ਪੰਜਾਬ, ਭਾਰਤ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
(ਪੰਜਾਬ (ਭਾਰਤ) ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਪੰਜਾਬ
ਭਾਰਤ ਵਿੱਚ ਸੂਬਾ
ਚੋਟੀ ਤੱਕ ਦਾਅ: ਹਰਿਮੰਦਰ ਸਾਹਿਬ, ਕ਼ਿਲਾ ਮੁਬਾਰਕ, ਗਾਂਧੀ ਭਾਵਾਂ, ਵਗਾਹ ਬਾਰਡਰ, ਜਲ੍ਹਿਆਂਵਾਲਾ ਬਾਗ਼

Seal
ਭਾਰਤ ਵਿੱਚ ਪੰਜਾਬ ਦੀ ਸਥਿਤੀ
ਪੰਜਾਬ ਦੀ ਦਾ ਨਕਸ਼ਾ
ਦੇਸ਼ ਭਾਰਤ
ਸਥਾਪਿਤ ੧੯੬੬-੧੧-੦੧
ਰਾਜਧਾਨੀ ਚੰਡੀਗੜ੍ਹ
ਸਭ ਤੋਂ ਵੱਡਾ ਸ਼ਹਿਰ ਲੁਧਿਆਣਾ
ਜ਼ਿਲ੍ਹੇ ੨੨
ਸਰਕਾਰ
 • ਗਵਰਨਰ ਸ਼ਿਵਰਾਜ ਪਾਟਿਲ
 • ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (SAD)
 • ਪ੍ਰਧਾਨ ਮੰਤਰੀ ਮਨਮੋਹਨ ਸਿੰਘ
 • ਵਿਧਾਨ ਸਭਾ ੧੧੭ ਸੰਸਦੀ
 • ਸੰਸਦੀ ਹਲਕੇ ੧੩
ਆਬਾਦੀ (੨੦੧੧)
 • ਕੁੱਲ ੨,੭੭,੦੪,੨੩੬
 • ਘਣਤਾ ./ਕਿ.ਮੀ. (./ਵਰਗ ਮੀਲ)
ਟਾਈਮ ਜ਼ੋਨ ਭਾਰਤੀ ਮਿਆਰੀ ਸਮਾਂ (UTC+੫:੩੦)

ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ, ਜੋ ਵੱਡੇ ਪੰਜਾਬ ਖੇਤ‍ਰ ਦਾ ਇਕ ਭਾਗ ਹੈ। ਇਸਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਇਸਦੀ ਸਰਹੱਦ ਉੱਤਰ ਵਿੱਚ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣੇ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਇਸਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਮੋਹਾਲੀ ਅਤੇ ਪਟਿਆਲਾ ਹਨ ਅਤੇ ਰਾਜਧਾਨੀ ਚੰਡੀਗੜ੍ਹ ਹੈ।

Punjab Montage India.PNG

1947 ਦੀ ਭਾਰਤ-ਵੰਡ ਤੋਂ ਬਾਅਦ ਬਰਤਾਨਵੀ ਭਾਰਤ ਦੇ ਪੰਜਾਬ ਸੂਬੇ ਨੂੰ ਭਾਰਤ ਅਤੇ ਪਾਕਿਸਤਾਨ ਦਰਮਿਆਨ ਵੰਡ ਦਿੱਤਾ ਗਿਆ ਸੀ। 1966 ਵਿੱਚ ਭਾਰਤੀ ਪੰਜਾਬ ਦੀ ਮੁੜ ਵੰਡ ਹੋਈ ਅਤੇ ਨਤੀਜੇ ਵਜੋਂ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਹੋਂਦ ਵਿੱਚ ਆਏ ਅਤੇ ਪੰਜਾਬ ਦਾ ਮੌਜੂਦਾ ਰਾਜ ਬਣਿਆ। ਇਹ ਭਾਰਤ ਦਾ ਇਕੱਲਾ ਸੂਬਾ ਹੈ ਜਿੱਥੇ ਸਿੱਖ ਬਹੁਮਤ ਵਿੱਚ ਹਨ।

ਯੂਨਾਨੀ ਲੋਕ ਪੰਜਾਬ ਨੂੰ ਪੈਂਟਾਪੋਟਾਮਿਆ ਨਾਂ ਨਾਲ ਜਾਣਦੇ ਸਨ ਜੋ ਕਿ ਪੰਜ ਇਕੱਠੇ ਹੁੰਦੇ ਦਰਿਆਵਾਂ ਦਾ ਅੰਦਰੂਨੀ ਡੈਲਟਾ ਹੈ। ਪਾਰਸੀਆਂ ਦੇ ਪਵਿੱਤਰ ਗ੍ਰੰਥ ਅਵੈਸਟਾ ਵਿੱਚ ਪੰਜਾਬ ਖੇਤਰ ਨੂੰ ਪੁਰਾਤਨ ਹਪਤਾ ਹੇਂਦੂ ਜਾਂ ਸਪਤ-ਸਿੰਧੂ (ਸੱਤ ਦਰਿਆਵਾਂ ਦੀ ਧਰਤੀ) ਨਾਲ ਜੋੜਿਆ ਜਾਂਦਾ ਹੈ। ਬਰਤਾਨਵੀ ਲੋਕ ਇਸ ਨੂੰ "ਸਾਡਾ ਪ੍ਰਸ਼ੀਆ" ਕਹਿ ਕੇ ਬੁਲਾਉਂਦੇ ਸਨ। ਇਤਿਹਾਸਕ ਤੌਰ ਤੇ ਪੰਜਾਬ ਯੂਨਾਨੀਆਂ, ਮੱਧ ਏਸ਼ੀਆਈਆਂ, ਅਫ਼ਗਾਨੀਆਂ ਅਤੇ ਇਰਾਨੀਆਂ ਲਈ ਭਾਰਤੀ ਉਪ-ਮਹਾਂਦੀਪ ਦਾ ਪ੍ਰਵੇਸ਼-ਦੁਆਰ ਰਿਹਾ ਹੈ।

ਖੇਤੀਬਾੜੀ ਪੰਜਾਬ ਦਾ ਸਭ ਤੋਂ ਵੱਡਾ ਉਦਯੋਗ ਹੈ; ਇਹ ਭਾਰਤ ਦਾ ਸਭ ਤੋਂ ਵੱਡਾ ਕਣਕ ਉਤਪਾਦਕ ਹੈ। ਹੋਰ ਪ੍ਰਮੁੱਖ ਉਦਯੋਗ ਹਨ: ਵਿਗਿਆਨਕ ਸਾਜ਼ਾਂ, ਖੇਤੀਬਾੜੀ, ਖੇਡ ਅਤੇ ਬਿਜਲੀ ਸੰਬੰਧੀ ਮਾਲ, ਸਿਲਾਈ ਮਸ਼ੀਨਾਂ, ਮਸ਼ੀਨ ਸੰਦਾਂ, ਸਟਾਰਚ, ਸਾਈਕਲਾਂ, ਖਾਦਾਂ ਆਦਿ ਦਾ ਨਿਰਮਾਣ, ਵਿੱਤੀ ਰੁਜ਼ਗਾਰ, ਸੈਰ-ਸਪਾਟਾ ਅਤੇ ਦਿਉਦਾਰ ਦੇ ਤੇਲ ਅਤੇ ਖੰਡ ਦਾ ਉਤਪਾਦਨ। ਪੰਜਾਬ ਵਿੱਚ ਭਾਰਤ ਵਿੱਚੋਂ ਸਭ ਤੋਂ ਵੱਧ ਇਸਪਾਤ ਦੇ ਰਿੜ੍ਹਵੀਆਂ ਮਿੱਲਾਂ ਦੇ ਕਾਰਖਾਨੇ ਹਨ ਜੋ ਕਿ ਫ਼ਤਹਿਗੜ੍ਹ ਸਾਹਿਬ ਜਿਲੇ ਦੀ ਇਸਪਾਤ ਨਗਰੀ ਮੰਡੀ ਗੋਬਿੰਦਗੜ੍ਹ ਵਿਖੇ ਹਨ।

ਸ਼ਬਦ ਉਤਪਤੀ[ਸੋਧੋ]

ਪੰਜਾਬ ਫ਼ਾਰਸੀ ਭਾਸ਼ਾ ਦੇ ਦੋ ਸ਼ਬਦਾਂ 'ਪੰਜ' (پنج ਜੋ ਸੰਸਕ੍ਰਿਤ 'पंच' ਤੋਂ ਆਇਆ ਹੈ) ਅਤੇ 'ਆਬ' (آب‎ ਜੋ ਸੰਸਕ੍ਰਿਤ 'आप्' ਤੋਂ ਆਇਆ ਹੈ) ਦਾ ਮੇਲ ਹੈ ਜਿਸਦਾ ਮਤਲਬ ਹੈ ਪੰਜ ਪਾਣੀ ਅਤੇ ਜਿਸਦਾ ਸ਼ਾਬਦਿਕ ਅਰਥ ਹੈ ਪੰਜ ਦਰਿਆਵਾਂ ਦੀ ਧਰਤੀ। ਇਹ ਪੰਜ ਦਰਿਆ ਹਨ :ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ

ਭੂਗੋਲ[ਸੋਧੋ]

ਪੰਜਾਬ ਉੱਤਰ-ਪੱਛਮੀ ਭਾਰਤ ਵਿੱਚ ਸਥਿੱਤ ਹੈ ਜਿਸਦਾ ਖੇਤਰਫ਼ਲ ੫੦,੩੬੨ ਵਰਗ ਕਿ. ਮੀ. ਹੈ।ਪੰਜਾਬ ਅਕਸ਼ਾਂਸ਼ (latitudes) ੨੯.੩੦° ਤੋਂ ੩੨.੩੨° ਉੱਤਰ ਅਤੇ ਰੇਖਾਂਸ਼ (longitudes) ੭੩.੫੫° ਤੋਂ ੭੬.੫੦° ਪੂਰਬ ਵਿਚਕਾਰ ਫੈਲਿਆ ਹੋਇਆ ਹੈ।[੧] ਪੰਜਾਬ ਦੀ ਸਰਹੱਦ ਉੱਤਰ ਵਿੱਚ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ।

ਇਤਹਾਸ[ਸੋਧੋ]

ਮਹਾਂਭਾਰਤ ਸਮਾਂ ਦੇ ਦੌਰਾਨ ਪੰਜਾਬ ਪਂਚਨਾਨਦਾ ਦੇ ਰੂਪ ਵਿੱਚ ਜਾਣਿਆ ਜਾਂਦਾ ਸੀ[੨][੩]. ਹੜਾਪਾ (ਇਸ ਸਮੇਂ ਪੰਜਾਬ, ਪਾਕਿਸਤਾਨ) ਜਿਹੇ ਸ਼ਹਿਰਾਂ ਦੇ ਕਾਰਾਨ ਸਿੱਧੂ ਘਾਟੀ ਸਭਿਅਤਾ ਪੰਜਾਬ ਖੇਤਰ ਦੇ ਕਾਫੀ ਹਿਸੈ ਚ ਫੈਲੀ ਹੋਈ ਸੀ। ਵੈਦਿਕ ਸਭਿਅਤਾ ਸਰਸਵਤੀ ਦੇ ਕਿਨਾਰੇ ਲੱਗਪਗ ਪੰਜਾਬ ਸਹਿਤ ਪੁਰੈ ਉੱਤਰੀ ਭਾਰਤ ਚ ਫੈਲੀ ਹੋਈ ਸੀ। ਇਸ ਸੱਭਿਅਤਾ ਨੇ ਭਾਰਤੀ ਉਪਮਹਾਦੀਪ ਵਿੱਚ ਆੳਣ ਵਾਲੀਆਂ ਸੰਸਕ੍ਰਿਤੀਆਂ ਤੇ ਕਾਫ਼ੀ ਪ੍ਰਭਾਵ ਪਾਇਆ। ਪੰਜਾਬ ਗਾਂਧਾਰ, ਮਹਾਜਨਪਦ, ਨੰਨਦ, ਮੌਰਿਆ, ਸੰਨਗ, ਕੁਸ਼ਾਣ, ਗੁਪਤ ਖ਼ਾਨਦਾਨ,ਪਲਾਸ, ਗੁੱਜਰ-ਪਰਾਤੀਹਾਰਾਸ ਅਤੇ ਹਿੰਦੂ ਸ਼ਾਹੀਸ ਸਹਿਤ ਮਹਾਨ ਪ੍ਰਚੀਨ ਸਾਮਰਾਜ ਦਾ ਹਿੱਸਾ ਸੀ। ਮਹਾਨ ਸਿਕੰਦਰ ਦੇ ਅਨਵੇਸ਼ਣ ਦੇ ਦੂਰ ਪੂਰਵੀ ਸੀਮਾ ਸਿੱਧੂ ਨਦੀ ਦੇ ਕੰਡੇ ਸੀ। ਖੇਤੀਬਾੜੀ ਨਿਖਰੀ ਅਤੇ ਵਪਾਰਕ ਸ਼ਹਿਰਾਂ (ਜਿਵੇਂ ਜਲੰਧਰ ਅਤੇ ਲੁਧਿਆਨਾ) ਦੀ ਸੰਪਤੀ ਵਿੱਚ ਵਾਧਾ ਹੋਇਆ।

ਆਪਣੇ ਭੁਗੋਲਿਕ ਸਥਾਨ ਦੇ ਕਾਰਨ, ਪੰਜਾਬ ਦਾ ਖੇਤਰ ਪੱਛਮ ਅਤੇ ਪੂਰਵ ਵਲੋਂ ਲਗਾਤਾਰ ਹਮਲੇ ਅਤੇ ਪ੍ਰਭਾਵ ਦੇ ਤਹਿਤ ਆਇਆ। ਪੰਜਾਬ ਨੂੰ ਫਾਰਸੀਆਂ, ਯੂਨਾਨੀ, ਸਕਾਈਥਿਅਣ, ਤੁਰਕ, ਅਤੇ ਅਫਗਾਨੀਆਂ ਦੁਆਰਾ ਹੱਮਲਿਆਂ ਦਾ ਸਾਹਮਣਾ ਕਰਣਾ ਪਿਆ। ਇਸ ਦੀ ਵਜਾਹ ਨਾਲ ਪੰਜਾਬ ਨੇ ਕਈ ਸੌ ਸਾਲ ਕੌੜਾ ਰਕਤਪਾਤ ਦਾ ਸਾਹਮਣਾ ਕੀਤਾ। ਇਸਦੀ ਵਿਰਾਸਤ ਇੱਕ ਅਨੂਠੀ ਸੰਸਕ੍ਰਿਤੀ ਹੈ ਜੋ ਹਿੰਦੂ, ਬੋਧੀ, ਫਾਰਸੀ/ਪਾਰਸੀ, ਮੱਧ ਏਸ਼ੀਆਈ, ਇਸਲਾਮੀ, ਅਫਗਾਨ, ਸਿੱਖ, ਅਤੇ ਬਰਤਾਨਵੀ ਤੱਤਾਂ ਨੂੰ ਜੋੜਦੀ ਹੈ।

ਪਾਕਿਸਤਾਨ ਵਿੱਚ ਤੱਕਸ਼ਿਲਾ ਸ਼ਹਿਰ ਭਰਤ(ਰਾਮ ਦਾ ਭਰਾ) ਦੇ ਪੁੱਤਰ ਤਕਸ਼ ਦੁਆਰਾ ਸਥਾਪਤ ਕੀਤਾ ਗਿਆ ਸੀ। ਇੱਥੇ ਦੁਨੀਆ ਦੀ ਸਭਤੋਂ ਪੁੱਰਾਨੀ ਯੂਨੀਵਰਸਿਟੀ, ਤੱਕਸ਼ਿਲਾ ਯੂਨੀਵਰਸਿਟੀ ਸੀ, ਜਿਸਦਾ ਇੱਕ ਅਧਿਆਪਕ ਮਹਾਨ ਵੈਦਿਕ ਵਿਚਾਰਕ ਅਤੇ ਰਾਜਨੀਤੀਕ ਚਾਣਕਯ ਸੀ। ਤੱਕਸ਼ਿਲਾ ਮੌਰਿਆ ਸਾਮਰਾਜ ਦੇ ਦੌਰਾਨ ਵਿਧੀਆ ਅਤੇ ਬੌਧਿਕ ਚਰਚਾ ਦਾ ਬਹੁਤ ਵੱਡਾ ਕੇਂਦਰ ਸੀ। ਹੁਣ ਇਹ ਸੰਯੁਕਤ ਰਾਸ਼ਟਰ ਦੀ ਇੱਕ ਸੰਸਾਰ ਵਿਰਾਸਤ ਥਾਂ ਹੈ।

ਪੰਜਾਬ ਅਤੇ ਕਈ ਫਾਰਸੀ ਸਾਮਰਾਜਾਂ ਦੇ ਵਿੱਚ ਸੰਪਰਕ ਦਾ ੳਹ ਸਮਾਂ ਵਿਸ਼ੇਸ਼ ਮਹੱਤਵ ਰੱਖਦਾ ਹੈ ਜਦੋਂ ਇਸਦੇ ਕੁੱਝ ਹਿਸੇ ਜਾਂ ਤਾਂ ਸਾਮਰਾਜ ਦੇ ਨਾਲ ਹੀ ਏਕੀਕ੍ਰਿਤ ਹੋ ਗਏ ਜਾਂ ਫਾਰਸੀ ਰਾਜੇ ਨੂੰ ਟੈਕਸਾਂ ਦਾ ਭੁਗਤਾਨ ਬੱਦਲੇ ਅਜ਼ਾਦ ਖੇਤਰ ਬਣੇ ਰਹੇ। ਆੳਣ ਵਾਲੀਆਂ ਸਦੀਆਂ ਵਿੱਚ, ਜਦੋਂ ਫਾਰਸੀ ਮੁਗਲ ਸਰਕਾਰ ਦੀ ਭਾਸ਼ਾ ਬਨ ਗਈ, ਫਾਰਸੀ ਵਾਸਤੁਕਲਾ, ਕਵਿਤਾ, ਕਲਾ ਅਤੇ ਸੰਗੀਤ, ਖੇਤਰ ਦੀ ਸੰਸਕ੍ਰਿਤੀ ਦਾ ਇੱਕ ਅਨਿੱਖੜਵਾਂ ਹਿੱਸਾ ਸਨ। ਮੱਧ 19ਵੀ ਸਦੀ ਚ ਅੰਗਰੇਜਾਂ ਦੇ ਆਉਣ ਤੱਕ ਪੰਜਾਬ ਦੀ ਆਧਿਕਾਰਿਕ ਭਾਸ਼ਾ ਫਾਰਸੀ ਸੀ, ਜਦੋਂ ਇਹ ਅੰਤ ਵਿੱਚ ਖ਼ਤਮ ਕਰ ਦਿਤੀ ਗਈ ਅਤੇ ਪ੍ਰਬੰਧਕੀ ਭਾਸ਼ਾ ਉਰਦੂ ਵਿੱਚ ਬਦਲ ਦਿਤੀ ਗਈ।

ਪ੍ਰਾਚੀਨ ਪੰਜਾਬ ਦੀ ਕਹਾਣੀ[ਸੋਧੋ]

ਪ੍ਰਾਚੀਨ ਪੰਜਾਬ ਦੀਆਂ ਭੂਗੋਲਿਕ ਹੱਦਾਂ ਤੇ ਸਰਹੱਦਾਂ ਦੋ ਦਰਿਆਵਾਂ ਨਾਲ ਚੱਲਦੀਆਂ ਆਈਆਂ ਹਨ: ਪੂਰਬ (ਚੜ੍ਹਦੇ) ਵੱਲ ਜਮਨਾ ਅਤੇ ਪੱਛਮ (ਲਹਿੰਦੇ) ਵੱਲ ਸਿੰਧ ਦਰਿਆ। ਸਾਂਝੇ ਪੰਜਾਬ ਦੀ ਹੱਦਬੰਦੀ ਤੈਅ ਕਰਨ ਵਾਲੇ ਇਨ੍ਹਾਂ ਦੋ ਦਰਿਆਵਾਂ ਦਰਮਿਆਨ ਪੰਜ ਦਰਿਆ ਵਹਿੰਦੇ ਹਨ।

 1. ਜੇਹਲਮ
 2. ਝਨਾਂ
 3. ਰਾਵੀ
 4. ਬਿਆਸ
 5. ਸਤਲੁਜ

ਸਪਤ-ਸਿੰਧੂ[ਸੋਧੋ]

ਸੱਤਾਂ ਦਰਿਆਵਾਂ ਦੀ ਇਹ ਧਰਤੀ ਸਪਤ-ਸਿੰਧੂ ਕਹਾਉਂਦੀ ਸੀ। ਸਮੇਂ ਦੇ ਫੇਰ ਨਾਲ ਇਹ ਵਿਸ਼ਾਲ ਸੂਬਾ ਪੰਜ-ਨਦੀਆਂ ਵਿੱਚ ਸਿਮਟ ਕੇ ਪੰਜ-ਨਦ ਅਖਵਾਇਆ, ਜੋ ਮੁਸਲਮਾਨਾਂ ਦੀ ਆਮਦ ਤੋਂ ਬਾਅਦ ‘ਪੰਜ-ਆਬ’ ਬਣ ਗਿਆ। ਸੰਨ 1947 ਈਸਵੀ ਵਿੱਚ ਇਹ ਢਾਈ- ਢਾਈ ਨਦੀਆਂ ਵਿੱਚ ਵੰਡਿਆ ਗਿਆ। ਲਹਿੰਦੇ ਪੰਜਾਬ ਦੀ ਜਲਧਾਰਾ ਹਿੱਸੇ ਸਿਆਲਕੋਟ, ਲਾਹੌਰ ਤੇ ਮਿੰਟਗੁਮਰੀ ਦੇ ਜ਼ਿਲ੍ਹੇ ਅਤੇ ਬਹਾਵਲਪੁਰ ਦੀ ਰਿਆਸਤ ਆ ਗਏ। ਪੰਜਾਬ ਦੇ ਲੋਕ-ਗੀਤਾਂ ਵਿੱਚ ਬੋਲਦੀ ਅਤੇ ਅਜ਼ੀਮ ਸ਼ਹਾਦਤਾਂ ਨਾਲ ਜੁੜੀ [ਰਾਵੀ] ਵੀ ਵੰਡੀ ਗਈ।

ਪੰਜਾਬ ਦੀਆਂ ਪੰਜ ਡਵੀਜ਼ਨਾਂ[ਸੋਧੋ]

ਬਟਵਾਰੇ ਵੇਲੇ ਪੰਜਾਬ ਦੀਆਂ ਪੰਜ ਡਵੀਜ਼ਨਾਂ ਅਤੇ ਉੱਣਤੀ ਜ਼ਿਲ੍ਹੇ ਸਨ।

 1. ਅੰਬਾਲਾ ਡਵੀਜ਼ਨ ਵਿੱਚ ਗੁੜਗਾਉਂ, ਰੋਹਤਕ, ਕਰਨਾਲ, ਹਿਸਾਰ, ਸ਼ਿਮਲਾ ਅਤੇ ਅੰਬਾਲਾ ਸ਼ਾਮਲ ਸਨ। #ਜਲੰਧਰ ਵਿੱਚ ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਫ਼ਿਰੋਜ਼ਪੁਰ ਅਤੇ ਕਾਂਗੜਾ ਆਉਂਦੇ ਸਨ।
 2. ਲਾਹੌਰ ਡਵੀਜ਼ਨ ਵਿੱਚ ਲਾਹੌਰ, ਗੁਜਰਾਂਵਾਲਾ, ਸ਼ੇਖੂਪੁਰਾ, ਸਿਆਲਕੋਟ, ਗੁਰਦਾਸਪੁਰ ਅਤੇ ਅੰਮ੍ਰਿਤਸਰ ਛੇ ਜ਼ਿਲ੍ਹੇ ਆਉਂਦੇ ਸਨ।
 3. ਰਾਵਲਪਿੰਡੀ ਵਿੱਚ ਜੇਹਲਮ, ਗੁਜਰਾਤ, ਰਾਵਲਪਿੰਡੀ, ਅਟਕ, ਸ਼ਾਹਪੁਰਾ ਅਤੇ ਮੀਆਂਵਾਲੀ ਜ਼ਿਲ੍ਹੇ ਸਨ। #ਮੁਲਤਾਨ ਡਵੀਜ਼ਨ ਵਿੱਚ ਲਾਇਲਪੁਰ, ਝੰਗ, ਮੁਲਤਾਨ, ਮੁਜ਼ੱਫ਼ਰਗੜ੍ਹ ਅਤੇ ਡੇਰਾ ਗਾਜ਼ੀ ਖ਼ਾਨ ਸ਼ਾਮਲ ਸਨ।

ਲਹਿੰਦੇ ਪੰਜਾਬ ਦੇ ਟੁਕੜੇ[ਸੋਧੋ]

ਲਹਿੰਦੇ ਪੰਜਾਬ ਦੇ ਟੁਕੜੇ ਕਰ ਕੇ ਉਸ ‘ਚੋਂ ਮੁਲਤਾਨ ਜਾਂ ਬਹਾਵਲਪੁਰ ਵਰਗੇ ਖਿੱਤੇ ਕੱਢ ਦਿੱਤੇ ਜਾਣ ਤਾਂ ਇਤਿਹਾਸ ਨਾਲ ਇਸ ਤੋਂ ਵੱਡੀ ਜ਼ਿਆਦਤੀ ਕੀ ਹੋਵੇਗੀ? ਇਹ ਪੰਜਾਬ ਦਾ ਉਹ ਖਿੱਤਾ ਹੈ ਜਿੱਥੇ ਸਾਡੇ ਸੂਫ਼ੀ-ਸੰਤਾਂ ਅਤੇ ਗੁਰੂ ਸਾਹਿਬਾਨ ਨੇ ਸਰਬ-ਸਾਂਝੀਵਾਲਤਾ ਦੀ ਬਾਣੀ ਰਚੀ। ਪੰਜਾਬੀ ਦੇ ਆਦਿ ਕਵੀ ਬਾਬਾ ਫ਼ਰੀਦ ਮੁਲਤਾਨ ਵਿੱਚ ਵਿੱਦਿਆ ਪ੍ਰਾਪਤੀ ਤੋਂ ਬਾਅਦ ਕੰਧਾਰ, ਮੱਕੇ ਅਤੇ ਬਗ਼ਦਾਦ ਦੀ ਜ਼ਿਆਰਤ ‘ਤੇ ਗਏ ਸਨ। ਆਪ ਦੀ ਬਾਣੀ ਵਿੱਚ ਲਹਿੰਦੇ ਪੰਜਾਬ ਦੀ ਬੋਲੀ ਦਾ ਚੋਖਾ ਪ੍ਰਭਾਵ ਹੈ। ਉਸ ਖਿੱਤੇ ਦੇ ਵਾਸੀਆਂ ਦਾ ਦਾਅਵਾ ਹੈ ਕਿ ਉਹ ਪੰਜਾਬੀ ਨਹੀਂ ਸਗੋਂ ਸਰਾਇਕੀ ਬੋਲੀ ਬੋਲਦੇ ਹਨ। ਆਪਸ ਵਿੱਚ ਰਚੀਆਂ-ਮਿਚੀਆਂ ਬੋਲੀਆਂ ਨੂੰ ਨਿਖੇੜਨਾ ਦੋ ਸਕੇ ਭਰਾਵਾਂ ਦੀ ਪੀਡੀ ਗਲਵੱਕੜੀ ਖੋਲ੍ਹਣ ਵਾਂਗ ਲੱਗਦਾ ਹੈ। ਬਹਾਵਲਪੁਰ ਮੂਲ ਦੇ ਲੋਕ ਵੱਡੀ ਗਿਣਤੀ ਵਿੱਚ ਹਿੰਦੁਸਤਾਨੀ ਪੰਜਾਬ ਅਤੇ ਹੋਰ ਖਿੱਤਿਆਂ ਵਿੱਚ ਵੀ ਵਸਦੇ ਹਨ। ਉਨ੍ਹਾਂ ਦੀ ਬੋਲੀ ਦਾ ਆਪਣਾ ਵਿਸਮਾਦੀ ਰੰਗ ਹੈ ਜਿਸ ਨਾਲ ਪੰਜਾਬੀ ਭਾਸ਼ਾ ਨੂੰ ਵੰਨ-ਸੁਵੰਨਤਾ ਮਿਲਦੀ ਹੈ। ਸਰਾਇਕੀ ਦੇ ਆਧਾਰ ‘ਤੇ ਵੱਖਰਾ ਪੰਜਾਬ ਮੰਗਣ ਵਾਲਿਆਂ ਨੇ ਪ੍ਰਸਤਾਵਿਤ ਸੂਬੇ ਨੂੰ ‘ਸਰਾਇਕਸਤਾਨ’ ਦਾ ਨਾਂ ਵੀ ਦਿੱਤਾ ਸੀ। ਵੈਸੇ ਪੰਜਾਬੀ ਨੂੰ ਹੱਕ ਉਦੋਂ ਵੀ ਨਹੀਂ ਸੀ ਮਿਲਿਆ ਜਦੋਂ ਸ਼ੁਕਰਚੱਕੀਆ ਮਿਸਲ ਦੇ ਮੋਹਰੀ, ਸਰਦਾਰ ਚੜ੍ਹਤ ਸਿੰਘ ਦੇ ਪੋਤਰੇ ਮਹਾਰਾਜਾ ਰਣਜੀਤ ਸਿੰਘ ਨੇ 19 ਸਾਲਾਂ ਦੀ ਉਮਰ ਵਿੱਚ ਸੰਨ 1799 ਵਿੱਚ ਲਾਹੌਰ ਉੱਤੇ ਕਬਜ਼ਾ ਕਰ ਲਿਆ ਸੀ। ਪੰਜਾਬੀਆਂ ਦੇ ਰਾਜ ਦਾ ਸੁਪਨਾ ਸਿੱਖ ਪੰਥ ਦੀ ਸਾਜਨਾ ਤੋਂ ਕੇਵਲ ਸੌ ਸਾਲ ਬਾਅਦ ਹੀ ਪੂਰਾ ਹੋ ਗਿਆ ਸੀ। ਅਫ਼ਸੋਸ, ਪੰਜਾਬੀ ਮਾਂ ਦੇ ਮਾਣਮੱਤੇ ਪੁੱਤ ਦੇ ਰਾਜ ਵੇਲੇ ਲਾਹੌਰ ਦਰਬਾਰ ਦੀ ਭਾਸ਼ਾ ਪੰਜਾਬੀ ਦੀ ਬਜਾਏ ਫ਼ਾਰਸੀ ਸੀ। ਮਹਾਰਾਜਾ ਰਣਜੀਤ ਸਿੰਘ ਨੇ ਚੜ੍ਹਦੇ ਅਤੇ ਮੱਧ ਪੰਜਾਬ ਵਿੱਚ ਪੈਰ ਜਮਾਉਣ ਤੋਂ ਬਾਅਦ ਕਸ਼ਮੀਰ, ਮੁਲਤਾਨ ਅਤੇ ਖ਼ੈਬਰ ਤਕ ਰਾਜ ਜਮਾ ਲਿਆ ਸੀ। ਭਾਵ, ਪੰਜਾਬ ਦੀਆਂ ਭੂਗੋਲਿਕ ਹੱਦਾਂ ਦੂਰ-ਦੂਰ ਤਕ ਫੈਲ ਗਈਆਂ ਸਨ। ਬਦੇਸ਼ੀ ਇਤਿਹਾਸਕਾਰਾਂ ਨੇ ਪੰਜਾਬ ਨੂੰ ਕਦੇ ਵੀ ਇੱਕ ਖਿੱਤੇ ਦੇ ਤੌਰ ‘ਤੇ ਪ੍ਰਵਾਨ ਨਾ ਕੀਤਾ। ਮੁਲਤਾਨ ਦਾ ਇਲਾਕਾ ਤਾਂ ਕਈ ਸਦੀਆਂ, ਸਿੰਧ ਦਾ ਅਨਿੱਖੜਵਾਂ ਭਾਗ ਮੰਨਿਆ ਜਾਂਦਾ ਰਿਹਾ।

ਉਪਜਾਊ ਮੈਦਾਨੀ ਖੇਤਰ[ਸੋਧੋ]

ਭੂਗੋਲਕ ਤੌਰ ਤੇ ਪੰਜਾਬ ਸਿੰਧ ਨਦੀ ਦੇ ਸਹਾਇਕ ਦਰਿਆਵਾਂ ਸਤਲੁਜ, ਬਿਆਸ ਅਤੇ ਰਾਵੀ ਵੱਲੋਂ ਪਹਾੜਾਂ ਤੋਂ ਖੋਰ ਕੇ ਲਿਆਂਦੀ ਮਿੱਟੀ ਨਾਲ ਤਿਆਰ ਹੋਇਆ ਇੱਕ ਬਹੁਤ ਹੀ ਉਪਜਾਊ ਮੈਦਾਨੀ ਖੇਤਰ ਹੈ ਅਤੇ ਜਿੱਥੇ ਵਿਸ਼ਾਲ ਨਹਿਰੀ ਸਿੰਚਾਈ ਪ੍ਰਬੰਧ ਹੈ। ਪੰਜਾਬ ਦੇ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਉੱਤਰ-ਪੂਰਬੀ ਖੇਤਰ ਨੂੰ ਕੰਢੀ ਦਾ ਇਲਾਕਾ ਕਹਿੰਦੇ ਹਨ। ਹਿਮਾਲਾ ਪਰਬਤਾਂ ਦੇ ਪੈਰਾਂ ਵਿੱਚ ਪੈਂਦੇ ਉੱਤਰ-ਪੂਰਬੀ ਹਿੱਸੇ ਵਿੱਚ ਲਹਿਰਦਾਰ ਪਹਾੜੀਆਂ (ਸ਼ਿਵਾਲਕ ਪਹਾੜੀਆਂ) ਦੀ ਇੱਕ ਪੱਟੀ ਹੈ ਜਿਸਦੀ ਔਸਤ ਉਚਾਈ ਸਮੁੰਦਰ ਤਲ ਤੋਂ ੩੦੦ ਮੀਟਰ ਹੈ ਜੋ ਕਿ ਦੱਖਣ-ਪੱਛਮ ਵਿੱਚ ੧੮੦ ਮੀਟਰ ਤੋਂ ਲੈ ਕੇ ਉੱਤਰ-ਪੂਰਬ ਵਿੱਚ ੫੦੦ ਮੀਟਰ ਤੋਂ ਵੀ ਵੱਧ ਤੱਕ ਹੈ। ਦੇਸ਼ ਦਾ ਦੱਖਣ-ਪੱਛਮੀ ਇਲਾਕਾ ਅੱਧ-ਸੁੱਕਿਆ ਹੈ ਜੋ ਕਿ ਅੱਗੇ ਜਾ ਕੇ ਥਾਰ ਮਾਰੂਥਲ ਵਿੱਚ ਮਿਲ ਜਾਂਦਾ ਹੈ। ਮਿੱਟੀ ਦੇ ਲੱਛਣ ਕੁਝ ਹੱਦ ਤੱਕ ਧਰਾਤਲ, ਬਨਸਪਤੀ ਅਤੇ ਧਰਤੀ ਹੇਠਲੀਆਂ ਚਟਾਨਾਂ ਤੋਂ ਪ੍ਰਭਾਵਿਤ ਹਨ। ਜਮੀਨੀ ਰੂਪ-ਰੇਖਾ ਦੇ ਲੱਛਣਾਂ ਵਿੱਚ ਫ਼ਰਕ ਖੇਤਰੀ ਜਲਵਾਯੂ ਦੀ ਭਿੰਨਤਾ ਕਾਰਨ ਹੋਰ ਵੀ ਉੱਭਰ ਕੇ ਆਉਂਦਾ ਹੈ। ਮਿੱਟੀ ਦੀਆਂ ਕਿਸਮਾਂ ਦੇ ਅਧਾਰ ਤੇ ਪੰਜਾਬ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ:

 1. ਦੱਖਣ-ਪੱਛਮੀ
 2. ਕੇਂਦਰੀ ਅਤੇ
 3. ਪੂਰਬੀ।

ਭੂਚਾਲ ਜੋਨਾਂ[ਸੋਧੋ]

ਪੰਜਾਬ ਦੂਜੀ, ਤੀਜੀ ਅਤੇ ਚੌਥੀ ਭੂਚਾਲ ਜੋਨਾਂ ਹੇਠ ਆਉਂਦਾ ਹੈ। ਦੂਜੀ ਜੋਨ ਧੀਮੇ, ਤੀਜੀ ਮੱਠੇ ਅਤੇ ਚੌਥੀ ਭਾਰੀ ਨੁਕਸਾਨ ਵਾਲੀ ਖਤਰਨਾਕ ਜੋਨ ਮੰਨੀ ਜਾਂਦੀ ਹੈ।

ਜਲਵਾਯੂ[ਸੋਧੋ]

ਮਾਨਸੂਨ ਦੌਰਾਨ ਪੰਜਾਬ ਦੇ ਖੇਤਾਂ ਦਾ ਦ੍ਰਿਸ਼

ਪੰਜਾਬ ਦੇ ਮੌਸਮੀ ਲੱਛਣ ਅੱਤ ਦੀ ਗਰਮੀ ਅਤੇ ਕੜਾਕੇ ਦੀ ਠੰਢ ਵਾਲੀਆਂ ਹਾਲਤਾਂ ਵਾਲੇ ਮੰਨੇ ਗਏ ਹਨ। ਸਲਾਨਾ ਤਾਪਮਾਨ -੪ ਤੋਂ ੪੭ ਡਿਗਰੀ ਤੱਕ ਜਾਂਦੇ ਹਨ। ਹਿਮਾਲਾ ਦੇ ਪੈਰਾਂ 'ਚ ਵਸੇ ਉੱਤਰ-ਪੂਰਬੀ ਇਲਾਕੇ 'ਚ ਭਾਰੀ ਵਰਖਾ ਹੁੰਦੀ ਹੈ ਜਦਕਿ ਹੋਰ ਦੱਖਣ ਅਤੇ ਪੱਛਮ ਵੱਲ ਪੈਂਦੇ ਇਲਾਕਿਆਂ ਵਿੱਚ ਮੀਂਹ ਘੱਟ ਪੈਂਦੇ ਹਨ ਅਤੇ ਤਾਪਮਾਨ ਵੱਧ ਹੁੰਦਾ ਹੈ।

ਮੌਸਮ[ਸੋਧੋ]

ਪੰਜਾਬ ਵਿੱਚ ਤਿੰਨ ਮੁੱਖ ਮੌਸਮ ਹੁੰਦੇ ਹਨ:

 1. ਗਰਮੀਆਂ (ਅਪ੍ਰੈਲ ਤੋਂ ਜੂਨ), ਜਦੋਂ ਤਾਪਮਾਨ ੪੫ ਡਿਗਰੀ ਤੱਕ ਚਲਾ ਜਾਂਦਾ ਹੈ।
 2. ਮਾਨਸੂਨ (ਜੁਲਾਈ ਤੋਂ ਸਤੰਬਰ), ਜਦੋਂ ਔਸਤਨ ਸਲਾਨਾ ਬਾਰਿਸ਼ ਅਰਧ-ਪਹਾੜੀ ਥਾਵਾਂ ਤੇ ੯੬ ਸੈ.ਮੀ. ਅਤੇ ਮੈਦਾਨੀ ਇਲਾਕਿਆਂ ਵਿੱਚ ੪੬ ਸੈ.ਮੀ. ਹੁੰਦੀ ਹੈ।
 3. ਸਰਦੀਆਂ(ਅਕਤੂਬਰ ਤੋਂ ਮਾਰਚ), ਜਦੋਂ ਘੱਟ ਤੋਂ ਘੱਟ ਤਾਪਮਾਨ ੦ ਡਿਗਰੀ ਤੱਕ ਚਲਾ ਜਾਂਦਾ ਹੈ।[੧]

ਬਦਲਦਾ ਮੌਸਮ[ਸੋਧੋ]

ਇੱਥੇ ਮਾਰਚ ਅਤੇ ਸ਼ੁਰੂਆਤੀ ਅਪ੍ਰੈਲ ਵਿੱਚ ਸਰਦੀਆਂ ਅਤੇ ਗਰਮੀਆਂ ਦੇ ਵਿਚਲਾ ਬਦਲਦਾ ਮੌਸਮ ਆਉਂਦਾ ਹੈ ਅਤੇ ਅਕਤੂਬਰ ਅਤੇ ਨਵੰਬਰ ਵਿੱਚ ਮਾਨਸੂਨ ਅਤੇ ਸਰਦੀਆਂ ਦੇ ਵਿਚਲਾ ਬਦਲਦਾ ਮੌਸਮ ਆਉਂਦਾ ਹੈ।

ਜੰਗਲੀ ਜੀਵਨ[ਸੋਧੋ]

ਨਰ ਅਤੇ ਮਾਦਾ ਕਾਲੇ ਹਿਰਨ

ਪਸ਼ੂ-ਪੌਦੇ ਜੀਵਨ ਦੀ ਭਿੰਨਤਾ[ਸੋਧੋ]

ਪੰਜਾਬ ਦਾ ਸ਼ਿਵਾਲਕ ਖੇਤਰ ਪਸ਼ੂ-ਪੌਦੇ ਜੀਵਨ ਦੀ ਭਿੰਨਤਾ ਵਿੱਚ ਸਭ ਤੋਂ ਅਮੀਰ ਹੈ ਅਤੇ ਭਾਰਤ ਦੀਆਂ ਸੂਖਮ-ਦੇਸ਼ੀ ਜੋਨਾਂ 'ਚੋਂ ਇੱਕ ਸਿਆਣਿਆ ਗਿਆ ਹੈ। ਫ਼ੁੱਲਦਾਈ ਪੌਦਿਆਂ 'ਚੋਂ ਜੜੀ-ਬੂਟੀਆਂ ਦੀਆਂ ੩੫੫, ਰੁੱਖਾਂ ਦੀਆਂ 70, ਝਾੜਾਂ ਜਾਂ ਲਘੂ-ਝਾੜਾਂ ਦੀਆਂ 70, ਲਤਾਵਾਂ ਦੀਆਂ 19 ਅਤੇ ਵੱਟ-ਮਰੋੜਿਆਂ ਦੀਆਂ 21 ਕਿਸਮਾਂ ਰਿਕਾਰਡ ਕੀਤੀਆਂ ਗਈਆਂ ਹਨ। ਇਹਨਾਂ ਤੋਂ ਬਗੈਰ ਬੀਜਾਣੂ-ਦਾਈ ਪੌਦਿਆਂ ਦੀਆਂ 31, ਨਾੜੀ-ਮੁਕਤ ਪੌਦਿਆਂ ਦੀਆਂ 27 ਅਤੇ ਨੰਗੇ ਬੀਜ ਵਾਲੇ ਪੌਦੇ ਦੀ 1 ਕਿਸਮ (ਪਾਈਨਸ ਰੌਕਸਬਰਗੀ) ਪਾਈ ਗਈ ਹੈ। ਇਸ ਖੇਤਰ ਵਿੱਚ ਪਸ਼ੂ ਜੀਵਨ ਵਿੱਚ ਵੀ ਬਹੁਤ ਭਿੰਨਤਾ ਵੇਖਣ ਨੂੰ ਮਿਲਦੀ ਹੈ ਜਿਸ ਵਿੱਚ ਪੰਛੀਆਂ ਦੀਆਂ 396, ਕੀਟ-ਪਤੰਗਿਆਂ ਦੀਆਂ 214, ਮੱਛੀਆਂ ਦੀਆਂ 55, ਭੁਜੰਗਾਂ ਦੀਆਂ 20 ਅਤੇ ਸਤਨਧਾਰੀਆਂ ਦੀਆਂ 19 ਜਾਤੀਆਂ ਸ਼ਾਮਲ ਹਨ।[੪]

ਕੁਦਰਤੀ ਜੰਗਲ[ਸੋਧੋ]

ਮੈਦਾਨਾਂ ਵਿੱਚ ਕੋਈ ਕੁਦਰਤੀ ਜੰਗਲ ਨਹੀਂ ਹਨ। ਵਿਸ਼ਾਲ ਇਲਾਕੇ ਸਿਰਫ਼ ਘਾਹ ਅਤੇ ਝਾੜਾਂ ਨਾਲ ਹੀ ਢਕੇ ਮਿਲਦੇ ਹਨ। ਹੁਸ਼ਿਆਰਪੁਰ ਅਤੇ ਮੁਲਤਾਨ ਆਦਿ ਇਲਾਕਿਆਂ ਵਿੱਚ ਬਹੁਤ ਹੀ ਉੱਤਮ ਅੰਬਾਂ ਦੀ ਖੇਤੀ ਹੁੰਦੀ ਹੈ। ਹੋਰ ਕਈ ਫ਼ਲ ਜਿਵੇਂ ਕਿ ਸੰਤਰਾ, ਅਨਾਰ, ਸੇਬ, ਆੜੂ, ਅੰਜੀਰ, ਸ਼ਹਿਤੂਤ, ਬਿਲ, ਖ਼ੁਰਮਾਨੀ, ਬਦਾਮ ਅਤੇ ਬੇਰ ਵੀ ਭਰਪੂਰ ਉਗਾਏ ਜਾਂਦੇ ਹਨ।[੫]

ਜਲਗਾਹਾਂ[ਸੋਧੋ]

ਰਾਜ ਵਿੱਚ ਕਾਫ਼ੀ ਤਰ-ਭੂਮੀਆਂ, ਪੰਛੀ ਸ਼ਰਨਾਰਥਾਂ ਅਤੇ ਜੀਵ-ਜੰਤੂ ਪਾਰਕ ਹਨ। ਇਨ੍ਹਾਂ 'ਚੋਂ ਕੁਝ ਕੁ ਹਨ: #ਤਰਨ ਤਾਰਨ ਜ਼ਿਲ੍ਹੇ 'ਚ ਹਰੀਕੇ ਵਿਖੇ ਹਰੀਕੇ ਪੱਤਣ ਰਾਸ਼ਟਰੀ ਤਰ-ਭੂਮੀ ਅਤੇ ਜੰਗਲੀ ਸ਼ਰਨਾਰਥ

 1. ਕੰਜਲੀ ਤਰ-ਭੂਮੀ
 2. ਕਪੂਰਥਲਾ ਸਤਲੁਜ ਵਾਟਰ ਬਾਡੀ ਤਰ-ਭੂਮੀ
 3. ਰੋਪੜ ਜੀਵ-ਜੰਤੂ ਪਾਰਕ
 4. ਛੱਤਬੀੜ
 5. ਬਾਨਸਰ ਬਾਗ਼ (ਸੰਗਰੂਰ)
 6. ਆਮ ਖ਼ਾਸ ਬਾਗ਼ (ਸਰਹੰਦ)
 7. ਰਾਮ ਬਾਗ਼ (ਅੰਮ੍ਰਿਤਸਰ)
 8. ਸ਼ਾਲੀਮਾਰ ਬਾਗ਼ (ਕਪੂਰਥਲਾ) ਅਤੇ
 9. ਬਾਰਾਂਦਰੀ ਬਾਗ਼ (ਪਟਿਆਲਾ)। [੬]

ਸਥਾਨਕ ਨਦੀਆਂ ਵਿੱਚ ਮਗਰਮੱਛ ਵੀ ਆਮ ਪਾਏ ਜਾਂਦੇ ਹਨ। ਰੇਸ਼ਮ ਦੇ ਕੀੜਿਆਂ ਦੀ ਖੇਤੀ ਬਹੁਤ ਹੀ ਜਾਚ ਨਾਲ ਅਤੇ ਉਦਯੋਗੀ ਤੌਰ ਤੇ ਕੀਤੀ ਜਾਂਦੀ ਹੈ ਅਤੇ ਮਧੂਮੱਖੀ ਪਾਲਣ ਨਾਲ ਮੋਮ ਅਤੇ ਸ਼ਹਿਦ ਪ੍ਰਾਪਤ ਕੀਤਾ ਜਾਂਦਾ ਹੈ। ਦੱਖਣੀ ਮੈਦਾਨਾਂ ਵਿੱਚ ਊਠ ਅਤੇ ਦਰਿਆਵਾਂ ਦੇ ਨਾਲ ਲੱਗਦੀਆਂ ਚਰਗਾਹਾਂ ਵਿੱਚ ਮੱਝਾਂ ਦੇ ਵੱਗ ਪਾਏ ਜਾਂਦੇ ਹਨ।[੫]ਉੱਤਰ-ਪੂਰਬੀ ਹਿੱਸੇ 'ਚ ਘੋੜੇ ਵੀ ਪਾਲੇ ਜਾਂਦੇ ਹਨ। ਕੁਝ ਜਗਾਵਾਂ ਤੇ ਜ਼ਹਿਰੀਲਾ ਸੱਪ ਕੋਬਰਾ ਵੀ ਪਾਇਆ ਜਾਂਦਾ ਹੈ। ਹੋਰ ਕਈ ਸਤਨਧਾਰੀ ਜਿਵੇਂ ਕਿ ਊਦਬਿਲਾਵ, ਜੰਗਲੀ ਸੂਰ, ਚਮਗਾਦੜ, ਜੰਗਲੀ ਬਿੱਲੇ, ਕਾਟੋਆਂ, ਹਿਰਨ ਅਤੇ ਨਿਉਲੇ ਵੀ ਵੇਖਣ ਨੂੰ ਮਿਲ ਜਾਂਦੇ ਹਨ।

ਪੰਜਾਬ ਦਾ ਰਾਜਸੀ ਪੰਛੀ ਬਾਜ [੭], ਰਾਜਸੀ ਪਸ਼ੂ ਕਾਲਾ ਹਿਰਨ ਅਤੇ ਰਾਜਸੀ ਰੁੱਖ ਸ਼ੀਸ਼ਮ ਹੈ।

ਇਤਿਹਾਸ[ਸੋਧੋ]

1rightarrow.png ਮੁੱਖ ਲੇਖ ਲਈ ਵੇਖੋ: ਪੰਜਾਬ ਦਾ ਇਤਿਹਾਸ

ਅਬਾਦੀ ਅੰਕੜੇ[ਸੋਧੋ]

2011 ਦੀ ਭਾਰਤੀ ਮਰਦਮਸ਼ੁਮਾਰੀ ਅਨੁਸਾਰ ਪੰਜਾਬ ਦੀ ਕੁੱਲ ਅਬਾਦੀ 27,704,236 ਹੈ ਜਿਸ ਵਿੱਚੋਂ ਪੁਰਸ਼ਾਂ ਦੀ ਗਿਣਤੀ 14,634,819 ਹੈ ਅਤੇ ਇਸਤਰੀਆਂ ਦੀ ਗਿਣਤੀ 13,069,417 ਹੈ। [੮] ਹਾਲੀਆ ਦੌਰ ਵਿੱਚ ਹੋਰ ਭਾਰਤੀ ਸੂਬਿਆਂ, ਜਿਵੇਂ ਕਿ ਓੜੀਸਾ, ਬਿਹਾਰ ਅਤੇ ਉੱਤਰ ਪ੍ਰਦੇਸ਼, ਤੋਂ ਸੂਬੇ ਵਿੱਚ ਆਉਂਦੀ ਹਿੰਦੂ ਮਜ਼ਦੂਰਾਂ ਦੀ ਭਾਰੀ ਗਿਣਤੀ ਚਿੰਤਾ ਦਾ ਵਿਸ਼ਾ ਬਣ ਗਈ ਹੈ। ਪੰਜਾਬ ਦੀ 15-20% ਅਬਾਦੀ ਹੁਣ ਹੋਰ ਸੂਬਿਆਂ ਤੋਂ ਆਏ ਹੋਏ ਪ੍ਰਵਾਸੀਆਂ ਦੀ ਹੈ। ਪ੍ਰਾਂਤ ਦੀ ਸਾਖਰਤਾ ਦਰ 75% ਹੈ: ਪੁਰਸ਼ ਸਾਖਰਤਾ 80.23% ਅਤੇ ਇਸਤਰੀ ਸਾਖਰਤਾ 68.36% ਹੈ। ਪੰਜਾਬ ਦੇ ਮੁੱਖ ਸ਼ਹਿਰਾਂ ਦੀ ਅਬਾਦੀ ਦੀ ਸੂਚੀ ਇਸ ਪ੍ਰਕਾਰ ਹੈ :-

੧. ਲੁਧਿਆਣਾ - 1,613,878

੨. ਪਟਿਆਲਾ - 1,354,686

੩. ਅੰਮ੍ਰਿਤਸਰ - 1,183,761

੪. ਚੰਡੀਗੜ੍ਹ - 1,025,862

੫. ਜਲੰਧਰ - 862,196

੬. ਫ਼ਿਰੋਜ਼ਪੁਰ - 110,091

ਖੇਤੀਬਾੜੀ ਮੁਖੀ ਸੂਬਾ ਹੋਣ ਕਰਕੇ ਵਧੇਰੀ ਅਬਾਦੀ ਪੇਂਡੂ ਹੈ। ਤਕਰੀਬਨ 66% ਅਬਾਦੀ ਪੇਂਡੂ ਖੇਤਰਾਂ ਵਿੱਚ ਅਤੇ 34% ਸ਼ਹਿਰੀ ਖੇਤਰਾਂ ਵਿੱਚ ਰਹਿੰਦੀ ਹੈ। ਸੂਬੇ ਦਾ ਲਿੰਗ ਅਨੁਪਾਤ ਤਰਸਯੋਗ ਹੈ। 2011 ਦੀ ਮਰਦਮਸ਼ੁਮਾਰੀ ਅਨੁਸਾਰ ਪੰਜਾਬ ਵਿੱਚ 1000 ਪੁਰਸ਼ਾਂ ਦੇ ਮੁਕਾਬਲੇ ਸਿਰਫ਼ 895 ਇਸਤਰੀਆਂ ਹਨ।

ਆਰਥਿਕਤਾ[ਸੋਧੋ]

ਪੰਜਾਬ ਦੀ ਆਰਥਿਕਤਾ ਸਭ ਤੋਂ ਵੱਧ ਖੇਤੀਬਾੜੀ ਉੱਤੇ ਨਿਰਭਰ ਕਰਦੀ ਹੈ। ਪੰਜਾਬ ਦੀ ਕੁਲ ਵਾਹੀਯੋਗ ਜ਼ਮੀਨ ਦੇ ੯੮.੮% ਖੇਤਰ ਉਤੇ ਖੇਤੀਬਾੜੀ ਕੀਤੀ ਜਾਂਦੀ ਹੈ। ਸੰਨ ੨੦੦੩-੦੪ ਦੌਰਾਨ ਪੰਜਾਬ ਵਿੱਚ ਉੱਚ ਪੱਧਰੀ ਅਤੇ ਮੱਧਮ ਪੱਧਰੀ ਸਨਅਤਾਂ ਸਨ, ਅਤੇ ਛੋਟੇ ਪੱਧਰੀ ਸਨਅਤਾਂ ਦੀ ਗਿਣਤੀ ਲਗਭਗ ੨ ਲੱਖ ੩ ਹਜ਼ਾਰ ਸੀ। "ਪੰਜਾਬ ਰਾਜ ਐਗਰੋ-ਇੰਡਸਟ੍ਰੀਜ਼ ਕਾਰਪੋਰੇਸ਼ਨ" (P.A.I.C) ਰਾਜ ਵਿਚ ਖੇਤੀ ਆਧਰਿਤ ਸਨਅਤਾਂ ਦੀ ਏਜੰਸੀ ਹੈ। ਪੰਜਾਬ ਇੰਫੋਟੈੱਕ (Punjab Info-Tech) ਰਾਜ ਵਿਚ ਸੂਚਨਾ ਅਤੇ ਸੰਚਾਰ ਆਧਰਿਤ ਸਨਅਤਾਂ ਦੀ ਏਜੰਸੀ ਹੈ।


ਧਰਮ[ਸੋਧੋ]

ਹਰਿਮੰਦਰ ਸਾਹਿਬ, ਅੰਮ੍ਰਿਤਸਰ


ਪੰਜਾਬ ਦਾ ਪ੍ਰਮੁੱਖ ਧਰਮ ਸਿੱਖੀ ਹੈ ਜਿਸਨੂੰ ੬੬% ਦੇ ਕਰੀਬ ਲੋਕ ਮੰਨਦੇ ਹਨ। ਸਿੱਖਾਂ ਦਾ ਅਤਿ ਪਵਿੱਤਰ ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸ਼ਹਿਰ ਵਿੱਚ ਹੈ ਜਿਸਦੇ ਲਬੇ ਸ੍ਰੀ ਅਕਾਲ ਤਖ਼ਤ ਸਾਹਿਬ ਵੀ ਹੈ। ਸਿੱਖੀ ਦੇ ਪੰਜ ਤਖ਼ਤਾਂ ਵਿੱਚੋਂ ਤਿੰਨ ਪੰਜਾਬ 'ਚ ਹੀ ਹਨ। ਇਹ ਹਨ: ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਮਦਮਾ ਸਾਹਿਬ ਅਤੇ ਸ੍ਰੀ ਕੇਸਗੜ੍ਹ ਸਾਹਿਬ। ਸਿੱਖ ਕੈਲੰਡਰ ਦੇ ਅਨੁਸਾਰ ਮੁੱਖ ਤਿਉਹਾਰਾਂ (ਜਿਵੇਂ ਕਿ ਵੈਸਾਖੀ, ਹੋਲਾ-ਮਹੱਲਾ, ਗੁਰਪੁਰਬ, ਦਿਵਾਲੀ) ਦੇ ਮੌਕੇ ਤਕਰੀਬਨ ਹਰ ਪਿੰਡ, ਸ਼ਹਿਰ ਅਤੇ ਕਸਬੇ 'ਚ ਵਿਸ਼ਾਲ ਨਗਰ ਕੀਰਤਨਾਂ ਦਾ ਆਯੋਜਨ ਹੁੰਦਾ ਹੈ। ਸ਼ਹਿਰਾਂ ਅਤੇ ਕਸਬਿਆਂ ਤੋਂ ਇਲਾਵਾ ਹਰ ਇੱਕ ਪਿੰਡ ਵਿੱਚ ਘੱਟੋ-ਘੱਟ ਇੱਕ ਗੁਰਦੁਆਰਾ ਜ਼ਰੂਰ ਹੁੰਦਾ ਹੈ ਭਾਵੇਂ ਬਨਾਵਟ ਅਤੇ ਆਕਾਰ ਵਿੱਚ ਭਿੰਨਤਾ ਹੋ ਸਕਦੀ ਹੈ। ਹਿੰਦੂ ਮੱਤ ਦੂਜੀ ਸਭ ਤੋਂ ਵੱਧ ਮੰਨੀ ਜਾਣ ਵਾਲੀ ਮੱਤ ਹੈ। ਜਾਤ ਵਾਲੇ ਹਿੰਦੂ ਅਬਾਦੀ ਦਾ ੧੨% ਹਨ। ਹਿੰਦੂ ਲੋਕ ਸ਼ਹਿਰਾਂ ਵਿੱਚ ਜ਼ਿਆਦਾ ਕੇਂਦਰਤ ਹਨ ਜਿੱਥੇ ਪ੍ਰਵਾਸੀ ਮਜਦੂਰਾਂ ਦੀ ਆਵਾਜਾਈ ਕਾਰਨ ਇਹਨਾਂ ਦੀ ਪ੍ਰਤੀਸ਼ਤ ਅਬਾਦੀ ਦੀ ੩੦ ਤੋਂ ੫੦% ਤੱਕ ਹੋ ਜਾਂਦੀ ਹੈ। ਹਿੰਦੂਆਂ ਦੀ ਪੇਂਡੂ ਅਬਾਦੀ ਕਰੀਬ ੧੦-੧੨% ਹੈ। ਰਾਜ ਦੇ ੨੨ ਜ਼ਿਲ੍ਹਿਆਂ 'ਚੋਂ ਤਰਨ ਤਾਰਨ ਜ਼ਿਲ੍ਹੇ ਵਿੱਚ ਸਿੱਖਾਂ ਦੀ ਪ੍ਰਤੀਸ਼ਤ ਸਭ ਤੋਂ ਵੱਧ (੯੧%) ਹੈ। ਉਸ ਤੋਂ ਬਾਅਦ ਮੋਗਾ ਜ਼ਿਲ੍ਹੇ ਦਾ ਨੰਬਰ ਆਉਂਦਾ ਹੈ ਜਦਕਿ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਭ ਤੋਂ ਘੱਟ (੪੨%) ਹੈ। ਪੰਜਾਬੀ ਹਿੰਦੂਆਂ ਦੀ ਭਾਰੀ ਮਾਤਰਾ ਮਿਸ਼ਰਿਤ ਧਾਰਮਿਕ ਜੀਵਨ ਜਿਉਂਦੀ ਹੈ ਜਿਹਨਾਂ ਦੀ ਸਿੱਖੀ ਨਾਲ ਅਧਿਆਤਮਕ ਗੰਢਾਂ ਹਨ ਜਿਸ ਵਿੱਚ ਸਿਰਫ਼ ਨਿੱਜੀ ਜੀਵਨ ਵਿੱਚ ਹੀ ਸਿੱਖ ਗੁਰੂਆਂ ਦਾ ਅਦਬ-ਸਤਿਕਾਰ ਕਰਨਾ ਹੀ ਸ਼ਾਮਲ ਨਹੀਂ ਸਗੋਂ ਮੰਦਰਾਂ ਦੇ ਨਾਲ-ਨਾਲ ਗੁਰਦੁਆਰੇ ਜਾਣਾ ਵੀ ਹੈ। ਇੱਥੇ ਇਸਲਾਮ (੧.੫੭%), ਇਸਾਈਅਤ (੧.੨%), ਬੁੱਧ ਧਰਮ (੦.੨%) ਅਤੇ ਜੈਨ ਧਰਮ (੦.੨%) ਦੇ ਧਾਰਨੀ ਵੀ ਰਹਿੰਦੇ ਹਨ।


ਧਰਮ ਜਨ ਸੰਖਿਆ  %
ਸਭ [੯] ੨੪,੩੫੮,੯੯੯ ੧੦੦%
ਸਿੱਖ ੧੪,੯੫੬,੩੪੫ ੬੬%
ਹਿੰਦੂ ੮,੧੯੭,੯੪੨ ੩੧%
ਮੁਸਲਮਾਨ ੩੮੨,੦੪੫ ੧.੫੭%
ਈਸਾਈ ੨੯੨,੮੦੦ ੧.੨੦%
ਬੋਧੀ ੪੧,੪੮੭ ੦.੧੭%
ਜੈਨ ੩੯,੨੭੬ ੦.੧੬%
ਬਾਕੀ ੮,੫੯੪ ੦.੦੪%


ਭਾਸ਼ਾ[ਸੋਧੋ]

ਪੰਜਾਬੀ, ਜੋ ਕਿ ਗੁਰਮੁਖੀ ਲਿੱਪੀ ਵਿੱਚ ਲਿਖੀ ਜਾਂਦੀ ਹੈ, ਪੰਜਾਬ ਦੀ ਰਾਜ-ਭਾਸ਼ਾ ਹੈ। [੧੦] ਪੰਜਾਬੀਆਂ ਦੇ ਵੱਡੇ ਪੈਮਾਨੇ ਤੇ ਕੀਤੇ ਪ੍ਰਵਾਸ [੧੧] ਅਤੇ ਅਮੀਰ ਪੰਜਾਬੀ ਸੰਗੀਤ ਕਰਕੇ ਇਹ ਭਾਸ਼ਾ ਪੂਰੇ ਭਾਰਤ ਅਤੇ ਵਿਦੇਸ਼ਾਂ ਵਿੱਚ ਪ੍ਰਸਿੱਧ ਹੋ ਗਈ ਹੈ। ਇਹ ਫ਼ਿਲਮ-ਨਗਰੀ ਵਿੱਚ ਕੰਮ ਕਰਦੇ ਬਹੁਤ ਸਾਰੇ ਪੰਜਾਬੀਆਂ ਕਾਰਨ ਹਮੇਸ਼ਾਂ ਤੋਂ ਹੀ ਬਾਲੀਵੁੱਡ ਦਾ ਅਟੁੱਟ ਹਿੱਸਾ ਰਹੀ ਹੈ। ਹੁਣ ਤਾਂ ਬਾਲੀਵੁੱਡ ਵਿੱਚ ਪੂਰੇ ਦਾ ਪੂਰਾ ਗੀਤ ਪੰਜਾਬੀ ਵਿੱਚ ਲਿਖਣ ਦਾ ਝੁਕਾਅ ਵੀ ਆਮ ਦੇਖਿਆ ਜਾ ਰਿਹਾ ਹੈ। ਪੰਜਾਬੀ ਪਾਕਿਸਤਾਨ ਵਿੱਚ ਵੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ ਅਤੇ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਰਾਜਸੀ ਭਾਸ਼ਾ ਹੈ। ਇਹ ਹਿਮਾਚਲ ਪ੍ਰਦੇਸ਼, ਹਰਿਆਣਾ,[੧੨] ਦਿੱਲੀ ਅਤੇ ਪੱਛਮੀ ਬੰਗਾਲ ਦੀ ਦੂਜੀ ਸਰਕਾਰੀ ਭਾਸ਼ਾ ਹੈ।

ਪੰਜਾਬੀ ਸਰਕਾਰੀ ਸਰੋਤਾਂ ਦੇ ਅਨੁਸਾਰ ਇੰਗਲੈਂਡ ਵਿੱਚ ਦੂਜੀ [੧੩] ਅਤੇ ਕੈਨੇਡਾ ਵਿੱਚ ਤੀਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। [੧੪] ਇਹ ਦੁਨੀਆਂ ਦੀ ਦਸਵੀਂ ਅਤੇ ਏਸ਼ੀਆ ਦੀ ਚੌਥੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। [੧੫] ਇਸਦੀਆਂ ਭਾਰਤੀ ਪੰਜਾਬ ਵਿੱਚ ਪ੍ਰਮੁੱਖ ਉਪ-ਬੋਲੀਆਂ ਮਾਝੀ, ਮਲਵਈ, ਦੋਆਬੀ ਅਤੇ ਪੁਆਧੀ ਹਨ। [੧੫]

ਹਵਾਲੇ[ਸੋਧੋ]

 1. ੧.੦ ੧.੧ ਪੰਜਾਬ ਦੇ ਬਾਰੇ ਭੂਗੋਲਿਕ ਜਾਣਕਾਰੀ sabhyachar.com
 2. Bombay (India : State) (1896). Gazetteer of the Bombay Presidency .... Printed at the Government Central Press. Retrieved on 18 January 2012. 
 3. Gazetteer of the Bombay Presidency ..., Volume 1, Part 1-page-11
 4. Jerath, Neelima, Puja & Jatinder Chadha (Editors), 2006. Biodiversity in the Shivalik Ecosystem of Punjab. Punjab State Council for Science and Technology, Bishen Singh Mahendra Pal Singh, Dehradun.
 5. ੫.੦ ੫.੧ "Climate And Resources In Punjab". Sadapunjab.com. http://www.sadapunjab.com/cv/Literature_On_Punjab/PUNJAB/Climate_And_Resources_In_Punjab/index0.html. Retrieved on 2010-07-18. 
 6. "Indian States : Punjab :: Flora And Fauna". India Travel Information. http://www.india-travel-information.com/india-information/Indian-States/Punjab/333-Flora-And-Fauna.html. Retrieved on 2010-07-18. 
 7. "Panjab Tourism, General Information". http://www.punjabtourism.in/geninfo.html. Retrieved on 2010-11-09. 
 8. "Punjab Population Data at a Glance-2011". Census India. April 15, 2011. http://www.censusindia.gov.in/2011-prov-results/data_files/punjab/Provisional%20Populatin%20Result%20Punjab1.pdf. Retrieved on June 24, 2011. 
 9. Census of India, 2001: population of Punjab by religion. Censusindia.gov.in. Retrieved on 2012-01-18.
 10. Punjabi Language, official Language of Punjab, Regional Languages of Punjab. Indiasite.com. Retrieved on 2012-01-18.
 11. Punjabi in North America. Apnaorg.com. Retrieved on 2012-01-18.
 12. Punjabi edges out Tamil in Haryana – India – DNA. Dnaindia.com (2010-03-07). Retrieved on 2012-01-18.
 13. House of Commons Hansard Debates for 7 Mar 2000 (pt 2). Publications.parliament.uk (2000-03-07). Retrieved on 2012-01-18. []
 14. "Punjabi is 4th most spoken language in Canada – Times Of India". The Times Of India. http://timesofindia.indiatimes.com/Punjabi_is_Canadas_4th_most_top_language/articleshow/2782138.cms. 
 15. ੧੫.੦ ੧੫.੧ Punjabi Language, Gurmukhi , Punjabi Literature, History Of Punjabi Language, State Language Of Punjab. Languages.iloveindia.com. Retrieved on 2012-01-18.