ਫ਼ਲਸਤੀਨੀ ਇਲਾਕੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਫ਼ਲਸਤੀਨ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਫਿਲਸਤੀਨ ਦਾ ਝੰਡਾ
ਨਕਸ਼ੇ ਵਿੱਚ ਫ਼ਲਸਤੀਨ ਦਾ ਪੱਛਮੀ ਕੰਢਾ

ਫਿਲਿਸਤੀਨ (ਅਰਬੀ: فلسطين ) ਦੁਨੀਆ ਦੇ ਪੁਰਾਣੇ ਦੇਸਾਂ ਵਿੱਚੋਂ ਇੱਕ ਹੈ। ਇਹ ਉਸ ਇਲਾਕੇ ਦਾ ਨਾਮ ਹੈ ਜਿਹੜਾ ਲਿਬਨਾਨ ਅਤੇ ਮਿਸਰ ਦੇ ਦਰਮਿਆਨ ਸੀ। ਉਸ ਦੇ ਵੱਡੇ ਹਿੱਸੇ ’ਤੇ ਇਸਰਾਈਲ ਦੀ ਰਿਆਸਤ ਕਾਇਮ ਕੀਤੀ ਗਈ ਹੈ। ੧੯੪੮ ਤੋਂ ਪਹਿਲੇ ਇਹ ਸਾਰਾ ਇਲਾਕਾ ਫ਼ਲਸਤੀਨ ਅਖਵਾਉਂਦਾ ਸੀ ਅਤੇ ਸਲਤਨਤ ਉਸਮਾਨੀਆ ’ਚ ਇੱਕ ਅਹਿਮ ਇਲਾਕੇ ਦੇ ਤੌਰ ਤੇ ਸ਼ਾਮਿਲ ਰਿਹਾ ਪਰ ਪਹਿਲੀ ਜੰਗ-ਏ-ਅਜ਼ੀਮ ਚ ਅਰਬਾਂ ਨੇ ਆਪਣੀ ਬੇਵਕੂਫ਼ੀ ਨਾਲ਼ ਅੰਗਰੇਜ਼ਾਂ ਦੀਆਂ ਚਾਲਾਂ ’ਚ ਫਸ ਕੇ, ਜਿਹੜੇ ਕਿ ਸਲਤਨਤ ਉਸਮਾਨੀਆ ਨੂੰ ਖ਼ਤਮ ਕਰਨ ਦੇ ਦਰ ਪਏ ਸਨ, ਅਰਬ ਕੌਮੀਅਤ ਦਾ ਨਾਅਰਾ ਲਾਇਆ ਤੇ ਅੰਗਰੇਜ਼ਾਂ ਦੇ ਸ਼ਾਨਾ ਬਾ ਸ਼ਾਨਾ ਤੁਰਕਾਂ ਦੇ ਖ਼ਿਲਾਫ਼ ਲੜੇ ਤਾਂ ਕਿ ਆਪਣੀ ਇੱਕ ਆਜ਼ਾਦ ਅਰਬ ਰਿਆਸਤ ਕਾਇਮ ਕਰ ਸਕਣ ਪਰ ਜੰਗ ਵਿੱਚ ਤੁਰਕਾਂ ਦੀ ਹਾਰ ਦੇ ਬਾਅਦ ਅੰਗਰੇਜ਼ ਅੰਗਰੇਜ਼ਾਂ ਨੇ ਫ਼ਲਸਤੀਨ ਅਤੇ ਫ਼ਰਾਂਸੀਸੀਆਂ ਨੇ ਸ਼ਾਮ ਅਤੇ ਲਿਬਨਾਨ ਉੱਤੇ ਕਬਜ਼ਾ ਕਰ ਲਿਆ ਅਤੇ ਬਾਕੀ ਅਰਬ ਇਲਾਕਿਆਂ ਨੂੰ ਨਿੱਕੀਆਂ ਵੱਡੀਆਂ ਜ਼ੇਰ ਦਸਤ ਬਾਦਸ਼ਾਹਤਾਂ ਚ ਵੰਡ ਦਿੱਤਾ। ੧੯੪੮ ਵਿੱਚ ਅੰਗਰੇਜ਼ਾਂ ਨੇ ਫ਼ਲਸਤੀਨ ਦੇ ਰਕਬੇ ਦੇ ਵੱਡੇ ਹਿੱਸੇ ਤੇ ਇਜ਼ਰਾਈਲ ਦੀ ਨਾਜ਼ਾਇਜ਼ ਰਿਆਸਤ ਦੇ ਕਿਆਮ ਦਾ ਐਲਾਨ ਕਰ ਦਿੱਤਾ ਅਤੇ ਖਿਲਾਫਤ ਉਸਮਾਨੀਆ ਦੇ ਖ਼ਿਲਾਫ਼ ਅੰਗਰੇਜ਼ਾਂ ਦੀ ਹਿਮਾਇਤ ਚ ਲੜਨ ਵਾਲੇ ਅਰਬ ਕੁਝ ਵੀ ਨਾ ਕਰ ਸਕੇ। ਇਸ ਤਰ੍ਹਾਂ ਇਜ਼ਰਾਈਲ ਦੀ ਨਾਜ਼ਾਇਜ਼ ਰਿਆਸਤ ਦਾ ਕਿਆਮ ਅਰਬਾਂ ਦੀ ਹਮਾਕਤ ਦੇ ਨਤੀਜੇ ਵਜੋਂ ਅਮਲ ਚ ਆਇਆ ਅਤੇ ੧੯੬੭ ਦੀ ਜੰਗ ਚ ਇਸਰਾਈਲ ਨੇ ਪੱਛਮੀ ਉਰਦਨ ਤੇ ਗ਼ਿਜ਼ਾ ਤੇ ਫ਼ਲਸਤੀਨੀ ਇਲਾਕੇ ਤੇ ਵੀ ਕਬਜ਼ਾ ਕਰ ਲਿਆ ਅਤੇ ਆਪਣੀਆਂ ਯਹੂਦੀਆਂ ਦੀਆਂ ਬਸਤੀਆਂ ਬਣਾਉਣੀ ਸ਼ੁਰੂ ਕਰ ਦਿੱਤੀਆਂ। ਅੱਜ ਕੱਲ੍ਹ ਫ਼ਲਸਤੀਨੀਆਂ ਨੇ ਥੋੜੀ ਜੀ ਖੁੱਲ ਦਿੱਤੀ ਹੋਈ ਏ। ਯਰੋਸ਼ਲਮ ਨੂੰ ਫ਼ਲਸਤੀਨੀ ਅਪਣੀ ਰਾਜਧਾਨੀ ਕਹਿੰਦੇ ਹਨ ਜਦ ਕਿ ਇਜ਼ਰਾਈਲ ਨੇ ਵੀ ਇਸਨੂੰ ਅਪਣੀ ਰਾਜਧਾਨੀ ਆਖਿਆ ਹੋਇਆ ਹੈ।

ਨਾਮ ਅਤੇ ਖੇਤਰ[ਸੋਧੋ]

ਜੇਕਰ ਅਜੋਕੇ ਫਿਲਸਤੀਨ-ਇਸਰਾਇਲ ਟਕਰਾਅ ਨੂੰ ਛੱਡ ਦਿਓ ਤਾਂ ਮੱਧ ਪੂਰਬ ਵਿੱਚ ਭੂ-ਮੱਧ ਸਾਗਰ ਅਤੇ ਜਾਰਡਨ ਨਦੀ ਦੇ ਵਿੱਚ ਦੀ ਭੂਮੀ ਨੂੰ ਫਲੀਸਤੀਨ ਕਿਹਾ ਜਾਂਦਾ ਸੀ। ਬਾਇਬਲ ਵਿੱਚ ਫਿਲੀਸਤੀਨ ਨੂੰ ਕੈੰਨਨ ਕਿਹਾ ਗਿਆ ਹੈ ਅਤੇ ਉਸਤੋਂ ਪਹਿਲਾਂ ਗਰੀਕ ਇਸਨੂੰ ਫਲਸਤੀਆ ਕਹਿੰਦੇ ਸਨ। ਰੋਮਨ ਇਸ ਖੇਤਰ ਨੂੰ ਜੁਡਆ ਸੂਬੇ ਦੇ ਰੂਪ ਵਿੱਚ ਜਾਣਦੇ ਸਨ।

ਇਤਿਹਾਸ[ਸੋਧੋ]

ਤੀਜੀ ਸਦੀ ਵਿੱਚ ਇਹ ਪ੍ਰਦੇਸ਼ ਬੇਬੀਲੋਨ ਅਤੇ ਮਿਸਰ ਦੇ ਵਿੱਚ ਵਪਾਰ ਦੇ ਲਿਹਾਜ਼ ਵਲੋਂ ਇੱਕ ਮਹੱਤਵਪੂਰਣ ਖੇਤਰ ਬਣਕੇ ਉੱਭਰਿਆ। ਫਿਲੀਸਤੀਨ ਖੇਤਰ ਉੱਤੇ ਦੂਜੀ ਸਦੀ ਵਿੱਚ ਮਿਸਰੀਆਂ ਅਤੇ ਹਿਕਸੋਸੋਂ ਦਾ ਰਾਜ ਸੀ। ਲਗਭਗ ੧੨੦੦ ਈਸਾ ਪੂਰਵ ਵਿੱਚ ਹਜ਼ਰਤ ਮੂਸਾ ਨੇ ਯਹੂਦੀਆਂ ਨੂੰ ਆਪਣੇ ਅਗਵਾਈ ਵਿੱਚ ਲੈ ਕੇ ਮਿਸਰ ਵਲੋਂ ਫਿਲੀਸਤੀਨ ਵੱਲ ਕੂਚ ਕੀਤਾ। ਹਿਬਰੂ (ਯਹੂਦੀ) ਲੋਕਾਂ ਉੱਤੇ ਫਿਲਿਸਤੀਨੀਆਂ ਦਾ ਰਾਜ ਸੀ। ਉੱਤੇ ਸੰਨ ੧੦੦੦ ਵਿੱਚ ਇਬਰਾਨੀਆਂ (ਹਿਬਰੂ, ਯਹੂਦੀ) ਨੇ ਦੋ ਰਾਜਾਂ ਦੀ ਸਥਾਪਨਾ ਕੀਤੀ - ਇਜ਼ਰਾਇਲ ਅਤੇ ਜੁਡਾਇਆ। ੭੦੦ ਈਸਾਪੂਰਵ ਤੱਕ ਇਹਨਾਂ ਉੱਤੇ ਬੇਬੀਲੋਨ ਖੇਤਰ ਦੇ ਰਾਜਾਂ ਦਾ ਕਬਜ਼ਾ ਹੋ ਗਿਆ। ਇਸ ਦੌਰਾਨ ਯਹੂਦੀਆਂ ਨੂੰ ਇੱਥੋਂ ਬਾਹਰ ਭੇਜਿਆ ਗਿਆ। ੫੫੦ ਈਸਾਪੂਰਵ ਦੇ ਆਸਪਾਸ ਜਦੋਂ ਇੱਥੇ ਫਾਰਸ ਦੇ ਹਖਾਮਨੀ ਰਾਜਿਆਂ ਦਾ ਰਾਜ ਹੋ ਗਿਆ ਤਾਂ ਉਨ੍ਹਾਂ ਨੇ ਯਹੂਦੀਆਂ ਨੂੰ ਵਾਪਸ ਆਪਣੇ ਵਤਨ ਪਰਤਣ ਦੀ ਇਜਾਜ਼ਤ ਦੇ ਦਿੱਤੀ। ਇਸ ਦੌਰਾਨ ਯਹੂਦੀ ਧਰਮ ਉੱਤੇ ਜਰਦੋਸ਼ਤ ਦੇ ਧਰਮ ਦਾ ਪ੍ਰਭਾਵ ਪਿਆ।

ਸਿਕੰਦਰ ਦੇ ਹਮਲੇ ( ੩੩੨ ਈਸਾਪੂਰਵ) ਤੱਕ ਤਾਂ ਹਾਲਤ ਸ਼ਾਂਤੀਪੂਰਨ ਰਹੇ ਅਤੇ ਉਸਦੇ ਬਾਅਦ ਰੋਮਨਾਂ ਦੇ ਰਾਜ ਵਿੱਚ ਇੱਥੇ ਦੋ ਬਗ਼ਾਵਤਾਂ ਹੋਈਆਂ - ਸੰਨ ੬੬ ਅਤੇ ਸੰਨ ੧੩੨ ਵਿੱਚ। ਦੋਨਾਂ ਬਗ਼ਾਵਤਾਂ ਨੂੰ ਦਬਾ ਦਿੱਤਾ ਗਿਆ। ਅਰਬਾਂ ਦਾ ਰਾਜ ਸੰਨ ੬੩੬ ਵਿੱਚ ਆਇਆ। ਇਸਦੇ ਬਾਅਦ ਇੱਥੇ ਅਰਬਾਂ ਦਾ ਦਬਦਬਾ ਵਧਦਾ ਗਿਆ। ਇਸ ਖੇਤਰ ਵਿੱਚ ਯਹੂਦੀ, ਮੁਸਲਮਾਨ ਅਤੇ ਈਸਾਈ ਤਿੰਨੇ ਆਬਾਦੀਆਂ ਰਹਿੰਦੀਆਂ ਸਨ।