ਬਾਬਾ ਫ਼ਰੀਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ


ਫ਼ਰੀਦੁਦੀਨ ਮਸਊਦ ਗੰਜਸ਼ਕਰ (ਸ਼ਕਰਗੰਜ)
گنجِ شکر ਗੰਜ -ਏ-ਸ਼ਕਰ شیخ العالم ਸ਼ੇਖ਼-ਉਲ-ਆਲਮ
ਜਨਮ 1173/569ਹਿਜ਼ਰੀ
ਪਿੰਡ ਖੋਤਵਾਲ਼, ਜ਼ਿਲ੍ਹਾ ਮੁਲਤਾਨ ਹੁਣ ਪਾਕਿਸਤਾਨ )
ਮੌਤ 1266/1280
ਪਾਕਪਟਨ (ਪਾਕਿਸਤਾਨ)ਪੰਜਾਬ
ਮਾਨ-ਸਨਮਾਨ ਇਸਲਾਮ, ਖ਼ਾਸਕਰ ਚਿਸ਼ਤੀ ਸੂਫ਼ੀ ਸੰਪਰਦਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪ ਦੀ ਰਚਨਾ ਸ਼ਾਮਲ ਕੀਤੀ ਗਈ ਹੈ।
ਪ੍ਰਭਾਵਿਤ-ਹੋਏ ਕੁਤਬੁੱਦ-ਦੀਨ ਬਖ਼ਤਿਆਰ ਕਾਕੀ
ਪ੍ਰਭਾਵਿਤ-ਕੀਤਾ ਸੇਖ ਨਿਜ਼ਾਮੁੱਦ-ਦੀਨ ਔਲੀਆ, ਜਾਮਾਲੁੱਦੀਨ ਹਾਂਸਵੀ ਅਤੇ ਅਲਾਉੱਦੀਨ ਸਬੀਰ ਕਲਿਆਰੀ ਅਤੇ ਹੋਰ ਬਹੁਤ।

ਹਜਰਤ ਬਾਬਾ ਫ਼ਰੀਦ-ਉਦ-ਦੀਨ ਗੰਜਸ਼ਕਰ (ਉਰਦੂ: حضرت بابا فرید الدّین مسعود گنج شکرਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿੱਚ ਇੱਕ ਸੂਫ਼ੀ ਫਕੀਰ ਸੀ। ਹਜਰਤ ਫ਼ਰੀਦ-ਉਦ-ਦੀਨ ਗੰਜਸ਼ਕਰ (1173–1266) ਜਾਂ (1188 (584 ਹਿਜਰੀ) – 7 ਮਾਈ 1280 (679 ਹਿਜਰੀ)), ਜਿਸਨੂੰ ਆਮ ਤੌਰ ਤੇ ਬਾਬਾ ਫ਼ਰੀਦ (ਉਰਦੂ: بابا فرید‎) ਸੱਦਿਆ ਜਾਂਦਾ ਹੈ 12ਵੀਂ ਸਦੀ ਦਾ ਇੱਕ ਸੂਫ਼ੀ ਪ੍ਰਚਾਰਕ ਅਤੇ ਚਿਸ਼ਤੀ ਸੰਪਰਦਾ ਦਾ ਸੰਤ ਸੀ।

ਜੀਵਨ[ਸੋਧੋ]

ਜਨਮ[ਸੋਧੋ]

ਬਾਬਾ ਫ਼ਰੀਦ ਦਾ ਜਨਮ 1173 ਜਾਂ 1188 (584 ਹਿਜਰੀ) ਪੰਜਾਬ ਖੇਤਰ ਦੇ ਪਿੰਡ ਖੋਤਵਾਲ਼, ਜ਼ਿਲ੍ਹਾ ਮੁਲਤਾਨ (ਹੁਣ ਪਾਕਿਸਤਾਨ) ਵਿੱਚ ਜਮਾਲ-ਉਦ-ਦੀਨ ਸੁਲੇਮਾਨ ਅਤੇ ਸ਼ੇਖ਼ ਵਜੀਹ-ਉਦ-ਦੀਨ ਖੋਜੇਂਦੀ ਦੀ ਧੀ ਮਰੀਅਮ ਬੀਬੀ ਦੇ ਘਰ ਹੋਇਆ ਸੀ।[੧] ਫ਼ਰੀਦ ਜੀ ਦੀ ਜਨਮ ਤਾਰੀਖ਼, ਸੰਮਤ ਅਤੇ ਪਿੰਡ ਦਾ ਅਸਲ ਨਾਂ ਦੱਸਣਾ ਕਠਿਨ ਕੰਮ ਵੀ ਹੈ। ਵੱਖ-ਵੱਖ ਵਿਦਵਾਨਾਂ ਨੇ ਬਾਬਾ ਫ਼ਰੀਦ ਦੇ ਜਨਮ ਸਮੇਂ ਅਤੇ ਸਥਾਨ ਬਾਰੇ ਆਪਣੀਆਂ ਲੱਭਤਾ (ਖੋਜਾਂ) ਰਾਹੀਂ ਆਪਣੇ-ਆਪਣੇ ਵਿਚਾਰ ਦੱਸ ਕੇ ਬਾਬਾ ਫ਼ਰੀਦ ਜੀ ਦੇ ਜਨਮ ਸੰਮਤ ਅਤੇ ਸਥਾਨ ਬਾਰੇ ਦੱਸਿਆ ਹੈ। ਜਿਵੇਂ:-

  • “ਮੀਆਂ ਮੌਲਾ ਬਖਸ਼ ਕੁਸ਼ਤਾ ਅਨੁਸਾਰ ਆਪ ਯਕਮ ਅਜ਼ਾਨ 569 ਹਿਜ਼ਰੀ ਮੁਤਾਬਿਕ ਸੰਨ 1173 ਈਸਵੀ ਨੂੰ ਪੈਦਾ ਹੋਏ।``3
  • “ਸੀਅਰੁਲ ਅੋਲੀਆ ਅਨੁਸਾਰ ਫ਼ਰੀਦ ਜੀ ਦਾ ਜਨਮ 569 ਹਿਜ਼ਰੀ ਜਾਂ 1173 ਈਸਵੀ ਵਿੱਚ ਹੋਇਆ।``3
  • “ਡਾ. ਮੋਹਨ ਸਿੰਘ ਦੀਵਾਨਾ ਅਨੁਸਾਰ ਬਾਬਾ ਫ਼ਰੀਦ 582 ਹਿਜ਼ਰੀ 1186 ਈਸਵੀ ਨੂੰ ਖੋਤਵਾਲ ਪਿੰਡ ਸੂਬਾ ਮੁਲਤਾਨ ਵਿੱਚ ਹੋਇਆ ਸੀ।``3
  • “ਡਾ. ਰਤਨ ਸਿੰਘ ਜੱਗੀ ਅਨੁਸਾਰ ਪੰਜਾਬੀ ਸੂਫ਼ੀ ਕਾਵਿ ਦੇ ਮੋਢੀ ਕਵੀ ਅਤੇ ਚਿਸ਼ਤੀ ਸਿਲਸਿਲੇ ਦੇ ਪ੍ਰਸਿੱਧ ਸੂਫ਼ੀ ਸਾਧਕ ਸ਼ੇਖ ਫਰੀਦੁਦੀਨ ਮਸਊਦ ਸਕਰਗੰਜ ਦਾ ਜਨਮ ਸੇਖ ਜਮਾਲੁੱਦੀਨ ਸੁਲੇਮਾਨ ਦੇ ਘਰ ਬੀਬੀ ਕੁਰਸੂਮ ਦੀ ਕੁਖੋਂ 1173 ਈਸਵੀ ਪਿੰਡ ਖੋਤਵਾਲ ਵਿੱਚ ਹੋਇਆ। ਆਪ ਜੀ ਨੂੰ ਸ਼ਕਰਗੰਜ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ।``3

ਸਿੱਖਿਆ[ਸੋਧੋ]

“ਬਾਬਾ ਫ਼ਰੀਦ ਜੀ ਦੀ ਸਿੱਖਿਆ ਬਾਰੇ ਦੱਸਿਆ ਜਾਂਦਾ ਹੈ ਕਿ ਉਹਨਾਂ ਦੇ ਪਿਤਾ ਬਾਬਾ ਫ਼ਰੀਦ ਜੀ ਨੂੰ ਕੇਵਲ 18 ਮਹੀਨੇ ਦੀ ਉਮਰ ਵਿੱਚ ਛੱਡ ਕੇ ਆਪ ਗੁਜਰ ਗਏ ਸਨ। ਆਪ ਜੀ ਦੀ ਮਾਤਾ ਕੁਰਸੂਮ ਨੇ ਹੀ ਬਾਬਾ ਫ਼ਰੀਦ ਜੀ ਨੂੰ ਪਾਲ ਕੇ ਧਾਰਮਿਕ ਵਿੱਦਿਆ ਦਿਤੀ। ਮੁਢਲੀ ਵਿਦਿਆ ਮਾਤਾ ਪਾਸੋਂ ਪ੍ਰਾਪਤ ਕਰਨ ਪਿੱਛੋਂ ਇਨ੍ਹਾਂ ਨੇ ਕੁਰਆਨ ਮਜੀਦ ਮੌਲਾਨਾ ਅਬੂ ਹਾਫ਼ਜ਼ ਕੋਲੋਂ ਪੜ੍ਹਿਆ ਫੇਰ ਉਹ ਬਗਦਾਦ ਚਲੇ ਗਏ ਜਿਥੇ ਉਹਨਾਂ ਨੇ ‘ਅਬਦੁਲ ਕਾਦਰ ਜੀਲਾਨੀ`, ‘ਸ਼ੇਖ ਸ਼ਿਰਾਬੁਦੀਨ ਸੁਹਰਾਵਰਦੀ`, ‘ਖਵਾਜ਼ਾ ਮੁਅਈਉਨਦੀਨ ਚਿਸ਼ਤੀ` ਤੇ ‘ਸ਼ੇਖ ਕਿਰਸਾਨੀਂ` ਆਦਿ ਦੀ ਸੰਗਤ ਤੋਂ ਲਾਭ ਲਿਆ।”2

ਗੱਦੀ ਦੀ ਪ੍ਰਾਪਤੀ[ਸੋਧੋ]

ਬਾਬਾ ਫ਼ਰੀਦ ਸੂਫ਼ੀਆਂ ਦੇ ਚਿਸ਼ਤੀ ਸਿਲਸਿਲੇ ਦੇ ਇੱਕ ਪ੍ਰਸਿੱਧ ਆਗੂ ਹੋਏ ਹਨ। ਇਹ ਸਿਲਸਿਲਾ ਖ੍ਵਾਜਾ ਹਸਨ ਬਸਰੀ ਤੋਂ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ, ਜਿਹਨਾਂ ਬਾਰੇ ਦੱਸਿਆ ਜਾਂਦਾ ਹੈ ਕਿ ਫ਼ਕੀਰੀ ਦੀ ਗੋਦੜੀ ਹਜ਼ਰਤ ਅਲੀ ਪਾਸੋਂ ਪ੍ਰਾਪਤ ਕੀਤੀ। ਖ੍ਵਾਜਾ ਹਸਨ ਬਸਰੀ ਦੇ ਅੱਠਵੇਂ ਗੱਦੀਦਾਰ ਖ੍ਵਾਜਾ ਅਬੂ ਇਸਹਾਕ ਤੋਂ ਪਿੱਛੋਂ ਉਹਨਾਂ ਦੇ ਪੰਜ ਹੋਰ ਗੱਦੀਦਾਰਾਂ ਨੇ ਇਸ ਪਿੰਡ ‘ਚਿਸ਼ਤ` ਨੂੰ ਹੀ ਆਪਣਾ ਟਿਕਾਣਾ ਬਣਾਈ ਰੱਖਿਆ। ਇਸ ਦਾ ਨਤੀਜਾ ਇਹ ਹੋਇਆ ਕਿ ਇਸ ਸਿਲਸਿਲੇ ਦਾ ਨਾਂ ‘ਚਿਸ਼ਤ` ਪਿੰਡ ਦੇ ਸੰਬੰਧ ਕਰਕੇ ਚਿਸ਼ਤੀ ਮਸ਼ਹੂਰ ਖ੍ਵਾਜਾ ਹਸਨ ਬਸਰੀ ਦੇ ਚੋਦਵੇਂ ਖ਼ਤੀਫ਼ੇ ਖ੍ਵਾਜਾ ਮੁਈਨੱਦ - ਦੀਨ ਹਸਨ ਸਿਜਜ਼ੀ ਚਿਸ਼ਤੀ ਹੋਵੇ ਇਹ ਪਹਿਲੇ ਚਿਸ਼ਤੀ ਆਗੂ ਸਨ ਜਿਨ੍ਹਾਂ ਨੇ ਹਿੰਦੁਸਤਾਨ ਵਿੱਚ ਚਿਸ਼ਤੀ ਸੰਪ੍ਰਦਾਇ ਦੀ ਨੀਂਹ ਰੱਖੀ। ਇਹਨਾਂ ਨੇ ਆਪਣੀਆਂ ਪ੍ਰਚਾਰਕ ਸਰਗਰਮੀਆਂ ਦਾ ਕੇਂਦਰ ਪਹਿਲਾ ਦਿੱਲੀ ਤੇ ਪਿੱਛੋਂ ਅਜਮੇਰ ਨੂੰ ਬਣਾਇਆ। ਅਜਮੇਰ ਵਿੱਚ ਉਸ ਸਮੇਂ ਜੋਗੀਆਂ ਦਾ ਰਾਜ ਸੀ ਤੇ ਰਾਏ ਪਿਥੋਰਾ ਦਾ ਰਾਜ ਸੀ। ਇਹਨਾਂ ਦੋਨਾਂ ਸਥਾਪਿਤ ਸ਼ਕਤੀਆਂ ਵੱਲੋਂ ਖ੍ਵਾਜਾ ਸਾਹਿਬ ਦਾ ਵਿਰੋਧ ਕੁਦਰਤੀ ਸੀ। ਜਦੋਂ ਸੂਫ਼ੀਆਂ ਨੇ ਆਪਣੇ ਚਰਨ ਹਿੰਦੁਸਤਾਨ ਵਿੱਚ ਪਾਏ ਤਾਂ ਇਥੋਂ ਦਾ ਹਨੇਰਾ ਇਸਲਾਮ ਦੇ ਨੂਰ ਨਾਲ ਉਜਵੱਲ ਹੋ ਉਠਿਆ। ਇਥੇ ਆ ਕੇ ਖ੍ਵਾਜਾ ਮੁਈਨੱਦਦੀਨ ਨੇ ਆਪਣੀ ਗੱਦੀ ਖ੍ਵਾਜਾ ਕੁਤਬੁੱਦ-ਦੀਨ ਬਖ਼ਤਯਾਰ ਕਾਕੀ ਚਿਸ਼ਤੀ ਨੂੰ ਬਖ਼ਸੀ ਤਾਂ ਉਸ ਵੇਲੇ ‘ਮੁਲਤਾਨ` ਉੱਤਰ ਪੱਛਮੀ ਹਿੰਦੁਸਤਾਨ ਦੇ ਵਪਾਰ, ਸਭਿਆਚਾਰ ਤੇ ਰਾਜਨੀਤੀ ਦਾ ਇੱਕ ਬਹੁਤ ਵੱਡਾ ਇਸਲਾਮੀ ਦੇਸ਼ਾਂ ਵਿਚੋਂ ਮੌਲਵੀ ਤੇ ਸੂਫ਼ੀ ਹੁੰਮ ਹੁੰਮਾ ਕੇ ਮੁਲਤਾਨ ਪਹੁੰਚਿਆ ਕਰਦੇ ਸਨ। ਇਸ ਥਾਂ ਦੀਆਂ ਸ਼ਾਨਦਾਰ ਮਸੀਤਾਂ, ਵਿਦਿਆਲੇ ਅਤੇ ਉੱਚ ਇਸਲਾਮੀ ਸਿੱਖਿਆ ਲਈ ਇਹ ਥਾਂ ਬਹੁਤ ਮਸ਼ਹੂਰ ਸੀ। ਇਸੇ ਸਥਾਨ ਤੇ ਹੀ ਇੱਕ ਦਿਨ ਕਾਕੀ ਜੀ ਵੀ ਆਏ ਅਤੇ ਉਹਨਾਂ ਦੀ ਫ਼ਰੀਦ ਜੀ ਨਾਲ ਇੱਕ ਮਸੀਤ ਵਿੱਚ ਗੋਸ਼ਟੀ ਹੋਈ ਜਿਸ ਪਿੱਛੋਂ ਫ਼ਰੀਦ ਜੀ ਕਾਕੀ ਜੀ ਤੋਂ ਇਨਾਂ ਪ੍ਰਸ਼ੰਨ ਹੋਏ ਕੀ ਉਹਨਾਂ ਦੇ ਕਦਮਾਂ ਵਿੱਚ ਡਿੱਗ ਪਏ ਇਹ ਸੀ ਫ਼ਰੀਦ ਜੀ ਦੀ ਆਪਣੇ ਪੀਰ ਨਾਲ ਪਹਿਲੀ ਮਿਲਣੀ। ਕਾਕੀ ਜੀ ਨੇ ਮੁਲਤਾਨ ਤੋਂ ਦਿੱਲੀ ਜਾਣਾ ਸੀ ਉਹ ਫ਼ਰੀਦ ਦੇ ਕਹਿਣ ਤੇ ਉਸ ਨੂੰ ਵੀ ਨਾਲ ਹੀ ਲੈ ਗਏ। ਕਾਕੀ ਜੀ ਨੇ ਫ਼ਰੀਦ ਨੂੰ ਗਿਆਨ ਬਖ਼ਸ ਕੇ ਹਰ ਇੱਕ ਗੁਣਾ ਪੱਖੋਂ ਪਰਪੱਕ ਕਰ ਦਿੱਤਾ। ਲੰਮੇ ਫ਼ਾਕੇ ਕੱਟਣ, ਮਨ ਦੀ ਗਰੀਬੀ ਧਾਰਨ, ਰੋਜੇ ਨਮਾਜ਼ ਵਾਲਾ ਸ਼ਰੱਈ ਜੀਵਨ ਬਿਤਾਉਣ ਤੇ ਸਬਰ ਸੰਤੋਖ ਨਾਲ ਰਹਿਣ ਵਿਚੋਂ ਫ਼ਰੀਦ ਜੀ ਉਤਨੇ ਹੀ ਸਿਰਕੱਢ ਸਨ ਜਿਤਨੇ ਕਿ ਆਪਣੀ ਗੁਰੂ-ਭਗਤੀ ਵਿਚੋਂ ਇਹਨਾਂ ਸਾਧਨਾਂ ਦਾ ਫ਼ਲ ਇਹ ਹੋਇਆ ਕਿ ਕਾਕੀ ਜੀ ਮ੍ਰਿਤ ਸਮੇਂ ਫ਼ਰੀਦ ਜੀ ਨੂੰ ਆਪਣਾ ਖ਼ਲੀਫਾ ਥਾਪ ਗਏ।

ਬਾਬਾ ਫ਼ਰੀਦ ਅਤੇ ਸੂਫ਼ੀ ਮੱਤ[ਸੋਧੋ]

“ਜਦੋਂ ਫ਼ਰੀਦ ਜੀ ਨੇ ਚਿਸ਼ਤੀ ਪੰਥ ਦੀ ਵਾਂਗ ਡੋਰ ਸੰਭਾਲੀ ਉਦੋ ਹਿੰਦੁਸਤਾਨ ਵਿੱਚ ਸੂਫ਼ੀਆਂ ਦੇ ਦੋ ਹੋਰ ਵੱਡੇ ਫ਼ਿਰਕੇ, ਕਾਦਰੀ ਤੇ ਸੁਹਰਵਰਦੀ ਵੀ ਧਰਮ ਪ੍ਰਚਾਰ ਦੇ ਖੇਤਰ ਵਿੱਚ ਕੰਮ ਕਰ ਰਹੇ ਸਨ। ਬਾਬਾ ਫ਼ਰੀਦ ਜੀ ਤੇ ਅੱਗੋਂ ਉਹਨਾਂ ਦੇ ਖਲੀਫ਼ੇ ਸ਼ੇਖ ਨਿਜਾਮੁੱਦ-ਦੀਨ ਔਲੀਆਂ ਨੇ ਚਿਸ਼ਤੀ ਸੰਪ੍ਰਦਾਇ ਨੂੰ ਐਸੀ ਟੀਸੀ ਉਤੇ ਪਹੁੰਚਾਇਆ ਕਿ ਸੁਹਰਵਰਦੀ ਤਾਂ ਬੱਸ ਮੁਲਤਾਨ ਜੋਗੇ ਹੀ ਰਹਿ ਗਏ ਤੇ ਕਾਦਿਰੀ ਵੀ ਕੋਈ ਬਹੁਤੀ ਉੱਨਤੀ ਨਾ ਕਰ ਸਕੇ। ਇਸ ਵੇਲੇ ਸੂਫ਼ੀ ਸਿਲਸਿਲਆ ਵਿਚੋਂ ਚਿਸ਼ਤੀ ਸਿਲਸਿਲਾ ਹਿੰਦੁਸਤਾਨ ਤੇ ਪਾਕਿਤਸਾਲ ਵਿੱਚ ਸਭ ਤੋਂ ਵੱਡਾ ਸਿਲਸਿਲਾ ਹੈ।”1

ਬਾਬਾ ਫ਼ਰੀਦ ਦੀ ਕਾਵਿ-ਕਲਾ ਅਤੇ ਪੰਜਾਬੀ ਸਾਹਿਤ ਵਿੱਚ ਸਥਾਨ[ਸੋਧੋ]

ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਬਾਬਾ ਫ਼ਰੀਦ ਜੀ ਦੀ ਵਿਸ਼ੇਸ਼ ਥਾਂ ਹੈ। ਉਹ ਪਹਿਲੇ ਪੰਜਾਬੀ ਕਵੀ ਸਨ, ਜਿਨ੍ਹਾਂ ਦੀ ਰਚਨਾ ਸ਼ੁੱਧ ਤੇ ਠੇਠ ਪੰਜਾਬੀ ਵਿੱਚ ਹੈ ਤੇ ਅੱਜ ਦੀ ਪੰਜਾਬੀ ਦੇ ਬਹੁਤ ਨੇੜੇ ਪ੍ਰਤੀਤ ਹੁੰਦੀ ਹੈ। ਉਨ੍ਹਾਂ ਦੀ ਰਚਨਾ ਸ਼ਲੋਕਾਂ ਤੇ ਸ਼ਬਦਾਂ ਵਿੱਚ ਹੈ ਤੇ ਇਨ੍ਹਾਂ ਛੰਦਾਂ ਦੀ ਵਰਤੋਂ ਫ਼ਰੀਦ ਤੋਂ ਪਹਿਲਾਂ ਨਾਥ ਜੋਗੀਆਂ ਨੇ ਵੀ ਕੀਤੀ। ਬਾਬਾ ਫ਼ਰੀਦ ਦੀ ਸਾਰੀ ਰਚਨਾ ਵਿਚੋਂ ਸਦਾਚਾਰਿਕ ਤੇ ਅਧਿਆਤਮਿਕ ਸਿੱਖਿਆ ਮਿਲਦੀ ਹੈ, ਜਿਸ ਨੂੰ ਉਹਨਾਂ ਨੇ ਬੜੇ ਕਲਾ-ਮਈ, ਸਰਲ, ਰਵਾਂ ਤੇ ਸੰਜਮ-ਮਈ ਢੰਗ ਨਾਲ ਸਾਡੇ ਦ੍ਰਿਸ਼ਟੀਗੋਚਰ ਕੀਤਾ ਹੈ। ਸੁਚੱਜੀ ਸ਼ਬਦ-ਚੋਣ, ਅਲੰਕਾਰ, ਬਿੰਬ, ਚਿੱਤਰ ਤੇ ਸੰਕੇਤ ਆਪ ਦੀ ਕਵਿਤਾ ਨੂੰ ਨਵੀਆਂ ਉਚਾਣਾਂ ਤੇ ਡੂੰਘਾਈ ਬਖ਼ਸਦੇ ਹਨ। ਬਾਬਾ ਫ਼ਰੀਦ ਜੀ ਦੇ ਸਲੋਕਾ ਤੇ ਸ਼ਬਦਾਂ ਨੂੰ ਪੜ੍ਹਦਿਆਂ ਪੜ੍ਹਦਿਆਂ ਇੱਕ ਅਜੀਬ ਸਰੂਰ ਤੇ ਅਕਹਿ ਅਨੰਦ ਪ੍ਰਾਪਤ ਹੁੰਦਾ ਹੈ। ਫ਼ਰੀਦ ਦੀ ਰਚਨਾ ਇੱਕ ਨਿਪੁੰਨ ਕਲਾਕਾਰ ਦੀ ਘਾੜਤ ਪ੍ਰਤੀਤ ਹੁੰਦੀ ਹੈ ਤੇ ਬਾਬਾ ਫ਼ਰੀਦ ਜੀ ਦੀ ਬਾਣੀ ਦੇ ਅਨੇਕ ਭਾਗ ਮੁਹਾਵਰਾ ਬਣ ਕੇ ਲੋਕ-ਮੂੰਹਾਂ ਤੇ ਚੜ੍ਹ ਗਏ ਹਨ। ਏਥੋਂ ਤੱਕ ਕਿ ਆਮ ਲੋਕੀਂ ਆਪਣੇ ਵਿਚਾਰਾਂ ਦੀ ਪੁਸ਼ਟੀ ਵਜੋਂ ਫ਼ਰੀਦ ਬਾਣੀ ਵਿਚੋਂ ਹਵਾਲੇ ਦਿੰਦੇ ਹਨ। ਹੇਠਾਂ ਅਸੀਂ ਉਨ੍ਹਾਂ ਦੀ ਰਚਨਾ ਵਿਚੋਂ ਕੁੱਝ ਉਦਾਹਰਣਾਂ ਦਰਜ ਕਰ ਰਹੇ ਹਾਂ, ਜਿਨ੍ਹਾਂ ਤੋਂ ਉਹਨਾਂ ਦੀ ਕਾਵਿ-ਕਲਾ ਭਿੰਨ-ਭਿੰਨ ਪੱਖ ਉਘੜਦੇ ਹਨ। ਜਿਵੇਂ:-

                  1.       “ਫ਼ਰੀਦ ਜੰਗਲੁ ਜੰਗੁਲ ਕਿਆ ਭਵਹਿ, ਵਣ ਕੰਡਾ ਮੋੜੇਹਿ,

ਵਸੀ ਰਬੁ ਹਿਆਲੀਆ, ਜੰਗਲੁ ਕਿਆ ਢੂੰਢਹਿ।``1

                  2.       “ਫ਼ਰੀਦਾ ਬਾਰਿ ਪਰਾਇਐ ਬੈਸਣਾ, ਸਾਂਈ ਮੁਝੇ ਨਾ ਦੇਹਿ

ਜੇ ਤੂ ਏਵੇ ਰਖਸੀ, ਜੀਉ ਸਰੀਰਹੁ ਲੇਹਿ।``4

                  3.       “ਫ਼ਰੀਦਾ ਜੇ ਤੂ ਅਕਲਿ ਲਤੀਫ਼, ਕਾਲੇ ਲਿਖ ਨਾ ਲੇਖੁ।
                                        ਆਪਨਜੇ ਗਿਰੀਬਾਨ ਮਹਿ ਸਿਰ ਨਿਵਾ ਕਰ ਦੇਖੁ।``2  
                                                                                                  (ਬਾਬਾ ਫ਼ਰੀਦ ਜੀ)

ਬਾਬਾ ਫ਼ਰੀਦ ਜੀ ਦੀ ਰਚਨਾ ਦੇ ਦੋ ਪੱਖ ਨਾਲੋਂ ਨਾਲ ਚਲਦੇ ਹਨ - ਇੱਕ ਅਧਿਆਤਮਿਕ ਵਿਚਾਰਧਾਰਾ ਤੇ ਦੂਜਾ ਸਦਾਚਾਰਿਕ ਉੱਚਤਾ ਤੇ ਪਵਿੱਤਰਤਾ ਦਾ ਸੰਦੇਸ਼, ਪਰ ਖੂਬੀ ਇਹ ਹੈ ਏਨੇ ਮਹੱਤਵਪੂਰਨ ਤੇ ਗੰਭੀਰ ਵਿਸ਼ੇ ਨੂੰ ਵੀ ਅਜਿਹੀ ਭਾਸ਼ਾ ਤੇ ਸ਼ੈਲੀ ਵਿੱਚ ਪੇਸ਼ ਕੀਤਾ ਹੈ ਕਿ ਇਹ ਵੱਧ ਤੋਂ ਵੱਧ ਲੋਕ-ਜੀਵਨ ਤੇ ਲੋਕ ਅਨੁਭਵ ਦੇ ਨਿਕਟ ਦਿਖਾਈ ਦਿੰਦੀ ਤੇ ਪੜ੍ਹਦਿਆਂ ਪੜ੍ਹਦਿਆਂ ਹਿਰਦੇ ਦੀਆਂ ਡੂੰਘਾਣਾ ਤਕ ਉੱਤਰ ਜਾਂਦੀ ਹੈ। ਅਧਿਆਤਮਿਕ ਤੇ ਸਦਾਚਾਰਿਕ ਸਿੱਖਿਆ ਦੀਆਂ ਕੁੱਝ ਕੁ ਉਦਾਹਰਣਾਂ ਦੇਖੋ:

                     1.    “ਫ਼ਰੀਦਾ ਸ਼ਕਰ ਖੰਡ ਨਿਵਾਤ ਗੁੜ, ਮਾਖਿਉਂ ਮਾਝਾ ਦੁਧ।
                                ਸਭੇ ਵਸਤੂ ਮਿਠੀਆਂ, ਰਬ ਨਾ ਪੁਜਨਿ ਤੁਧ।``4
                      2.        “ਰੁਖੀ ਸੁਖੀ ਖਾਇ ਕੈ, ਠੰਡਾ ਪਾਣੀ ਪੀਉ।
                                ਫ਼ਰੀਦਾ ਦੇਖਿ ਪਰਾਈ ਚੋਪੜ੍ਹੀ ਨਾ ਤਰਸਾਏ ਜੀਓ।``4
                     3. “ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਮੁਲਤਾਨ।
                         ਫ਼ਰੀਦਾ ਜਿਤ ਤਨ ਬਿਰਹੁ ਨ ਉਪਜੈ, ਸੋ ਤਨ ਜਾਣੁ ਪਸਾਣੁ।``4
                     4. “ਫ਼ਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ।
                                ਗੁਨਹੀ ਭਰਿਆ ਮੈਂ ਫਿਰਾਂ, ਲੋਕ ਕਹੈ ਦਰਵੇਸ।``4
                     5. “ਫ਼ਰੀਦਾ ਜੋ ਭੈ ਮਾਰਨਿ ਮੁਕੀਆਂ, ਤਿੰਨਾਂ ਨਾ ਮਾਰੈ ਘੁੰਮਿ।
                          ਆਪਨੜੇ ਘਰਿ ਜਾਈਐ, ਪੈਰ ਤਿਨਾ ਦੇ ਚੁੰਮਿ।``4

ਬਾਬਾ ਫ਼ਰੀਦ ਜੀ ਦੀ ਅਧਿਆਤਮਿਕ ਵਿਚਾਰਧਾਰਾ ਬਾਰੇ ਡਾ. ਦੀਵਾਨ ਸਿੰਘ ਲਿਖਦੇ ਹਨ, “ਸਿਖਰਾਂ ਤੇ ਪੂਜਾ ਹੋਇਆ ਅਧਿਆਤਮਿਕ ਤੇ ਰਹੱਸਵਾਦੀ ਅਨੁਭਵ, ਯਥਾਰਥ ਨਾਲ ਇਸ ਤਰ੍ਹਾਂ ਰਲਿਆ ਮਿਲਿਆ ਹੈ, ਜਿਵੇਂ ਸੰਸਾਰ ਦੀਆਂ ਠੋਸ ਵਸਤਾਂ ਵਿੱਚ ਪੌਣ ਸੰਮਲਿਤ ਰਹਿੰਦੀ ਹੈ। ਭਗਤੀ ਰਸ ਨੇ ਇਸ ਕਵਿਤਾ ਵਿੱਚ ਸ਼ਾਂਤ ਰਸ ਦਾ ਅਮ੍ਰਿਤ ਘੋਲ ਦਿੱਤਾ ਹੈ। ਇੱਕ ਡੂੰਘਾ ਤੇ ਮਿੱਠਾ ਦਰਦ ਇਸ ਕਵਿਤਾ ਦੀ ਰੂਹ ਵਿੱਚ ਭਰਿਆ ਹੋਇਆ ਹੈ। ਕਰੁਣਾ ਰਸ ਦੇ ਨਾਲ ਸ਼ਿੰਗਾਰ ਰਸ ਦੀ ਚਾਸਣੀ, ਇਸ ਦਰਦ ਨੂੰ ਸਹਿਣਯੋਗ ਕਰਦੀ ਹੈ।”4

ਬਾਬਾ ਫ਼ਰੀਦ ਜੀ ਦਾ ਪੰਜਾਬੀ ਸਾਹਿੱਤ ਵਿੱਚ ਯੋਗਦਾਨ[ਸੋਧੋ]

ਬਾਬਾ ਫ਼ਰੀਦ ਜੀ ਦੀ ਰਚਨਾ ਭਾਵੇਂ ਆਕਾਰ ਵਿੱਚ ਬਹੁਤੀ ਨਹੀ, ਪਰ ਕਾਵਿ ਗੁਣਾਂ ਕਰਕੇ, ਵਿਸ਼ੇ ਦੀ ਸ੍ਰੇਸ਼ਟਤਾ ਵਿੱਚ ਉੱਤਮ ਤੇ ਸਦੀਵੀਂ ਯੋਗਦਾਨ ਕਿਹਾ ਜਾ ਸਕਦਾ ਹੈ। ਪੰਜਾਬੀ ਸਾਹਿਤ ਵਿੱਚ ਬਾਬਾ ਫ਼ਰੀਦ ਜੀ ਦੀ ਪ੍ਰਾਪਤ ਹੋਈ ਰਚਨਾ ਕਰਕੇ ਉਹਨਾਂ ਨੂੰ ਪੰਜਾਬੀ ਦਾ ਪਹਿਲਾ ਕਵੀ ਜਾ ਸ਼ਾਇਰ ਮੰਨ ਲਿਆ ਜਾਂਦਾ ਹੈ। ਬਾਬਾ ਫ਼ਰੀਦ ਜੀ ਨੇ ਪੰਜਾਬੀ ਸਾਹਿੱਤ ਵਿੱਚ ਸਭ ਤੋਂ ਵੱਡਮੁੱਲਾ ਯੋਗਦਾਨ ਉਸ ਸਮੇਂ ਪੰਜਾਬੀ ਵਿੱਚ ਸ਼ਲੋਕਾਂ ਤੇ ਸ਼ਬਦਾਂ ਦੀ ਰਚਨਾ ਕਰਕੇ ਦਿੱਤਾ ਹੈ। ਬਾਬਾ ਫ਼ਰੀਦ ਜੀ ਦੀ ਬਾਣੀ ਦੀ ਉੱਚਤਾ ਹੋਣ ਕਾਰਨ ਹੀ ‘ਗੁਰੂ ਅਰਜਨ ਦੇਵ` ਜੀ ਨੇ ਉਹਨਾਂ ਦੀ ਬਾਣੀ ਨੂੰ ਇੱਕਤਰ ਕਰਕੇ ‘ਆਦਿ ਸ੍ਰੀ ਗੁਰੂ ਗ੍ਰੰਥ` ਸਾਹਿਬ ਵਿੱਚ ਦਰਜ ਕਰਕੇ ਇਸ ਬਾਣੀ ਨੂੰ ਅਹਿਮ ਸਥਾਨ ਦਿੱਤਾ ਅਤੇ ਇਸਦੀ ਸੰਭਾਲ ਕੀਤੀ।‘ਆਦਿ ਸ੍ਰੀ ਗੁਰੂ ਗ੍ਰੰਥ` ਸਾਹਿਬ ਵਿੱਚ ਬਾਬਾ ਫ਼ਰੀਦ ਜੀ ਦੇ ਕੁੱਲ 4 ਸ਼ਬਦ (ਦੋ ਸ਼ਬਦ ਆਸਾ ਰਾਗ ਵਿੱਚ ਦੋ ਸੂਹੀ ਰਾਗ ਵਿਚ) ਅਤੇ ਆਪ ਜੀ ਦੇ 112 ਸਲੋਕ ਵੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੇ।”3

“ਇਸ ਰਚਨਾਂ ਤੋਂ ਇਲਾਵਾ ‘ਮੀਆਂ ਮੌਲਾ ਬਖ਼ਸ਼ ਕੁਸ਼ਤਾ` ਨੇ ਬਾਬਾ ਫ਼ਰੀਦ ਦੀਆਂ ਲਿਖੀਆਂ ਚਾਰ ਪੁਸਤਕਾਂ ਦੀ ਦੱਸ ਇਉਂ ਪਾਈ ਹੈ, ਆਪ ਦੀਆਂ ਚਾਰ ਕਿਤਾਬਾਂ, ਤਿੰਨ ਨਸਰ (ਵਾਰਤਕ) ਦੀਆਂ ਤੇ ਇੱਕ ਨਜ਼ਮ ਦੀ (ਸਲੋਕ) ਹਨ, ਕੁਸ਼ਤਾ ਜੀ ਨੇ ਇੱਕ ਗੱਲ ਇਹ ਵੀ ਸਾਬਤ ਕੀਤੀ ਹੈ ਕਿ ਪਾਕਪਟਨ ਦੇ ਵਾਸ ਵੇਲੇ ਲੋਕ ਭਾਸ਼ਾ ਪੰਜਾਬੀ ਵਿੱਚ ਉਨ੍ਹਾਂ ਨੇ ਰਚਨਾ ਕੀਤੀ।”3

ਹਵਾਲੇ[ਸੋਧੋ]

  1. Sufis – Wisdom against Violence The South Asian, April 2001.


ਹਵਾਲੇ[ਸੋਧੋ]