ਬਠਿੰਡਾ

ਵਿਕਿਪੀਡਿਆ ਤੋਂ

ਬਠਿੰਡੇ ਦੇ ਕਿਲਾ ਮੁਬਾਰਕ ਦਾ ਅੰਦਰੌਂ ਦ੍ਰਿਸ਼

ਬਠਿੰਡਾ(English:Bathinda ),ਬਠਿੰਡਾ ਪੰਜਾਬ ਦਾ ਇਕ ਬਹੁਤ ਪ੍ਰਸਿੱਧ ਸ਼ਹਿਰ ਹੈ.ਇਹ ਭਾਰਤ ਦੇ ਉੱਤਰ-ਦੱਖਣ ਵਿੱਚ ਪੰਜਾਬ ਦਾ ਬਹੁਤ ਪ੍ਰਾਚੀਨ ਅਤੇ ਪ੍ਰਸਿੱਧ ਜ਼ਿਲਾ ਹੈ.ਬਠਿੰਡੇ ਦੀ ਇਕ ਖਾਸੀਅਤ ਇਹ ਵੀ ਹੈ ਕਿ ਜ਼ਿਲਾ ਹੋਣ ਦੇ ਨਾਲ- ਨਾਲ ਜੰਕਸ਼ਨ ਵੀ ਹੈ.ਬਠਿੰਡੇ ਦਾ ਇਤਿਹਾਸ ਬਹੁਤ ਪੁਰਾਣਾ ਹੈ.

ਸਿੱਖਾਂ ਦੇ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਨੇ ਬਠਿੰਡੇ ਦੇ ਜੰਗਲਾਂ ਵਿੱਚ ਮੁਗਲਾਂ ਨਾਲ ਲੜਾਈ ਕੀਤੀ ਸੀ.ਇਹ ਇਕ ਬਹੁਤ ਵੱਡਾ ਸ਼ਹਿਰ ਹੈ । ਇਸ ਦਾ ਸਨਅੱਤੀਕਰਨ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ।ਜਿਸ ਵਿੱਚ ਉਸਦੀ ਪ੍ਰਮੁੱਖਤਾ ਦਾ ਮੁੱਖ ਕਾਰਣ ਗੁਰੂ ਨਾਨਕ ਦੇਵ ਥਰਮਲਪਂਲਾਟ ਹੈ,ਜਿਸ ਤੋਂ ਬਿਜਲੀ ਸਪਲਾਈ ਹੁੰਦੀ ਹੈ,ਇਸ ਤੌਂ ਇਲਾਵਾ ਖਾਦ ਕਾਰਖਾਨਾ ਤੇ ਨਵਾਂ ਬਣ ਰਿਹਾ ਗੁਰੂ ਗੋਬਿੰਦ ਸਿੰਘ ਤੇਲ ਸ਼ੋਧਕ ਕਾਰਖਾਨਾ ਵੀ ਮੁੱਖ ਸਨਅਤਾਂ ਹਨ।ਉੱਤਰੀ ਭਾਰਤ ਵਿਚ ਬਠਿੰਡੇ ਵਿਖੇ ਅਨਾਜ ਤੇ ਕਪਾਹ ਦੀ ਬਹੁਤ ਵੱਡੀ ਮੰਡੀ ਹੈ।

ਬਠਿੰਡੇ ਵਿੱਚ ਰਜਿੰਦਰਾ ਕਾਲਜ,ਗਿਆਨੀ ਜ਼ੇਲ ਸਿੰਘ ਕਾਲਜ ਆਫ ਇੰਜਨੀਰਗ ਅਤੇ ਤੇਕਨਾਲਜੀ ,ਆਦੇਸ਼ ਇਨਸੀਟਯੁਟ ਆਫ ਮੈਡੀਕਲ ਰਿਸਰਚ,ਬਾਬਾ ਸ਼੍ਰੀ ਚੰਦ ਜੀ ਸਰਕਾਰੀ ਕਾਲਜ ਅਤੇ ਪੰਜਾਬ ਟੇਕਨੀਕਲ ਯੁਨੀਵਰਸਿਟੀ ਆਦਿ ਪੜਾਈ ਦੇ ਮੁੱਖ ਕੇਂਦਰ ਹਨ।

ਬਠਿੰਡੇ ਦੇ ਹੋਰ ਪ੍ਰਸਿਧ ਘੁੰਮਣ ਯੋਗ ਸਥਾਨ ਦਮਦਮਾ ਸਾਹਿਬ,ਮੈਸਰ ਖਾਨਾ ਮੰਦਰ ,ਰੋਜ਼ ਗਾਰਡਨ,ਜ਼ੀਓਲੋਜੀਕਲ ਪਾਰਕ, ਲੱਖੀ ਜੰਗਲ ਅਤੇ ਕਿਲਾ ਮੁਬਾਰਕ ਹਨ.ਇਹ ਕਿੱਲਾ 1900 ਸਾਲ ਪੁਰਾਣਾ ਹੈ ਪਰ ਇਹ ਹੁਣ ਤੱਕ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ.

ਮਿਲਟਰੀ ਦਾ ਜ਼ਿਆਦਾ ਪ੍ਰਬੰਧ ਹੋਣ ਕਰਕੇ ਵੀ ਬਠਿੰਡਾ ਪ੍ਰਸਿੱਧ ਹੈ.ਮਾਲਵੇ ਦਾ ਇਹ ਸ਼ਹਿਰ ਉੱਤਰ ਵਿੱਚ ਸਰਸਾ ਅਤੇ ਫਤਿਹਬਾਦ,ਪੁਰਬ ਵਿੱਚ ਸੰਗਰੁਰ ਅਤੇ ਮਾਨਸਾ ਜ਼ਿਲੇ ਨਾਲ, ਦੱਖਣ -ਪੁਰਬ ਵਿੱਚ ਮੋਗਾ ਅਤੇ ਦੱਖਣ- ਪੱਛਮ ਵਿੱਚ ਫ਼ਰੀਦਕੋਟ ਅਤੇ ਮਾਨਸਾ ਨਾਲ ਜੁੜਿਆ ਹੋਇਆ ਹੈ।


[ਸੋਧ] ਜਲ ਵਾਸੂ

ਗਰਮੀਆਂ ਵਿੱਚ ਇਥੇ ਤਾਪਮਾਨ 50°C (122°F), ਅਤੇ ਸਰਦੀਆਂ ਵਿੱਚ 0°C (32°F) ਤੱਕ ਜਾ ਸਕਦੇ ਹਨ। ਇਥੇ ਮੋਸਮ ਜਿਆਦਾ ਤਰ ਖ਼ੁਸ਼ਕ, ਪਰ ਮਈ ਤੋਂ ਅਗਸਤ ਤੱਕ ਬਹੁਤ ਸਿਲ੍ਹਾ ਹੁੰਦਾ ਹੈ। ਮੀਂਹ ਦੱਖਣੀ-ਪੱਛਮੀ ਦਿਸ਼ਾ ਤੋਂ ਆਉਦਾ ਹੈ, ਅਤੇ ਜਿਆਦਾ ਤਰ ਜੁਲਾਈ ਦੇ ਅੱਧ ਤੋ ਸਤੰਬਰ ਦੇ ਅੱਧ ਤੱਕ ਪੈਂਦਾ ਹੈ।

[ਸੋਧ] ਬਾਹਰੀ ਕੜੀ

ਬਠਿੰਡਾ ਜ਼ਿਲੇ ਦਾ ਸੁਵਿਧਾ ਪੋਰਟਲ