਉਹ ਇਕੱਠਿਆਂ ਨਾਲ ਨਹੀਂ ਕਰਦਾ।ਭਾਵ ਏਕਤਾ ਦੀ ਸ਼ਕਤੀ ਵੀ ਇਥੇ ਪੇਸ਼ ਹੋਈ ਹੈ।
  • ਕਹਾਣੀ ਨੰਬਰ 15 ਦੂਜਿਆਂ ਤੇ ਭਰੋਸਾ ਖੁਦ ਮਿਹਨਤ ਕਰਨ ਤੇ ਦੂਜਿਆਂ ਤੇ ਭਰੋਸਾ ਨਾ ਕਰਨ ਬਾਰੇ ਦੱਸਦੀ ਹੈ ।
  • ਕਹਾਣੀ ਨੰਬਰ 16 ਗਾਲੜੀ ਤੇ ਬੁੱਢੀ ਮਾਈ ਵਿੱਚ ਇੱਕ ਧਿਰ ਵੱਲੋਂ ਚਲਾਕੀ ਨਾਲ ਦੂਜਿਆਂ ਨੂੰ ਮੂਰਖ ਬਣਾਉਣ ਬਾਰੇ ਦੱਸਦੀ ਹੈ।ਇਸ ਵਿੱਚ ਇੱਕ ਗੱਲ ਹੋਰ ਪੇਸ਼ ਹੋਈ ਹੈ ਕਿ ਗੁੱਸੇ ਵਿੱਚ ਮਨੁੱਖ ਸਹੀ ਫੈਸਲਾ ਨਹੀਂ ਲੈ ਸਕਦਾ ਸਗੋਂ ਦੂਜਿਆਂ ਹੱਥੋਂ ਮੂਰਖ ਬਣਦਾ ਹੈ।
  • ਕਹਾਣੀ ਨੰਬਰ 17ਚਿੜੀ ਵਿਚਾਰੀ ਕੀਕਣ ਜੀਵੇ ਵਿੱਚ ਚਿੜੀ ਜੋ ਕਿ ਕਮਜੋਰ ਧਿਰ ਹੈ। ਉਸ ਨਾਲ ਨਾ-ਇਨਸਾਫੀ ਹੁੰਦੀ ਹੈ ਅਤੇ ਉਹ ਇਨਸਾਫ ਲਈ ਸੰਘਰਸ਼ ਕਰਦੀ ਹੈ।ਅੰਤ ਸਫਲਤਾ ਉਸਨੂੰ ਮਿਲਦੀ ਹੈਇਸ ਤਰ੍ਹਾਂ ਕਹਾਣੀ ਜਿੰਦਗੀ ਲਈ ਸੰਘਰਸ਼ ਦੀ ਸਿਖਿਆ ਦਿੰਦੀ ਹੈ।
  • ਕਹਾਣੀ ਨੰਬਰ 18ਕੁੱਕੜ ਤੇ ਬਿੱਲੀ ਵਿੱਚ ਸੰਦੇਸ਼ ਦਿੱਤਾ ਗਿਆ ਹੈ ਕਿ ਆਪਣਿਆਂ ਨਾਲ ਧੋਖਾ ਕਰਨ ਵਾਲਿਆਂ ਨੂੰ ਅੱਗੇ ਧੋਖਾ ਹੀ ਮਿਲਦਾ ਹੈ।
  • ਕਹਾਣੀ ਨੰਬਰ 19 ਮੈਂ ਜੀਵਤਾ ਮੈਂ ਜਾਗਤਾ ਵਿੱਚ ਜਿਉਣ ਦੀ ਇੱਛਾ ਜੋ ਮੂਲ ਇੱਛਾ ਹੈ, ਪੇਸ਼ ਹੋਈ ਹੈ।ਪਤਨੀ ਵੱਲੋਂ ਪਤੀ ਦੇ ਮਿਲਾਪ ਲਈ ਬਿਰਹਾ ਤੇ ਵਿਰਲਾਪ ਦੀ ਵੀ ਪੇਸ਼ਕਾਰੀ ਹੋਈ ਹੈ।
  • ਕਹਾਣੀ ਨੰਬਰ 20ਗਿੱਦੜ ਤੇ ਖਰਗੋਸ਼ ਜਿਸ ਵਿੱਚ ਗਿੱਦੜ ਦੇ ਪਾਤਰ ਦੁਆਰਾ ਅਸਲ ਨੂੰ ਭੁਲਾ ਕੇ ਆਪਣੇ ਆਪ ਨੂੰ ਤਪੀ ਸਮਝਣ ਦੀ ਘਟਨਾ ਪੇਸ਼ ਹੋਈ ਹੈ ਜੋ ਇਹ ਸਿਖਿਆ ਦਿੰਦੀ ਹੈ ਕਿ ਅਸਲ ਬਹੁਤੀ ਦੇਰ ਨਹੀਂ ਛੁਪਾਇਆ ਜਾ ਸਕਦਾ ਭਾਵ ਹਰ ਕਿਸੇ ਨੂੰ ਹਕੀਕਤ ਵਿੱਚ ਜਿਉਣਾ ਚਾਹੀਦਾ ਹੈ ਕਿਉਂਕਿ ਝੂਠਾ ਦਿਖਾਵਾ ਬਹੁਤ ਸਮਾਂ ਨਹੀਂ ਰਹਿੰਦਾ।
  • ਕਹਾਣੀ ਨੰਬਰ 21ਜੂੰ ਜੂੰ ਦੀ ਲੜਾਈ ਅੰਤਲੀ ਕਹਾਣੀ ਹੈ।ਜਿਸ ਵਿੱਚ ਪ੍ਰਤੀਕਾਤਮਕ ਢੰਗ ਨਾਲ ਮਨੁੱਖੀ ਸੁਭਾਅ ਦੀ ਪੇਸ਼ਕਾਰੀ ਹੋਈ ਹੈ ਕਿ ਮਨੁੱਖ ਆਪ ਤਾਂ ਡਿੱਗਦਾ ਹੈ ਪਰ ਜੇ ਕੋਈ ਹਾਲ ਵੀ ਪੁੱਛਦਾ ਹੈ ਤਾਂ ਉਸ ਨੂੰ ਹਿਮਾਇਤੀ ਸਮਝਣ ਦੀ ਥਾਂ ਉਸ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ।ਇਸ ਤਰ੍ਹਾਂ ਦੀ ਪੁਸਤਕ ਪੰਜਾਬ ਦੀਆਂ ਜਨੌਰ ਕਹਾਣੀਆਂ ਵਿੱਚ 21 ਕਹਾਣੀਆਂ ਸ਼ਾਮਿਲ ਹਨ।ਜਿਨ੍ਹਾਂ ਦੀ ਬੇਦੀ ਅਨੁਸਾਰ ਸਾਰਥਿਕਤਾ ਇਹ ਹੈ ਕਿ ਇਹ ਹਰ ਵਰਗ ਉਮਰ ਦੇ ਪਾਠਕ ਲਈ ਹਨ।ਭਾਵ ਬੱਚੇ ਮਨੋਰੰਜਨ ਲਈ ਪੜਦੇ ਹਨ,ਵੱਡੇ ਸਿਖਿਆ ਗ੍ਰਹਿਣ ਕਰਦੇ ਹਨ।ਜੋ ਜਿੰਦਗੀ ਵਿੱਚ ਕੰਮ ਆਉਂਦੀ ਹੈ।ਮੋਟੇ ਤੌਰ 'ਤੇ ਇਨ੍ਹਾਂ ਕਹਾਣੀਆਂ ਵਿੱਚ ਜਿੰਦਗੀ ਜਿਉਣ ਦੀ ਇੱਛਾ ਅਤੇ ਉਸ ਦੇ ਜਿਉਣ ਢੰਗ ਪੇਸ਼ ਹੋਏ ਹਨ।