ਫ਼ਰਾਂਸੀਸੀ ਇਨਕਲਾਬ
| ਫ਼ਰਾਂਸੀਸੀ ਇਨਕਲਾਬ | |
|---|---|
ਬਾਸਤੀਯ (ਗੜ੍ਹ) 'ਤੇ ਕਬਜ਼ਾ, ੧੪ ਜੁਲਾਈ ੧੭੮੯ |
|
| ਸਾਂਝੀਦਾਰ/ਭਾਗੀ | ਫ਼ਰਾਂਸੀਸੀ ਸਮਾਜ |
| ਸਥਾਨ | ਫ਼ਰਾਂਸ |
| ਮਿਤੀ | ੧੭੮੯–੧੭੯੯ |
| ਨਤੀਜਾ | *ਔਖੀ ਸੰਵਿਧਾਨਕ ਬਾਦਸ਼ਾਹੀ ਵੱਲੋਂ ਪਾਬੰਦ ਸ਼ਾਹੀ ਤਾਕਤ ਦਾ ਇੱਕ ਚੱਕਰ—ਫੇਰ ਫ਼ਰਾਂਸੀਸੀ ਬਾਦਸ਼ਾਹ, ਕੁਲੀਨਤੰਤਰ ਅਤੇ ਗਿਰਜੇ ਦੀ ਸਮਾਪਤੀ ਅਤੇ ਇੱਕ ਮੌਲਿਕ, ਧਰਮ-ਨਿਰਪੱਖ, ਲੋਕਤੰਤਰੀ ਗਣਰਾਜ ਨਾਲ਼ ਬਦਲੀ—ਜੋ ਅੱਗੋਂ ਹੋਰ ਵੀ ਸੱਤਾਵਾਦੀ, ਜੰਗਪਸੰਦ ਅਤੇ ਜਗੀਰੀ ਬਣ ਗਿਆ।
|
ਫ਼ਰਾਂਸੀਸੀ ਇਨਕਲਾਬ (ਫ਼ਰਾਂਸੀਸੀ: Révolution française; ੧੭੮੯–੧੭੯੯), ਫ਼ਰਾਂਸ ਵਿੱਚ ਬੁਨਿਆਦੀ ਸਮਾਜਕ ਅਤੇ ਰਾਜਨੀਤਕ ਚੱਕਥੱਲੀ ਦਾ ਇੱਕ ਦੌਰ ਸੀ ਜਿਸਦਾ ਸਿੱਧਾ ਅਸਰ ਫ਼ਰਾਂਸੀਸੀ ਇਤਿਹਾਸ ਅਤੇ ਹੋਰ ਮੋਟੇ ਤੌਰ 'ਤੇ ਸਮੁੱਚੀ ਦੁਨੀਆਂ ਉੱਤੇ ਪਿਆ। ਪੂਰਨ ਰਾਜਤੰਤਰ ਜਿਸਨੇ ਫ਼ਰਾਂਸ ਉੱਤੇ ਸਦੀਆਂ ਤੋਂ ਰਾਜ ਕੀਤਾ ਤਿੰਨ ਸਾਲਾਂ ਵਿੱਚ ਢਹਿ ਗਿਆ। ਫ਼ਰਾਂਸੀਸੀ ਸਮਾਜ ਵਿੱਚ ਇੱਕ ਭਾਰੀ ਕਾਇਆ-ਪਲਟ ਹੋਇਆ ਕਿਉਂਕਿ ਪ੍ਰਚੱਲਤ ਜਗੀਰੀ, ਕੁਲੀਨਤੰਤਰੀ ਅਤੇ ਧਾਰਮਿਕ ਰਿਆਇਤਾਂ ਖੱਬੇ ਰਾਜਨੀਤਕ ਸਮੂਹਾਂ, ਗਲੀਆਂ 'ਚ ਉਤਰੀ ਜਨਤਾ ਅਤੇ ਪਿੰਡਾਂ ਵਿਚਲੇ ਕਿਸਾਨਾਂ ਦੇ ਨਿਰੰਤਰ ਧਾਵਿਆਂ ਸਦਕਾ ਲੋਪ ਹੋ ਗਈਆਂ।[੧] ਰਵਾਇਤ ਅਤੇ ਮਹੰਤਸ਼ਾਹੀ ਦੇ ਪੁਰਾਣੇ ਵਿਚਾਰਾਂ – ਬਾਦਸ਼ਾਹੀ, ਕੁਲੀਨਤੰਤਰ ਅਤੇ ਧਾਰਮਿਕ ਅਹੁਦੇਦਾਰੀ ਆਦਿ – ਦੀ ਥਾਂ ਨਵੇਂ ਗਿਆਨ ਸਿਧਾਂਤਾਂ, ਜਿਵੇਂ ਕਿ ਖ਼ਲਾਸੀ, ਬਰਾਬਰੀ, ਨਾਗਰਿਕਤਾ ਅਤੇ ਨਾ ਖੋਹੇ ਜਾ ਸਕਣ ਵਾਲੇ ਅਧਿਕਾਰ, ਵੱਲੋਂ ਲੈ ਲਈ ਗਈ।ਯੋਰਪ ਦੇ ਸਾਰੇ ਰਾਜ ਘਰਾਣੇ ਡਰ ਗਏ ਅਤੇ ਓਹਨਾਂ ਨੇ ਇਸ ਦੇ ਵਿਰੋਧ ਵਿੱਚ ਇੱਕ ਲਹਿਰ ਛੇੜ ਦਿੱਤੀ ਅਤੇ 1814 ਵਿੱਚ ਰਾਜਤੰਤਰ ਫੇਰ ਬਹਾਲ ਕਰ ਦਿੱਤਾ।ਪਰ ਬਹੁਤੇ ਨਵੇਂ ਸੁਧਾਰ ਹਮੇਸ਼ਾਂ ਲਈ ਰਹਿ ਗਏ। ਇਸੇ ਤਰਾਂ ਕ੍ਰਾਂਤੀ ਦੇ ਵਿਰੋਧੀਆਂ ਅਤੇ ਹਮੈਤੀਆਂ ਵਿਚਕਾਰ ਵੈਰਭਾਵ ਵੀ ਪੱਕੇ ਹੋ ਗਏ,ਇਹ ਲੜਾਈ ਓਹਨਾਂ ਵਿਚਕਾਰ ਅਗਲੀਆਂ ਦੋ ਸਦੀਆਂ ਤੱਕ ਚਲਦੀ ਰਹੀ।
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ |