ਫ਼ਰੀਟਾਊਨ ਦਾ ਉਪਗ੍ਰਿਹੀ ਨਜ਼ਾਰਾ
ਫ਼ਰੀਟਾਊਨ ਸਿਏਰਾ ਲਿਓਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਅੰਧ ਮਹਾਂਸਾਗਰ ਵਿਚਲੀ ਇੱਕ ਪ੍ਰਮੁੱਖ ਬੰਦਰਗਾਹ ਹੈ ਅਤੇ ਸਿਏਰਾ ਲਿਓਨ ਦੇ ਪੱਛਮੀ ਖੇਤਰ ਵਿੱਚ ਸਥਿੱਤ ਹੈ। ਇਹ ਦੇਸ਼ ਦਾ ਸ਼ਹਿਰੀ, ਵਪਾਰਕ, ਸੱਭਿਆਚਾਰਕ, ਵਿੱਦਿਅਕ ਅਤੇ ਰਾਜਨੀਤਕ ਕੇਂਦਰ ਹੈ। ੨੦੦੪ ਮਰਦਮਸ਼ੁਮਾਰੀ ਮੁਤਾਬਕ ਇਸਦੇ ਢੁਕਵੇਂ ਸ਼ਹਿਰ ਦੀ ਅਬਾਦੀ ੭੭੨,੮੭੩ ਸੀ।[੧] ੨੦੧੦ ਵਿੱਚ ਇਸਦੀ ਅਬਾਦੀ ਦਾ ਅੰਦਾਜ਼ਾ ੧੨ ਲੱਖ 'ਤੇ ਲੱਗਿਆ ਹੈ। ਇਸਦੀ ਅਰਥਚਾਰਾ ਮੋਟੇ ਤੌਰ 'ਤੇ ਇਸਦੀ ਬੰਦਰਗਾਹ ਦੁਆਲੇ ਘੁੰਮਦੀ ਹੈ - ਜਿਸਨੇ ਸਿਏਰਾ ਲਿਓਨ ਦਰਿਆ ਜਵਾਰ ਦਹਾਨੇ ਦਾ ਜ਼ਿਆਦਾਤਰ ਭਾਗ ਘੇਰਿਆ ਹੋਇਆ ਹੈ ਅਤੇ ਜੋ ਦੁਨੀਆਂ ਦੀਆਂ ਸਭ ਤੋਂ ਵੱਡੇ ਡੂੰਘੇ ਪਾਣੀਆਂ ਵਾਲੀਆਂ ਕੁਦਰਤੀ ਬੰਦਰਗਾਹਾਂ ਵਿੱਚੋਂ ਇੱਕ ਹੈ।
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
|
ਅਫ਼ਰੀਕੀ ਦੇਸ਼ਾਂ ਦੀਆਂ ਰਾਜਧਾਨੀਆਂ |
|
|
|
 |
|