ਫਰਮਾ ਗੱਲ-ਬਾਤ:ਖਬਰਾਂ

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਫਰਮਾ ਗੱਲ-ਬਾਤ:In the news ਤੋਂ ਰੀਡਿਰੈਕਟ)

ਮੈਂ ਪੰਜਾਬੀ ਵਿਕੀਪੀਡੀਆ ਦੇ ਮੁੱਖ ਖਬਰਾਂ ਵਾਲੇ ਸੈਕਸ਼ਨ ਉਪਰ ਕੰਮ ਕਰਨ ਵਿੱਚ ਬਹੁਤ ਜਿਆਦਾ ਦਿਲਚਸਪੀ ਰੱਖਦਾ ਹਾਂ ਅਤੇ ਮੈਂ ਅੱਜ ਤੋਂ ਇਸ ਉਪਰ ਹਰਦਰਸ਼ਨ ਜੀ ਦੇ ਦੱਸਣ ਅਨੁਸਾਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਕਰਕੇ ਮੇਰੀ ਸਭ ਨੂੰ ਗੁਜ਼ਾਰਿਸ਼ ਹੈ ਕਿ ਕੋਈ ਹੋਰ ਵਰਤੋਂਕਾਰ ਇਸ ਉਪਰ ਕੋਈ ਸੋਧ ਜਾਂ ਤਬਦੀਲੀ ਨਾ ਕਰਨ। ਇਸ ਸਬੰਧੀ ਜੇਕਰ ਕਿਸੇ ਵੀ ਵਰਤੋਂਕਾਰ ਦਾ ਕੋਈ ਵੀ ਸੁਝਾਅ ਜਾਂ ਸਵਾਲ ਹੈ ਉਹ ਮੇਰੇ ਗੱਲਬਾਤ ਵਾਲੇ ਸਫ਼ੇ ਉਪਰ ਲਿਖ ਦੇਣ। ਧੰਨਵਾਦ LovePreet Sidhu (talk) 00:04, 20 ਜੂਨ 2019 (UTC)[ਜਵਾਬ]

  1. ਕਿਸੇ ਸਫੇ ਨੂੰ ਆਪਣੇ ਲਈ ਰਾਖਵਾਂ ਰੱਖਣਾ ਵਿਕੀਪੀਡੀਆ ਫਿਲਾਸਫੀ ਦੇ ਉਲਟ ਹੈ। ਵਿਕੀਪੀਡੀਆ ਫਿਲਾਸਫੀ ਇਹ ਕਹਿੰਦੀ ਹੈ ਕਿ ਜਿਨ੍ਹਾਂ ਸਫਿਆਂ ਉੱਤੇ ਤੁਸੀਂ ਕੰਮ ਕਰ ਰਹੇ ਹੁੰਦੇ ਹੋ ; ਉਨ੍ਹਾਂ ਤੇ ਵੱਧ ਤੋਂ ਵੱਧ ਲੋਕਾਂ ਦਾ ਯੋਗਦਾਨ ਪਵਾਓ। ਇਸੇ ਨਾਲ ਆਪਣੇ ਅਤੇ ਦੂਜਿਆਂ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ । Monopoly ਠੀਕ ਨੀਤੀ ਨਹੀਂ ਹੈ ਜੀ। ਇਸ ਸਫੇ ਤੇ ਹੋਰ ਵਰਤੋਂਕਾਰ ਵੀ ਯੋਗਦਾਨ ਪਾ ਸਕਦੇ ਹਨ। Mulkh Singh (ਗੱਲ-ਬਾਤ) 03:16, 20 ਜੂਨ 2019 (UTC)[ਜਵਾਬ]
  1. ਮੁਲਖ ਸਿੰਘ ਸਿੰਘ ਜੀ ਮੈਂ ਤੁਹਾਡੇ ਨਾਲ ਸਹਿਮਤ ਹਾਂ ਪਰ ਆਪਾਂ ਨੂੰ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਖ਼ਬਰਾਂ ਵਾਲੇ ਸੈਕਸ਼ਨ ਵਿੱਚ ਤੁਸੀਂ ਅੱਜ ਹਵਾਲੇ ਸ਼ਾਮਲ ਕੀਤੇ ਸੀ। ਪਰ ਉੱਥੇ ਹਵਾਲੇ ਪਾਉਣ ਦੀ ਜਰੂਰਤ ਨਹੀਂ ਹੈ। ਤੁਹਾਡੇ ਹਵਾਲੇ ਪਾਉਣ ਨਾਲ ਮੁੱਖ ਪੇਜ ਦੇ ਫਾਰਮੈਟ ਵਿੱਚ ਕਾਫੀ ਤਬਦੀਲੀ ਆਈ ਹੈ। ਪਰ ਅੱਗੇ ਤੋਂ ਜਾਣਕਾਰੀ ਪਾਉਣ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਕਿ ਸੋਧ ਕਰਨ ਸਮੇਂ ਕੋਈ ਤਕਨੀਕੀ ਜਾਂ ਫਾਰਮੈਟ ਵਿੱਚ ਕੋਈ ਸਮੱਸਆ ਨਾ ਆਵੇ। LovePreet Sidhu (talk) 06:18, 20 ਜੂਨ 2019 (UTC)[ਜਵਾਬ]