ਪੰਜਾਬੀ ਸਾਹਿਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਪੰਜਾਬੀ ਸਾਹਿਤ ਉਹ ਸਾਹਿਤ ਹੈ ਜਿਹੜਾ ਪੰਜਾਬੀ ਵਿੱਚ ਲਿਖਿਆ ਗਿਆ ਮਿਲਦਾ ਹੈ। ਇਹ ਖਾਸਕਰ ਪੰਜਾਬ ਖੇਤਰ ਦੇ ਲੋਕਾਂ ਅਤੇ ਪੰਜਾਬੀ ਡਾਇਆਸਪੋਰਾ ਦੁਆਰਾ ਲਿਖਿਆ ਗਿਆ ਹੈ। ਪੰਜਾਬੀ ਲਿਖਣ ਲਈ ਕਈ ਲਿਪੀਆਂ ਪ੍ਰਚਲਿਤ ਹਨ ਜਿਨ੍ਹਾਂ ਵਿੱਚੋਂ ਸ਼ਾਹਮੁਖੀ ਅਤੇ ਗੁਰਮੁਖੀ ਪ੍ਰਮੁੱਖ ਹਨ। ਪਾਕਿਸਤਾਨੀ ਪੰਜਾਬ ਵਿੱਚ 'ਪੰਜਾਬੀ ਸਾਹਿਤ' ਲਈ 'ਪੰਜਾਬੀ ਅਦਬ' ਸ਼ਬਦ ਦੀ ਵਰਤੋਂ ਵਧੇਰੇ ਆਮ ਹੈ।

ਅਰੰਭਕ ਪੰਜਾਬੀ ਸਾਹਿਤ[ਸੋਧੋ]

1rightarrow.png ਮੁੱਖ ਲੇਖ ਲਈ ਵੇਖੋ: ਆਦਿ ਕਾਲੀਨ ਪੰਜਾਬੀ ਸਾਹਿਤ

ਪੰਜਾਬੀ ਸਾਹਿਤ ਦੀਆਂ ਜੜ੍ਹਾਂ ਪੰਜਾਬ ਖਿੱਤੇ ਦੇ ਉਸ ਸਾਹਿਤ ਵਿੱਚ ਲਭਦੀਆਂ ਹਨ ਜਿਸ ਦੀ ਭਾਸ਼ਾ ਅਜੇ ਪੂਰਨ ਭਾਂਤ ਨਿੱਖਰ ਕੇ ਪੰਜਾਬੀ ਨਹੀਂ। ਦਸਵੀਂ ਗਿਆਰਵੀਂ ਸਦੀ ਦਾ ਨਾਥ ਜੋਗੀਆਂ ਦੇ ਸਾਹਿਤ ਵਿੱਚ ਮਿਲਦੇ ਬਹੁਤ ਸਾਰੇ ਟੋਟੇ ਪੰਜਾਬੀ ਦੇ ਵਧੇਰੇ ਨੇੜੇ ਹਨ। ਉਦਾਹਰਨ ਲਈ, “ਦਾਮਿ ਕਾਢਿ ਬਾਘਨਿ ਲੈ ਆਇਆ ਮਾਉ ਕਹੇ ਮੇਰਾ ਪੂਤ ਬੇਆਹਿਆ” ਇਸ ਨੇੜਤਾ ਦਾ ਭਾਸ ਕਰਾਉਂਦੀ ਹੈ। ਡਾ. ਮੋਹਨ ਸਿੰਘ ਅਨੁਸਾਰ ਸਭ ਤੋਂ ਪੁਰਾਣਾ ਪੰਜਾਬੀ ਸਹਿਤ, ਅੱਠਵੀਂ-ਨੌਵੀਂ ਸਦੀ ਵਿਚ ਲਿਖਿਆ ਨਾਥ ਜੋਗੀਆਂ ਦਾ ਸਾਹਿਤ ਹੈ। ਪੰਜਾਬ ਦਾ ਚੱਪਾ-ਚੱਪਾ ਨਾਥ-ਜੋਗੀਆਂ ਦੇ ਟਿਕਾਣਿਆਂ ਨਾਲ ਭਰਪੂਰ ਹੈ। ਪੰਜਾਬੀ ਦਾ ਪ੍ਰਥਮ ਕਵੀ ਗੋਰਖ ਨਾਥ, ਮਛੰਦਰ ਨਾਥ ਦਾ ਚੇਲਾ ਸੀ। ਵੈਸੇ ਗੁਰੂ ਮਛੰਦਰ ਨਾਥ ਅਤੇ ਉਸ ਦੇ ਸਮਾਕਾਲੀ ਜਲੰਧਰ ਨਾਥ ਦੀ ਰਚਨਾ ਵਿਚ ਵੀ ਪੰਜਾਬੀ ਦੇ ਸ਼ਬਦ ਮਿਲਦੇ ਹਨ ਪਰੰਤੂ ਉਨ੍ਹਾਂ ਦੀ ਭਾਸ਼ਾ ਮੁੱਖ ਰੂਪ ਵਿਚ ਸਧੂਕੜੀ ਸੀ।[੧]

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png