ਬਲੋਚਿਸਤਾਨ
ਵਿਕਿਪੀਡਿਆ ਤੋਂ
ਬਲੋਚਿਸਤਾਨ' ਪਾਕਿਸਤਾਨ ਦਾ ਸਬ ਤੋਂ ਵੱਡਾ ਸੂਬਾ ਹੈ, ਪਰ ਲੋਕ ਗਿਣਤੀ ਨਾਲ ਸਬ ਤੋਂ ਛੋਟਾ। ਇਸ ਦੀ ਲੋਕ ਗਿਣਤੀ ਇੱਕ ਕਰੋੜ ਦੇ ਕਰੀਬ ਹੈ। ਬਲੋਚਿਸਤਾਨ ਪਾਕਿਸਤਾਨ ਦੇ 44% ਰਕਬੇ ਤੇ ਫੈਲਿਆ ਹੋਇਆ ਇਦੇ ਚੜਦੇ ਪਾਸੇ ਪੰਜਾਬ ਤੇ ਸਿੰਧ ਉਤਲੇ ਪਾਸੇ ਸਰਹੱਦ ਤੇ ਅਫ਼ਗਾਨੀਸਤਾਨ ਲੈਂਦੇ ਪਾਸੇ ਈਰਾਨ ਤੇ ਦੱਖਣ ਦੇ ਪਾਸੇ ਅਰਬੀ ਸਾਗਰ ਹੈ। ਇਥੇ ਬਲੋਚੀ, ਪਸ਼ਤੋ, ਪੰਜਾਬੀ, ਸਿੰਧੀ, ਅਤੇ ਉਰਦੂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। 1947 ਚ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਬਲੋਚਿਸਤਾਨ ਪਾਕਿਸਤਾਨ ਦਾ ਇਕ ਪਾਸਾ ਬਣ ਗਿਆ।