ਪੰਜਾਬ ਵਾਈਡ ਏਰੀਆ ਨੈਟਵਰਕ ਪਰੋਜੈਕਟ ਪਵਨ (PAWAN) ਤੇ ਇਲੈਕਟ੍ਰਾਨਿਕ-ਗਵਰਨੈਂਸ

ਵਿਕਿਪੀਡਿਆ ਤੋਂ

ਪੰਜਾਬ ਵਾਈਡ ਏਰੀਆ ਨੈਟਵਰਕ ਪਰੋਜੈਕਟ
ਪੰਜਾਬ ਵਾਈਡ ਏਰੀਆ ਨੈਟਵਰਕ ਪਰੋਜੈਕਟ

ਇਲੈਕਟ੍ਰਾਨਿਕ-ਗਵਰਨੈਂਸ ਦੀ ਸਹਾਇਤਾ ਨਾਲ ਨਾਗਰਿਕਾਂ ਦੀ ਸਹੀ ਮਾਇਨੇ ਵਿਚ ਸੇਵਾ ਹੋ ਸਕਦੀ ਹੈ, ਉਨ੍ਹਾਂ ਦੀਆਂ ਸਰਕਾਰ ਤੋਂ ਸੁਵਿਧਾਵਾਂ ਲੈਣ ਦੀਆਂ ਇੱਛਾਵਾਂ ਦੀ ਪੂਰਤੀ ਹੋ ਸਕੇਗੀ ਅਤੇ ਨਾਲ ਹੀ ਚੁਣੀ ਹੋਈ ਸਰਕਾਰ ਦੇ ਕਰਿੰਦੇ ਸਰਕਾਰੀ ਸੇਵਾਵਾਂ ਆਮ ਜਨਤਾ ਤੱਕ ਪਹੁੰਚਾਉਣ ਵਿਚ ਕਾਮਯਾਬ ਹੋ ਸਕਣਗੇ। ਜਿਸ ਵਾਅਦੇ ਦੇ ਆਧਾਰ ਤੇ ਹੀ ਉਹ ਆਪਣੇ ਚੌਣ ਖੇਤਰ ਵਿਚੋਂ ਲੋਕਪ੍ਰਿਅ ਨੇਤਾ ਬਣਕੇ ਉੱਭਰੇ ਸਨ।

ਆਮ ਜਨਤਾ, ਸਰਕਾਰ ਤੋਂ ਆਪਣੇ ਲਈ ਵਿੱਤੀ ਯੋਜਨਾਵਾਂ, ਸਿਹਤ ਸੰਭਾਲ, ਖ਼ੁਰਾਕ, ਸਾਫ਼-ਸਫ਼ਾਈ, ਰੁਜ਼ਗਾਰ, ਖਾਦ-ਪਦਾਰਥਾਂ ਦੀਆਂ ਕੀਮਤਾਂ, ਸਿੱਖਿਆ ਅਤੇ ਖੇਤੀਬਾਡ਼ੀ ਲਈ ਬੀਜਾਂ, ਖਾਦਾਂ ਅਤੇ ਦਵਾਈਆਂ ਦੀ ਉਪਲਬਧੀ ਅਤੇ ਖਰਚਿਆਂ ਬਾਰੇ ਜਾਣਕਾਰੀ ਲੈਣਾ ਚਾਹੁੰਦੀ ਹੈ। ਸੂਚਨਾ ਅਧਿਕਾਰ ਐਕਟ ਮੁਤਾਬਿਕ ਹੁਣ ਇਹ ਸੂਚਨਾ ਉਪਲਬਧ ਕਰਵਾਉਣੀ ਸਰਕਾਰ ਦੀ ਜਿੰਮੇਵਾਰੀ ਵੀ ਹੈ। ਜੋ ਕਿ ਇੰਟਰਨੈੱਟ ਦੀ ਸਹਾਇਤਾ ਨਾਲ ਆਨ-ਲਾਈਨ ਗੋਰਮਿੰਟ (ਇਲੈਕਟ੍ਰਾਨਿਕ ਗਵਰਨੈਂਸ) ਦੁਆਰਾ ਦਰੁਸਤ ਅਤੇ ਸਮੇਂ ਸਿਰ ਮਿਲਣੀ ਸੰਭਵ ਹੈ। ਤਾਂ ਕਿ ਹਰ ਇਕ ਨਾਗਰਿਕ ਇਹ ਜਾਣਕਾਰੀ ਲਈ ਸਰਕਾਰੀ ਜਾਂ ਅਰਧ-ਸਰਕਾਰੀ ਦਫਤਰਾਂ ਵਿਚ ਨਾ ਭਟਕੇ ਅਤੇ ਇਸ ਤਰ੍ਹਾਂ ਸਰਕਾਰ ਦੀ ਕਾਰ-ਗੁਜ਼ਾਰੀ ਦਾ ਮੁਲਾਂਕਣ ਵੀ ਕਰ ਸਕੇ।

  • ਇਲੈਕਟ੍ਰਾਨਿਕ ਗਵਰਨੈਂਸ ਦੀ ਸੁਵਿਧਾ ਨਾਲ ਪੰਚਾਇਤਾਂ ਅਤੇ ਸਥਾਨਕ ਕੌਂਸਲਾਂ ਸਰਕਾਰੀ ਪੱਤਰ ਵਿਹਾਰ ਵੇਰਵਾ, ਘੋਸ਼ਨਾਵਾਂ, ਸਡ਼ਕਾਂ, ਗਲੀਆਂ, ਡਰੇਨਾਂ ਅਤੇ ਬੁਨਿਆਦੀ ਢਾਂਚੇ ਲਈ ਮੰਜੂਰ ਹੋਈਆਂ ਗ੍ਰਾਂਟਾਂ ਦਾ ਲੇਖਾ-ਜੋਖਾ ਰੱਖ ਸਕਦੀਆਂ ਹਨ।
  • ਕਿਰਸਾਨ ਆਪਣੀ ਫਸਲਾਂ ਦੀ ਵੇਚ-ਮੁੱਲ ਤੇ ਨਿਗਾਹ ਰੱਖ ਸਕਦੇ ਹਨ
  • ਬੇ-ਰੁਜ਼ਗਾਰ, ਰੁਜ਼ਗਾਰ ਲੱਭ ਕੇ ਆਨ-ਲਾਈਨ ਅਰਜੀਆਂ ਭੇਜ ਸਕਦੇ ਹਨ
  • ਅਧਿਆਪਕ ਵਿਦਿਆਰਥੀਆਂ ਲਈ ਪਾਠ ਤਿਆਰ ਕਰ ਸਕਦੇ ਹਨ ਅਤੇ ਵਿਦਿਆਰਥੀ ਇਨ੍ਹਾਂ ਦਾ ਅਭਿਆਸ ਕਰਕੇ ਰਿਪੋਰਟ ਤਿਆਰ ਕਰ ਸਕਦੇ ਹਨ
  • ਇਸ ਸੁਵਿਧਾ ਨਾਲ ਰਾਜ ਸਰਕਾਰਾਂ ਦੇ ਨੁੰਮਾਇੰਦੇ ਇਨ੍ਹਾਂ ਨਾਲ ਸੰਬਧਤ ਮਸਲਿਆਂ ਤੇ ਉੱਚ ਅਧਿਕਾਰੀਆਂ ਨਾਲ ਸਲਾਹ-ਮਸ਼ਵਰਾ ਅਤੇ ਸ਼ਿਕਾਇਤਾਂ ਦਾ ਛੇਤੀ ਨਿਪਟਾਰਾ ਕਰਨ ਲਈ ਆਨ-ਲਾਈਨ ਸੰਪਰਕ ਕਰ ਸਕਦੇ ਹਨ।

ਰਾਜ ਸਰਕਾਰਾਂ ਇਲੈਕਟ੍ਰਾਨਿਕ ਗਵਰਨੈਂਸ ਰਾਹੀਂ ਦਿੱਤੀਆਂ ਗਈਆਂ ਸੁਵਿਧਾਵਾਂ ਵਿਚ ਲਿਆਂਦੇ ਗਏ ਸੁਧਾਰਾਂ ਬਾਰੇ ਸਮੇਂ-ਸਮੇਂ ਸਿਰ ਬਿਆਨ ਕਰਦੀਆਂ ਹਨ। ਰੋਜ਼ਾਨਾ ਅਖ਼ਬਾਰਾਂ ਰਾਹੀਂ ਆਮ ਜਨਤਾ ਨੂੰ ਇੰਟਰਨੈੱਟ ਦੀ ਵਰਤੋਂ ਕਰਕੇ ਈ-ਗੋਰਮਿੰਟ ਸੇਵਾਵਾਂ ਲੈਣ ਲਈ ਉਤਸਾਹਿਤ ਕੀਤਾ ਜਾਂਦਾ ਹੈ। ਇਸ ਕਾਰਜ ਵਿਚ ਤੇਜੀ ਲਿਆਉਣ ਲਈ ਪ੍ਰਧਾਨ ਮੰਤਰੀ ਵਲੋਂ ਭਾਰਤ ਨਿਰਮਾਣ ਯੋਜਨਾ ਅਧੀਨ ਵੱਖਰਾ ਵਿੱਤੀ ਪ੍ਰਬੰਧ ਕੀਤਾ ਹੋਇਆ ਹੈ। ਭਾਰਤ ਸਰਕਾਰ ਨੇ ਇੰਟਰਨੈੱਟ ਦੀ ਵਰਤੋਂ ਲਈ ਟੈਲੀਫੋਨ ਦੀਆਂ ਦਰਾਂ ਵਿਚ ਭਾਰੀ ਕਟੌਤੀ ਕਰ ਕੇ ਇਸ ਦੇ ਵਰਤੋਂਕਾਰਾਂ ਦੀ ਗਿਣਤੀ ਵਿਚ ਵਾਧਾ ਕਰਨ ਅਤੇ ਇਲੈਕਟ੍ਰਾਨਿਕ ਤੀਬਰਤਾ ਵਧਾਉਣ ਵਿਚ ਵੱਡਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਸ ਸਦਕਾ ਆਮ ਜਨਤਾ ਵਿਚ ਕੰਪਿਊਟਰ ਦੀ ਵਰਤੋਂ ਤੋਂ ਗੁਰੇਜ਼ ਘਟਿਆ ਹੈ ਅਤੇ ਕੰਪਿਊਟਰ ਦੀ ਲੋਕਪ੍ਰਿਯਤਾ ਵੀ ਵਧੀ ਹੈ। ਕੰਪਿਊਟਰ ਅਤੇ ਇੰਟਰਨੈੱਟ ਦੇ ਵਰਤੋਂਕਾਰਾਂ ਦੀ ਪ੍ਰਤੀਸ਼ਤਤਾ ਵਿਚ ਖ਼ਾਸੇ ਵਾਧੇ ਦੀ ਲੋਡ਼ ਹੈ। ਪਰ ਇਹ ਤਾਂ ਹੀ ਮੁਮਕਿਨ ਹੈ ਜੇਕਰ ਅਸੀਂ ਕੰਪਿਊਟਰ ਦੇ ਵਾਤਾਵਰਨ ਵਿਚ ਕੰਮ ਕਰਨ ਦੇ ਆਦੀ ਹੋ ਜਾਈਏ। ਜਿਸ ਨਾਲ ਇਲੈਕਟ੍ਰਾਨਿਕ ਗਵਰਨੈਂਸ ਸੇਵਾਵਾਂ ਦੀ ਵਰਤੋਂ ਤੇਜੀ ਨਾਲ ਹੋ ਸਕੇਗੀ ਅਤੇ ਸਰਕਾਰ ਵਲੋਂ ਇਸ ਦਿਸ਼ਾ ਵਿਚ ਕੀਤੇ ਗਏ ਉੱਦਮਾਂ ਦਾ ਲਾਭ ਪ੍ਰਾਪਤ ਕੀਤਾ ਜਾ ਸਕੇਗਾ।

[ਸੋਧ] ਸੁਵਿਧਾ ਇਕ ਪੋਰਟਲ

ਭਾਰਤ ਦੀ ਪੰਜਾਬ ਸਰਕਾਰ ਨੇ ਆਪਣੀ ਪਹਿਲੀ ਸੁਵਿਧਾ ਪੋਰਟਲ ਨੜਾਂ ਸ਼ਹਿਰ ਵਿਖੇ ਸ਼ੁਰੂ ਕਰ ਦਿਤੀ ਹੈ।ਇਥੇ ਆਪਣੇ ਟੋਕਨ ਨੰਬਰ ਰਾਹੀਂ ਸਰਕਾਰ ਨੂੰ ਦਿਤੀਆਂ ਹੋਈਆਂ ਅਰਜ਼ੀਆਂ ਬਾਰੇ ਜਾਣਕਾਰੀ ਲਗੇ ਹੋਏ ਕੀਓਸਕ ਤੌਂ ਲੀਥੀ ਜਾ ਸਕਦੀ ਹੈ।ਇਹ ਜਾਣਕਾਰੀ ਟੋਕਨ ਨੰਬਰ ਪਤਾ ਹੋਣ ਤੇ ਈੰਟਰਨੈਟ ਦੀ ਸਾਈਟ ਤੌਂ ਵੀ ਲੀਤੀ ਜਾ ਸਕਦੀ ਹੈ।

Many of the above applications are either implemented independently or integrated with SUWIDHA through LAN. It may be ensured that all above applications are implemented on LAN and integrated with SUWIDHA. 5 Technology Used Microsoft Platform 5.1 Operating System Window 2003 Server for Server and Window XP Professional for Clients 5.2 Front-end Visual Basic 6.0, Crystal Reports 7.0 5.3 RDBMS SQL SERVER 2000 5.4 Type of Architecture 3 Tier Client/ Server 5.5 Language English 5.6 Number of PCs used in Project Minimum 5 for DC office and Minimum 3 for SDM office 5.7 LAN Status LAN is established in all the districts for the implementation of SUWIDHA 5.8 Number of PC connected to LAN All 6 Home Page http://suwidha.nic.in 7 Suwidha Ranking & Scaling parameters: Suwidha has been Ranked # 1 at National Level by IT consultancy company M/S Skoch Consultancy Services Pvt. Ltd, Gurgoan as best Citizen Services Centric project as per

ਮੂਲ ਲੇਖਕ ਸਵਤੰਤਰ ਸਿੰਘ ਖੁਰਮੀ ਦੇ http://sawtantar.googlepages.com/home ਤੌਂ ਲੀਤੇ ਲੇਖ 'ਸਰਵ-ਵਿਆਪੀ ਇੰਟਰਨੈੱਟ'ਤੌਂ ਰੂਪਾਂਤਰਿਤ