ਬਾਬਰ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਜ਼ਹੀਰੁੱਦੀਨ ਮੁਹੰਮਦ ਬਾਬਰ ਬੇਗ (14 ਫ਼ਰਵਰੀ 1483 – 26 ਦਸੰਬਰ 1530) ਮੱਧ ਏਸ਼ੀਆ ਦਾ ਇੱਕ ਜੇਤੂ ਸੀ ਜਿਸਨੇ ਬਹੁਤ ਸਾਰੇ ਧੱਕੇ ਖਾਣ ਤੋਂ ਬਾਅਦ, ਆਖ਼ਰਕਾਰ 1526 ਵਿੱਚ ਪਾਨੀਪਤ ਦੀ ਪਹਿਲੀ ਲੜਾਈ ਵਿੱਚ ਇਬਰਾਹਿਮ ਲੋਧੀ ਨੂੰ ਹਰਾ ਕੇ, ਭਾਰਤੀ ਉਪਮਹਾਂਦੀਪ ਵਿੱਚ ਮੁਗਲ ਸਲਤਨਤ ਦੀ ਨੀਂਹ ਰੱਖੀ ਅਤੇ ਮੁਗਲੀਆ ਸਲਤਨਤ ਦਾ ਪਹਿਲਾ ਬਾਦਸ਼ਾਹ ਬਣਿਆ। ਇਹ ਤੈਮੂਰ ਅਤੇ ਚੰਗੇਜ਼ ਖਾਨ ਦੇ ਵੰਸ਼ ਵਿੱਚੋਂ ਸੀ।