ਪੰਜਾਬ ਯੂਨੀਵਰਸਿਟੀ, ਲਹੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਫਰਮਾ:ਯੂਨੀਵਰਸਿਟੀ

ਪੰਜਾਬ ਯੂਨੀਵਰਸਿਟੀ (ਸ਼ਾਹਮੁੱਖੀ ਵਿੱਚ پنجاب یونیورسٹی) ਲਹੌਰ ਵਿੱਚ ਪੰਜਾਬ ਪਾਕਿਸਤਾਨ ਦੀ ਇੱਕ ਯੂਨੀਵਰਸਿਟੀ ਇਹ ੧੮੮੨ ਵਿੱਚ ਬਣਾਈ ਗਈ ਸੀ । ਇਹਦੇ ਵਿੱਚ 30,000 ਪੜ੍ਹਾਕੂ ਪੜ੍ਹਦੇ ਹਨ। ਏ ਕਲਕੱਤਾ ਮਦਰਾਸ ਤੇ ਬੰਬਈ ਤੋਂ ਮਗ਼ਰੋਂ ਹਿੰਦੁਸਤਾਨ ਚਿ ਬਣਨ ਵਾਲੀ ਅੰਗਰੇਜ਼ਾਂ ਦੀ ਚੌਥੀ ਯੂਨੀਵਰਸਿਟੀ ਸੀ।

ਕੈਂਪੱਸ[ਸੋਧੋ]

 • ਅੱਲਾਮਾ ਇਕਬਾਲ ਕੈਂਮਪੱਸ

ਇਸ ਕੈਂਪਸ ਦਾ ਨਾਂ ਦੱਖਣੀ ਏਸ਼ੀਆ ਦੇ ਮਸ਼ਹੂਰ ਫ਼ਲਸਫ਼ੀ ਤੇ ਵਿਚਾਰਕ ਅੱਲਾਮਾ ਮੁਹੰਮਦ ਇਕਬਾਲ ਦੇ ਨਾਂ ਉੱਤੇ ਰੱਖਿਆ ਗਿਆ ਹੈ। ਆਮ ਤੌਰ ਤੇ ਇਹਨੂੰ ਓਲ੍ਡ ਕੈਂਪੱਸ ਵੀ ਆਖਿਆ ਜਾਂਦਾ ਹੈ। ਲਹੌਰ ਸ਼ਹਿਰ ਦੇ ਵਿਚਕਾਰ ਖਲੋਤੀ ਇਹ ਸ਼ਾਨਦਾਰ ਇਮਾਰਤ ਇਸਲਾਮੀ ਉਸਾਰੀ ਕਲਾ ਤੇ ਬਣਾਈ ਗਈ ਹੈ। ਕਦੀਮ ਸੈਨੱਟ ਹਾਲ,ਸਿੰਡੀਕੇਟ (ਮਦਦਗਾਰ ਸੰਸਥਾ) ਰੂਮ ਤੇ ਕੇਂਦਰੀ ਹਾਲ ਇਸ ਕੈਂਪੱਸ ਵਿੱਚ ਹਨ। ਅੱਡੋ ਅੱਡ ਕਮੇਟੀਆਂ ਦੇ ਇਜਲਾਸ ਏਥੇ ਈ ਹੁੰਦੇ ਹਨ। ਨਾਜ਼ਿਮ ਦਾ ਦਫ਼ਤਰ, ਯੂਨੀਵਰਸਿਟੀ ਦਾ ਛਾਪਾਖ਼ਾਨਾ, ਖੇਡਾਂ ਦਾ ਮਹਿਕਮਾ, ਪੜ੍ਹਾਕੂਆਂ ਲਈ ਹਾਸਟਲ ਤੇ ਕੁੱਝ ਹੋਰ ਮਹਿਕਮੇ ਇਥੇ ਹਨ।

ਅੱਲਾਮਾ ਇਕਬਾਲ ਕੈਂਪਸ

ਅੱਲਾਮਾ ਇਕਬਾਲ ਕੈਂਪਸ ਵਿੱਚ ਥੱਲੇ ਦਿੱਤੇ ਮਹਿਕਮੇ ਹਨ।:

 • ਪੰਜਾਬੀ
 • ਉਰਦੂ
 • ਹਿੰਦੀ
 • ਅਕਬਾਲੀਆਤ
 • ਫ਼ਾਰਸੀ
 • ਕਸ਼ਮੀਰੀਆਤ
 • ਉਰਦੂ ਵਿੱਚ ਇਸਲਾਮੀ ਇਨਸਾਈਕਲੋਪੀਡੀਆ
 • ਖੇਡਾਂ ਅਤੇ ਸਰੀਰਕ ਵਿਗੀਆਨ
 • ਉਸਾਰੀ ਕਲਾ
 • ਇਤੀਹਾਸਕ ਕਲਾ
 • ਡਿਜ਼ਾਈਨ ਅਤੇ ਚਿੱਤਰਕਾਰੀ
 • ਪੀ ਐਚ ਡੀ ਪ੍ਰੋਗਰਾਮ
 • ਹੀਲੇ ਕਾਲਜ
 • ਆਰਟ ਕਾਲਜ
 • ਓਰੀਐਂਟਲ ਕਾਲਜ
 • ਇਨਫ਼ਾਰਮੀਸ਼ਨ ਟੈਕਨਾਲੋਜੀ
 • ਕਾਲਜ ਆਫ਼ ਫ਼ਾਰਮੇਸੀ
 • ਕਾਇਦੇਆਜ਼ਮ ਕੈਂਪੱਸ
 • ਗੁਜਰਾਂਵਾਲਾ ਕੈਂਪੱਸ

ਯੂਨੀਵਰਸਿਟੀ ਦੀ ਤਰੀਖ਼ ਦੇ ੧੨੪ ਵਰ੍ਹਿਆਂ ਵਿੱਚ ਪਹਿਲੀ ਵਾਰੀ ਲਹੌਰ ਤੋਂ ਬਾਹਰ ਕੈਂਪੱਸ ਬਣਾਇਆ ਗਿਆ। ਇਹ ਕੈਂਪੱਸ ਗੁਜਰਾਂਵਾਲਾ ਜੀ ਟੀ ਰੋਡ ਦੇ ਉੱਤੇ ਈ ਹੈ। ਇਹਦੀ ਇਮਾਰਤ ਵੇਖਣ ਵਿੱਚ ਅੱਲਾਮਾ ਇਕਬਾਲ ਕੈਂਪੱਸ ਦੀ ਇਮਾਰਤ ਨਾਲ ਕਾਫ਼ੀ ਰਲਦੀ ਮਿਲਦੀ ਹੈ। ਇਹ ਕੁੱਲ ੨੨ ਕਨਾਲ ਖੇੱਤਰ ਤੇ ਫੈਲੀ ਹੋਈ ਹੈ। ਇਦੇ ਵਿੱਚ ੩੭ ਕਮਰੇ, ਨਾਜਮ ਦਾ ਬਲਾਕ ਅਤੇ ਇੱਕ ਵੱਡਾ ਹਾਲ ਵੀ ਹੈ। ਪੰਜਾਬ ਯੂਨੀਵਰਸਿਟੀ ਗੁਜਰਾਂਵਾਲਾ ਕੈਂਪਸ

ਗੁਜਰਾਂਵਾਲਾ ਕੈਂਪਸ ਵਿੱਚ ਥੱਲੇ ਦਿੱਤੇ ਮਹਿਕਮੇ ਹਨ।:

 • ਡਿਪਾਰਟਮਿੰਟ ਆਫ਼ ਬਿਜ਼ਨਸ ਐਡਮਨਿਸਟਰੇਸ਼ਨ
 • ਡਿਪਾਰਟਮਿੰਟ ਆਫ਼ ਕਾਮਰਸ
 • ਡਿਪਾਰਟਮਿੰਟ ਆਫ਼ ਲਾਅ
 • ਡਿਪਾਰਟਮਿੰਟ ਆਫ਼ ਇਨਫ਼ਾਰਮੀਸ਼ਨ ਟੈਕਨਾਲੋਜੀ
 • ਖ਼ਾਨਸ ਪੁਰ ਕੈਂਪਸ

ਪੜ੍ਹਾਈ[ਸੋਧੋ]

ਇਹ ਪਾਕਿਸਤਾਨ ਦੀ ਸਿਰਕੱਢਵਈਂ ਯੂਨੀਵਰਸਿਟੀ ਹੈ ਜਿੱਥੇ ਅਨਡਰਗ੍ਰੈਜੂਅੱਟ, ਐੱਮ ਐੱਸ ਸੀ ਐੱਮ ਫ਼ਿਲ ਅਤੇ ਪੀ ਐੱਚ ਡੀ ਤੱਕ ਪੜ੍ਹਾਈ ਹੁੰਦੀ ਹੈ। ਅਈਥੇ ੨੫ ਹਜ਼ਾਰ ਦੇ ਨੇੜੇ ਪੜ੍ਹਾਕੂ ਪੜ੍ਹਦੇ ਹਨ। ੧੪੭੦੦੦ ਦੇ ਨੇੜੇ ਪੜ੍ਹਾਕੂ ੪੩੪ ਰਲਦੇ ਕਾਲਜਾਂ ਵਿੱਚ ਪੜ੍ਹ ਰਹੇ ਹਨ।

ਫ਼ੈਕਲਟੀਆਂ[ਸੋਧੋ]

ਪੰਜਾਬ ਯੂਨੀਵਰਸਿਟੀ ਲਹੌਰ ਵਿੱਚ ੩੭ ਫ਼ੈਕਲਟੀਆਂ ਹਨ।

ਬਾਹਰਲੀਆਂ ਕੜੀਆਂ[ਸੋਧੋ]

ਬਾਹਰਲੇ ਜੋੜ[ਸੋਧੋ]