ਪੰਜਾਬ ਦਾ ਲੋਕ ਸੰਗੀਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੰਜਾਬ ਦਾ ਲੋਕ ਸੰਗੀਤ ਹੋਰ ਲੋਕ ਕਲਾਵਾਂ ਵਾਂਗ ਸੰਗੀਤ ਵੀ ਇੱਕ ਲੋਕ ਕਲਾ ਹੈ। ਜੋ ਹੋਰ ਕਲਾਵਾਂ ਵਾਂਗ ਮਨੁੱਖ ਦੀ ਕਿਰਤ ਪ੍ਰਕਿਰਿਆ ਰਾਹੀਂ ਵਜੂਦ ਵਿੱਚ ਆਈ। ਇਹ ਮਨੁੱਖੀ ਮਨ ਨੂੰ ਖੇੜਾ, ਉਤਸ਼ਾਹ ਅਤੇ ਆਤਮਿਕ ਅਨੰਦ ਬਖ਼ਸ਼ਦੀ ਹੈ। ਧਾਰਮਿਕ ਦ੍ਰਿਸ਼ਟੀ ਤੋਂ ਇਸਨੂੰ ਆਤਮਾ ਦੇ ਪ੍ਰਮਾਤਮਾ ਨਾਲ ਮਿਲਣ ਦਾ ਸਾਧਨ ਵੀ ਮੰਨਿਆ ਜਾਂਦਾ ਹੈ। ਇਸ ਲਈ ਕਈ ਸੰਗਤੀਕਾਰ ਗਾਇਕੀ ਨੂੰ ਹੀ ਇਬਾਦਤ ਮੰਨਦੇ ਹਨ।ref>ਪੰਜਾਬ ਦਾ ਸੰਗੀਤ, ਵਿਰਸਾ ਅਤੇ ਵਿਕਾਸ, ਡਾ. ਦਰਸ਼ਨ ਸਿੰਘ ਨਰੂਲਾ, ਪੰਜਾਬੀ ਰਾਈਟਰਜ਼ ਕੋਆਪਰੇਟਿਵ ਇੰਡਸ਼ਟਰੀਅਲ ਸੋਸਾਇਟੀ ਲਿਮਟਡਜ਼, ਨਵੀਂ ਦਿੱਲੀ, 1995, ਪੰਨਾ-15</ref>

ਇਤਿਹਾਸ[ਸੋਧੋ]

ਬੋਲੀ ਵਾਂਗ ਸੰਗੀਤ ਵੀ ਆਰੰਭ ਤੋਂ ਹੀ ਮਨੁੱਖੀ ਭਾਵਾਂ ਦਾ ਪ੍ਰਗਟਾ ਸਾਧਨ ਰਿਹਾ ਹੈ। ਭਾਰਤੀ ਮਿਥਿਹਾਸ ਅਨੁਸਾਰ ਸੰਗੀਤ ਦੇਵਤਿਆਂ ਦੀ ਦੇਣ ਹੈ ਅਤੇ ਬ੍ਰਹਮਾਂ ਸੰਗੀਤ ਦਾ ਜਨਮਦਾਤਾ ਹੈ। ਮਹਾਂਦੇਵ, ਨਾਰਦਮੁਨੀ ਅਤੇ ਗੰਧਰਵਾਂ ਰਾਹੀਂ ਇਹ ਕਲਾ ਮਨੁੱਖਾਂ ਤਕ ਪੁੱਜੀ। ਪਰੰਤੂ ਇਸ ਕਲਾ ਦੇ ਮਾਹਿਰ ਖੋਜੀਆਂ ਅਨੁਸਾਰ ਜਦ ਮਨੁੱਖ ਜੀਵਨ ਦੀ ਮੁਢਲੀ ਅਵਸਥਾ ਵਿੱਚ ਸੀ ਤਾਂ ਚੀਖਾਂ ਰਾਹੀਂ ਆਪਣੇ ਭਾਵਾਂ ਦਾ ਪ੍ਰਗਟਾਅ ਕਰਦਾ ਸੀ। ਚੀਖ਼ਾਂ ਦੇ ਇਸ ਦੌਰ ਵਿੱਚ ਲਰਜ਼ ਜਾਂ ਥਰਥਰਾਹਟ ਨੇ ਸੁਰ ਨੂੰ ਜਨਮ ਦਿਂੱਤਾ। ਫਿਰ ਜਦ ਚੀਖ਼ ਦੇ ਨਾਲ ਬੋਲ ਵੀ ਸ਼ਾਮਿਲ ਹੋ ਗਏ ਤਾਂ ਸੰਗੀਤ ਦਾ ਦੌਰ ਸ਼ੁਰੂ ਹੋਇਆ।”1 ਹੌਲ਼ੀ-ਹੌਲ਼ੀ ਇਸ ਨਾਲ ਤਾਲ, ਲੈਅ ਅਤੇ ਤੁਕਾਂਤ ਆਦਿ ਜੁੜਦੀ ਗਈ ਅਤੇ ਇਹ ਆਪਣੇ ਮੌਜੂਦਾ ਸਰੂਪ ਵਲ ਵਿਕਾਸ ਕਰਨ ਲੱਗਿਆ। ਪੁਰਾਤਨ ਸਮੇਂ ਵਿੱਚ ਸੰਗੀਤ ਨੂੰ ਦੋ ਰੂਪਾਂ, ਮਾਰਗੀ ਸੰਗੀਤ ਅਤੇ ਦੇਸੀ ਸੰਗੀਤ ਵਿੱਚ ਵੰਡਿਆ ਜਾਂਦਾ ਸੀ।[1]

  • ਧਾਰਮਿਕ ਰਸਮਾਂ ਉੱਤੇ ਵਿਸ਼ੇਸ਼ ਪੰਡਿਤਾਂ ਦੁਆਰਾ ਕੀਤਾ ਜਾਣ ਵਾਲਾ ਗਾਇਨ ਮਾਰਗੀ ਸੰਗੀਤ ਅਖਵਾਉਂਦਾ ਸੀ। ਜਿਸਦਾ ਪ੍ਰਯੋਗ ਜਨ-ਸਾਧਾਰਨ ਦੁਆਰਾ ਵਰਜਿਤ ਹੀ ਨਹੀਂ ਕਠਿਨ ਵੀ ਸੀ। ਕਿਉਂਕਿ ਇਸਦੇ ਨਿਯਮ ਕਠੋਰ ਸਨ।
  • ਸਿੱਟੇ ਵਜੋਂ ਲੋਕ ਰੁਚੀ ਅਨੁਸਾਰ ਪ੍ਰਯੋਗ ਹੋਣ ਵਾਲਾ ਸੰਗੀਤ ਹੋਂਦ ਵਿੱਚ ਆਇਆ। ਜਿਸਨੂੰ ਦੇਸੀ ਸੰਗੀਤ ਕਿਹਾ ਗਿਆ। ਇਹ ਸੰਗੀਤ ਜਨ ਸਾਧਾਰਣ ਦੇ ਭਾਵਾਂ ਦੀ ਤਰਜ਼ਮਾਨੀ ਬੜੇ ਸੌਖੇ ਤੇ ਸਰਲ ਤਰੀਕੇ ਨਾਲ ਕਰਦਾ ਸੀ। ਇਸ ਵਿੱਚ ਕੋਈ ਕਠੋਰ ਨਿਯਮ ਨਹੀਂ ਸਨ।
  • ਬਾਅਦ ਵਿੱਚ ਮਾਰਗੀ ਅਤੇ ਦੇਸੀ ਸੰਗੀਤ ਤੋਂ ਹੀ ਸ਼ਾਸ਼ਤਰੀ ਸੰਗੀਤ ਅਤੇ ਲੋਕ-ਸੰਗੀਤ ਆਪਣੇ ਪਰਿਵਰਤਿਤ ਅਤੇ ਵਿਕਸਿਤ ਰੂਪ ਵਿੱਚ ਮੌਜੂਦ ਹੈ।

ਲੋਕ ਸੰਗੀਤ[ਸੋਧੋ]

ਲੋਕ ਸੰਗੀਤ ਦੀ ਪਰਿਭਾਸ਼ਾ ਲਿਖਦਿਆਂ, ਡਾ. ਰੀਤਾ ਧਨਕਰ ਲਿਖਦੇ ਹਨ

--ਵਾਤ ;਼ਘੀਗ ਵਚ ;ਾੇਾਹ।ਾ ਗ਼ਾਹਾ ਘਾਸਾ
ਵਾਸਤ ਰਪ ਖਾਤਦ ;਼ਘੀਗ ਦਪਖਾਗਾ ਪਛਂ
ਖਾਤਦ ;਼ਘੀਗ ਵਚ ਵੀਰਚ ਦੀ
ਠਢਖਾ;ਕਸ ਡ.ਿਾ+ਸਦੀ ਪਛਂ ਲ; ਦੀ
ਰਹ ਹਬਚਾ ਕਤ਼ ਦਿ;ੀ ਹਾਘ ਰਿੋਾਤੌਾ
ਸਾ ਘਕਦ ਡਾਅਿ ਦਾ ਜਮਰੱ ਚਿੇਾੱਗਿ
ਫਓੇਚ ਚਪੀ਼ ਪਾਤਗਾਂ``

ਡਾ. ਗੁਰਨਾਮ ਸਿੰਘ ਦੁਆਰਾ ਇਹ ਕਹਿਣਾ ਕਿ “ਲੋਕ ਸੰਗੀਤ ਦੇਸੀ ਸੰਗੀਤ ਦਾ ਹੀ ਪਰਿਵਰਤਿਤ ਅਤੇ ਵਿਕਸਿਤ ਰੂਪ ਹੈ”, ਡਾ. ਰੀਤਾ ਧਨਕਰ ਦੀ ਉਪਰੋਕਤ ਪਰਿਭਾਸ਼ਾ ਨੂੰ ਸਹੀ ਸਿੱਧ ਕਰਦਾ ਹੈ। ਡਾ. ਵਿਜੈ ਕੁਮਾਰ ਅਗਰਵਾਲ ਅਤੇ ਡਾ. ਦਵਿੰਦਰ ਕੌਰ ਵੀ ਇਸ ਮੱਤ ਨਾਲ ਸਹਿਮਤ ਹਨ। ਸੋ ਇਸ ਲਈ ਲੋਕ ਸੰਗੀਤ ਦੀ ਹੇਠ ਲਿਖੀ ਪਰਿਭਾਸ਼ਾ ਬਣਦੀ ਹੈ।
ਲੋਕ ਸੰਗੀਤ ਲੋਕਾਂ ਲਈ ਅਤੇ ਲੋਕਾਂ ਦੁਆਰਾ ਸਿਰਜਿਆ ਗਿਆ ਉਹ ਸੰਗੀਤ ਹੈ, ਜੋ ਹਰ ਕਿਸੇ ਦੇ ਮੂਲ ਭਾਵਾਂ ਦੀ ਤਰਜ਼ਮਾਨੀਂ ਕਰਦਾ ਹੈ। ਇਸ ਵਿੱਚ ਕਠੋਰ ਅਤੇ ਕਰੜੇ ਨਿਯਮ ਨਹੀਂ ਹੁੰਦੇ। ਜਦੋਂ ਕੋਈ ਧੁਨ ਜਾਂ ਗੀਤ ਵਧੇਰੇ ਰੰਜਕ, ਗਾਇਨਯੋਗ ਅਤੇ ਲੋਕ ਪ੍ਰਿਯ ਹੋ ਜਾਵੇ ਤਾਂ ਲੋਕ ਸੰਗੀਤ ਉਸਨੂੰ ਪ੍ਰਵਾਨ ਕਰ ਲੈਂਦਾ ਹੈ।
ਸ਼ਾਸ਼ਤਰੀ ਸੰਗੀਤ ਦੀ ਤਰ੍ਹਾਂ ਲੋਕ ਸੰਗੀਤ ਵੀ ਗਾਇਨ ਵਾਦਨ ਅਤੇ ਨ੍ਰਿਤ ਦਾ ਸਮੂਹ ਹੈ। ਲੋਕਧੁਨਾਂ ਲੋਕ ਗੀਤਾਂ ਦਾ ਅਨੁਕਰਣ ਕਰਦੀਆਂ ਹਨ ਅਤੇ ਲੋਕ ਨ੍ਰਿਤ ਲੋਕ ਗੀਤ ਅਤੇ ਲੋਕ ਧੁਨਾਂ ਤੇ ਆਧਾਰਿਤ ਹੁੰਦਾ ਹੈ।[2]

ਪੰਜਾਬ ਦਾ ਲੋਕ ਸੰਗੀਤ[ਸੋਧੋ]

ਮਨੁੱਖ ਮੁੱਢ ਤੋਂ ਹੀ ਦੁੱਖ-ਸੁੱਖ ਮਹਿਸੂਸ ਕਰਦਾ ਆਇਆ ਹੈ। ਇਸੇ ਤਰ੍ਹਾਂ “ਭਿੰਨ-ਭਿੰਨ ਪ੍ਰਸਥਿਤੀਆਂ ਵਿੱਚ ਪੰਜਾਬੀ ਲੋਕਾਂ ਦੇ ਮਨਾਂ ਵਿੱਚ ਭਿੰਨ-ਭਿੰਨ ਤਰ੍ਹਾਂ ਦੇ ਭਾਵ ਉਤਪੰਨ ਹੋਏ ਜਿੰਨਾਂ ਨੂੰ ਪ੍ਰਗਟ ਕਰਨ ਲਈ ਉਹਨਾਂ ਦੇ ਮੂਹਾਂ ਚੋਂ ਸ਼ਬਦ ਨਿਕਲੇ ਅਤੇ ਗੀਤ ਬਣੇ। ਇਹ ਵੀ ਗੱਲ ਯਾਦ ਰੱਖਣੀ ਜ਼ਰੂਰੀ ਹੈ ਕਿ ਇਹ ਸ਼ਬਦ ਬਿਨਾਂ ਗਾਉਣ ਤੋਂ ਨਹੀਂ ਨਿਕਲੇ। ਇਸ ਪ੍ਰਕਾਰ ਇਹ ਸ਼ਬਦ ਪੰਜਾਬੀਆਂ ਦੇ ਹਿਰਦਿਆਂ ਵਿੱਚੋਂ ਹੀ ਸੰਗੀਤ ਬੱਧ ਹੋ ਕੇ ਨਿਕਲੇ। ਗੀਤ ਸੰਗੀਤ ਦੇ ਇਸ ਮੇਲ ਨੂੰ ਹੀ ਪੰਜਾਬ ਦਾ ਲੋਕ ਸੰਗੀਤ ਕਿਹਾ ਜਾਂਦਾ ਹੈ। ਪੰਜਾਬੀ ਲੋਕ ਸੰਗੀਤ ਪੰਜਾਬੀਆਂ ਦੇ ਜਨਜੀਵਨ ਉਪਰ ਆਧਾਰਿਤ ਹੈ। ਜਿਹੜਾ ਇਹਨਾਂ ਦੇ ਸੁਭਾਅ ਦੀਆਂ ਮੂਲ ਰੁਚੀਆਂ ਨੂੰ ਆਪਣੇ ਵਿੱਚ ਸਮੋਈ ਬੈਠਾ ਹੈ। ਜਿਵੇਂ ਕਿ ਬੁਲੰਦ ਆਵਾਜ਼ ਵਿੱਚ ਗਾਉਣਾ, ਜੋਸ਼ੀਨਾ ਬੀਰ ਰਸੀ ਗਾਯਨ, ਨਾਦ ਦਾ ਖੁੱਲਾਪਣ, ਭਾਵੁਕਤਾ, ਅੰਤਿਮ ਸੁਰਾਂ ਨੂੰ ਲਮਕਾ ਕੇ ਛੱਡਣਾ ਆਦਿ। ਪੰਜਾਬੀ ਲੋਕਾਂ ਦੇ ਚਰਿਤਰ ਅਨੁਸਾਰੀ ਹੀ ਉਹਨਾਂ ਦਾ ਗਾਉਣਾ ਵਜਾਉਣਾ ਅਤੇ ਨੱਚਣਾ ਹੈ। ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੇ ਲੋਕ ਸੰਗੀਤ ਵਿੱਚੋਂ ਪੰਜਾਬੀ ਸੱਭਿਆਚਾਰ ਦੇ ਭਰਭੂਰ ਦਰਸ਼ਨ ਹੁੰਦੇ ਹਨ। ਪੰਜਾਬੀ ਲੋਕ ਸੰਗੀਤ ਵਿੱਚ ਵੀ ਸੰਗੀਤ ਦੇ ਤਿੰਨੋਂ ਰੂਪ ਗਾਇਨ ਵਾਦਨ ਅਤੇ ਨ੍ਰਿਤ ਮਿਲਦੇ ਹਨ। ਅਸੀਂ ਸਭ ਤੋਂ ਪਹਿਲਾਂ ਗਾਯਨ ਰੂਪ ਬਾਰੇ ਸੰਖੇਪ ਜਹੀ ਝਾਤ ਮਾਰਾਂਗੇ।

ਪੰਜਾਬੀ ਲੋਕ ਗਾਯਨ[ਸੋਧੋ]

ਪੰਜਾਬੀ ਲੋਕ ਸੰਗੀਤ[3] ਵਿੱਚ ਗਾਯਨ ਦੀ ਪ੍ਰਧਾਨਤਾ ਹੈ। ਵਾਦਨ ਅਤੇ ਨ੍ਰਿਤ ਇਸਦੇ ਸਹਾਇਕ ਹਨ। ਪੰਜਾਬੀ ਲੋਕ ਗਾਯਨ ਵਿੱਚ ਪੰਜਾਬੀ ਲੋਕ ਜੀਵਨ ਨਾਲ ਸੰਬੰਧਿਤ ਲੋਕ ਗੀਤ ਗਾਏ ਜਾਂਦੇ ਹਨ। ਵਿਸ਼ੇਸ਼ ਤਰੀਕੇ ਨਾਲ ਗੀਤਾਂ ਦੀ ਪੇਸ਼ਕਾਰੀ ਹੀ ਲੋਕ ਗਾਇਕੀ ਕਹਾਉਂਦੀ ਹੈ। ਪੰਜਾਬੀ ਲੋਕ ਸੰਗੀਤ ਦੇ ਲੋਕ ਗੀਤਾਂ ਨੂੰ ਡਾ. ਗੁਰਨਾਮ ਸਿੰਘ, ਇਸ ਪ੍ਰਕਾਰ ਵੰਡਦੇ ਹਨ।

  • ਕਾਲਵਾਚੀ ਲੋਕਗੀਤ:- ਇਹਨਾਂ ਵਿੱਚ ਪੰਜਾਬੀ ਰੁੱਤਾਂ, ਮੇਲਿਆਂ, ਥਿੱਤਾਂ, ਤਿਉਹਾਰਾਂ ਆਦਿ ਨਾਲ ਸਬੰਧਿਤ ਲੋਕ ਗੀਤ ਹਨ।
  • ਆਯੂਵਾਚੀ ਲੋਕਗੀਤ:- ਪੰਜਾਬੀਆਂ ਦੇ ਜੀਵਨ ਵਿੱਚ ਜਨਮ ਤੋਂ ਲੈ ਕੇ ਮੌਤ ਤੱਕ ਦੀਆਂ ਵਿਭਿੰਨ ਰਸਮਾਂ ਅਤੇ ਅਵਸਰਾਂ ਉੱਤੇ ਗਾਏ ਜਾਣ ਵਾਲੇ ਗੀਤ।
  • ਪਰੰਪਰਾਗਤ ਲੋਕ-ਕਾਵਿ:- ਬੀਰ ਸਾਹਿਤ ਦੀਆਂ ਵਾਰਾਂ ਦੀਆਂ ਧੁਨਾਂ ਪਰੰਪਰਾਗਤ ਲੋਕ ਕਾਵਿ ਦੀ ਵਿਲੱਖਣ ਦੇਣ ਹਨ।
  • ਫੁਟਕਲ ਲੋਕਗੀਤ:- ਇਹਨਾਂ ਵਿੱਚ ਪੇ੍ਰਮ ਪਿਆਰ ਦੇ ਲੋਕ ਗੀਤ ਮਾਹੀਆ, ਟੱਪੇ, ਜਿੰਦੂਆ, ਬੋਲੀਆਂ ਜੁਗਨੀ, ਖੇਡ ਗੀਤ ਆਦਿ ਸ਼ਾਮਿਲ ਹਨ।

ਗਾਇਨ ਰਾਗ[ਸੋਧੋ]

ਉਪਰੋਕਤ ਲੋਕ ਗੀਤਾਂ ਵਿੱਚੋਂ ਮੁੱਖ ਦੇ ਗਾਇਨ ਰਾਗ ਇਸ ਪ੍ਰਕਾਰ ਹਨ:-

  • ਘੋੜੀਆਂ-ਖਮਾਜ
  • ਮਾਹੀਏ- ਭੈਰਵੀ
  • ਸੁਹਾਗ-ਖਮਾਜ ਥਾਟ ਦੇ ਵਿਭਿੰਨ ਰਾਗ
  • ਲਾਚਾ- ਸ਼ਿਵਰੰਜਨੀਂ
  • ਲੋਰੀਆਂ-ਤਿਲੰਗ ਭੈਰਵੀ
  • ਕਿੱਸਾ ਹੀਰ- ਭੈਰਵੀ
  • ਕਿੱਸਾ ਮਿਰਜ਼ਾ ਸਾਹਿਬਾ-ਪੀਲੂ
  • ਦੁੱਲਾ- ਪੀਲੂ-ਆਦਿ
  • ਕਿੱਸਾ ਪੂਰਨ ਭਗਤ- ਆਸਾਵਰੀ
  • ਛੱਲਾ- ਭੈਰਵੀ
  • ਬਾਵਾ- ਸ਼ਿਵਰੰਜਨੀ

ਪੰਜਾਬ ਦਾ ਲੋਕ ਵਾਦਨ[ਸੋਧੋ]

ਆਮ ਤੌਰ ਤੇ ਪੰਜਾਬੀ ਲੋਕ ਗਾਇਕੀ ਵਿੱਚ ਸਾਜ਼ਾਂ ਦੀ ਭੂਮਿਕਾ ਸਹਾਇਕ ਵਾਲੀ ਹੁੰਦੀ ਹੈ। ਇਹਨਾਂ ਵਾਦਨ ਸਾਜ਼ਾ ਵਿੱਚ ਗਾਯਨ ਵਾਲੀ ਧੁਨ ਦਾ ਅਨੁਕਰਣ ਕਰਵਾਇਆ ਜਾਂਦਾ ਹੈ। ਇਹਨਾਂ ਵਿੱਚੋਂ ਕਈ ਸਾਜ਼ ਸੁਰ ਦੇਣ ਵਾਲੇ ਹਨ, ਜਿਹਨਾਂ ਨਾਲ ਆਵਾਜ਼ ਦੀ ਉੱਚੀ ਨੀਵੀਂ ਸੁਰ ਸੈਟ ਕਰਕੇ ਉਸੇ ਹਿਸਾਬ ਨਾਲ ਗਾਇਆ ਜਾਂਦਾ ਹੈ ਅਤੇ ਕਈ ਸਾਜ਼ ਤਾਲ ਦੇਣ ਵਾਲੇ ਹਨ, ਜਿਸ ਨਾਲ ਗਾਇਕੀ ਜਾਂ ਨਾਚ ਦਾ ਰਿਧਮ ਸੈਟ ਕੀਤਾ ਜਾਂਦਾ ਹੈ। ਸੁਰ[4] ਦੇਣ ਵਾਲੇ ਲੋਕ ਸਾਜ਼:-

  • ਤੂੰਬਾ
  • ਤੂੰਬੀ
  • ਸਾਰੰਗੀ
  • ਅਲਗੋਜ਼ੇ
  • ਕਿੰਗ
  • ਬੰਸਰੀ
  • ਬੀਨ ਆਦਿ

ਤਾਲ ਦੇਣ ਵਾਲੇ ਲੋਕ ਸਾਜ਼[ਸੋਧੋ]

  • ਖੜਤਾਲ
  • ਚਿਮਟਾ
  • ਛੈਣ
  • ਘੜਾ
  • ਡਫ
  • ਸੱਪ
  • ਢੋਲ
  • ਢੋਲਕੀ
  • ਨਗਾੜਾ ਆਦਿ

ਸਾਜ਼ਾਂ ਵਿੱਚ ਤਾਲ[ਸੋਧੋ]

ਪੰਜਾਬ ਦੇ ਲੋਕ ਸਾਜ਼ਾਂ ਵਿੱਚ ਤਾਲ ਜ਼ਿਆਦਾਤਰ ਪੰਜਾਬੀ ਠੇਕਾ ਜਾਂ ਕਹਿਰਾਵਾ ਵਜਦੀ ਹੈ। ਜਿਸ ਦੀ ਲਿਪੀ ਇਸ ਪ੍ਰਕਾਰ ਹੈ।

ਤਾਲ ਕਹਿਰਵਾ
1 2 3 4 5 6 7 8
ਧਾ ਗੇ ਨਾ ਤਿ ਨ ਕ ਧਿੰ ਨ
0 ¿

==ਪੰਜਾਬ ਦੇ ਲੋਕ ਨਾਚ “ਪੰਜਾਬ ਦੇ ਲੋਕ ਨਾਚ ਪੰਜਾਬੀ ਲੋਕ ਸੰਗੀਤ ਦੀ ਤੀਸਰੀ ਧਾਰਾ ਹਨ। ਪੀੜੀ ਦਰ ਪੀੜੀ ਇਹ ਲੋਕ ਨਾਚ ਸਦੀਆਂ ਤੋਂ ਚੱਲੇ ਆ ਰਹੇ ਹਨ। ਫਸਲਾਂ ਮੌਸਮਾਂ ਅਤੇ ਵਿਸ਼ੇਸ਼ ਮੌਕਿਆਂ ਨਾਲ ਜੁੜੇ ਇਹ ਲੋਕ ਨਾਚ ਪੰਜਾਬੀਆਂ ਦੇ ਜੀਵਨ ਨੂੰ ਜਿਉਣ ਜੋਗਾ ਬਣਾ ਰੱਖਦੇ ਹਨ। ਮਨ ਵਿੱਚ ਪੈਂਦਾ ਹੁੰਦੇ ਭਾਵ ਨਾਲ ਮੇਲ ਖਾਂਦੀਆਂ ਮੁੰਦਰਾਵਾਂ ਨਾਲ ਜਦੋਂ ਗਾਇਨ ਅਤੇ ਵਾਦਨ ਦੀ ਸੰਗਤ ਹੁੰਦੀ ਹੈ ਤਾਂ ਇਹ ਨਜ਼ਾਰਾ ਵੇਖਣ ਵਾਲਾ ਹੁੰਦਾ ਹੈ। ਇਹਨਾਂ ਨਾਚਾਂ ਵਿੱਚੋਂ ਪੰਜਾਬੀਆਂ ਦੇ ਕਾਰ ਵਿਹਾਰ ਦੀਆਂ ਝਲਕਾਂ ਵੀ ਵੇਖਣ ਨੂੰ ਮਿਲਦੀਆਂ ਹਨ।”7 ਪੰਜਾਬ ਦੇ ਪ੍ਰਚਲਤ ਲੋਕ ਨਾਚ ਹੇਠ ਲਿਖੇ ਹਨ।

  • ਬਾਘੀ
  • ਲੁੱਡੀ
  • ਧੁਮਾਕੜਾ
  • ਝੋਲੀ
  • ਧਮਾਲ
  • ਗਿੱਧਾ
  • ਭੰਗੜਾ
  • ਝੂਮਰ
  • ਸੰਮੀ ਢੋਲਾ
  • ਕਿੱਕਲੀ
  • ਧਰੀਸ
  • ਸਪੇਰਾ ਨਾਚ
  • ਬਨਾਵਟੀ ਘੋੜਾ ਨਾਚ ਆਦਿ।

ਲੋਕ ਸੰਗੀਤ ਅਤੇ ਪਾਪੂਲਰ ਗਾਇਕੀ[ਸੋਧੋ]

ਅਜੋਕੇ ਸਮੇਂ ਵਿੱਚ ਜੋ ਗੀਤ ਗਾਏ ਜਾ ਰਹੇ ਹਨ। ਕਈ ਲੋਕ ਇਹਨਾਂ ਗੀਤਾਂ ਨੂੰ ਲੋਕ ਗੀਤ ਅਤੇ ਗਾਇਕਾਂ ਨੂੰ ਹੀ ਲੋਕ ਗਾਇਕ[5] ਕਹੀ ਜਾ ਰਹੇ ਹਨ। ਪਰ ਅਸਲ ਵਿੱਚ ਇਹ ਗਲਤ ਰੁਝਾਨ ਹੈ। ਕਿਉਂਕਿ ਇੱਕ ਤਾਂ ਇਹ ਗੀਤ ਲੋਕ ਗੀਤ ਦੀ ਪਰਿਭਾਸ਼ਾ ਤੇ ਹੀ ਖ਼ਰੇ ਨਹੀਂ ਉਤਰਦੇ, ਕਿਉਂਕਿ ਇਹਨਾਂ ਦਾ ਰਚੇਤਾ ਕੋਈ ਵਿਅਕਤੀ ਵਿਸ਼ੇਸ਼ ਹੈ। ਦੂਸਰਾ ਇਹਨਾਂ ਦੀਆਂ ਧੁਨਾਂ ਵਿੱਚ ਪੱਛਮੀ ਸੰਗੀਤ ਦਾ ਰਲਾਅ ਹੈ। ਇਹ ਰਾਕ ਐਂਡ ਰੋਲ ਸੰਗੀਤ ਵਾਲੀਆਂ ਹਨ। ਇਸ ਲਈ ਇਹ ਸਪਸ਼ਟ ਹੈ ਕਿ ਅਜੋਕੇ ਗੀਤ ਜੋ ਫਿਲਮਾਂ ਅਤੇ ਟੇਪਾਂ ਵਿੱਚ ਆ ਰਹੇ ਹਨ, ਇਹ ਲੋਕ ਗੀਤਾਂ ਤੋਂ ਵੱਖਰੇ ਹਨ। ਇਸ ਸੰਗੀਤ ਨੂੰ ਲੋਕ ਸੰਗੀਤ ਦਾ ਵਿਗੜਿਆ ਹੋਇਆ ਰੂਪ ਕਿਹਾ ਜਾ ਸਕਦਾ ਹੈ। ਸ਼ਾਇਦ ਇਸੇ ਲਈ ਸੰਗੀਤ ਸ਼ਾਸ਼ਤਰੀ ਇਸਨੂੰ ;ਜਪੀਵ ਠਚਤਜਫ ਦਾ ਨਾਮ ਦਿੰਦੇ ਹਨ। ਜੇਕਰ ਇਸ ਸੰਗੀਤ ਵਿੱਚ ਸ਼ਾਸ਼ਤਰੀ ਸੰਗੀਤ ਦਾ ਅੰਸ਼ ਵਧੇਰੇ ਹੋਵੇ, ਤੇ ਇਹ ਸ਼ਾਸ਼ਤਰੀ ਸੰਗੀਤ ਦੀ ਤਰ੍ਹਾਂ, ਗਾਮਕ, ਮੀਂਡ, ਤਾਨਾਂ, ਮੁਰਕੀਆਂ ਨਾਲ ਭਰਭੂਰ ਹੋਵੇ ਤਾਂ ਇਸਨੂੰ ;ਜਪੀਵ ਫ;਼ਤਤਜਫ਼; ਸੰਗੀਤ ਕਹਿ ਦਿੱਤਾ ਜਾਂਦਾ ਹੈ। ਪਰ ਜੇਕਰ ਇਸ ਵਿੱਚ ਲੋਕ ਸੰਗੀਤ ਦੀ ਤਰ੍ਹਾਂ ਨਾਦ ਦਾ ਖੁੱਲਾਪਣ, ਤਰਲਤਾ ਤੇ ਆਪ ਮੁਹਾਰਾਪਣ ਜਿਆਦਾ ਹੋਵੇ ਤਾਂ ਇਸਨੂੰ ਰਿ;ਾ ਵਰਚਫੀ ਕਿਹਾ ਜਾਂਦਾ ਹੈ। ਸਾਡੀ ਅੱਜ ਦੀ ਸਾਰੀ ਪੰਜਾਬੀ ਗਾਇਕੀ ਰਿ;ਾ ਵਰਚਫੀ ਨਾਲ ਭਰਭੂਰ ਹੈ। ਸਿਰਫ ਦੋ ਜਾਂ 3% ਗਾਇਕ ਹੀ ਅਜਿਹੇ ਹਨ ਜੋ ;ਜਪੀਵ ਫ;਼ਤਤਜਫ਼; ਗਾਉਂਦੇ ਹਨ, ਵਰਨਾਂ 97% ਗਾਇਕ ਰਿ;ਾ ਵਰਚਫੀ ਵਾਲੇ ਹੀ ਹਨ।ਇਸ ਤਰ੍ਹਾਂ ਸਾਡੀ ਸਮੁੱਚੀ ਪੰਜਾਬੀ ਗਾਇਕੀ ਲੋਕ ਸੰਗੀਤ ਤੋਂ ਹੀ ਸੇਧ ਲੈਂਦੀ ਹੈ। ਜਿਸ ਕਾਰਨ ਇਹ ਆਮ ਲੋਕਾਈ ਨੂੰ ਲੋਕ ਸੰਗੀਤ ਹੋਣ ਦਾ ਭੁਲੇਖਾ ਪਾਉਂਦੀ ਹੈ, ਪਰ ਥੋੜੀ ਜਹੀ ਸਮਝ ਵਾਲਾ ਸ੍ਰੋਤਾ ਇਸ ਗਾਇਕੀ ਅਤੇ ਲੋਕ ਗਾਇਕੀ ਵਿਚਲਾ ਅੰਤਰ ਆਸਾਨੀ ਨਾਲ ਸਮਝ ਸਕਦਾ ਹੈ। ਇਸ ਲਈ ਇਹ ਸਪਸ਼ਟ ਹੈ ਕਿ ਸਾਡੀ ਪਾਪੂਲਰ ਗਾਇਕੀ ;ਜਪੀਵ ਫ;਼ਤਤਜਫ਼; ਨਹੀਂ, ਸਗੋਂ ਰਿ;ਾ ਵਰਚਫੀ ਭਰਭੂਰ ਹੈ ਜਿਸ ਵਿੱਚ ਪੱਛਮੀ ਸੰਗੀਤ ਦਾ ਵੀ ਰਲਾ ਕੀਤਾ ਜਾ ਰਿਹਾ ਹੈ।

ਭਾਵੇਂ ਕਿ ਇਹ ਲੋਕ ਸੰਗੀਤ ਤੋਂ ਸੇਧ ਲੈ ਰਹੀ ਹੈ ਪਰ ਮੋੜਵੇਂ ਰੂਪ ਵਿੱਚ ਇਹ ਧੁਨਾਂ ਅਤੇ ਲੋਕ ਗੀਤਾਂ ਨਾਲ ਵੀ ਛੇੜ-ਛਾੜ ਕਰ ਰਹੀ ਹੈ। ਪੱਛਮੀ ਸਾਜ਼ਾਂ ਦੀਆਂ ਲੈਆਂ ਅਤੇ ਧੁਨਾਂ ਨੂੰ ਸਾਡੀਆਂ ਲੋਕ ਧੁਨਾਂ ਨਾਲ ਰਲਗੱਡ ਕਰਕੇ ਇੱਕ ਨਵਾਂ ਹੀ ਸੰਗੀਤ ਬਣਾਇਆ ਜਾ ਰਿਹਾ ਹੈ। ਜਿਵੇਂ ਕਿ ਕਲੀਆਂ, ਕਵੀਸ਼ਰੀਆਂ, ਵਾਰਾਂ ਆਦਿ ਦੀਆਂ ਪਰੰਪਰਾਗਤ ਟੋਨਾਂ ਬਦਲ ਕੇ ਪੱਛਮੀ ਸਾਜ਼ਾਂ ਨਾਲ ਉਹਨਾਂ ਦੀਆਂ ਧੁਨਾਂ ਉਪਰ ਗਾਇਆ ਜਾ ਰਿਹਾ ਹੈ ਜਾਂ ਲੋਕ ਗੀਤਾਂ ਦੇ ਨਾਮ ਜਿਵੇਂ ਛੱਲਾ, ਜੁਗਨੀ ਆਦਿ ਜਾਂ ਇੱਕ ਸਤਰ ਚੁੱਕ ਕੇ ਉਸ ਉਪਰ ਨਵੇਂ ਗੀਤ ਸਿਰਜੇ ਜਾ ਰਹੇ ਹਨ। ਕਈ ਸੰਗੀਤ ਸ਼ਾਸ਼ਤਰੀ ਤੇ ਪੰਜਾਬੀ ਸੱਭਿਆਚਾਰ ਵਿਗਿਆਨੀ ਇਸਨੂੰ ਗਲਤ ਰੁਝਾਨ ਕਰਾਰ ਦੇ ਕੇ ਨਿੰਦਦੇ ਹਨ, ਪਰ ਮੇਰੇ ਹਿਸਾਬ ਨਾਲ ਸਮੇਂ ਅਨੁਸਾਰ ਕਹਿ ਲਓ ਜਾਂ ਵਿਸ਼ਵੀਕਰਨ ਜਹੇੇ ਨਵੇਂ ਤਜ਼ਰਬਿਆਂ ਕਰਕੇ ਲੋਕ ਸੰਗੀਤ ਦਾ ਜਾਂ ਹੋਰ ਕਿਸੇ ਵੀ ਲੋਕ ਕਲਾ ਦਾ ਕਿਸੇ ਦੂਸਰੀ ਕਲਾ ਦਾ ਪ੍ਰਭਾਵ ਕਬੂਲਣਾ ਕੋਈ ਅਨਹੋਣੀ ਜਾਂ ਵੱਖਰੀ ਗੱਲ ਨਹੀਂ ਹੈ। ਜੇਕਰ ਪੰਜਾਬੀ ਲੋਕ ਸੰਗੀਤ ਨੂੰ ਇਹ ਆਪਣੇ ਰੂਪ ਤੇ ਸੁਭਾਅ ਦੇ ਅਨੁਸਾਰੀ ਲੱਗਿਆ ਜਾਂ ਇਹ ਪੰਜਾਬੀ ਲੋਕ ਮਨ ਕੇ ਪ੍ਰਵਾਨ ਕਰ ਲਿਆ ਤਾਂ ਹੋ ਸਕਦਾ ਹੈ ਕਿ ਕਿਸੇ ਸਮੇਂ ਇਹ ਵੀ ਸਾਡਾ ਲੋਕ ਸੰਗੀਤ ਬਣ ਜਾਵੇ। ਨਹੀਂ ਲੋਕ ਸੰਗੀਤ ਅਜਹੇ ਰੁਝਾਨਾਂ ਨੂੰ ਲੋਕ ਮਨ ਦੇ ਨਾਕਾਰਨ ਕਰਕੇ ਆਪਣੇ ਆਪ ਤਿਆਗ ਦੇਵੇਗਾ। ਇਸ ਲਈ ਇਹ ਰੁਝਾਨ ਗਲਤ ਹੈ ਜਾਂ ਠੀਕ ਇਹ ਸਮਾਂ ਹੀ ਨਿਸ਼ਚਿਤ ਕਰੇਗਾ।

ਹਵਾਲੇ[ਸੋਧੋ]

  1. ਪੰਜਾਬ ਦਾ ਲੋਕ ਵਿਰਸਾ, ਕਰਨੈਲ ਸਿੰਘ ਥਿੰਦ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2007, ਪੰਨਾ-35
  2. ਸੰਗੀਤ ਨਿਬੰਧਾਵਲੀ, ਗੁਰਨਾਮ ਸਿੰਘ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ, 2003, ਪੰਨਾ-10
  3. ਪੰੰਜਾਬ ਦੀਆਂ ਲੋਕ ਧੁਨਾਂ, ਗੁਰਪ੍ਰਤਾਪ ਸਿੰਘ ਗਿੱਲ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ, 2001, ਪੰਨਾ-6
  4. ਹਰਿਆਨਾਂ ਤਥਾ ਪੰਜਾਬ ਕੀ ਸੰਗੀਤ ਪਰੰਪਰਾ, ਡਾ. ਰੀਤਾ ਧੁਨਕਰ, ਸੰਜੇ ਪ੍ਰਕਾਸ਼ਨ, ਦਿੱਲੀ, 2003, ਪੰਨਾ-30
  5. ਪੰਜਾਬ ਦਾ ਸੰਗੀਤ ਜਗਤ, ਅਮਨਪ੍ਰੀਤ ਕੌਰ, ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ, 2008, ਪੰਨਾ-23