ਬਸ਼ਕੋਰਤੋਸਤਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਬਸ਼ਕੋਰਤੋਸਤਾਨ

Flag
: 54°28′N 56°16′E / 54.467°N 56.267°E / 54.467; 56.267
ਸਰਕਾਰ
 • ਰਾਸ਼ਟਰਪਤੀ ਰੁਸਤਮ ਖਾਮੀਤੋਵ

ਬਸ਼ਕੋਰਤੋਸਤਾਨ ਗਣਰਾਜ (ਰੂਸੀ: Респу́блика Башкортоста́н, tr. Respublika Bashkortostan; IPA: ; ਬਸ਼ਕੀਰ: Башҡортостан Республикаһы, Başqortostan Respublikahı), also known as Bashkiria (ਰੂਸੀ: Башки́рия, tr. Bashkiriya; IPA: ) ਰੂਸ ਦਾ ਇੱਕ ਸਮੂਹ ਖੰਡ ਹੈ, ਅਤੇ ਇਸਨੂੰ ਗਣਤੰਤਰ ਦਾ ਦਰਜਾ ਮਿਲਿਆ ਹੋਇਆ ਹੈ। ਇਹ ਵੋਲਗਾ ਨਦੀ ਅਤੇ ਯੂਰਾਲ ਪਹਾੜਾਂ ਦੇ ਦਰਮਿਆਨ ਸਥਿਤ ਹੈ। ਇਸਦੀ ਰਾਜਧਾਨੀ ਉਫਾ ਨਾਮ ਦਾ ਸ਼ਹਿਰ ਹੈ। ਇਸਦਾ ਖੇਤਰਫਲ 1,43,600 ਵਰਗ ਕਿਮੀ ਹੈ (ਯਾਨੀ ਭਾਰਤ ਦੇ ਛੱਤੀਸਗੜ ਰਾਜ ਤੋਂ ਰਤਾ ਕੁ ਜਿਆਦਾ)। ਇਸਦਾ ਨਾਮ ਬਸ਼ਕੀਰ ਜਾਤੀ ਦੇ ਲੋਕਾਂ ਤੋਂ ਪਿਆ ਹੈ ਜਿਨ੍ਹਾਂ ਦੀ ਇਹ ਪੁਸ਼ਤੈਨੀ ਮਾਤਭੂਮੀ ਹੈ। ਇੱਥੇ ਸੰਨ 2002 ਵਿੱਚ ਹੋਈ ਮਰਦਮਸ਼ੁਮਾਰੀ ਦੇ ਹਿਸਾਬ ਨਾਲ ਇੱਥੇ ਦੇ ਲੱਗਭੱਗ 36% ਲੋਕ ਰੂਸੀ ਸਮੁਦਾਏ ਦੇ, 30% ਬਸ਼ਕੀਰ ਸਮੁਦਾਏ ਅਤੇ 24 % ਤਾਤਾਰ ਸਮੁਦਾਏ ਦੇ ਸਨ। ਸਾਰੇ ਸਮੁਦਾਇਆਂ ਦੇ ਲੋਕ ਰੂਸੀ ਭਾਸ਼ਾ ਸਮਝਦੇ ਅਤੇ ਬੋਲਦੇ ਹਨ। ਬਸ਼ਕੀਰ ਅਤੇ ਤਾਤਾਰ ਲੋਕ ਜ਼ਿਆਦਾਤਰ ਮੁਸਲਮਾਨ ਹਨ ਅਤੇ ਬਾਕੀ ਸਮੁਦਾਇਆਂ ਦੇ ਲੋਕ ਜ਼ਿਆਦਾਤਰ ਇਸਾਈਆਂ ਹਨ। 2010 ਦੀ ਮਰਦਮਸ਼ੁਮਾਰੀ ਅਨੁਸਾਰ ਇਸਦੀ ਆਬਾਦੀ 4,072,292 ਸੀ।[੧] ਬਸ਼ਕੋਰਤੋਸਤਾਨ ਕਰੀਬ 41 ਲੱਖ ਵਸੋਂ ਨਾਲ ਰੂਸ ਦਾ ਸਭ ਤੋਂ ਵੱਡਾ ਗਣਰਾਜ ਹੈ।

ਹਵਾਲੇ[ਸੋਧੋ]