ਬਰਤੋਲਤ ਬ੍ਰੈਖਤ
| 'ਬਰਤੋਲਤ ਬ੍ਰੈਖਤ' |
|
| ਜਨਮ: | 10 ਫਰਵਰੀ 1898 ਔਗਸਬਰਗ, ਜਰਮਨ ਸਲਤਨਤ |
|---|---|
| ਮੌਤ: | 14 ਅਗਸਤ 1956 ਪੂਰਬੀ ਬਰਲਿਨ, ਪੂਰਬੀ ਜਰਮਨੀ |
| ਕਾਰਜ_ਖੇਤਰ: | ਜਰਮਨ ਕਵੀ, ਨਾਟਕਕਾਰ ਅਤੇ ਥੀਏਟਰ ਨਿਰਦੇਸ਼ਕ |
| ਰਾਸ਼ਟਰੀਅਤਾ: | ਜਰਮਨ |
| ਭਾਸ਼ਾ: | ਜਰਮਨ ਭਾਸ਼ਾ |
| ਵਿਧਾ: | ਐਪਿਕ ਥੀਏਟਰ · ਗੈਰ-ਅਰਸਤੂਵਾਦੀ ਡਰਾਮਾ |
| ਸਾਹਿਤਕ ਲਹਿਰ: | ਮਾਰਕਸਵਾਦ |
| ਦਸਤਖਤ: | |
ਬਰਤੋਲਤ ਬ੍ਰੈਖਤ (ਜਰਮਨ: [ˈbɛɐ̯tɔlt ˈbʁɛçt] (
ਸੁਣੋ); ਜਨਮ ਸਮੇਂ
ਯੁਈਗੇਨ ਬਰਤੋਲਤ ਫਰੈਡਰਿਕ ਬ੍ਰੈਖਤ (ਮਦਦ·ਜਾਣੋ); 10 ਫਰਵਰੀ 1898 – 14 ਅਗਸਤ 1956) ਇੱਕ ਜਰਮਨ ਕਵੀ, ਨਾਟਕਕਾਰ ਅਤੇ ਥੀਏਟਰ ਨਿਰਦੇਸ਼ਕ ਅਤੇ ਮਾਰਕਸਵਾਦੀ ਸੀ।
ਜੀਵਨ[ਸੋਧ]
ਬ੍ਰੈਖਤ ਦਾ ਜਨਮ 10 ਫਰਵਰੀ 1898 ਨੂੰ ਜਰਮਨੀ ਦੇ ਬਾਵੇਰੇਆ ਸੂਬੇ ਦੇ ਔਗਸਬਰਗ ਕਸਬੇ ਵਿੱਚ ਹੋਇਆ। ਇਸੇ ਸ਼ਹਿਰ ਵਿੱਚ ਉਸਨੇ ਮੁਢਲੀ ਪੜ੍ਹਾਈ ਕੀਤੀ ਅਤੇ ਬਾਅਦ ਨੂੰ 1917 ਵਿੱਚ ਮਿਊਨਿਖ ਯੂਨੀਵਰਸਿਟੀ ਵਿੱਚ ਡਾਕਟਰੀ ਵਿੱਚ ਦਾਖਲਾ ਲਿਆ। ਪਹਿਲੇ ਵਿਸ਼ਵ ਯੁੱਧ ਦੇ ਅਖੀਰਲੇ ਸਾਲ ਉਹ ਫੌਜ ਵਿੱਚ ਭਰਤੀ ਹੋ ਗਿਆ। ਪਰ ਡਾਕਟਰੀ ਦੀ ਪੜਾਈ ਹੋਣ ਕਾਰਨ ਇੱਕ ਹਸਪਤਾਲ ਵਿੱਚ ਹੀ ਕੰਮ ਮਿਲ ਗਿਆ। ਇਸ ਸਮੇਂ ਦੇ ਅਨੁਭਵ ਜੀਵਨ ਭਰ ਜ਼ਿੰਦਗੀ ਉਸਦੀ ਮਾਨਸਿਕਤਾ ਤੇ ਛਾਏ ਰਹੇ। ਮਾਰਕਸਵਾਦ ਤੋਂ ਪ੍ਰੇਰਿਤ ਹੋ ਕੇ ਉਸ ਨੇ ਆਪਣੀ ਕਲਾ ਰਾਹੀਂ ਪੂੰਜੀਵਾਦੀ ਦ੍ਰਿਸ਼ਟੀਕੋਣ ਅਤੇ ਕਦਰਾਂ-ਕੀਮਤਾਂ ਦਾ ਅਸਲੀ ਖਾਸਾ ਆਪਣੇ ਦਰਸ਼ਕਾਂ ਅਤੇ ਸਰੋਤਿਆਂ ਸਾਹਮਣੇ ਰੱਖਿਆ।
30 ਜਨਵਰੀ 1933 ਨੂੰ ਜਦੋਂ ਹਿਟਲਰ ਦਾ ਜਰਮਨੀ 'ਤੇ ਕਬਜਾ ਹੋ ਗਿਆ ਤਾਂ ਬ੍ਰੈਖਤ ਦੀ ਅੰਤਹੀਣ ਜਲਾਵਤਨੀ ਦਾ ਦੌਰ ਸ਼ੁਰੂ ਹੋ ਗਿਆ। ਉਹ ਪਰਦੇਸ਼ਾਂ ਵਿੱਚ ਭਟਕਦਾ ਸੱਚ ਅਤੇ ਮਨੁੱਖਤਾ ਦੇ ਸੁਹਣੇ ਭਵਿੱਖ ਲਈ ਲਿਖਦਾ ਰਿਹਾ।
ਮਈ 1955 ਵਿੱਚ ਕਲਾ ਸਾਹਿਤ ਵਿੱਚ ਉਸ ਦੇ ਕੰਮ ਲਈ ਉਸਨੂੰ ਲੈਨਿਨ ਪੁਰਸਕਾਰ ਮਿਲਿਆ। ਇਸੇ ਸਮੇਂ ਮਾਸਕੋ ਵਿੱਚ ਹੀ 14 ਅਗਸਤ 1956 ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ।
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |