ਪੰਜਾਬ (ਬਰਤਾਨਵੀ ਭਾਰਤ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਫ਼ੌਜ ਦਾ ਨਿਸ਼ਾਨ
੧੯੦੯ ਦਾ ਪੰਜਾਬ (ਬਰਤਾਨਵੀ ਭਾਰਤ)

ਪੰਜਾਬ (ਜਾਂ ਬਰਤਾਨਵੀ ਪੰਜਾਬ; ਅੰਗਰੇਜ਼ੀ: British Punjab; ੧੮੪੯–੧੯੪੭) ਬਰਤਾਨਵੀ ਭਾਰਤ ਦਾ ਇਕ ਸੂਬਾ ਸੀ ਅਤੇ ਬਰਤਾਨਵੀ ਰਾਜ ਵਿਚ ਪੈਂਦੇ ਭਾਰਤੀ ਉਪ-ਮਹਾਂਦੀਪ ਦੇ ਆਖ਼ਰੀ ਇਲਾਕਿਆਂ ਵਿਚੋਂ ਇਕ ਸੀ। ੧੯੪੭ ਵਿਚ ਬਰਤਾਨਵੀ ਜਾਂ ਅੰਗਰੇਜ਼ੀ ਰਾਜ ਦੇ ਖ਼ਾਤਮੇ ਨਾਲ਼ ਇਹ ਦੋ ਹਿੱਸਿਆਂ, ਲਹਿੰਦੇ ਪੰਜਾਬ (ਪਾਕਿਸਤਾਨ) ਅਤੇ ਚੜ੍ਹਦੇ ਪੰਜਾਬ (ਭਾਰਤ), ਵਿਚ ਵੰਡਿਆ ਗਿਆ। ਇਸ ਵਿਚ ਇਹ ਇਲਾਕੇ ਸ਼ਾਮਲ ਸਨ:

ਹੁਣ ਭਾਰਤ ਵਿਚ

ਹੁਣ ਪਾਕਿਸਤਾਨ ਵਿਚ

  • ਲਹਿੰਦਾ ਜਾਂ ਪੱਛਮੀ ਪੰਜਾਬ
  • ਇਸਲਾਮਾਬਾਦ ਰਾਜਧਾਨੀ ਇਲਾਕਾ
  • ਖ਼ੈਬਰ ਪੁਖਤੁੰਖ਼ਵਾ

ਨਿਰੁਕਤੀ[ਸੋਧੋ]

ਪੰਜਾਬ ਫ਼ਾਰਸੀ ਬੋਲੀ ਦੇ ਦੋ ਸ਼ਬਦਾਂ, ਪੰਜ ਅਤੇ ਆਬ ਤੋਂ ਮਿਲ ਕੇ ਬਣਿਆ ਹੈ ਜਿੰਨ੍ਹਾਂ ਦੇ ਤਰਤੀਬਵਾਰ ਮਤਲਬ ਹਨ, ੫ ਅਤੇ ਪਾਣੀ। ਮਤਲਬ ਇੱਥੇ ਵਗਦੇ ਪੰਜ ਦਰਿਆ, ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ ਜਿਹੜੇ ਕਿ ਸਿੰਧ ਦਰਿਆ ਦੇ ਸਹਾਇਕ ਦਰਿਆ ਹਨ।

ਇਤਿਹਾਸ[ਸੋਧੋ]

੨੧ ਫ਼ਰਵਰੀ ੧੮੪੯ ਨੂੰ ਗੁਜਰਾਤ ਦੀ ਲੜਾਈ ਵਿਚ ਸਿੱਖਾਂ ਨੂੰ ਹਰਾਉਣ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬ ’ਤੇ ਕਬਜ਼ਾ ਕਰ ਲਿਆ ਅਤੇ ੮ ਅਪ੍ਰੈਲ ੧੮੪੯ ਨੂੰ ਇਸਨੂੰ ਅੰਗਰੇਜ਼ੀ ਰਾਜ ਵਿਚ ਸ਼ਾਮਲ ਕਰ ਲਿਆ।[੧][੨]

੧੯੦੧ ਵਿਚ ਦਰਿਆ ਸਿੰਧ ਤੋਂ ਪਰ੍ਹੇ ਦੇ ਸਰਹੱਦੀ ਇਲਾਕੇ ਨੂੰ ਪੰਜਾਬ ਤੋਂ ਵੱਖ ਕਰ ਕੇ ਇਕ ਵੱਖਰਾ ਸੂਬਾ, ਉੱਤਰ-ਪੱਛਮੀ ਸਰਹੱਦੀ ਸੂਬਾ ਬਣਾ ਦਿੱਤਾ ਗਿਆ।

ਹਵਾਲੇ

  1. ਨਿੱਝਰ, ਬੀ.ਐੱਸ. (੧੯੭੪). Punjab Under The British Rule 1849-1947. ਕੇ.ਬੀ. ਪਬਲੀਕੇਸ਼ਨਜ਼, ਨਵੀਂ ਦਿੱਲੀ, ੮੦. 
  2. "Sikh Empire". ChiefaCoins.com. http://www.chiefacoins.com/Database/Countries/Sikh_Empire.htm. Retrieved on ਨਵੰਬਰ ੪, ੨੦੧੨.