ਬਾਬਰੀ ਮਸਜਿਦ

ਗੁਣਕ: 26°47′44″N 82°11′40″E / 26.7956°N 82.1945°E / 26.7956; 82.1945
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਾਬਰੀ ਮਸਜਿਦ
Babri Mosque

ਬਾਬਰੀ ਮਸਜਿਦ ਢਾਹੇ ਜਾਣ ਤੋਂ ਪਹਿਲਾਂ

ਨਿਰਦੇਸ਼-ਅੰਕ: 26°47′44″N 82°11′40″E / 26.7956°N 82.1945°E / 26.7956; 82.1945
ਸਥਾਨ ਅਯੁੱਧਿਆ, ਭਾਰਤ
ਸਥਾਪਿਤ ਉਸਾਰੀ – 1527
ਢਹਿ-ਢੇਰੀ ਕਰ ਦਿੱਤੀ ਗਈ – 1992
ਆਰਕੀਟੈਕਚਰ ਸੰਬੰਧੀ ਜਾਣਕਾਰੀ
ਆਰਕੀਟੈਕਚਰ ਸ਼ੈਲੀ ਤੁਗਲਕ

ਬਾਬਰੀ ਮਸਜਿਦ (ਹਿੰਦੀ: बाबरी मस्जिद, ਉਰਦੂ: بابری مسجد‎, ਭਾਰਤ ਵਿੱਚ ਉੱਤਰ ਪ੍ਰਦੇਸ਼ ਦੇ ਫੈਜ਼ਾਬਾਦ ਜ਼ਿਲ੍ਹੇ ਦੇ ਸ਼ਹਿਰ ਅਯੁੱਧਿਆ ਵਿੱਚ ਰਾਮਕੋਟ ਪਹਾੜੀ(ਹਿੱਲ) ਉੱਤੇ ਸਥਿਤ ਸੀ। ਇਹ 6 ਦਸੰਬਰ 1992 ਵਿੱਚ ਢਹਿ-ਢੇਰੀ ਕਰ ਦਿੱਤੀ ਗਈ ਸੀ। 1,50,000 ਲੋਕਾਂ ਦੀ, ਇਸ ਮਕਸਦ ਲਈ ਇਕੱਤਰ ਹੋਈ ਭੀੜ ਨੇ,[1] ਸੰਗਠਨਕਾਰੀਆਂ ਦੇ ਸਰਵਉੱਚ ਅਦਾਲਤ (ਸੁਪਰੀਮ ਕੋਰਟ) ਨੂੰ ਦਿੱਤੇ ਵਾਅਦੇ ਕਿ ਬਾਬਰੀ ਮਸਜਿਦ ਨੂੰ ਕੋਈ ਨੁਕਸਾਨ ਨਹੀਂ ਪਹੁੰਚਣ ਦਿੱਤਾ ਜਾਵੇਗਾ, ਦੇ ਬਾਵਜੂਦ ਬੇਕਿਰਕੀ ਨਾਲ ਮਸਜਿਦ ਤੋੜ ਦਿੱਤੀ ਸੀ।[2][2][3] ਇਸ ਦੇ ਨਤੀਜੇ ਵਜੋਂ ਹੋਏ ਫ਼ਸਾਦਾਂ ਵਿੱਚ ਮੁੰਬਈ ਅਤੇ ਦਿੱਲੀ ਸਮੇਤ ਅਨੇਕ ਵੱਡੇ ਸ਼ਹਿਰਾਂ ਵਿੱਚ 2,000 ਤੋਂ ਵਧ ਲੋਕ ਮਾਰੇ ਗਏ ਸਨ।[4]

ਇਤਿਹਾਸ[ਸੋਧੋ]

ਮਸਜਿਦ ਦੀ ਨਿਰਮਾਣ-ਕਲਾ[ਸੋਧੋ]

ਮੁਗ਼ਲ ਸਾਮਰਾਜ ਦੇ ਸ਼ਾਸਕ ਅਤੇ ਉਨ੍ਹਾਂ ਦੇ ਵਾਰਿਸ ਭਵਨ-ਨਿਰਮਾਣ-ਕਲਾ ਦੇ ਬਹੁਤ ਵੱਡੇ ਸਰਪ੍ਰਸਤ ਸਨ ਅਤੇ ਉਨ੍ਹਾਂ ਨੇ ਅਨੇਕ ਉੱਤਮ ਮਕਬਰਿਆਂ, ਮਸਜਿਦਾਂ ਅਤੇ ਮਦਰਸਿਆਂ ਦਾ ਨਿਰਮਾਣ ਕਰਵਾਇਆ। ਇਹਨਾਂ ਦੀ ਇੱਕ ਵਿਸ਼ੇਸ਼ ਸ਼ੈਲੀ ਹੈ, ਜਿਸ ਉੱਤੇ ਤੁਗ਼ਲਕ ਉੱਤਰਕਾਲੀਨ ਨਿਰਮਾਣ-ਕਲਾ ਦੇ ਪ੍ਰਭਾਵ ਹਨ। ਪੂਰੇ ਭਾਰਤ ਵਿੱਚ ਮਸਜਿਦਾਂ ਵੱਖ-ਵੱਖ ਸ਼ੈਲੀਆਂ ਵਿੱਚ ਬਣਾਈਆਂ ਗਈਆਂ ਸਨ। ਸਭ ਤੋਂ ਸੁੰਦਰ ਸ਼ੈਲੀਆਂ ਉਨ੍ਹਾਂ ਖੇਤਰਾਂ ਵਿੱਚ ਵਿਕਸਿਤ ਹੋਈਆਂ ਜਿੱਥੇ ਦੇਸ਼ੀ ਪਰੰਪਾਰਿਕ ਕਲਾ ਬਹੁਤ ਮਜ਼ਬੂਤ ਸੀ ਅਤੇ ਮਕਾਮੀ ਕਾਰੀਗਰ ਬਹੁਤ ਹੀ ਕੁਸ਼ਲ ਸਨ। ਇਸ ਲਈ ਖੇਤਰੀ ਜਾਂ ਰਾਜਸੀ ਸ਼ੈਲੀਆਂ ਦੀਆਂ ਮਸਜਿਦਾਂ ਮਕਾਮੀ ਮੰਦਿਰਾਂ ਜਾਂ ਘਰੇਲੂ ਸ਼ੈਲੀਆਂ ਤੋਂ ਵਿਕਸਿਤ ਹੋਈਆਂ, ਜੋ ਕਿ ਉੱਥੇ ਦੀ ਜਲਵਾਯੂ, ਧਰਤਖੰਡ, ਸਾਮੱਗਰੀਆਂ ਅਨੁਸਾਰ ਢਲੀਆਂ ਸਨ। ਇਸ ਲਈ ਬੰਗਾਲ, ਕਸ਼ਮੀਰ ਅਤੇ ਗੁਜਰਾਤ ਦੀਆਂ ਮਸਜਿਦਾਂ ਵਿੱਚ ਭਾਰੀ ਅੰਤਰ ਹੈ। ਬਾਬਰੀ ਮਸਜਦ ਲਈ ਜੌਨਪੁਰ ਦੀ ਨਿਰਮਾਣ-ਕਲਾ ਸ਼ੈਲੀ ਦਾ ਅਨੁਕਰਣ ਕੀਤਾ ਗਿਆ ਸੀ।

ਇੱਕ ਵਿਸ਼ੇਸ਼ ਸ਼ੈਲੀ ਦੀ ਇਹ ਮਹੱਤਵਪੂਰਨ ਬਾਬਰੀ ਮਸਜਿਦ ਮੁੱਖ ਤੌਰ ਉੱਤੇ ਨਿਰਮਾਣ-ਕਲਾ ਵਿੱਚ ਰਾਖਵੀਂ ਰਹੀ, ਜਿਸ ਨੂੰ ਦਿੱਲੀ ਸਲਤਨਤ ਦੀ ਸਥਾਪਨਾ (1192) ਦੇ ਬਾਅਦ ਵਿਕਸਿਤ ਕੀਤਾ ਗਿਆ ਸੀ। ਹੈਦਰਾਬਾਦ ਦੇ ਚਾਰ-ਮੀਨਾਰ (1591) ਚੌਂਕ ਦੇ ਵੱਡੇ ਮਹਿਰਾਬ, ਤੋਰਣ ਪਥ, ਅਤੇ ਮੀਨਾਰ ਬਹੁਤ ਹੀ ਖਾਸ ਹਨ। ਇਸ ਕਲਾ ਵਿੱਚ ਪੱਥਰ ਦੀ ਵਿਆਪਕ ਵਰਤੋਂ ਕੀਤੀ ਗਈ ਹੈ ਅਤੇ 17ਵੀਂ ਸਦੀ ਵਿੱਚ ਮੁਗਲ ਕਲਾ ਦੇ ਮੁੰਤਕਿਲ ਹੋਣ ਤੱਕ ਜਿਵੇਂ ਕ‌ਿ ਤਾਜ ਮਹਲ ਵਰਗੀਆਂ ਸੰਰਚਨਾਵਾਂ ਤੋਂ ਵਿਖਾਈ ਦਿੰਦੀ ਹੈ। ਮੁਸਲਮਾਨਾਂ ਦੇ ਸ਼ਾਸਨ ਵਿੱਚ ਭਾਰਤੀ ਅਨੁਕੂਲਣ ਪ੍ਰਤੀਬਿੰਬਿਤ ਹੁੰਦਾ ਹੈ।

ਤਸਵੀਰਾਂ[ਸੋਧੋ]

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. Babri mosque demolition case hearing today. Yahoo News – 18 September 2007
  2. 2.0 2.1 Tearing down the Babri Masjid – Eye Witness BBC's Mark Tully BBC – Thursday, 5 December 2002, 19:05 GMT
  3. "Babri Masjid demolition was planned 10 months in advance – PTI". Archived from the original on 2008-01-17. Retrieved 2013-06-28. {{cite web}}: Unknown parameter |dead-url= ignored (help)
  4. The Ayodhya dispute. BBC News. 15 November 2004.