ਬਹਾਦੁਰ ਸ਼ਾਹ ਜ਼ਫਰ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| 'ਬਹਾਦੁਰ ਸ਼ਾਹ ਦੂਜਾ' | ||
|---|---|---|
| 28 ਸਤੰਬਰ 1837 – 14 ਸਤੰਬਰ 1857 ਤੱਕ ਮੁਗਲ ਬਾਦਸ਼ਾਹ | ||
| ਪੂਰਾ ਨਾਮ | ਅਬੂ ਜ਼ਫਰ ਸਿਰਾਜੁੱਦੀਨ ਮੁਹੰਮਦ ਬਹਾਦੁਰ ਸ਼ਾਹ ਜ਼ਫਰ | |
| ਜਨਮ | 24 ਅਕਤੂਬਰ 1775 | |
| ਦਿੱਲੀ, ਮੁਗਲ ਸਲਤਨਤ | ||
| ਮੌਤ | 7 ਨਵੰਬਰ 1862 | |
| ਰੰਗੂਨ, ਬਰਤਾਨਵੀ ਬਰਮ੍ਹਾ | ||
| ਪੂਰਵਾਧਿਕਾਰੀ | ਅਕਬਰ ਸ਼ਾਹ ਦੂਜਾ' | |
| ਪਤਨੀ/ਪਤਨੀਆਂ | ਅਸ਼ਰਫ਼ ਮਹਲ | |
| ਅਖਤਰਮਹਲ | ||
| ਜ਼ੀਨਤ ਮਹਲ | ||
| ਤਾਜ ਮਹਲ | ||
| ਪਿਤਾ | ਅਕਬਰ ਸ਼ਾਹ ਦੂਜਾ' | |
| ਮਾਤਾ | ਲਾਲਬਾਈ | |
ਬਹਾਦੁਰ ਸ਼ਾਹ ਜ਼ਫਰ ਜਾਂ ਅਬੂ ਜ਼ਫਰ ਸਿਰਾਜੁੱਦੀਨ ਮੁਹੰਮਦ ਬਹਾਦੁਰ ਸ਼ਾਹ ਜ਼ਫਰ (ਉਰਦੂ:ابو ظفر سِراجُ الْدین محمد بُہادر شاہ ظفر; 24 ਅਕਤੂਬਰ 1775 – 7 ਨਵੰਬਰ 1862) ਭਾਰਤ ਵਿੱਚ ਮੁਗਲ ਸਾਮਰਾਜ ਦਾ ਆਖਰੀ ਬਾਦਸ਼ਾਹ ਸੀ। ਇਹ ਮੁਗਲ ਬਾਦਸ਼ਾਹ ਅਕਬਰ ਸ਼ਾਹ ਦੂਜਾ ਦਾ ਅਤੇ ਹਿੰਦੂ ਰਾਜਪੂਤ ਲਾਲਬਾਈ ਦਾ ਮੁੰਡਾ ਸੀ। ਇਹ 28 ਸਤੰਬਰ 1837 ਨੂੰ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਬਾਦਸ਼ਾਹ ਬਣਿਆ। ਇਸਨੂੰ ਗਜ਼ਲਾਂ ਲਿਖਣ ਦਾ ਸ਼ੌਂਕ ਸੀ ਤੇ ਇਸਨੇ ਆਪਣਾ ਤਖੱਲਸ ਜ਼ਫਰ ਰੱਖਿਆ ਹੋਇਆ ਸੀ।
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |