ਬਾਬਰੀ ਮਸਜਿਦ ਦੀ ਢਹਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਬਾਬਰੀ ਮਸਜਿਦ ਦੇ ਵਿਨਾਸ਼
ਅਯੋਧਿਆ is located in ਭਾਰਤ
ਅਯੋਧਿਆ
ਅਯੋਧਿਆ (ਭਾਰਤ)
ਤਰੀਕ 6 ਦਸੰਬਰ 1992
ਹਮਲੇ ਦੀ ਕਿਸਮ ਹੁੱਲੜਬਾਜ਼ੀ
ਅਪਰਾਧੀ ਕਾਰਸੇਵਕ

ਭਾਰਤ ਵਿੱਚ ਉੱਤਰ ਪ੍ਰਦੇਸ਼ ਦੇ ਫੈਜ਼ਾਬਾਦ ਜ਼ਿਲ੍ਹੇ ਦੇ ਸ਼ਹਿਰ ਅਯੋਧਿਆ ਵਿੱਚ ਰਾਮਕੋਟ ਹਿੱਲ ਉੱਤੇ ਸਥਿਤ ਬਾਬਰੀ ਮਸਜਿਦ 6 ਦਸੰਬਰ 1992 ਨੂੰ ਢਹਿਢੇਰੀ ਕਰ ਦਿੱਤੀ ਗਈ ਸੀ। 150,000 ਹਿੰਦੂ ਕਾਰਸੇਵਕਾਂ ਦੀ ਇਸ ਮਕਸਦ ਲਈ ਇਕੱਤਰ ਹੋਈ ਭੀੜ ਨੇ,[੧] ਸੰਗਠਨਕਾਰੀਆਂ ਦੇ ਸੁਪ੍ਰੀਮ ਕੋਰਟ ਨੂੰ ਦਿੱਤੇ ਵਾਅਦੇ ਕਿ ਬਾਬਰੀ ਮਸਜਿਦ ਨੂੰ ਕੋਈ ਨੁਕਸਾਨ ਨਹੀਂ ਪਹੁੰਚਣ ਦਿੱਤਾ ਜਾਵੇਗਾ, ਦੇ ਬਾਵਜੂਦ ਬੇਕਿਰਕੀ ਨਾਲ ਮਸਜਿਦ ਤੋੜ ਦਿੱਤੀ ਸੀ।[੨][੨][੩] ਇਸ ਦੇ ਨਤੀਜੇ ਵਜੋਂ ਹੋਏ ਫਸਾਦਾਂ ਵਿੱਚ ਮੁੰਬਈ ਅਤੇ ਦਿੱਲੀ ਸਮੇਤ ਅਨੇਕ ਵੱਡੇ ਸ਼ਹਿਰਾਂ ਵਿੱਚ 2,000 ਤੋਂ ਵਧ ਲੋਕ ਮਾਰੇ ਗਾਏ ਸਨ।[੪]

ਹਵਾਲੇ[ਸੋਧੋ]